ਨੀਤੀ ਆਯੋਗ

ਭਾਰਤ ਵਿੱਚ ਕਲਾਉਡ ਸਕਿੱਲਿੰਗ ਅਤੇ ਸਿੱਖਿਆ ਟੈਕਨੋਲੋਜੀ ਸਟਾਰਟ ਅਪਸ ਵਿੱਚ ਨਵਾਚਾਰ ਨੂੰ ਹੁਲਾਰਾ ਦੇਣ ਲਈ ਅਟਲ ਇਨੋਵੇਸ਼ਨ ਮਿਸ਼ਨ ਅਤੇ ਏਡਬਲਯੂਐੱਸ ਵਿਚਕਾਰ ਸਾਂਝੇਦਾਰੀ

Posted On: 18 MAR 2021 4:24PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ  (ਏਆਈਐੱਮ),  ਨੀਤੀ ਆਯੋਗ ਅਤੇ ਐਮਾਜ਼ੋਨ ਵੈੱਬ ਸਰਵਿਸਿਜ਼ (ਏਡਬਲਯੂਐੱਸ)  ਨੇ ਨਵਾਚਾਰ ਅਤੇ ਉੱਦਮਿਤਾ ਨੂੰ ਸਸ਼ਕਤ ਕਰਨ ਲਈ ਅੱਜ ਇੱਕ ਨਵੀਂ ਪਹਿਲ ਦਾ ਐਲਾਨ ਕੀਤਾ ,  ਜਿਸ ਦੇ ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਕਲਾਉਡ ਕੰਪਿਊਟਿੰਗ ਵਿੱਚ ਕੁਸ਼ਲ ਬਣਾਇਆ ਜਾਵੇਗਾ ਅਤੇ ਕਲਾਉਡ ‘ਤੇ ਨਵੀਂ ਸਿੱਖਿਆ ਟੈਕਨੋਲੋਜੀ ਵਿਕਸਿਤ ਕਰਨ ਲਈ ਉੱਦਮੀਆਂ ਨੂੰ ਯੋਗ ਬਣਾਇਆ ਜਾਵੇਗਾ।

ਭਾਰਤ ਵਿੱਚ ਏਡਬਲਯੂਐੱਸ ਕਲਾਉਡ ਸੇਵਾਵਾਂ ਦੀ ਵਿਕਰੀ ਅਤੇ ਮਾਰਕੀਟਿੰਗ ਦਾ ਕੰਮ ਦੇਖਣ ਵਾਲੇ ਐਮਾਜ਼ੋਨ ਇੰਟਰਨੈੱਟ ਸੇਵਾਵਾਂ ਪ੍ਰਾਈਵੇਟ ਲਿਮਟਿਡ (ਏਆਈਐੱਸਪੀਐੱਲ) ਅਤੇ ਨੀਤੀ ਆਯੋਗ  ਵਿਚਕਾਰ ਇਸ ਸਬੰਧ ਵਿੱਚ ਇੱਕ ਸਹਿਮਤੀ ਪੱਤਰ ‘ਤੇ ਅੱਜ ਹਸਤਾਖਰ ਕੀਤੇ ਗਏ ।

ਇਸ ਸਮਝੌਤੇ ਦੇ ਅਨੁਸਾਰ ਅਟਲ ਇਨੋਵੇਸ਼ਨ ਮਿਸ਼ਨ ਸਿੱਖਿਆ ਖੇਤਰ ਵਿੱਚ ਏਡਬਲਯੂਐੱਸ ਸੇਵਾਵਾਂ ਨੂੰ ਹੁਲਾਰਾ ਦੇਵੇਗਾ ਜੋ ਐਮਾਜ਼ੋਨ ਦੇ ਉਸ ਸੰਸਾਰਿਕ ਪ੍ਰੋਗਰਾਮ ਦਾ ਹਿੱਸਾ ਹੈ ਜਿਸ ਵਿੱਚ ਵਿਦਿਆਰਥੀਆਂ ਅਤੇ ਸਿੱਖਿਅਕਾਂ ਨੂੰ ਕਲਾਉਡ ਸਬੰਧੀ ਸਿਖਲਾਈ ਨਾਲ ਜੁੜੇ ਸੰਸਾਧਨ ਉਪਲੱਬਧ ਕਰਾਏ ਜਾਂਦੇ ਹਨ। ਇਸ ਪ੍ਰੋਗਰਾਮ ਦੇ ਅਨੁਸਾਰ ਕਲਾਉਡ ਕੰਪਿਊਟਿੰਗ ਨਾਲ ਸਬੰਧਤ ਵੱਖ-ਵੱਖ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਵਿੱਚ ਕਲਾਉਡ ਸਟੋਰੇਜ ਤੋਂ ਲੈ ਕੇ ਵਰਚੁਅਲ ਕੰਪਿਊਟਰ ਪਾਵਰ, ਵੈਬ ਹੋਸਟਿੰਗ, ਆਰਟੀਫਿਸ਼ੀਅਲ ਇੰਟੇਲੀਜੈਂਸ (ਏਆਈ), ਮਸ਼ੀਨ ਲਰਨਿੰਗ (ਐੱਮ ਐੱਲ) ਅਤੇ ਵਰਚੁਅਲ ਰਿਅਲਿਟੀ (ਵੀ ਆਰ) ਨਾਲ ਜੁੜੀਆਂ ਸਿਖਲਾਈ ਭਾਰਤ ਵਿੱਚ 7000 ਅਟਲ ਟਿੰਕਰਿੰਗ ਲੈਬਸ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ। ਏਡਬਲਯੂਐੱਸ, ਅਟਲ ਟਿੰਕਰਿੰਗ ਲੈਬ ਦੇ ਪ੍ਰਭਾਰੀ ਸਿੱਖਿਅਕਾਂ ਲਈ ਫੈਕਲਟੀ ਡੇਵਲਪਮੈਂਟ ਪ੍ਰੋਗਰਾਮ ਯਾਨੀ ਸਿੱਖਿਅਕ ਵਿਕਾਸ ਪ੍ਰੋਗਰਾਮ ਵੀ ਸੰਚਾਲਿਤ ਕਰੇਗੀ ਅਤੇ ਅਜਿਹੇ ਸੰਸਾਧਨ ਅਤੇ ਟੂਲ ਵੀ ਉਪਲੱਬਧ ਕਰਾਏਗੀ ਤਾਂਕਿ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਤੇਜ਼ ਹੋਵੇ ਅਤੇ ਉਨ੍ਹਾਂ ਨੂੰ ਕਲਾਉਡ ‘ਤੇ ਹੱਲ ਵਿਕਸਿਤ ਕਰਨ ਯੋਗ ਬਣਾਇਆ ਜਾ ਸਕੇ ।

ਅਟਲ ਇਨੋਵੇਸ਼ਨ ਮਿਸ਼ਨ, ਏਡਬਲਯੂਐੱਸ ਐਡਸਟਾਰਟ ਵੀ ਸ਼ੁਰੂ ਕਰੇਗੀ ਜਿਸ ਦੇ ਨਾਲ ਐਡਟੈਕ ਸਟਾਰਟਅਪਸ ਨੂੰ ਏਡਬਲਯੂਐੱਸ ‘ਤੇ ਸਿੱਖਿਆ ਅਤੇ ਸਿਖਲਾਈ ਲਈ ਨਵੀਂਆਂ ਪੱਧਤੀਆਂ ਵਿਕਸਿਤ ਕਰਨ ਦੀ ਸੁਵਿਧਾ ਉਪਲੱਬਧ ਹੋਵੇਗੀ। ਇਸ ਦੇ ਅਨੁਸਾਰ 80 ਤੋਂ                                                                                                                                                                                                                                                                                                 ਜਿਆਦਾ ਅਟਲ ਇਨਕਿਊਬੇਸ਼ਨ ਸੇਂਟਰ (ਏਆਈਸੀ) ਅਤੇ ਅਟਲ ਕਮਿਊਨਿਟੀ ਇਨੋਵੇਸ਼ਨ ਸੇਂਟਰ (ਏਸੀਆਈਸੀ) ਵਿੱਚ ਸਿੱਖਿਆ ਟੈਕਨੋਲੋਜੀ ਨਾਲ ਜੁੜੇ ਸਟਾਰਟਅਪਸ ਅਤੇ ਉੱਧਮੀਆਂ ਨੂੰ ਏਡਬਲਯੂਐੱਮ ਐਡਸਟਾਰਟ ਪ੍ਰੋਗਰਾਮ ਦਾ ਲਾਭ ਪਾਉਣ ਦੀ ਸੁਵਿਧਾ ਉਪਲੱਬਧ ਹੋਵੇਗੀ ਜਿਸ ਵਿੱਚ ਏਡਬਲਯੂਐੱਸ ਪ੍ਰਮੋਸ਼ਨਲ ਕ੍ਰੇਡਿਟਸ, ਮੈਂਟਰਸ਼ਿਪ ਅਤੇ ਤਕਨੀਕੀ ਸਿਖਲਾਈ ਸ਼ਾਮਲ ਹੈ  ਜਿਸ ਦੇ ਨਾਲ ਉਹ ਆਪਣੀ ਸੰਸਥਾ ਨੂੰ ਹੋਰ ਤੇਜ਼ੀ ਨਾਲ ਵਿਕਸਿਤ ਕਰ ਸਕਣ।

ਅਟਲ ਇਨੋਵੇਸ਼ਨ ਮਿਸ਼ਨ ਵਿੱਚ ਨਿਦੇਸ਼ਕ ਆਰ ਰਮਣ ਨੇ ਕਿਹਾ ਕਿ ਏਡਬਲਯੂਐੱਸ  ਦੇ ਨਾਲ ਸਾਂਝੇਦਾਰੀ ਨਾਲ ਦੇਸ਼ ਦੇ ਕੁਸ਼ਲ ਯੁਵਾਵਾਂ ਨੂੰ ਡਿਜੀਟਲ ਅਤੇ ਵੈਬ ਅਧਾਰਿਤ ਟੂਲਸ ਦੀ ਮਦਦ ਨਾਲ ਸਸ਼ਕਤ ਬਣਾਇਆ ਜਾ ਸਕੇਗਾ ਜੋ ਉਨ੍ਹਾਂ ਦੀ ਰਚਨਾਤਮਕਤਾ ਅਤੇ ਨਵਾਚਾਰ ਦੀ ਸਮਰੱਥਾ ਨੂੰ ਹੁਲਾਰਾ ਦੇਵੇਗੀ।  ਇਸ ਦੇ ਪਰਿਣਾਮਸਵਰੂਪ ਭਾਰਤ ਦੇ ਉੱਦਮਿਤਾ ਨੈੱਟਵਰਕ ਅਤੇ ਨਵਾਚਾਰ ਵਿੱਚ ਕਈ ਗੁਣਾ ਦਾ ਵਾਧਾ ਹੋਵੇਗਾ ।  ਇਸ ਨਾਲ ਭਾਰਤ  ਦੀਆਂ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਵਿੱਚ ਕਲਾਉਡ ਕੰਪਿਊਟਿੰਗ ਵਿਦਿਆਰਥੀਆਂ ਲਈ ਮਜ਼ਬੂਤ ਅਧਾਰ ਬਣੇਗਾ।  ਜਦੋਂ ਕਿ ਏਡਬਲਯੂਐੱਸ ਏਡਸਟਾਰਟ ਦੀ ਮਦਦ ਨਾਲ ਏਆਈਸੀਆਰ ਏਅਰ ਏਸੀਆਈਸੀ ਦੇ ਸਟਾਰਟਅਪਸ ਨੂੰ ਉਤਪਾਦਕਤਾ ਅਤੇ ਵਪਾਰੀਕਰਨ ਵਿੱਚ ਉਨ੍ਹਾਂ ਦੀ ਸਮਰੱਥਾ ਨੂੰ ਹੁਲਾਰਾ ਦੇਵੇਗਾ ।

ਭਾਰਤ ਸਥਿਤ ਏਆਈਐੱਸਪੀਐੱਲ,  ਏਡਬਲਯੂਐੱਸ  ਦੇ ਦੱਖਣ ਏਸ਼ੀਆ  ਦੇ ਪ੍ਰੇਜੀਡੈਂਟ ਰਾਹੁਲ ਸ਼ਰਮਾ ਨੇ ਕਿਹਾ ਕਿ ਭਾਰਤ ਨੂੰ 2025 ਤੱਕ 9 ਗੁਣਾ ਜਿਆਦਾ ਡਿਜੀਟਲੀ ਕੁਸ਼ਲ ਕਰਮਚਾਰੀਆਂ ਦੀ ਜ਼ਰੂਰਤ ਹੋਵੇਗੀ ਜਿਸ ਦੇ ਬਾਰੇ ਵਿੱਚ ਏਡਬਲਯੂਐੱਸ  ਦੇ ਅਨੁਸਾਰ ਰਣਨੀਤੀ ਅਤੇ ਵਿੱਤੀ ਸਲਾਹ-ਮਸ਼ਵਰਾ ਸੰਸਥਾ ਅਲਫਾ ਬੀਟਾ ਦੁਆਰਾ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਵਿੱਚ ਵੀ ਦੱਸਿਆ ਗਿਆ ਹੈ। 

ਏਡਬਲਯੂਐੱਸ ਕਲਾਉਡ ਕੰਪਿਊਟਿੰਗ  ਦੇ ਖੇਤਰ ਵਿੱਚ ਡਿਜੀਟਲ ਕੌਸ਼ਲ  ਦੀ ਕਮੀ ਨੂੰ ਪੂਰਾ ਕਰਨ ਅਤੇ ਨਵ ਉੱਧਮੀਆਂ ਨੂੰ ਕਲਾਉਡ ‘ਤੇ ਨਵੇਂ ਉਤਪਾਦ ਅਤੇ ਸੇਵਾਵਾਂ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਪ੍ਰਤਿਬੱਧ ਹੈ।  

ਅਟਲ ਇਨੋਵੇਸ਼ਨ ਮਿਸ਼ਨ ਅਤੇ ਏਡਬਲਯੂਐੱਸ  ਵਿਚਕਾਰ ਸਾਂਝੇਦਾਰੀ ਦੇ ਅਨੁਸਾਰ ਹੋਰ ਖੇਤਰਾਂ ਵਿੱਚ ਵੀ ਕਈ ਉਪਾਅ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਵਿੱਚ ਸੰਯੁਕਤ ਰੂਪ ਤੋਂ ਕਾਰਜਸ਼ਾਲਾ ਦਾ ਆਯੋਜਨ, ਟੇਕ ਮੈਰਾਥਨ ਦਾ ਆਯੋਜਨ ਅਤੇ ਕਲਾਉਡ ‘ਤੇ ਨਵੇਂ ਉਪਾਅ ਵਿਕਸਿਤ ਕਰਨ ਦੀ ਰਾਸ਼ਟਰੀ ਪ੍ਰਤਿਯੋਗਤਾਵਾਂ ਸ਼ਾਮਲ ਹਨ।  ਨਾਲ ਹੀ ਨਾਲ ਸਥਾਨਿਕ ਸਮੁਦਾਇਕ ਸਮੱਸਿਆਵਾਂ ਜਾਂ ਟਿਕਾਊ ਵਿਕਾਸ ਟੀਚੇ ਲਈ ਉਪਾਅ ਵੀ ਸ਼ਾਮਲ ਹਨ ।

 

*****

ਡੀਐੱਸ/ਏਕੇਜੇ
 (Release ID: 1706143) Visitor Counter : 3


Read this release in: English , Urdu , Hindi , Telugu