ਰੇਲ ਮੰਤਰਾਲਾ

ਪਹਿਲੇ ਏਸੀ ਥ੍ਰੀ ਟਾਇਰ ਇਕੋਨੋਮੀ ਕਲਾਸ ਕੋਚ ਦਾ ਰੋਲ ਆਊਟ

Posted On: 19 MAR 2021 4:00PM by PIB Chandigarh

ਰੇਲਵੇ ਕੋਚ ਫੈਕਟਰੀ / ਕਪੂਰਥਲਾ ਨੇ ਹਾਲ ਹੀ ਵਿੱਚ ਪਹਿਲਾ ਪ੍ਰੋਟੋਟਾਈਪ ਲਿੰਕੇ ਹੋਫਮੈਨ ਬੁਸ਼ (ਐੱਲਐੱਚਬੀ) ਏਸੀ ਥ੍ਰੀ ਟਾਇਰ ਇਕੋਨੋਮੀ ਕਲਾਸ ਕੋਚ ਭਾਰਤੀ ਰੇਲਵੇ (ਆਈਆਰ) ਵਿੱਚ ਸ਼ਾਮਲ ਕੀਤਾ ਹੈ। ਟ੍ਰਾਇਲ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ।

 

 ਇਹ ਐੱਲਐੱਚਬੀ ਏਸੀ ਥ੍ਰੀ ਟਾਇਰ ਕੋਚ ਦਾ ਇੱਕ ਨਵਾਂ ਰੂਪ ਹੈ ਜਿਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ: -

 

• ਯਾਤਰੀ ਡੈਕ 'ਤੇ, ਯਾਤਰੀਆਂ ਦੀ ਵਰਤੋਂ ਲਈ ਅਡੀਸ਼ਨਲ ਫਲੋਰ ਸਪੇਸ ਜਾਰੀ ਕਰਨ ਵਾਲੇ ਘੱਟ ਫੁਟਪ੍ਰਿੰਟ ਵਾਲੇ ਬਿਜਲੀ ਦੇ ਪੈਨਲ।

• ਯਾਤਰੀ ਸਮਰੱਥਾ ਵਿੱਚ 83 ਬਰਥਾਂ ਦਾ ਵਾਧਾ।

• ਸੁਗੱਮਯਾ ਭਾਰਤ ਅਭਿਆਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦਿਵਯਾਂਗਜਨਾਂ ਨੂੰ ਵ੍ਹੀਲਚੇਅਰ ਪਹੁੰਚ ਨਾਲ ਯੋਗ ਪ੍ਰਵੇਸ਼ ਦੁਆਰ ਅਤੇ ਡੱਬੇ ਦੀ ਵਿਵਸਥਾ ਅਤੇ ਦਿਵਯਾਂਗਜਨ ਦੀ ਸੁਵਿਧਾ ਵਾਲੇ ਟਾਇਲਟ ਦੀ ਵਿਵਸਥਾ।

• ਸਾਰੇ ਬਰਥਾਂ ਲਈ ਵਿਅਕਤੀਗਤ ਹਵਾਦਾਰੀ ਪ੍ਰਦਾਨ ਕਰਦੇ ਏਸੀ।

• ਆਰਾਮ, ਘੱਟ ਭਾਰ ਅਤੇ ਉੱਚ ਪ੍ਰਬੰਧਨਯੋਗਤਾ ਨੂੰ ਬਿਹਤਰ ਬਣਾਉਣ ਲਈ ਸੀਟਾਂ ਅਤੇ ਬਰਥ ਦਾ ਮੋਡੂਲਰ ਡਿਜ਼ਾਈਨ।

• ਯਾਤਰੀਆਂ ਲਈ ਲੰਬਕਾਰੀ ਅਤੇ ਟ੍ਰਾਂਸਵਰਸ ਬੇਅ ਅਨੁਸਾਰ ਫੋਲਡੇਬਲ ਸਨੈਕ ਟੇਬਲ, ਸੱਟ ਤੋਂ ਮੁਕਤ ਥਾਂਵਾਂ ਅਤੇ ਪਾਣੀ ਦੀਆਂ ਬੋਤਲਾਂ, ਮੋਬਾਈਲ ਫੋਨ ਅਤੇ ਰਸਾਲਿਆਂ ਲਈ ਥਾਂ ਦੇ ਰੂਪ ਵਿੱਚ ਯਾਤਰੀ ਸੁਵਿਧਾਵਾਂ ਵਿੱਚ ਸੁਧਾਰ।

• ਹਰੇਕ ਬਰਥ ਲਈ ਵਿਅਕਤੀਗਤ ਰੀਡਿੰਗ ਲਾਈਟਾਂ ਅਤੇ ਮੋਬਾਈਲ ਚਾਰਜਿੰਗ ਪੁਆਇੰਟ।

• ਮੱਧ ਅਤੇ ਉਪਰਲੇ ਬਰਥ ਤੱਕ ਪਹੁੰਚਣ ਲਈ ਪੌੜੀ ਦਾ ਏਰਗੋਨੋਮਿਕਲ ਰੂਪ ਵਿੱਚ ਸੁਧਾਰਿਆ ਗਿਆ ਡਿਜ਼ਾਈਨ।

• ਮੱਧ ਅਤੇ ਉਪਰਲੇ ਬਰਥਾਂ ਵਿੱਚ ਹੈੱਡਰੂਮ ਦਾ ਵਾਧਾ।

• ਭਾਰਤੀ ਅਤੇ ਪੱਛਮੀ ਸ਼ੈਲੀ ਦੀਆਂ ਲਾਵੇਟਰੀਆਂ ਦਾ ਸੁਧਾਰਿਆ ਗਿਆ ਡਿਜ਼ਾਈਨ।

• ਸੁਹਜ ਅਤੇ ਪ੍ਰਸੰਗਕ ਪ੍ਰਵੇਸ਼ ਦੁਆਰ।

• ਲੂਮੀਨੀਸੈਂਟ ਗਲਿਆਰੇ ਦੇ ਮਾਰਕਰ।

 

• ਪ੍ਰਕਾਸ਼ਮਾਨ ਬਰਥ ਸੰਕੇਤਕ ਰਾਤ ਦੀ ਰੋਸ਼ਨੀ ਵਿੱਚ ਸੰਮਿਲਤ ਪ੍ਰਕਾਸ਼ਮਾਨ ਬਰਥ ਨੰਬਰਾਂ ਨਾਲ।

• ਸਮੱਗਰੀ ਲਈ EN45545-2 HL3 ਦੇ ਵਿਸ਼ਵ ਬੈਂਚਮਾਰਕ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਸੁਧਾਰੇ ਹੋਏ ਅਗਨੀ ਸੁਰੱਖਿਆ ਮਾਪਦੰਡ।

 

ਇਹ ਐੱਲਐੱਚਬੀ ਇਕੋਨੋਮੀ ਕਲਾਸ ਦੇ ਕੋਚ, ਜ਼ਰੂਰੀ ਮਨਜੂਰੀਆਂ ਤੋਂ ਬਾਅਦ, ਐੱਲਐੱਚਬੀ ਕੋਚਾਂ ਨਾਲ ਚੱਲਣ ਵਾਲੀਆਂ ਸਾਰੀਆਂ ਮੇਲ/ਐਕਸਪ੍ਰੈਸ ਟ੍ਰੇਨਾਂ (ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਜਨ ਸ਼ਤਾਬਦੀ ਆਦਿ ਵਿਸ਼ੇਸ਼ ਕਿਸਮ ਦੀਆਂ ਟ੍ਰੇਨਾਂ ਨੂੰ ਛੱਡ ਕੇ) ਵਿੱਚ ਸ਼ਾਮਲ ਕੀਤੇ ਜਾਣਗੇ।

 

 ਟ੍ਰੇਨ ਯਾਤਰੀਆਂ ਨੂੰ ਹੋਰ ਆਰਾਮ ਪ੍ਰਦਾਨ ਕਰਨ ਲਈ ਆਈਆਰ ਦੁਆਰਾ ਕਈ ਹੋਰ ਕਦਮ ਚੁੱਕੇ ਗਏ ਹਨ। ਉਨ੍ਹਾਂ ਵਿਚੋਂ ਕੁਝ ਹੇਠ ਦਿੱਤੇ ਗਏ ਹਨ:-

 

• ਨਵੀਂ ਦਿੱਲੀ - ਵਾਰਾਣਸੀ ਅਤੇ ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦੇ ਵਿਚਕਾਰ ਅਤਿ ਆਧੁਨਿਕ ਵੰਦੇ ਭਾਰਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਰੇਲ ਗੱਡੀਆਂ ਵਿੱਚ ਅਤਿ ਆਧੁਨਿਕ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਤੇਜ਼ ਪ੍ਰਵੇਗ, ਔਨ-ਬੋਰਡ ਇਨਫੋਟੇਨਮੈਂਟ ਅਤੇ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐੱਸ) ਅਧਾਰਤ ਯਾਤਰੀ ਜਾਣਕਾਰੀ ਪ੍ਰਣਾਲੀ, ਆਟੋਮੈਟਿਕ ਸਲਾਈਡਿੰਗ ਦਰਵਾਜੇ, ਰੀਟਰੈਕਟੇਬਲ ਫੁੱਟਸਟੈਪਸ ਅਤੇ ਜ਼ੀਰੋ ਡਿਸਚਾਰਜ ਵੈਕਿਊਮ ਬਾਇਓ ਟਾਇਲਟ ਆਦਿ।

• ਵਿਭਿੰਨ ਪ੍ਰੀਮੀਅਮ ਰੇਲ ਸੇਵਾਵਾਂ ਜਿਵੇਂ ਹਮਸਫ਼ਰ, ਤੇਜਸ, ਅੰਤਯੋਦਯਾ, ਉਤਕ੍ਰਿਸ਼ਠ ਡਬਲ ਡੈਕਰ ਏਅਰਕੰਡੀਸ਼ਨਡ ਯਾਤਰੀ (ਯੂਡੀਏਵਾਈ), ਮਹਾਮਾਨਾ ਅਤੇ ਦੀਨ ਦਯਾਲੂ ਅਤੇ ਅਨੁਭੂਤੀ ਵਰਗੇ ਕੋਚ, ਜਿਨ੍ਹਾਂ ਨੇ ਯਾਤਰੀਆਂ ਦੀਆਂ ਅੰਦਰੂਨੀ / ਬਾਹਰੀ ਸੁਵਿਧਾਵਾਂ ਨੂੰ ਅਪਗ੍ਰੇਡ ਕੀਤਾ ਹੈ, ਨੂੰ ਭਾਰਤੀ ਰੇਲਵੇ (ਆਈਆਰ) ਦੀਆਂ ਵਿਭਿੰਨ ਟ੍ਰੇਨ ਸੇਵਾਵਾਂ ਵਿੱਚ ਸ਼ੁਰੂ ਕੀਤਾ ਗਿਆ ਹੈ।

• ਆਈਆਰ ਨੇ ਲਿੰਕੇ ਹੋਫਮੈਨ ਬੁਸ਼ (ਐੱਲਐੱਚਬੀ) ਕੋਚਾਂ ਨੂੰ ਵਧਾਵਾ ਦੇਣ ਦਾ ਫੈਸਲਾ ਕੀਤਾ ਹੈ, ਜੋ ਤਕਨੀਕੀ ਤੌਰ ‘ਤੇ ਉੱਤਮ ਹਨ ਅਤੇ ਰਵਾਇਤੀ ਇੰਟੈਗਰਲ ਕੋਚ ਫੈਕਟਰੀ (ਆਈਸੀਐੱਫ) ਕਿਸਮ ਦੇ ਕੋਚਾਂ ਨਾਲੋਂ ਬਿਹਤਰ ਸਵਾਰੀ, ਸੁਹਜ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਹਨ। ਆਈਆਰ ਦੀਆਂ ਉਤਪਾਦਨ ਇਕਾਈਆਂ ਨੇ ਆਈਸੀਐੱਫ ਕਿਸਮ ਦੇ ਕੋਚਾਂ ਦਾ ਨਿਰਮਾਣ ਬੰਦ ਕਰ ਦਿੱਤਾ ਹੈ ਅਤੇ ਸਾਲ 2018-19 ਤੋਂ ਲੈ ਕੇ ਹੁਣ ਤੱਕ ਸਿਰਫ ਐੱਲਐੱਚਬੀ ਕੋਚ ਤਿਆਰ ਕੀਤੇ ਜਾ ਰਹੇ ਹਨ।

• ਵਿਸਟਾਡੋਮ ਕੋਚ, ਵਿਸ਼ਾਲ ਬਾਡੀ ਸਾਈਡ ਵਿੰਡੋਜ਼ ਦੇ ਨਾਲ-ਨਾਲ ਛੱਤ ਦੇ ਪਾਰਦਰਸ਼ੀ ਭਾਗਾਂ ਦੁਆਰਾ, ਪੈਨੋਰੈਮਿਕ ਦ੍ਰਿਸ਼ ਪ੍ਰਦਾਨ ਕਰਦੇ ਹਨ ਜਿਸ ਨਾਲ ਯਾਤਰੀਆਂ ਨੂੰ ਉਹਨਾਂ ਸਥਾਨਾਂ ਦੇ ਸੁੰਦਰ ਦ੍ਰਿਸ਼ਾਂ ਦੀ ਸੁੰਦਰਤਾ ਦਾ ਅਨੰਦ ਲੈਣ ਦੇ ਯੋਗ ਬਣਾਉਂਦੇ ਹਨ ਜਿਥੇ ਉਹ ਯਾਤਰਾ ਕਰ ਰਹੇ ਹੁੰਦੇ ਹਨ। ਹਾਲ ਹੀ ਵਿੱਚ, ਐੱਲਐੱਚਬੀ ਪਲੇਟਫਾਰਮ ‘ਤੇ ਵਿਸਟਾਡੋਮ ਕੋਚ ਕਈ ਆਧੁਨਿਕ ਵਿਸ਼ੇਸ਼ਤਾਵਾਂ / ਸਹੂਲਤਾਂ ਨਾਲ ਤਿਆਰ ਕੀਤੇ ਗਏ ਹਨ।

• ਆਈਆਰ ਨੇ ਮੇਲ / ਐਕਸਪ੍ਰੈਸ ਟ੍ਰੇਨਾਂ ਵਿੱਚ ਚੱਲ ਰਹੇ ਆਈਸੀਐੱਫ ਕਿਸਮ ਦੇ ਕੋਚਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਅਪ੍ਰੈਲ 2018 ਵਿੱਚ ਪ੍ਰੋਜੈਕਟ ਉਤਕ੍ਰਿਸ਼ਟ ਦੀ ਸ਼ੁਰੂਆਤ ਵੀ ਕੀਤੀ ਸੀ। ਪ੍ਰੋਜੈਕਟ ਉਤਕ੍ਰਿਸ਼ਟ ਅਧੀਨ ਦਸੰਬਰ 2020 ਤੱਕ ਮੇਲ / ਐਕਸਪ੍ਰੈਸ ਟ੍ਰੇਨਾਂ ਦੇ 447 ਰੈਕਾਂ ਦਾ ਅਪਗ੍ਰੇਡੇਸ਼ਨ ਪੂਰਾ ਹੋ ਗਿਆ ਹੈ।

• ਪ੍ਰੋਜੈਕਟ ਸਵਰਨ ਦੇ ਤਹਿਤ ਰਾਜਧਾਨੀ ਅਤੇ ਸ਼ਤਾਬਦੀ ਟ੍ਰੇਨਾਂ ਦੇ 65 ਰੈਕਾਂ ਨੂੰ ਕਈ ਪਹਿਲੂਆਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ, ਜਿਸ ਵਿੱਚ ਕੋਚ ਇੰਟੀਰਿਅਰ, ਟਾਇਲਟ, ਔਨ-ਬੋਰਡ ਸਫਾਈ, ਸਟਾਫ ਦਾ ਵਿਵਹਾਰ, ਲਿਨਨ ਆਦਿ ਸ਼ਾਮਲ ਹਨ।

• ਅਤਿ ਆਧੁਨਿਕ ਵਿਸ਼ੇਸ਼ਤਾਵਾਂ ਜਿਵੇਂ ਕਿ ਸਮਾਰਟ ਪਬਲਿਕ ਐਡਰੈਸ ਅਤੇ ਯਾਤਰੀ ਜਾਣਕਾਰੀ ਪ੍ਰਣਾਲੀ, ਸਮਾਰਟ ਐੱਚਵੀਏਸੀ (ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਪ੍ਰਣਾਲੀ), ਸਮਾਰਟ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ਆਦਿ ਵਾਲੇ 63 ਸਮਾਰਟ ਕੋਚ, ਮੈਨੂਫੈਕਚਰ ਕੀਤੇ ਗਏ ਹਨ ਅਤੇ ਸੇਵਾ ਵਿੱਚ ਲਗਾਏ ਗਏ ਹਨ।

• ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਸ਼ੋਰ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਐਂਡ-ਓਨ-ਜਨਰੇਸ਼ਨ (ਈਓਜੀ) ਟ੍ਰੇਨਾਂ ਦੀ ਹੈੱਡ-ਆਨ-ਜਨਰੇਸ਼ਨ (ਐੱਚਓਜੀ) ਟ੍ਰੇਨਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਨਾਲ ਜੈਵਿਕ ਈਂਧਣ ਦੀ ਖਪਤ ਨੂੰ ਮਹੱਤਵਪੂਰਨ ਤੌਰ 'ਤੇ ਘਟਾਉਣ ਦੀ ਉਮੀਦ ਹੈ।

• ਕੋਚਾਂ ਵਿੱਚ ਰਵਾਇਤੀ ਰੋਸ਼ਨੀ ਨੂੰ ਆਧੁਨਿਕ ਅਤੇ ਊਰਜਾ ਦਕਸ਼ ਲਾਈਟ ਐਮਿਟਿੰਗ ਡਾਇਓਡ (ਐੱਲਈਡੀ) ਲਾਈਟਾਂ ਨਾਲ ਤਬਦੀਲ ਕੀਤਾ ਜਾ ਰਿਹਾ ਹੈ।

• ਕੋਚਾਂ ਵਿੱਚ ਮੋਬਾਈਲ ਚਾਰਜਿੰਗ ਪੁਆਇੰਟਾਂ ਦੀ ਹੋਰ ਜਿਆਦਾ ਸੰਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

• ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਦੇ ਮੱਦੇਨਜ਼ਰ, ਸੀਸੀਟੀਵੀ ਕੈਮਰੇ ਅਤੇ ਐਮਰਜੈਂਸੀ ਟਾਕ ਬੈੱਕ ਸਿਸਟਮ ਤੋਂ ਇਲਾਵਾ, ਦੱਖਣੀ ਪੂਰਬੀ ਰੇਲਵੇ ਵਿੱਚ ਈਐੱਮਯੂ ਰੇਕਸ ਵਿੱਚ ਲੇਡੀਜ਼ ਕੋਚਾਂ ਲਈ ਫਲੈਸ਼ਰ ਲਾਈਟਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਜਦੋਂ ਕੋਚ ਦੀ ਅਲਾਰਮ ਚੇਨ ਖਿੱਚੀ ਜਾਏਗੀ, ਤਾਂ ਅਲਾਰਮ ਚੇਨ ਨੂੰ ਦੁਬਾਰਾ ਸਥਾਪਤ ਕਰਨ ਤੱਕ, ਇਹ ਲਾਈਟਾਂ ਝਪਕਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਬੱਜ਼ਰ ਵੱਜਣਾ ਜਾਰੀ ਰਹੇਗਾ।

 

 ਇਹ ਜਾਣਕਾਰੀ ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*********


 

 ਡੀਜੇਐੱਨ / ਐੱਮਕੇਵੀ

 (Release ID: 1706207) Visitor Counter : 153


Read this release in: English , Urdu , Marathi