ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦਾ ਵਿਸਥਾਰ

Posted On: 19 MAR 2021 2:57PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਨੇ 15 ਅਗਸਤ, 2020 ਨੂੰ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (ਐਨਡੀਐਚਐਮ) ਦਾ ਐਲਾਨ ਕੀਤਾ ਸੀ ਜਿਸ ਦੇ ਅਮਲ ਵਜੋਂ ਐਨਡੀਐਚਐਮ ਦਾ ਮੁੱਖ ਪ੍ਰੋਜੈਕਟ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗਡ਼੍ਹ, ਲੱਦਾਖ, ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਊ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ  ਲਕਸ਼ਦ੍ਵੀਪ ਵਿਚ ਸ਼ੁਰੂ ਕੀਤਾ ਗਿਆ ਸੀ।

 15 ਮਾਰਚ, 2021 ਨੂੰ ਐਨਡੀਐਚਐਮ ਅਧੀਨ ਸਿਹਤ ਪਛਾਣ ਪੱਤਰਾਂ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੈ -

 

ਰਾਜ ਕੇਂਦਰ /ਸ਼ਾਸਿਤ ਪ੍ਰਦੇਸ਼

ਵੰਡੇ ਗਏ ਸਿਹਤ ਪਛਾਣ ਕਾਰਡਾਂ ਦੀ ਗਿਣਤੀ

ਅੰਡੇਮਾਨ ਅਤੇ ਨਿਕੋਬਾਰ

2,08,367

ਲਕਸ਼ਦ੍ਵੀਪ

20,561

ਲੱਦਾਖ

71,379

ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਊ

91,130

ਪੁਡੂਚੇਰੀ

4,52,909

ਚੰਡੀਗਡ਼

1,52,749

ਕੁੱਲ

9,97,095

 

ਐਨਡੀਐਚਐਮ ਸਕੀਮ ਅਧੀਨ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਐਨਡੀਐਚਐਮ ਨੂੰ ਲਾਗੂ ਕਰਨ ਦਾ ਖਰਚਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਸਹਿਣ ਕੀਤਾ ਗਿਆ ਹੈ ਅਤੇ ਹੁਣ ਤੱਕ 11.82 ਕਰੋੜ ਰੁਪਏ ਖਰਚ ਹੋ ਚੁੱਕੇ ਹਨ।

ਰਾਸ਼ਟਰੀ ਸਿਹਤ ਅਥਾਰਟੀ (ਐਨਐਚਏ), ਐਨਡੀਐਚਐਮ ਲਾਗੂ ਕਰਨ ਵਾਲੀ ਇਕ ਏਜੰਸੀ ਹੋਣ ਦੇ ਨਾਤੇ ਇਸ ਨੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਥੇ ਐਨਡੀਐਚਐਮ ਪਾਇਲਟ ਸ਼ੁਰੂ ਕੀਤਾ ਗਿਆ ਹੈ, ਵਿਚ ਪੋਸਟਰਾਂ ਅਤੇ ਬੈਨਰਾਂ ਵਰਗੀ ਆਈਈਸੀ ਸਮੱਗਰੀ ਰਾਹੀਂ ਸਿਹਤ ਸੰਭਾਲ ਸਹੂਲਤਾਂ ਵਿਚ ਜਾਗਰੂਕਤਾ ਮੁਹਿੰਮਾਂ ਸ਼ੁਰੂ ਕੀਤੀਆਂ ਹਨ।

ਆਊਟਰੀਚ ਗਤੀਵਿਧੀਆਂ ਦੇ ਇਕ ਹਿੱਸੇ ਵਜੋਂ ਕਈ ਐਸਐਮਐਸ ਮੁਹਿੰਮਾਂ ਲਾਂਚ ਕੀਤੀਆਂ ਗਈਆਂ ਅਤੇ ਡਾਕਟਰਾਂ ਦੇ ਸਹਿਯੋਗ ਨਾਲ ਵੈਬੀਨਾਰ ਆਯੋਜਿਤ ਕੀਤੇ ਗਏ ਹਨ ਤਾਕਿ ਜਾਗਰੂਕਤਾ ਵਧੇ ਅਤੇ ਐਨਡੀਐਚਐਮ ਵਿਚ ਭਾਗੀਦਾਰੀ ਵਿਚ ਵਾਧਾ ਹੋਵੇ। ਇਸ ਤੋਂ ਇਲਾਵਾ ਐਨਡੀਐਚਐਮ ਬਾਰੇ ਵੀਡੀਓਜ਼ ਯੂ-ਟਿਊਬ ਅਤੇ ਟਵਿਟਰ ਉੱਤੇ ਅਪਲੋਡ ਕੀਤੇ ਗਏ ਹਨ।

ਐਨਡੀਐਚਐਮ ਸ਼ੁਰੂ ਵਿਚ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਵਿਸਥਾਰ ਪ੍ਰੋਜੈਕਟ ਦੇ ਪਹਿਲੇ ਪੜਾਅ ਦੌਰਾਨ ਨਤੀਜੇ ਦੇ ਮੁਲਾਂਕਣ ਤੋਂ ਬਾਅਦ ਕੀਤਾ ਜਾਵੇਗਾ।

ਰਾਸ਼ਟਰੀ ਸਿਹਤ ਮਿਸ਼ਨ ਅਧੀਨ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੀਐਚਸੀ/ ਸੀਐਚਸੀ ਪੱਧਰ ਤੱਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਨਵੀਨਤਾਕਾਰੀ, ਭਾਗੀਦਾਰੀ ਅਤੇ ਭਰੋਸਾ ਕਾਇਮ ਕਰਨ ਦੇ ਕੰਮ ਨੂੰ ਹੁਲਾਰਾ ਦੇਣ ਲਈ ਐਨਡੀਐਚਐਮ ਸੈਂਡਬਾਕਸ ਵਾਤਾਵਰਨ ਇਕ ਨੇੜਲੇ ਈਕੋਸਿਸਟਮ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਨੂੰ  https://ndhm.gov.in/ . ਤੇ ਲਾਈਵ ਬਣਾਇਆ ਗਿਆ ਹੈ।

ਐਨਡੀਐਚਐਮ ਸੈਂਡਬਾਕਸ ਇਕ ਢਾਂਚਾ ਹੈ ਜੋ ਟੈਕਨੋਲੋਜੀਆਂ ਜਾਂ ਉਤਪਾਦਾਂ ਨੂੰ ਇਕ ਸੀਮਤ ਵਾਤਾਵਰਨ ਵਿਚ ਪ੍ਰੀਖਣ ਦੀ ਇਜਾਜ਼ਤ ਦੇਂਦਾ ਹੈ ਜੋ ਐਨਡੀਐਚਐਮ ਦੇ ਮਾਪਦੰਡਾਂ ਦੇ ਅਨੁਰੂਪ ਹੋਵੇ। ਇਹ ਪ੍ਰਾਈਵੇਟ ਅਦਾਰਿਆਂ ਸਮੇਤ ਸੰਗਠਨਾਂ ਦੀ ਮਦਦ ਕਰਦਾ ਹੈ ਜੋ ਰਾਸ਼ਟਰੀ ਡਿਜੀਟਲ ਸਿਹਤ ਈਕੋਸਿਸਟਮ ਦਾ ਇਕ ਹੈਲਥ ਇਨਫਾਰਮੇਸ਼ਨ ਪ੍ਰੋਵਾਈਡਰ ਜਾਂ ਹੈਲਥ ਇਨਫਾਰਮੇਸ਼ਨ ਯੂਜ਼ਰ ਵਜੋਂ ਇਕ ਹਿੱਸੇ ਦੇ ਰੂਪ ਵਿਚ ਕੰਮ ਕਰਨ ਦੇ ਇੱਛੁਕ ਹੁੰਦੇ ਹਨ।

ਇੰਟੈਗ੍ਰੇਟਿਡ ਡਿਜ਼ੀਜ਼ ਸਰਵਿਲੈਂਸ ਪ੍ਰੋਗਰਾਮ ਪੂਰੇ ਦੇਸ਼ ਵਿਚ ਮਹਾਮਾਰੀ ਵਾਲੀਆਂ ਬੀਮਾਰੀਆਂ ਦੀ ਜਾਂਚ ਅਤੇ ਬੀਮਾਰੀਆਂ ਦੇ ਫੈਲਣ ਦੇ ਜਵਾਬ ਲਈ ਸਰਵਿਲੈਂਸ ਸਿਸਟਮ ਨੂੰ ਮਜ਼ਬੂਤ ਕਰਨ ਲਈ ਲਾਗੂ ਕੀਤਾ ਗਿਆ ਹੈ।

2015 ਵਿਚ ਇੰਟੈਗ੍ਰੇਟਿਡ ਡਿਜ਼ੀਜ਼ ਸਰਵਿਲੈਂਸ ਪ੍ਰੋਗਰਾਮ (ਆਈਡੀਐਸਪੀ) ਦੀ ਸਮੀਖਿਆ ਲਈ ਅਤੇ ਆਈਡੀਐਸਪੀ ਸਿਸਟਮ ਵਿਚ ਸੁਧਾਰ ਲਿਆਉਣ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਸਿਫਾਰਸ਼ਾਂ ਲਈ ਇਕ ਸਾਂਝਾ ਨਿਗਰਾਨੀ ਮਿਸ਼ਨ ਸਥਾਪਤ ਕੀਤਾ ਗਿਆ ਸੀ।

ਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਇਸ ਮੰਤਰਾਲਾ ਨੇ ਮਹਾਮਾਰੀ ਵਾਲੀਆਂ ਬੀਮਾਰੀਆਂ ਦੀ ਨਿਗਰਾਨੀ ਲਈ ਸਥਾਨਕ ਭੂਗੋਲਿਕ ਸੂਚਨਾ ਨਾਲ ਸਿੰਗਲ ਆਧੁਨਿਕ ਆਪ੍ਰੇਟਿੰਗ ਪਿਕਚਰ ਮੁਹੱਈਆ ਕਰਵਾਉਣ ਲਈ ਵੈਬ ਯੋਗਤਾ ਦੇ ਨਿਅਰ- ਰੀਅਲ-ਟਾਈਮ ਇਲੈਕਟ੍ਰਾਨਿਕ  ਇਨਫਾਰਮੇਸ਼ਨ ਸਿਸਟਮ ਵਿਕਸਤ ਕੀਤਾ ਹੈ।

ਸਰਕਾਰ ਨੇ 2018 ਵਿਚ 7 ਰਾਜਾਂ ਵਿਚ ਇੰਟੈਗ੍ਰੇਟਿਡ ਹੈਲਥ ਇਨਫਾਰਮੇਸ਼ਨ ਪਲੇਟਫਾਰਮ (ਆਈਐਚਆਈਪੀ) ਲਾਂਚ ਕੀਤਾ ਸੀ ਅਤੇ ਮੌਜੂਦਾ ਤੌਰ ਤੇ ਇਹ ਹੁਣ 11 ਰਾਜਾਂ ਵਿਚ ਕਾਰਜਸ਼ੀਲ ਹੈ। ਸੋਧੇ ਹੋਏ ਨਿਗਰਾਨੀ ਪਲੇਟਫਾਰਮ ਦੇ ਸਮੁੱਚੇ ਭਾਰਤ ਵਿਚ ਵਿਸਥਾਰ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਿਖਲਾਈ ਪ੍ਰੋਗਰਾਮ ਸੰਚਾਲਤ ਕੀਤੇ ਜਾ ਰਹੇ ਹਨ।

ਕੇਂਦਰੀ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਅੱਜ ਦਿੱਤੀ।

------------------------------------  

ਐਮਵੀ ਐਸਜੇ



(Release ID: 1706144) Visitor Counter : 195


Read this release in: English , Urdu , Telugu