ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਚ ਇਲੈਕਟ੍ਰੋਨ ਮੋਬੀਲਿਟੀ ਟ੍ਰਾਂਜਿਸਟਰ ਦੇ ਲਈ ਨਵੀਂ ਤਕਨਾਲੋਜੀ ਭਾਰਤ ਨੂੰ ਪਾਵਰ ਟ੍ਰਾਂਜਿਸਟਰ ਤਕਨਾਲੋਜੀ ਵਿੱਚ ਆਤਮ ਨਿਰਭਰ ਬਣਾਏਗੀ

Posted On: 18 MAR 2021 10:05AM by PIB Chandigarh

ਬੰਗਲੌਰ ਦੇ ਵਿਗਿਆਨੀਆਂ ਨੇ ਇੱਕ ਅਤਿ-ਆਧੁਨਿਕ ਭਰੋਸੇਮੰਦ, ਉੱਚ ਇਲੈਕਟ੍ਰੌਨ ਮੋਬੀਲਿਟੀ ਟ੍ਰਾਂਜਿਸਟਰ (ਐੱਚਈਐੱਮਟੀ) ਵਿਕਸਤ ਕੀਤਾ ਹੈ, ਜੋ ਆਮ ਤੌਰ ’ਤੇ ਬੰਦ ਉਪਕਰਣ ਹੈ ਅਤੇ ਇਹ 4 ਐੱਮਪੀਅਰ ਤੱਕ ਕਰੰਟ ਧਾਰਾ ਨੂੰ ਭੇਜ ਸਕਦਾ ਹੈ ਅਤੇ 600 ਵੋਲਟ ’ਤੇ ​ਸੰਚਾਲਿਤ ਹੋ ਸਕਦਾ ਹੈ| ਗੈਲਿਯਮ ਨਾਈਟ੍ਰਾਈਡ (ਜੀਏਐੱਨ) ਤੋਂ ਬਣਿਆ ਇਹ ਪਹਿਲਾ ਸਵਦੇਸ਼ੀ ਐੱਚਐੱਮਟੀ ਉਪਕਰਣ ਇਲੈਕਟ੍ਰਿਕ ਕਾਰਾਂ, ਲੋਕੋਮੋਟਿਵ, ਪਾਵਰ ਟ੍ਰਾਂਸਮਿਸ਼ਨ ਅਤੇ ਹਾਈ ਵੋਲਟੇਜ ਅਤੇ ਹਾਈ ਫ਼੍ਰੀਕੁਐਂਸੀ ਸਵੀਚਿੰਗ ਦੀ ਲੋੜ ਵਾਲੇ ਹੋਰ ਖੇਤਰਾਂ ਵਿੱਚ ਲਾਭਦਾਇਕ ਹੈ, ਜੋ ਪਾਵਰ ਇਲੈਕਟ੍ਰਾਨਿਕਸ ਵਿੱਚ ਲੋੜੀਂਦੇ ਸਥਿਰ ਅਤੇ ਕੁਸ਼ਲ ਟ੍ਰਾਂਜਿਸਟਰ ਆਯਾਤ ਕਰਨ ਦੀ ਲਾਗਤ ਵਿੱਚ ਕਮੀ ਲਿਆਵੇਗਾ|

ਪ੍ਰਭਾਵੀ ਸਵੀਚਿੰਗ ਪਰਫ਼ਾਰਮੈਂਸ ਦੇ ਲਈ ਪਾਵਰ ਇਲੈਕਟ੍ਰਾਨਿਕ ਸਿਸਟਮ ਆਫ਼-ਸਟੇਟ ਵਿੱਚ ਉੱਚ ਰੋਧਕ ਵੋਲਟੇਜ ਅਤੇ ਓਐੱਨ - ਸਟੇਟ ਵਿੱਚ ਉੱਚ ਬਿਜਲੀ ਧਾਰਾ ਦੀ ਮੰਗ ਕਰਦੀ ਹੈ| ਅਲਮੀਨੀਅਮ ਗੈਲਿਯਮ ਨਾਈਟ੍ਰਾਈਡ/ ਗੈਲਿਯਮ ਨਾਈਟ੍ਰਾਈਡ (ਏਐੱਲਜੀਏਐੱਨ/ ਜੀਏਐੱਨ) ਨਾਲ ਬਣੇ ਐੱਚਈਐੱਮਟੀ ਨਾਮਕ ਵਿਸ਼ੇਸ਼ ਟਰਾਂਜਿਸਟਰ ਸਿਲੀਕਾਨ ਅਧਾਰਤ ਟ੍ਰਾਂਜਿਸਟਰ ’ਤੇ ਇੱਕ ਵਾਧਾ ਪ੍ਰਦਾਨ ਕਰਦੇ ਹਨ, ਕਿਉਂਕਿ ਉਹ ਸਿਸਟਮ ਨੂੰ ਬਹੁਤ ਜ਼ਿਆਦਾ ਵੋਲਟੇਜ ’ਤੇ ਸੰਚਾਲਿਤ ਕਰਨ ਦੀ ਮਨਜੂਰੀ ਦਿੰਦੇ ਹਨ, ਤੇਜ਼ੀ ਨਾਲ ਚਾਲੂ ਅਤੇ ਬੰਦ ਕਰਦੇ ਹਨ, ਅਤੇ ਘੱਟ ਜਗ੍ਹਾ ਲੈਂਦੇ ਹਨ| ਵਪਾਰਕ ਤੌਰ ’ਤੇ ਉਪਲਬਧ ਏਐੱਲਲਜੀਏਐਨ/ ਜੀਏਐਨ ਐੱਚਈਐੱਮਟੀ ਆਮ ਤੌਰ ’ਤੇ ਆਫ਼-ਸਟੇਟ ਵਿੱਚ ਟਰਾਂਜਿਸਟਰ ਰੱਖਣ ਦੇ ਲਈ ਤਕਨੀਕਾਂ ਦੀ ਵਰਤੋਂ ਕਰਦੇ ਹਨ, ਜੋ ਉਪਕਰਣ ਦੀ ਸਥਿਰਤਾ, ਪ੍ਰਦਰਸ਼ਨ ਅਤੇ ਭਰੋਸੇਯੋਗਤਾ ਨੂੰ ਪ੍ਰਭਾਵਤ ਕਰਦਾ ਹੈ|

ਇਸ ਲਈ, ਇਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ, ਇਲੈਕਟ੍ਰਾਨਿਕ ਸਿਸਟਮ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਮਯੰਕ ਸ਼੍ਰੀਵਾਸਤਵ, ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਅਤੇ ਸੈਂਟਰ ਫਾਰ ਨੈਨੋ ਸਾਇੰਸ ਐਂਡ ਇੰਜੀਨੀਅਰਿੰਗ ਦੇ ਉਨ੍ਹਾਂ ਦੇ ਸਹਿ-ਜਾਂਚਕਰਤਾਵਾਂ ਪ੍ਰੋ: ਜੀ. ਨਾਰਾਇਣਨ, ਪ੍ਰੋ: ਦਿਗਵਿਜਯ ਨਾਥ, ਪ੍ਰੋ: ਸ਼੍ਰੀ ਨਿਵਾਸਨ ਰਾਘਵਨ ਅਤੇ ਪ੍ਰੋ: ਨਵਕਾਂਤ ਭੱਟ ਅਤੇ ਇੰਡੀਅਨ ਇੰਸਟੀਟੀਊਟ ਆਫ਼ ਸਾਇੰਸ ਬੰਗਲੌਰ (ਆਈਆਈਐੱਸਸੀ) ਤੋਂ ਉਨ੍ਹਾਂ ਦੇ ਵਿਦਿਆਰਥੀਆਂ ਨੇ ਨਵੀਂ ਕਿਸਮ ਦਾ ਐੱਚਈਐੱਮਟੀ ਵਿਕਸਤ ਕੀਤਾ ਹੈ, ਜੋ ਡਿਫਾਲਟ ਰੂਪ ਨਾਲ ਆਫ਼ ਸਟੇਟ ਵਿੱਚ ਹੈ ਅਤੇ ਕਿਸੇ ਹੋਰ ਆਮ ਤੌਰ ’ਤੇ ਵਰਤੋਂ ਕੀਤੇ ਜਾਣ ਵਾਲੇ ਪਾਵਰ ਟਰਾਂਜਿਸਟਰ ਦੀ ਤਰ੍ਹਾਂ ਕੰਮ ਕਰਦਾ ਹੈ| ਅਜਿਹੇ ਟ੍ਰਾਂਜਿਸਟਰਾਂ ਨੂੰ ਈ-ਮੋਡ ਜਾਂ ਇਨਹਾਂਸਮੈਂਟ ਮੋਡ ਟਰਾਂਜਿਸਟ ਕਿਹਾ ਜਾਂਦਾ ਹੈ| ‘ਮੇਕ ਇਨ ਇੰਡੀਆ’ ਪਹਿਲਕਦਮੀ ਦੇ ਤਹਿਤ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਮਰਥਿਤ, ਉਨ੍ਹਾਂ ਨੇ ਇੱਕ ਅਲਮੀਨੀਅਮ ਟਾਈਟੇਨੀਅਮ ਆਕਸਾਈਡ ਗੇਟ ਦੀ ਵਰਤੋਂ ਕਰਕੇ ਨਵੀਂ ਤਕਨਾਲੋਜੀ ਅਤੇ ਡਿਵਾਈਸ ਆਰਕੀਟੈਕਚਰ ਦਾ ਵਿਕਾਸ ਕੀਤਾ।

ਵਿਕਸਤ ਤਕਨਾਲੋਜੀ ਆਪਣੀ ਕਿਸਮ ਦੀ ਪਹਿਲੀ ਤਕਨਾਲੋਜੀ ਹੈ, ਜੋ ਟੇਰਨੇਰੀ ਆਕਸਾਈਡ (ਆਕਸਾਈਡ ਮੈਟ੍ਰਿਕਸ ਜਾਂ ਏਐੱਲ, ਟੀਆਈ ਅਤੇ ਓ ਵਿੱਚ ਮਿਲੇ ਦੋ ਵੱਖ-ਵੱਖ ਧਾਤ ਦੀਆਂ ਆਇਨਾਂ ਤੋਂ ਮਿਲ ਕੇ ਬਣਿਆ ਹੋਇਆ) ਨਾਮਕ ਇੱਕ ਤਰ੍ਹਾਂ ਦੇ ਰਸਾਇਣ ਦੀ ਵਰਤੋਂ ਕਰਦੀ ਹੈ, ਜੋ ਵੱਡੇ ਪਾਜ਼ਿਟਿਵ ਚਾਰਜ ਵਾਲੇ ਪਦਾਰਥ ਦੀ ਤਰ੍ਹਾਂ ਵਿਵਹਾਰ ਕਰਦਾ ਹੈ (ਪੀ ਕਿਸਮ ਦੀ ਸਮੱਗਰੀ)| ਇਹ ਈ-ਮੋਡ ਐੱਚਈਐੱਮਟੀ ਦੇ ਲਈ ਅੰਦਰੂਨੀ ਉਦਯੋਗਿਕ ਤਕਨੀਕਾਂ ਦੀ ਅੰਦਰੂਨੀ ਭਰੋਸੇਯੋਗਤਾ ਅਤੇ ਪ੍ਰਦਰਸ਼ਨ ਦੇ ਮੁੱਦਿਆਂ ਨੂੰ ਦੂਰ ਕਰਦਾ ਹੈ, ਜਿਸ ਨਾਲ ਕੁਸ਼ਲ ਬਿਜਲੀ ਸਵਿਚਿੰਗ ਸਿਸਟਮ ਦਾ ਵਿਕਾਸ ਹੁੰਦਾ ਹੈ|

ਇਹ ਉਪਕਰਣ ਹੁਣ ਪ੍ਰੋਟੋਟਾਈਪ ਵਿਕਾਸ ਅਤੇ ਫੀਲਡ-ਟੈਸਟਿੰਗ ਲੇਵਲ (ਟੀਆਰਐੱਲ 5) ਦੇ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ| ਵਿਗਿਆਨੀਆਂ ਨੇ ਗੇਟ ਆਕਸਾਈਡ ਦੇ ਰੂਪ ਵਿੱਚ ਅਲਮੀਨੀਅਮ ਟਾਈਟੇਨੀਯਮ ਆਕਸਾਈਡ ਦੀ ਵਜੋਂ ਕੀਤੀ, ਜਿੱਥੇ ਫੈਬਰੀਕੇਸ਼ਨ ਪ੍ਰਕਿਰਿਆ ਦੇ ਦੌਰਾਨ ਅਲਮੀਨੀਅਮ ਦੀ ਪ੍ਰਤੀਸ਼ਤਤਾ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਸੀ| ਕਿਉਂਕਿ ਅਲਮੀਨੀਅਮ ਟਾਈਟੇਨੀਅਮ ਆਕਸਾਈਡ ਸਥਿਰ ਹੈ, ਇਸ ਦੇ ਨਤੀਜੇ ਵਜੋਂ ਟਰਾਂਜਿਸਟਰ ਦੀ ਉੱਚ ਭਰੋਸੇਯੋਗਤਾ ਕਾਇਮ ਹੁੰਦੀ ਹੈ|

ਅਨੁਮਾਨਤ ਸਮੁੱਚਾ ਬਿਜਲੀ ਉਪਕਰਣ ਬਾਜ਼ਾਰ 18 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਦੇ ਲਈ ਤਿਆਰ ਹੈ, ਜਿਸ ਵਿੱਚੋਂ ਐੱਚਈਐੱਮਟੀ ਦਾ ਕਾਰੋਬਾਰ 5 ਬਿਲੀਅਨ ਅਮਰੀਕੀ ਡਾਲਰ ਦੇ ਬਾਜ਼ਾਰ ਨੂੰ ਪਾਰ ਕਰਨ ਦਾ ਅਨੁਮਾਨ ਹੈ। ਇਸ ਲਈ, ਜੀਏਐੱਨ ਐੱਚਈਐੱਮਟੀ ਬਿਜਲੀ ਉਪਕਰਣ ਬਾਜ਼ਾਰ ਦਾ ਇੱਕ ਵੱਡਾ ਹਿੱਸਾ ਹਾਸਲ ਕਰੇਗਾ| ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਵੱਧਦੇ ਬਾਜ਼ਾਰ ਦੇ ਨਾਲ, ਅਜਿਹਾ ਸਵਦੇਸੀ ਵਿਕਾਸ ਭਾਰਤ ਨੂੰ ਟਰਾਂਜਿਸਟਰ ਤਕਨੀਕ ਦੇ ਲਈ ਆਤਮ ਨਿਰਭਰ ਬਣਾ ਸਕਦੇ ਹਨ|

ਚਿੱਤਰ 1. ਪ੍ਰਸਤਾਵਿਤ ਨਵੇਂ ਐਲੂਮੀਨੀਅਮ ਟਾਈਟੇਨੀਅਮ ਆਕਸਾਈਡ ਦਾ ਚਿੱਤਰਣ ਕਰਨ ਵਾਲਾ ਉਪਕਰਣ ਢਾਂਚਾ, ਜੋ ਜੀਏਐੱਨ ਐੱਚਈਐੱਮਟੀ ਵਿੱਚ ਆਮ ਤੌਰ ’ਤੇ ਆਫ਼ ਸੰਚਾਲਣ ਤੱਕ ਪਹੁੰਚਣ ਦੇ ਲਈ ਪੀ-ਟਾਈਪ ਗੇਟ ਆਕਸਾਈਡ ਦੇ ਰੂਪ ਵਜੋਂ ਕੰਮ ਕਰਦਾ ਹੈ ਅਤੇ ਪ੍ਰਸਤਾਵਿਤ ਸੰਕਲਪ [1] ਨੂੰ ਦਰਸਾਉਂਦਾ ਊਰਜਾ ਬੈਂਡ ਚਿੱਤਰ|

Description: A picture containing electronicsDescription automatically generated

ਚਿੱਤਰ 2. ਫੈਬਰੀਕੇਟੇਡ ਈ-ਮੋਡ ਐੱਚਈਐੱਮਟੀ ਦੇ ਆਪਟੀਕਲ ਚਿੱਤਰ ਦੇ ਨਾਲ ਮੈਂਡਰਿੰਗ ਗੇਟ ਸਟ੍ਰਕਚਰ

[1] ਸਯਕ ਦੱਤਾ ਗੁਪਤਾ, ਅੰਕਿਤ ਸੋਨੀ, ਰੁਦਰੂਪ ਸੇਨਗੁਪਤਾ, ਹੀਨਾ ਖਾਂਡ, ਭਵਾਨੀ ਸ਼ੰਕਰ, ਨਾਗਬੂਪਤੀ ਮੋਹਨ, ਸ਼੍ਰੀ ਨਿਵਾਸਨ ਰਾਘਵਨ, ਨਵਕਾਂਤਾ ਭੱਟ ਅਤੇ ਮਯੰਕ ਸ਼੍ਰੀਵਾਸਤਵ, “ਗੇਟ ਸਟੈਕ ਇੰਜੀਨੀਅਰਿੰਗ ਆਧਾਰਿਤ ਏਐੱਲਐਕਸਟੀਆਈਐੱਲ – ਐਕਸਓ ਦੁਆਰਾ ਏਐੱਲ ਜੀਏਐੱਨ/ ਜੀਏਐੱਲ ਐੱਚਈਐੱਮਟੀ ਅਤੇ ਈ-ਮੋਡ ਆਪ੍ਰੇਸ਼ਨ ਵਿੱਚ ਸਕਾਰਾਤਮਕ ਥ੍ਰੈਸ਼ੋਲਡ ਸ਼ਿਫਟ ਬੋਲਟੇਜ ਬਦਲਾਵ”, ਇਲੈਕਟ੍ਰੌਨ ਉਪਕਰਣਾਂ ’ਤੇ ਆਈਈਈਈ ਟ੍ਰਾਂਜੈਕਸ਼ਨ, ਵਾਲੀਯੂਮ: 66, ਆਂਕ: 6, ਜੂਨ 2019, ਪੰਨਾ ਨੰਬਰ: 2544 – 2550| ਡੀਓਆਈ: 10.1109 / ਟੀਈਡੀ. 2019.2908960

[ਵਧੇਰੇ ਜਾਣਕਾਰੀ ਦੇ ਲਈ ਪ੍ਰੋ: ਮਯੰਕ ਸ਼੍ਰੀਵਾਸਤਵ, ਆਈਆਈਐੱਸਸੀ ਬੈਂਗਲੌਰ (mayank@iisc.ac.in, +919591140309) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

******

ਐੱਸਐੱਸ/ ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)(Release ID: 1705924) Visitor Counter : 103


Read this release in: English , Urdu , Hindi