ਨੀਤੀ ਆਯੋਗ

ਨੀਤੀ ਆਯੋਗ ਦੇ ਉਪ ਚੇਅਰਮੈਨ ਨੇ ਸੌਰ ਊਰਜਾ ‘ਤੇ ਜਾਗਰੂਕਤਾ ਫੈਲਾਉਣ ਲਈ ਐਨਰਜੀ ਸਵਰਾਜ ਫਾਉਂਡੇਸ਼ਨ ਦੇ ਪ੍ਰੋਫੈਸਰ ਚੇਤਨ ਸੋਲੰਕੀ ਦੀ 11 ਸਾਲਾ ਲੰਮੀ ਯਾਤਰਾ ਦੀ ਸਰਾਹਨਾ ਕੀਤੀ

Posted On: 16 MAR 2021 8:22PM by PIB Chandigarh

ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਅੱਜ ਐਨਰਜੀ ਸਵਰਾਜ ਫਾਉਂਡੇਸ਼ਨ ਦੇ ਪ੍ਰੋਫੈਸਰ ਚੇਤਨ ਸਿੰਘ ਸੋਲੰਕੀ ਦੇ ਨਾਲ ਮੁਲਾਕਾਤ ਕੀਤੀ ਅਤੇ ਸਥਾਨਿਕ ਪੱਧਰ ‘ਤੇ ਊਰਜਾ ਦੇ ਖੇਤਰ ਵਿੱਚ ਆਤਮਨਿਰਭਰਤਾਜਾਂ ਊਰਜਾ ਸਵਰਾਜਦੇ ਨਾਲ - ਨਾਲ ਵਰਤਮਾਨ ਜਲਵਾਯੂ ਸੰਕਟ ਨਾਲ ਨਿਪਟਨ ਦੇ ਸਮਾਧਾਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ।

ਪ੍ਰੋਫੈਸਰ ਸੋਲੰਕੀ ਨੇ 11 ਸਾਲਾ ਲੰਮੀ ਐਨਰਜੀ ਸਵਰਾਜ ਯਾਤਰਾਨੂੰ ਲੈ ਕੇ ਸਾਰਵਜਿਨਕ ਗਤੀਵਿਧੀਆਂ ਲਈ ਆਈਆਈਟੀ ਮੁੰਬਈ ਤੋਂ ਛੁੱਟੀ ਲਈ ਹੈਇਸ ਦੌਰਾਨ ਉਹ ਘੁੰਮਣਗੇ ਅਤੇ ਉਹ ਸੌਰ ਊਰਜਾ ਤੋਂ ਚਲਣ ਵਾਲੀ ਇਲੈਕਟ੍ਰਿਕ ਬਸ ਜਾਂ ਸੋਲਰ ਬਸ ਵਿੱਚ ਯਾਤਰਾ ਕਰਨਗੇ - ਇਹ ਯਾਤਰਾ ਬਨਵਾਸਨਹੀਂ ਸਗੋਂ ਸੋਲਰਵਾਸਹੋਵੇਗੀ। ਇਹ ਵਾਹਨ ਸੌਰ ਇਕਾਈਆਂ ਅਤੇ ਛੋਟੀਆਂ ਸਿਖਲਾਈ ਸੁਵਿਧਾ ਨੂੰ ਲੈਸ ਹੋਵੇਗਾ। ਪ੍ਰੋਫੈਸਰ ਸੋਲੰਕੀ ਸੈਂਕੜਿਆਂ ਸ਼ਹਿਰਾਂ ਅਤੇ ਕਸਬਿਆਂ , ਵਿਸ਼ਵਵਿਦਿਆਲਿਆਂ ਅਤੇ ਸਕੂਲਾਂ ਅਤੇ ਨਿਗਮਾਂ ਤੋਂ ਹੋਕੇ ਬਸ ਲੈ ਕੇ ਨਿਕਲਣਗੇ

ਐਨਰਜੀ ਸਵਰਾਜ ਫਾਉਂਡੇਸ਼ਨ ਨੂੰ ਇਸ ਅਭਿਯਾਨ ਦੇ ਮਾਧਿਅਮ ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਲੋਕਾਂ ਤੱਕ ਪੁੱਜਣ ਦੀ ਉਂਮੀਦ ਹੈਯਾਤਰਾ ਦਾ ਉਦੇਸ਼ ਸਮਾਜ ਵਿੱਚ 100% ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨੁਸ਼ਾਸਿਤ ਤਰੀਕੇ ਨਾਲ ਸੌਰ ਊਰਜਾ ਤੋਂ ਸੰਚਾਲਿਤ ਸਾਮਾਨਾਂ ਨੂੰ ਅਪਣਾਉਣਾ ਹੈ ।

ਨੀਤੀ ਆਯੋਗ ਦੇ ਉਪ-ਚੇਅਰਮੈਨ ਰਾਜੀਵ ਕੁਮਾਰ ਨੇ ਪ੍ਰੋਫੈਸਰ ਸੋਲੰਕੀ ਦੁਆਰਾ ਜਾਗਰੂਕਤਾ ਨੂੰ ਲੈ ਕੇ ਸਾਹਸਿਕ 100 ਮਿਲੀਅਨ ਤੋਂ ਅਧਿਕ ਲੋਕਾਂ ਨੂੰ ਸਿਖਲਾਈ ਉਪਲੱਬਧ ਕਰਵਾਉਣ ਅਤੇ ‘ਆਵ੍-ਦ- ਗ੍ਰਿਡ’ ਪਾਵਰ ਸਮਾਧਾਨ ‘ਤੇ 10 ਮਿਲੀਅਨ ਤੋਂ ਜਿਆਦਾ ਘਰਾਂ ਤੱਕ ਪਹੁੰਚ ਬਣਾਉਣ ਦੀ ਪਹਿਲ ਦੀ ਸਰਾਹਨਾ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਇਸ ਨੇਕ ਪਹਿਲ ਤੋਂ ਆਮ ਲੋਕਾਂ ਦੀ ਸਮਝ ਅਤੇ ਵਿਵਹਾਰ ਵਿੱਚ ਭਾਰੀ ਬਦਲਾਅ ਆਵੇਗਾ। ਇਹ ਭਾਰਤ ਨੂੰ 2030 ਲਈ ਨਿਰਧਾਰਿਤ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ

***


ਡੀਐੱਸ/ਏਕੇਜੇ
 



(Release ID: 1705833) Visitor Counter : 90


Read this release in: English , Urdu , Hindi