ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਦਰਾਮਦ ਤੇ ਨਿਰਭਰਤਾ ਨੂੰ ਘਟਾਉਣਾ

Posted On: 17 MAR 2021 5:24PM by PIB Chandigarh

ਭਾਰਤ ਵਿਚ ਖੇਤੀ ਜਿਨਸਾਂ ਦੀ ਦਰਾਮਦ, ਮੁੱਖ ਤੌਰ ਤੇ ਬਨਸਪਤੀ ਤੇਲਾਂ, ਦਾਲਾਂ, ਕਾਜੂ, ਤਾਜ਼ਾ ਫਲਾਂ ਅਤੇ ਮਸਾਲਿਆਂ ਤੇ ਕੇਂਦ੍ਰਿਤ ਹੈ ਦਰਾਮਦ ਕੀਤੀਆਂ ਜਾਣ ਵਾਲੀਆਂ ਦਾਲਾਂ ਅਤੇ ਖਾਣ ਵਾਲੇ ਤੇਲਾਂ ਤੇ ਨਿਰਭਰਤਾ ਘਟਾਉਣ ਲਈ ਸਰਕਾਰ ਰਾਸ਼ਟਰੀ ਭੋਜਨ ਸੁਰੱਖਿਆ ਮਿਸ਼ਨ (ਐਨਐਫਐਸਐਮ) ਅਤੇ ਐਨਐਫਐਸਐਮ-ਤੇਲ ਬੀਜਾਂ ਅਤੇ ਪਾਮ ਤੇਲ ਵਰਗੇ ਕਈ ਪ੍ਰੋਗਰਾਮ ਲਾਗੂ ਕਰ ਰਹੀ ਹੈ ਤਾਕਿ ਦੇਸ਼ ਵਿਚ ਦਾਲਾਂ ਅਤੇ ਜ਼ਰੂਰੀ ਖਾਣ ਵਾਲੇ ਤੇਲਾਂ ਦੇ ਉਤਪਾਦਨ ਵਿਚ ਸੁਧਾਰ ਆਵੇ ਇਸ ਤੋਂ ਇਲਾਵਾ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ) ਅਧੀਨ ਦਾਲਾਂ ਦੇ ਉਤਪਾਦਨ ਵਿਚ ਸੁਧਾਰ ਲਿਆਉਣ ਲਈ ਰਾਜਾਂ ਨੂੰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਹਲਦੀ ਦੀ ਭਾਰੀ ਦਰਾਮਦ ਨੂੰ ਹੱਲ ਕਰਨ ਲਈ ਯੋਗ ਖੇਤਰਾਂ ਵਿਚ ਸਮੂਹਾਂ ਵਿਚ ਵੱਡੀ ਤਾਦਾਦ ਵਿਚ ਕਈ ਕਿਸਮਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਦੇਸ਼ ਵਿਚ ਕੱਚੇ ਕਾਜੂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਨੇ ਉੱਚ ਪੈਦਾਵਾਰ ਵਾਲੀਆਂ ਕਿਸਮਾਂ ਨਾਲ ਇਸਦੇ ਹੇਠਲੇ ਖੇਤਰਾਂ ਵਿਚ ਵਾਧਾ ਕੀਤਾ ਹੈ ਜਿਸ ਦੇ ਨਾਲ ਹੀ ਉੱਚ ਪੱਧਰ ਦੀ ਸੰਘਣੀ ਪਲਾਂਟਿੰਗ, ਕਮਜ਼ੋਰ ਬਗੀਚਿਆਂ ਦੇ ਕਾਇਆਕਲਪ ਅਤੇ ਕੈਨੋਪੀ ਪ੍ਰਬੰਧਨ ਆਦਿ ਨੂੰ ਮਜ਼ਬੂਤ ਕੀਤਾ ਗਿਆ ਹੈ

 

2019-20 ਦੌਰਾਨ ਖੇਤੀ ਜਿਨਸਾਂ ਦੀ ਦਰਾਮਦ 19.91 ਬਿਲੀਅਨ ਅਮਰੀਕੀ ਡਾਲਰ ਸੀ ਅਤੇ ਬਨਸਪਤੀ ਤੇਲਾਂ ਦੀ ਦਰਾਮਦ ਦਾ ਇਸ ਵਿਚ ਸਭ ਤੋਂ ਵੱਡਾ ਯਾਨਿਕਿ 48 ਪ੍ਰਤੀਸ਼ਤ ਹਿੱਸਾ ਸੀ  ਬਨਸਪਤੀ ਤੇਲਾਂ ਦੀ ਦਰਾਮਦ ਘਰੇਲੂ ਮੰਗ ਅਤੇ ਸਪਲਾਈ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਕੀਤੀ ਗਈ ਸੀ ਸਰਕਾਰ ਰਾਸ਼ਟਰੀ ਭੋਜਨ ਸੁਰੱਖਿਆ ਮਿਸ਼ਨ (ਤੇਲ ਬੀਜਾਂ ਅਤੇ ਪਾਮ ਤੇਲ) ਵਰਗੀਆਂ ਕੇਂਦਰੀ ਸਪਾਂਸਰਡ ਸਕੀਮਾਂ ਨੂੰ ਦੇਸ਼ ਵਿਚ ਲਾਗੂ ਕਰ ਰਹੀ ਹੈ ਇਹ ਮਿਸ਼ਨ ਤਿੰਨ ਉਪ-ਮਿਸ਼ਨਾਂ ਐਨਐਫਐਸਐਮ-ਤੇਲ ਬੀਜਾਂ, ਐਨਐਫਐਸਐਮ-ਪਾਮ ਤੇਲ ਅਤੇ ਐਨਐਫਐਸਐਮ-ਦਰਖਤ ਤੋਂ ਪੈਦਾ ਹੋਏ ਤੇਲ ਬੀਜਾਂ (ਟੀਬੀਓਜ਼) ਰਾਜ ਸਰਕਾਰਾਂ ਦੇ ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗਾਂ ਰਾਹੀਂ ਲਾਗੂ ਕੀਤੇ ਜਾ ਰਹੇ ਹਨ 10 ਰਾਜਾਂ ਵਿਚ ਟਾਰਗੈਟਿੰਗ ਰਾਈਸ ਫਾਲੋ ਏਰੀਆ (ਟੀਆਰਐਫਏ) ਅਤੇ ਰੇਪਸੀਡਜ਼ ਅਤੇ ਸਰ੍ਹੋਂ ਉੱਪਰ ਵਿਸ਼ੇਸ਼ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ ਹੈ

 

ਖੇਤੀਬਾੜੀ ਵਿਚ ਸਵੈ-ਨਿਰਭਰਤਾ ਨੂੰ ਯਕੀਨੀ ਬਣਾਉਣ ਦੇ ਵਿਚਾਰ ਨਾਲ ਸਰਕਾਰ ਕਈ ਮੁੱਖ ਯੋਜਨਾਵਾਂ ਨੂੰ ਵੀ ਲਾਗੂ ਕਰ ਰਹੀ ਹੈ, ਜਿਨ੍ਹਾਂ ਵਿਚ ਕਿਸਾਨਾਂ ਨੂੰ ਸਾਇਲ ਹੈਲਥ ਕਾਰਡਾਂ ਦੀ ਵੰਡ ਦੀ ਯੋਜਨਾ ਵੀ ਹੈ ਤਾਕਿ ਖਾਦਾਂ ਦੀ ਵਰਤੋਂ ਨੂੰ ਵਿਵੇਕਪੂਰਨ ਬਣਾਇਆ ਜਾ ਸਕੇ "ਇਕ ਬੂੰਦ ਵਧੇਰੇ ਫਸਲ" ਪਹਿਲਕਦਮੀ ਅਧੀਨ ਡ੍ਰਿਪ ਸਪ੍ਰਿੰਕਲਰ ਸਿੰਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਕਿ ਪਾਣੀ ਦਾ ਅਨੁਕੂਲ ਇਸਤੇਮਾਲ ਹੋ ਸਕੇ, ਇਨਪੁਟਸ ਦੀ ਲਾਗਤ ਘਟੇ ਅਤੇ ਉਤਪਾਦਕਤਾ ਵਿਚ ਵਾਧਾ ਹੋਵੇ "ਪ੍ਰੰਪਰਾਗਤ ਕ੍ਰਿਸ਼ੀ  ਵਿਕਾਸ ਯੋਜਨਾ (ਪੀਕੇਵੀਵਾਈ)" ਜੈਵਿਕ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਲਾਗੂ ਕੀਤੀ ਜਾ ਰਹੀ ਹੈ ਈ-ਨਾਮ ਪਹਿਲਕਦਮੀ ਅਧੀਨ ਕਿਸਾਨਾਂ ਨੂੰ ਇਕ ਇਲੈਕਟ੍ਰਾਨਿਕ ਟ੍ਰਾਂਸਪੇਰੈਂਟ ਅਤੇ ਪ੍ਰਤੀਯੋਗੀ ਔਨਲਾਈਨ ਵਪਾਰਕ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ "ਹਰ ਮੇੜ ਪਰ ਪੇੜਖੇਤੀ ਵਨ ਪ੍ਰਦੇਸ਼ ਨੂੰ ਕਿਸਾਨ ਦੀ ਵਾਧੂ ਆਮਦਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਮਧੂਮੱਖੀ ਪਾਲਣ ਨੂੰ ਬਾਗ਼ਬਾਨੀ ਦੇ ਏਕੀਕ੍ਰਿਤ ਵਿਕਾਸ ਲਈ ਮਿਸ਼ਨ ਅਧੀਨ ਹੁਲਾਰਾ ਦਿੱਤਾ ਗਿਆ ਹੈ ਤਾਕਿ ਪੋਲੀਨੇਸ਼ਨ ਰਾਹੀਂ ਫਸਲਾਂ ਦੀ ਉਤਪਾਦਕਤਾ ਅਤੇ ਸ਼ਹਿਦ ਦੇ ਉਤਪਾਦਨ ਵਿਚ ਵਾਧਾ ਹੋਵੇ ਤਾਕਿ ਕਿਸਾਨਾਂ ਨੂੰ ਆਮਦਨ ਦਾ ਇਕ ਵਾਧੂ ਸਰੋਤ ਪ੍ਰਾਪਤ ਹੋ ਸਕੇ

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵਲੋਂ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਿੱਤੀ ਗਈ

 --------------------------------------  

ਏਪੀਐਸ



(Release ID: 1705653) Visitor Counter : 109


Read this release in: English , Urdu