ਸਿੱਖਿਆ ਮੰਤਰਾਲਾ

ਆਤਮਨਿਰਭਰ ਭਾਰਤ ਦਾ ਟੀਚਾ ਹਾਸਿਲ ਕਰਨ ਲਈ ਊਰਜਾ ਖੇਤਰ ਵਿਚ ਸਵੈ-ਨਿਰਭਰਤਾ ਜ਼ਰੂਰੀ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

Posted On: 19 MAR 2021 3:43PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਨੇ ਸਵਰਾਜ ਯਾਤਰਾ ਬੱਸ ਵਿਚ ਆਪਣੀ ਰਿਹਾਇਸ਼ ਤੋਂ ਆਪਣੇ ਦਫਤਰ ਤੱਕ ਸਵਾਰੀ ਕੀਤੀ ਬੱਸ ਸੂਰਜੀ ਊਰਜਾ ਨਾਲ ਫਿੱਟ ਅਤੇ ਇਸ ਵਿਚ ਇਕ ਮੁਕੰਮਲ ਵਰਕ-ਕਮ ਰੈਜ਼ੀਡੈਂਸ਼ਿਅਲ ਇਕਾਈ ਹੈ ਕੇਂਦਰੀ ਮੰਤਰੀ ਨੇ ਆਈਆਈਟੀ ਮੁੰਬਈ ਤੋਂ ਪ੍ਰੋ. ਡਾ. ਚੇਤਨ ਸਿੰਘ ਸੋਲੰਕੀ ਨਾਲ ਇਸ ਬੱਸ ਦੀ ਸਵਾਰੀ ਕੀਤੀ ਜਿਨ੍ਹਾਂ ਨੇ ਇਸ ਬੱਸ ਦਾ ਵਿਚਾਰ ਕੀਤਾ ਅਤੇ ਬੱਸ ਦਾ ਨਿਰਮਾਣ ਕੀਤਾ

 

 

 

ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਇਕ ਅੰਦਰੂਨੀ ਢਾਂਚਾ ਹੈ ਜਿਸ ਤਹਿਤ ਸਕੂਲਾਂ ਅਤੇ ਕਾਲਜਾਂ ਵਿਚ ਸੂਰਜੀ ਊਰਜਾ  ਦੀ ਵਰਤੋਂ ਲਈ ਜੀਵਨ ਹੁਨਰ ਦਿੱਤੇ ਜਾ ਸਕਦੇ ਹਨ। ਸ੍ਰੀ ਪੋਖਰਿਯਾਲ ਨੇ ਕਿਹਾ ਕਿ ਸਥਿਰਤਾ ਪ੍ਰਾਪਤ ਕਰਨ ਲਈ ਜਲਵਾਯੂ ਤਬਦੀਲੀ ਜਾਗਰੂਕਤਾ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਊਰਜਾ ਖੇਤਰ ਵਿਚ ਸਵੈ-ਨਿਰਭਰਤਾ ਆਤਮਨਿਰਭਰ ਭਾਰਤ ਦਾ ਟੀਚਾ ਹਾਸਿਲ ਕਰਨ ਵਿਚ ਏਕੀਕ੍ਰਿਤ ਹੈ ਕੇਂਦਰੀ ਮੰਤਰੀ ਇਹ ਜਾਣ ਕੇ ਬਹੁਤ ਖੁਸ਼ ਸਨ ਕਿ ਜਲਵਾਯੂ ਪਰਿਵਰਤਨ ਦੀ ਗੰਭੀਰਤਾ ਦੇ ਮੱਦੇ ਨਜ਼ਰ ਊਰਜਾ ਸਵਰਾਜ ਯਾਤਰਾ 100% ਸੂਰਜੀ ਊਰਜਾ ਅਪਣਾਉਣ ਵੱਲ ਜਨ ਅੰਦੋਲਨ ਪੈਦਾ ਕਰਨ ਦੇ ਮੰਤਵ ਨਾਲ ਡਿਜ਼ਾਈਨ ਕੀਤੀ ਗਈ ਹੈ ਕੇਂਦਰੀ ਮੰਤਰੀ ਨੇ ਇਸ ਨਿਵੇਕਲੀ ਪਹਿਲਕਦਮੀ ਲਈ ਪ੍ਰੋ. ਸੋਲੰਕੀ ਦੀ ਸ਼ਲਾਘਾ ਕੀਤੀ

 

ਸੂਰਜੀ ਊਰਜਾ ਨੂੰ ਅਪਣਾਉਣ ਵੱਲ ਜਨ ਅੰਦੋਲਨ ਖੜਾ ਕਰਨ ਦੇ ਮਿਸ਼ਨ ਲਈ ਆਪਣੀ ਡੂੰਘੀ ਵਚਨਬੱਧਤਾ ਦਰਸਾਉਂਦਿਆਂ ਡਾ. ਚੇਤਨ ਸਿੰਘ ਸੋਲੰਕੀ ਨੇ 2030 ਤੱਕ ਘਰ ਨਾ ਜਾਣ ਅਤੇ ਸੂਰਜੀ ਬੱਸ ਵਿਚ ਰਹਿਣ ਅਤੇ ਯਾਤਰਾ ਕਰਨ ਦਾ ਸੰਕਲਪ ਲਿਆ ਬੱਸ ਵਿਚ ਸੌਣ, ਕੰਮ ਕਰਨ , ਰਸੋਈ ਪਕਾਉਣ, ਇਸ਼ਨਾਨ ਕਰਨ, ਮੀਟਿੰਗ ਤੇ ਟ੍ਰੇਨਿੰਗ ਆਦਿ ਵਰਗੀਆਂ ਕਈ ਗਤੀਵਿਧੀਆਂ ਸਮੇਤ ਸਾਰੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਸਹੂਲਤਾਂ ਸ਼ਾਮਿਲ ਹਨ ਬੱਸ 3.2 ਕਿਲੋਵਾਟ ਸੂਰਜੀ ਪੈਨਲਾਂ ਅਤੇ 6 ਕਿਲੋਵਾਟ  ਹਾਰਸ ਪਾਵਰ ਦੀ ਬੈਟਰੀ ਸਟੋਰੇਜ ਨਾਲ ਫਿੱਟ ਹੈ

 

ਊਰਜਾ ਸਵਰਾਜ ਯਾਤਰਾ ਸਾਲ 2020 ਵਿਚ ਸ਼ੁਰੂ ਹੋਈ ਸੀ ਅਤੇ 2030 ਤੱਕ ਜਾਰੀ ਰਹੇਗੀ ਪ੍ਰੋ. ਸੋਲੰਕੀ ਨੂੰ ਹਾਲ ਵਿਚ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਮੱਧ ਪ੍ਰਦੇਸ਼ ਦੇ ਸੂਰਜੀ ਊਰਜਾ ਦੇ ਬਰਾਂਡ ਐਂਬੈਸੇਡਰ ਦੇ ਅਹੁਦੇ ਨਾਲ ਨਵਾਜਿਆ ਗਿਆ ਸੀ

--------------------------------------- 

ਐਮਸੀ/ ਕੇਪੀ/ ਏਕੇ



(Release ID: 1706148) Visitor Counter : 143


Read this release in: English , Urdu , Hindi