ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਛੇਵੀਂ ਭਾਰਤ - ਬ੍ਰਾਜੀਲ - ਦੱਖਣ ਅਫਰੀਕਾ (ਆਈਬੀਐੱਸਏ) ਮਹਿਲਾ ਫੋਰਮ ਦੀ ਬੈਠਕ ਆਯੋਜਿਤ
ਮੰਤਰੀਆਂ ਨੇ ਆਪਸੀ ਸਹਿਯੋਗ ਦੇ ਜਰੀਏ ਜੈਂਡਰ ਅਸਮਾਨਤਾ ਅਤੇ ਮਹਿਲਾ ਕੇਂਦ੍ਰਿਤ ਮੁੱਦਿਆਂ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਪ੍ਰਤਿਬੱਧਤਾ ਜਤਾਈ
Posted On:
16 MAR 2021 11:00PM by PIB Chandigarh
ਛੇਵਾਂ ਭਾਰਤ-ਬ੍ਰਾਜੀਲ- ਦੱਖਣ ਅਫਰੀਕਾ (ਆਈਬੀਐੱਸਏ ) ਮਹਿਲਾ ਫੋਰਮ ਦੀ ਬੈਠਕ 16 ਮਾਰਚ, 2021 ਨੂੰ ਆਯੋਜਿਤ ਕੀਤੀ ਗਈ । ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੁਆਰਾ ਆਯੋਜਿਤ, ਇਸ ਪ੍ਰੋਗਰਾਮ ਵਿੱਚ ਆਈਬੀਐੱਸਏ ਦੇਸ਼ਾਂ ਦੇ ਮਹਿਲਾ ਮਾਮਲਿਆਂ ਦੇ ਸੰਬਧਿਤ ਮੰਤਰੀਆਂ ਅਤੇ ਅਧਿਕਾਰੀਆਂ ਦੀ ਭਾਗੀਦਾਰੀ ਇਸ ਫੋਰਮ ਵਿੱਚ ਹੋਈ ।
ਭਾਰਤ-ਬ੍ਰਾਜੀਲ- ਦੱਖਣ ਅਫਰੀਕਾ (ਆਈਬੀਐੱਸਏ) ਤ੍ਰੈਪੱਖੀ ਸਹਿਯੋਗ ਮੰਚ ਇੱਕ ਅੱਲਗ ਮੰਚ ਹੈ ਜੋ ਤਿੰਨ ਵੱਖ - ਵੱਖ ਮਹਾਦੀਪਾਂ ਨੂੰ ਭਾਰਤ, ਬ੍ਰਾਜੀਲ ਅਤੇ ਦੱਖਣ ਅਫਰੀਕਾ, ਤਿੰਨ ਵੱਡੇ ਲੋਕਤੰਤਰ ਅਤੇ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਇਕੱਠੇ ਲਿਆਉਣ ਦਾ ਕੰਮ ਕਰਦਾ ਹੈ । ਸਾਰੇ ਤਿੰਨ ਦੇਸ਼ ਬਹੁਲਵਾਦੀ, ਬਹੁ - ਸੱਭਿਆਚਾਰ, ਬਹੁ - ਜਾਤੀ, ਬਹੁ- ਭਾਸ਼ੀ ਅਤੇ ਬਹੁ - ਧਾਰਮਿਕ ਰਾਸ਼ਟਰ ਵਿਕਸਿਤ ਕਰ ਰਹੇ ਹਨ ।
ਆਈਬੀਐੱਸਏ ਆਪਣੇ ਨਾਗਰਿਕਾਂ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਸਮਾਵੇਸ਼ੀ ਵਿਕਾਸ ਲਈ ਪ੍ਰਤਿਬੱਧ ਹੈ। ਆਈਬੀਐੱਸਏ ਡਾਈਲੌਗ ਫੋਰਮ ਦੁਆਰਾ ਰੇਖਾਂਕਿਤ ਪ੍ਰਿੰਸੀਪਲ, ਨਿਯਮ ਅਤੇ ਮੁੱਲ ਵਿੱਚ ਸਹਿਭਾਗੀ ਲੋਕਤੰਤਰ, ਮਾਨਵ ਅਧਿਕਾਰਾਂ ਦਾ ਸਨਮਾਨ, ਕਾਨੂੰਨ ਦਾ ਸ਼ਾਸਨ ਅਤੇ ਬਹੁਪੱਖੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਮਾਹਰ ਅਤੇ ਸਿਖਲਾਈ ਦੇ ਮਾਧਿਅਮ ਰਾਹੀਂ ਆਈਬੀਐੱਸਏ ਪਾਰੰਪਰਿਕ ਖੇਤਰਾਂ ਤੋਂ ਪਰੇ ਦੱਖਣ - ਦੱਖਣ ਸਹਿਯੋਗ ਲਈ ਯਤਨ ਕਰਦਾ ਹੈ।
ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਸਕੱਤਰ ਦੁਆਰਾ ਸੈਸ਼ਨ ਦੀ ਸ਼ੁਰੂਆਤ, ਸੁਆਗਤ ਅਤੇ ਉਦਘਾਟਨ ਭਾਸ਼ਣ ਦਿੱਤਾ ਗਿਆ। ਸੁਸ਼੍ਰੀ ਡਾਮਾਰੇਸ ਐਲਵੇਸ, ਮਹਿਲਾ, ਪਰਿਵਾਰ ਅਤੇ ਮਾਨਵ ਅਧਿਕਾਰ ਮੰਤਰੀ, ਬ੍ਰਾਜੀਲ ਗਣਰਾਜ ਅਤੇ ਸੁਸ਼੍ਰੀ ਮਾਈਟ ਨੋਕਾਨਾ- ਮਸ਼ਾਬਾਨੇ, ਦੱਖਣ ਅਫਰੀਕਾ ਗਣਤੰਤਰ ਦੇ ਵਿਕਲਾਂਗ ਮਹਿਲਾਵਾਂ , ਯੁਵਾਵਾਂ ਦੀ ਮੰਤਰੀ ਦੁਆਰਾ ਜਾਣ ਪਹਿਚਾਣ ਦੇ ਬਾਅਦ ਛੇਵਾਂ ਆਈਬੀਐੱਸਏ ਮਹਿਲਾ ਫੋਰਮ ਦੀ ਪ੍ਰਧਾਨ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਭਾਰਤ ਸਰਕਾਰ ਦੁਆਰਾ ਉਦਘਾਟਨ ਭਾਸ਼ਣ ਦਿੱਤਾ ਗਿਆ। ਇਸ ਗਲੋਬਲ ਮਹਾਮਾਰੀ ਦੇ ਦੌਰ ਵਿੱਚ, ਜਿਸ ਨੇ ਕਈ ਤਰੀਕਿਆਂ ਨਾਲ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਪਹਿਲਾਂ ਤੋਂ ਕਿਤੇ ਜ਼ਿਆਦਾ ਸਾਲ 2020 ਵਿੱਚ ਮਹਿਲਾਵਾਂ ਅਤੇ ਲੜਕੀਆਂ ਦੇ ਅਧਿਕਾਰਾਂ ਵਿੱਚ ਪਹਿਲਾਂ ਤੋਂ ਕਿਤੇ ਅਧਿਕ ਵਾਧਾ , ਸਰਵਵਿਆਪਕਤਾ ਅਤੇ ਮਹੱਤਵ ਮਿਲਿਆ ਹੈ ।
ਮਸ਼ਵਰੇ ਦੇ ਦੌਰਾਨ , ਮਹਿਲਾਵਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਫੋਰਮ ਨੇ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕੀਤੀ । ਨਾਲ ਹੀ ਲੈਂਗਿਕ ਸਮਾਨਤਾ ਵਾਲੀ ਅਰਥਵਿਵਸਥਾ ਨੂੰ ਲੈ ਕੇ ਚੁੱਕੇ ਗਏ ਕਦਮਾਂ ‘ਤੇ ਪ੍ਰਕਾਸ਼ ਪਾਇਆ ਗਿਆ ਜਿਸ ਦੇ ਨਾਲ ਜੈਂਡਰ ਅਧਾਰਿਤ ਭੇਦਭਾਵ ਅਤੇ ਮਹਿਲਾਵਾਂ ਦੇ ਖਿਲਾਫ ਹਿੰਸਾ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ । ਇਸ ਤੋਂ ਆਉਣ ਵਾਲੇ ਸਮੇਂ ਵਿੱਚ ਨਾ ਕੇਵਲ ਇੱਕ - ਦੂਜੇ ਦੇ ਸਿਸਟਮ ਅਤੇ ਪ੍ਰੋਗਰਾਮਾਂ ਨੂੰ ਸਮਝਣ ਵਿੱਚ ਮਦਦ ਕਰੇਗਾ, ਸਗੋਂ ਰਣਨੀਤੀਕ ਰੋਡਮੈਪ ਬਣਾਉਣ ਅਤੇ ਜੈਂਡਰ ਸਮਾਨਤਾ ਦੇ ਜਰੀਏ ਹਮੇਸ਼ਾ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ। ਫੋਰਮ ਨੇ ਸਾਥੀ ਦੇਸ਼ਾਂ ਦੀ ਵਿਕਾਸ ਪ੍ਰਾਥਮਿਕਤਾਵਾਂ ਨੂੰ ਪ੍ਰਗਟ ਕਰਨ ਲਈ ਵੱਖ-ਵੱਖ ਬਹੁਪੱਖੀ ਮੰਚਾਂ ‘ਤੇ ਅਵਾਜ ਚੁੱਕਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਜੈਂਡਰ ਸਮਾਨਤਾ ਮਜ਼ਬੂਤ ਆਰਥਕ ਸ਼ਕਤੀ ਬਣਨ ਵਿੱਚ ਮਦਦ ਕਰੇਗਾ।
ਪ੍ਰਤੀਭਾਗੀ ਦੇਸ਼ਾਂ ਨੇ ਕੋਵਿਡ-19 ਦੀਆਂ ਚੁਨੌਤੀਆਂ ਤੋਂ ਨਿਕਲਣ ਲਈ ਟੀਕੇ , ਮਾਸਕ , ਸੈਨੀਟਾਈਜ਼ਰ, ਪੀਪੀਈ ਕਿੱਟ ਆਦਿ ਦੂਜੇ ਦੇਸ਼ਾਂ ਨੂੰ ਦੇਣ ਨੂੰ ਲੈਕੇ ਭਾਰਤ ਸਰਕਾਰ ਦੀਆਂ ਯਤਨਾਂ ਦੀ ਸਰਾਹਨਾ ਕੀਤੀ ।
ਇਸ ਮੰਚ ਨੇ ਸੰਰਚਨਾਤਮਕ ਅਤੇ ਸੰਸਥਾਗਤ ਰੁਕਾਵਟਾਂ ਨੂੰ ਸੰਬੋਧਿਤ ਕਰਨ ਦੇ ਨਾਲ- ਨਾਲ ਜੈਂਡਰ ਸਮਾਨਤਾ ਨੂੰ ਮਜ਼ਬੂਤ ਕਰਨ ਲਈ ਮਹਿਲਾਵਾਂ ਦੀ ਸਥਿਤੀ ਵਿੱਚ ਸੁਧਾਰ ਸੁਨਿਸ਼ਚਿਤ ਕਰਨ ਲਈ ਆਪਣੀ ਨਜ਼ਰ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਹੈ ।
ਸੰਮੇਲਨ ਦੇ ਅੰਤ ਵਿੱਚ , ਜੀਵਨ ਦੇ ਸਾਰੇ ਖੇਤਰਾਂ ਵਿੱਚ ਜੈਂਡਰ ਸਮਾਨਤਾ ਪ੍ਰਾਪਤ ਕਰਨ ਲਈ ਆਈਬੀਐੱਸਏ ਦੇ ਟੀਚੇ ਅਤੇ ਪ੍ਰਤੀਬੱਧਤਾਵਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਇੱਕ ਸੰਯੁਕਤ ਐਲਾਨ ਪੱਤਰ ਵੀ ਜਾਰੀ ਕੀਤਾ ਗਿਆ।
*****
ਬੀਵਾਈ/ਟੀਐੱਫਕੇ
(Release ID: 1705915)
Visitor Counter : 201