ਬਿਜਲੀ ਮੰਤਰਾਲਾ

ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਬਿਹਾਰ ਵਿੱਚ ਗ੍ਰਾਮ ਉਜਾਲਾ ਦੀ ਸ਼ੁਰੂਆਤ ਕੀਤੀ


ਸ਼੍ਰੀ ਆਰ ਕੇ ਸਿੰਘ ਨੇ ਕਿਹਾ ਕਿ ਪੁਰਾਣੇ ਚਾਲੂ ਚਮਕਦੇ ਬਲਬ ਦੇ ਬਦਲੇ ਹਰੇਕ ਗ੍ਰਾਮੀਣ ਪਰਿਵਾਰ ਲਈ ਸਿਰਫ 10 ਰੁਪਏ ਵਿੱਚ ਐੱਲਈਡੀ ਬਲਬ ਉਪਲਬਧ ਹੋਣਗੇ।

Posted On: 19 MAR 2021 3:32PM by PIB Chandigarh

ਕੇਂਦਰੀ ਰਾਜ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਇੱਕ ਵਰਚੁਅਲ ਪ੍ਰੋਗਰਾਮ ਰਾਹੀਂ ਬਿਹਾਰ ਦੇ ਆਰਾਹ ਵਿੱਚ ਗ੍ਰਾਮ ਉਜਾਲਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 

ਇਸ ਸਮਾਰੋਹ ਵਿੱਚ ਬੋਲਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਗ੍ਰਾਮੀਣ ਆਬਾਦੀ ਹਾਲੇ ਵੀ ਛੋਟ ਵਾਲੇ ਐੱਲਈਡੀ ਖਰੀਦਣ ਯੋਗ ਨਹੀਂ ਹੈ। ਇਹੀ ਕਾਰਨ ਹੈ ਕਿ ਅਸੀਂ ਹੁਣ ਗ੍ਰਾਮ ਉਜਾਲਾ – ਗ੍ਰਾਮੀਣ ਭਾਰਤ ਲਈ ਕਾਰਬਨ ਵਿੱਤ ’ਤੇ ਵਿਲੱਖਣ ਅਤੇ ਨਵੀਨਤਕਾਰੀ ਅਧਾਰਤ ਇੱਕ ਅਨੁਕੂਲਿਤ ਪ੍ਰੋਗਰਾਮ ਬਣਾਇਆ ਹੈ। ਹਰੇਕ ਘਰ ਲਈ ਪੁਰਾਣੇ ਚਾਲੂ ਚਮਕਦੇ ਲੈਂਪ ਐੱਲਈਡੀਜ਼ ਸਿਰਫ 10 ਰੁਪਏ ਵਿੱਚ ਉਪਲਬਧ ਹੋਣਗੇ। ਹਰ ਇੱਕ ਘਰ ਨੂੰ ਵੱਧ ਤੋਂ ਵੱਧ 5 ਐੱਲਈਡੀ ਮਿਲਣਗੇ।

ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਗ੍ਰਾਮ ਉਜਾਲਾ ਪ੍ਰੋਗਰਾਮ ਦਾ ਭਾਰਤ ਦੀ ‘ਕਲਾਈਮੇਟ ਚੇਂਜ ਐਕਸ਼ਨ’ ਉੱਤੇ ਮਹੱਤਵਪੂਰਨ ਪ੍ਰਭਾਵ ਪਵੇਗਾ। ਜੇ ਭਾਰਤ ਵਿੱਚ ਸਾਰੀਆਂ 300 ਮਿਲੀਅਨ ਲਾਈਟਾਂ ਨੂੰ ਬਦਲ ਦਿੱਤਾ ਜਾਂਦਾ ਹੈ ਤਾਂ ਕੁੱਲ ਊਰਜਾ ਬੱਚਤ 40,743 ਮਿਲੀਅਨ ਕਿਲੋਵਾਟ ਪ੍ਰਤੀ ਸਾਲ, ਪੀਕ ਡਿਮਾਂਡ ਵਿੱਚ ਕਟੌਤੀ 22,743 MW/ ਸਾਲ  ਅਤੇ ਪ੍ਰਤੀ ਸਾਲ 37 ਮਿਲੀਅਨ ਟਨ ਦੀ ਕਾਰਬਨ ਕਟੌਤੀ ਤੋਂ ਹੋਵੇਗੀ।

ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਲੋਕ ਕੁਮਾਰ ਨੇ ਕਿਹਾ ਕਿ ਕਾਰਬਨ ਕ੍ਰੈਡਿਟ ਤਹਿਤ ਇੱਕ ਨਵੀਨਤਕਾਰੀ ਮਾਡਲ ਦੇ ਅਧਾਰ ’ਤੇ ਇਹ ਬਹੁਤ ਮਹੱਤਵਪੂਰਨ ਪਹਿਲ ਹੈ। ਗ੍ਰਾਮ ਉਜਾਲਾ ਨਾ-ਸਿਰਫ ਊਰਜਾ ਦੀ ਕੁਸ਼ਲਤਾ ਨੂੰ ਵਧਾ ਕੇ ਜਲਵਾਯੂ ਤਬਦੀਲੀ ਵਿਰੁੱਧ ਸਾਡੀ ਲੜਾਈ ਨੂੰ ਹੁਲਾਰਾ ਦੇਵੇਗਾ, ਬਲਕਿ ਗ੍ਰਾਮੀਣ ਖੇਤਰਾਂ ਦੇ ਨਾਗਰਿਕਾਂ ਦੀ ਬਿਹਤਰ ਜ਼ਿੰਦਗੀ, ਵਿੱਤੀ ਬੱਚਤ ਅਤੇ ਬਿਹਤਰ ਸੁਰੱਖਿਆ ਦੀ ਸ਼ੁਰੂਆਤ ਕਰੇਗਾ।

ਪ੍ਰੋਗਰਾਮ ਦੇ ਤਹਿਤ ਗ੍ਰਾਮੀਣ ਖਪਤਕਾਰਾਂ ਨੂੰ ਚੱਲ ਰਹੇ ਚਮਲਦੇ ਬੱਲਬ ਜਮ੍ਹਾਂ ਕਰਨ ਤੋਂ ਬਾਅਦ 3 ਸਾਲ ਦੀ ਵਾਰੰਟੀ ਦੇ ਨਾਲ 7 ਵਾਟ ਅਤੇ 12 ਵਾਟ ਦੇ ਐੱਲਈਡੀ ਬਲਬ ਦਿੱਤੇ ਜਾਣਗੇ। ਗ੍ਰਾਮ ਉਜਾਲਾ ਪ੍ਰੋਗ੍ਰਾਮ ਸਿਰਫ 5 ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਉਪਭੋਗਤਾ ਵੱਧ ਤੋਂ ਵੱਧ 5 ਐੱਲਈਡੀ ਬੱਲਬਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਇਨ੍ਹਾਂ ਗ੍ਰਾਮੀਣ ਘਰਾਂ ਵਿੱਚ ਵਰਤੋਂ ਦੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਮੀਟਰ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ, ਕਾਰਬਨ ਕ੍ਰੈਡਿਟ ਦਸਤਾਵੇਜ਼ ਗਤੀਵਿਧੀਆਂ ਦੇ ਸ਼ਾਈਨ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਪ੍ਰਮਾਣਕ ਨੂੰ ਭੇਜੇ ਜਾਣਗੇ। ਕਾਰਬਨ ਕ੍ਰੈਡਿਟ ਖਰੀਦਦਾਰਾਂ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਸਵੈ-ਇੱਛਿਤ ਕਾਰਬਨ ਸਟੈਂਡਰਡ ਦੇ ਅਧੀਨ ਤਸਦੀਕ ਕਰਨ ਲਈ ਇੱਕ ਵਿਕਲਪਾਂ ਦੇ ਸ਼ਾਈਨ ਪ੍ਰੋਗਰਾਮ ਆਫ ਐਕਟੀਵਿਟੀਜ਼ ਦੇ ਤਹਿਤ ਤਿਆਰ ਕੀਤੇ ਜਾਣਗੇ। ਕਾਰਬਨ ਕ੍ਰੈਡਿਟ ਖਰੀਦਦਾਰਾਂ ਨੂੰ ਵੀ ਮਾਰਕੀਟ ਨਾਲ ਸ਼ੁਰੂਆਤੀ ਵਿਚਾਰ ਵਟਾਂਦਰੇ ਦੇ ਅਧਾਰ ’ਤੇ ਇੱਕ ਖੁੱਲੀ ਬੋਲੀ ਪ੍ਰਕਿਰਿਆ ਦੁਆਰਾ ਸ਼ਾਮਲ ਕੀਤਾ ਜਾਵੇਗਾ। ਐੱਲਈਡੀ ਲਾਗਤ ’ਤੇ ਬਕਾਇਆ ਖਰਚ ਅਤੇ ਮਾਰਜਨ ਦੀ ਕਮਾਈ ਕਾਰਬਨ ਕ੍ਰੈਡਿਟ ਦੁਆਰਾ ਪੂਰੀ ਕੀਤੀ ਜਾਏਗੀ।

ਕੀਮਤ ਪ੍ਰਮੁੱਖ ਰੁਕਾਵਟਾਂ ਵਿੱਚੋਂ ਇੱਕ ਹੋਣ ਦੇ ਨਾਲ, ਗ੍ਰਾਮ ਉਜਾਲਾ ਪ੍ਰੋਗਰਾਮ ਨੂੰ ਗ੍ਰਾਮੀਣ ਖਪਤਕਾਰਾਂ ਲਈ ਮੁੱਖ ਰੁਕਾਵਟ ਨੂੰ ਦੂਰ ਕਰਦਿਆਂ ਵਿਆਪਕ ਵੰਡ ਨੂੰ ਸਮਰਥਨ ਦੇਣ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਕੱਠੀ ਕੀਤੀ ਊਰਜਾ ਬੱਚਤ ਪਰਿਵਾਰ ਦੀ ਊਰਜਾ ਦੀ ਘਾਟ ਨੂੰ ਘਟਾ ਦੇਵੇਗੀ, ਵਧੇਰੇ ਡਿਸਪੋਸੇਜਲ ਆਮਦਨੀ ਅਤੇ ਬੱਚਤ ਨੂੰ ਸਮਰੱਥ ਬਣਾਏਗੀ।

ਇਹ ਪ੍ਰੋਗਰਾਮ ਸਾਫ਼ ਊਰਜਾ ਦੀ ਪਹੁੰਚ ਪ੍ਰਦਾਨ ਕਰੇਗਾ ਅਤੇ ਜਲਵਾਯੂ ਤਬਦੀਲੀ ਨੂੰ ਘਟਾਉਣ ਅਤੇ ਇੱਕ ਟਿਕਾਊ ਭਵਿੱਖ ਦੀ ਪ੍ਰਾਪਤੀ ਲਈ ਮਹੱਤਵਪੂਰਣ ਯੋਗਦਾਨ ਪਾਏਗਾ। ਗ੍ਰਾਮ ਉਜਾਲਾ ਪ੍ਰੋਗਰਾਮ ਦੇ ਤਹਿਤ, ਸੀਈਐੱਸਐੱਲ ਗ੍ਰਾਮੀਣ ਖੇਤਰਾਂ ਵਿੱਚ 10 ਰੁਪਏ ਪ੍ਰਤੀ ਬੱਲਬ ਦੀ ਕਿਫਾਇਤੀ ਕੀਮਤ ’ਤੇ ਉੱਚ ਪੱਧਰੀ ਐੱਲਈਡੀ ਬੱਲਬ ਵੰਡੇਗੀ।  ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਟਿਡ (ਸੀਈਐੱਸਐੱਲ), ਊਰਜਾ ਕੁਸ਼ਲਤਾ ਸੇਵਾਵਾਂ ਲਿਮਟਿਡ (ਈਈਐੱਸਐੱਲ) ਦੀ ਪੂਰੀ ਮਲਕੀਅਤ ਵਾਲੀ ਇੱਕ ਸਹਾਇਕ ਕੰਪਨੀ ਹੈ, ਜੋ ਕਿ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਪੀਐੱਸਯੂ ਹੈ। ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ, ਆਰਾਹ (ਬਿਹਾਰ), ਵਾਰਾਣਸੀ (ਉੱਤਰ ਪ੍ਰਦੇਸ਼), ਵਿਜੇਵਾੜਾ (ਆਂਧਰ ਪ੍ਰਦੇਸ਼), ਨਾਗਪੁਰ (ਮਹਾਰਾਸ਼ਟਰ) ਅਤੇ ਪੱਛਮੀ ਗੁਜਰਾਤ ਦੇ ਪਿੰਡਾਂ ਵਿੱਚ 15 ਮਿਲੀਅਨ (1.5 ਕਰੋੜ) ਐੱਲਈਡੀ ਬੱਲਬ ਵੰਡੇ ਜਾਣਗੇ। ਗ੍ਰਾਮ ਉਜਲਾ ਪ੍ਰੋਗ੍ਰਾਮ ਨੂੰ ਪੂਰੀ ਤਰਾਂ ਨਾਲ ਕਾਰਬਨ ਕ੍ਰੈਡਿਟ ਦੁਆਰਾ ਵਿੱਤ ਦਿੱਤਾ ਜਾਵੇਗਾ ਅਤੇ ਭਾਰਤ ਵਿੱਚ ਇਹ ਪਹਿਲਾ ਪ੍ਰੋਗਰਾਮ ਹੋਵੇਗਾ।

ਗ੍ਰਾਮ ਉਜਾਲਾ ਪ੍ਰੋਗਰਾਮ ਦਾ ਭਾਰਤ ਦੇ ਜਲਵਾਯੂ ਬਦਲਾਅ ਐਕਸ਼ਨ ਦੇ 2025 ਮਿਲੀਅਨ ਕਿਲੋਵਾਟ/ ਸਾਲ ਊਰਜਾ ਦੀ ਬੱਚਤ ਅਤੇ 1.65 ਮਿਲੀਅਨ ਟਨ ਸੀਓ 2 / ਸਾਲ ਦੀ ਕਟੌਤੀ ’ਤੇ ਮਹੱਤਵਪੂਰਨ ਪ੍ਰਭਾਵ ਪਾਵੇਗਾ। ਪ੍ਰੋਗਰਾਮ, 10ਰੁਪਏ / ਬੱਲਬ ਦੀ ਕਿਫਾਇਤੀ ਕੀਮਤ ’ਤੇ, ਬਿਹਤਰ ਰੋਸ਼ਨੀ ਨੂੰ ਸਮਰੱਥ ਕਰੇਗਾ। ਇਹ ਜੀਵਨ ਦਾ ਇੱਕ ਬਿਹਤਰ ਮਿਆਰ, ਵਿੱਤੀ ਬੱਚਤ, ਵਧੇਰੇ ਆਰਥਿਕ ਗਤੀਵਿਧੀਆਂ, ਗ੍ਰਾਮੀਣ ਨਾਗਰਿਕਾਂ ਦੀ ਬਿਹਤਰ ਸੁਰੱਖਿਆ ਅਤੇ ਟਿਕਾਊ ਭਵਿੱਖ ਦੀ ਪ੍ਰਾਪਤੀ ਵਿੱਚ ਸਹਾਇਤਾ ਕਰੇਗਾ।

********

ਐੱਸਐੱਸ / ਆਈਜੀ



(Release ID: 1706206) Visitor Counter : 233


Read this release in: English , Urdu , Hindi