ਰੇਲ ਮੰਤਰਾਲਾ

ਅਣਅਧਿਕਾਰਤ ਈ-ਟਿਕਟਿੰਗ ਨੂੰ ਰੋਕਣ ਲਈ ਭਾਰਤੀ ਰੇਲਵੇ ਦੁਆਰਾ ਕੀਤੇ ਗਏ ਉਪਾਅ

Posted On: 17 MAR 2021 4:23PM by PIB Chandigarh

ਈ-ਟਿਕਟਾਂ ਸਬੰਧੀ ਹੁੰਦੇ ਗ਼ਲਤ ਕੰਮਾਂ 'ਤੇ ਲਗਾਮ ਲਗਾਉਣ ਲਈ, ਭਾਰਤੀ ਰੇਲਵੇ ਨੇ ਕਈ ਰੋਕਥਾਮਕ ਅਤੇ ਦੰਡਾਤਮਕ ਉਪਾਅ ਕੀਤੇ ਹਨ। ਇਸ ਸਬੰਧ ਵਿੱਚ ਆਈਆਰਸੀਟੀਸੀ ਰਿਜ਼ਰਵੇਸ਼ਨ ਵੈੱਬਸਾਈਟ ਨੂੰ ਗਲਤੀਰਹਿਤ (foolproof) ਬਣਾਉਣ ਲਈ ਕੁਝ ਮਹੱਤਵਪੂਰਣ ਪਹਿਲਾਂ ਹੇਠ ਲਿਖੀਆਂ ਹਨ: 

• ਇਹ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਰਿਜ਼ਰਵ ਟਿਕਟਾਂ ਦੀ ਬੁਕਿੰਗ ਵੇਲੇ ਸੰਖੇਪ ਨਾਵਾਂ ‘ਤੇ ਟਿਕਟਾਂ ਬੁੱਕ ਨਾ ਕੀਤੀਆਂ ਜਾਣ ਅਤੇ ਰਿਜ਼ਰਵ ਟਿਕਟ ਬੁੱਕ ਕਰਦੇ ਸਮੇਂ ਟਿਕਟਾਂ ‘ਤੇ ਯਾਤਰੀ ਦਾ ਪੂਰਾ ਨਾਮ ਅਤੇ, ਜਿੱਥੇ ਵੀ ਲਾਗੂ ਹੋਵੇ, ਉਪਨਾਮ ਵੀ ਦਰਜ ਕੀਤਾ ਜਾਵੇ।

• ਰਾਖਵੀਂ ਸ਼੍ਰੇਣੀ ਵਿੱਚ ਯਾਤਰਾ ਕਰਦੇ ਸਮੇਂ ਯਾਤਰੀਆਂ ਵਿੱਚੋਂ ਇੱਕ ਲਈ ਨਿਰਧਾਰਤ ਪਹਿਚਾਣ ਪ੍ਰਮਾਣ ਰੱਖਣਾ ਲਾਜ਼ਮੀ ਕੀਤਾ ਗਿਆ ਹੈ।

• ਸਕ੍ਰਿਪਟਿੰਗ ਸੋਫਟਵੇਅਰ ਦੀ ਵਰਤੋਂ ਸਮੇਤ ਅਣਅਧਿਕਾਰਤ ਟਿਕਟਿੰਗ ਗਤੀਵਿਧੀਆਂ ਨੂੰ ਰੋਕਣ ਲਈ ਜਨਤਕ ਸੰਪਰਕ ਖੇਤਰਾਂ ਜਿਵੇਂ ਕਿ ਪੈਸੈਂਜਰ ਰਿਜ਼ਰਵੇਸ਼ਨ ਸਿਸਟਮ (ਪੀਆਰਐੱਸ) ਕੇਂਦਰਾਂ, ਬੁਕਿੰਗ ਦਫਤਰਾਂ, ਪਲੇਟਫਾਰਮ, ਟ੍ਰੇਨਾਂ ਆਦਿ ਵਿੱਚ ਨਿਯਮਤ ਜਾਂਚ ਕੀਤੀ ਜਾਂਦੀ ਹੈ। ਅਜਿਹੀਆਂ ਚੈਕਿੰਗਾਂ ਸਿਖਰ ਦੇ ਸਮਿਆਂ ਜਿਵੇਂ ਤਿਉਹਾਰਾਂ, ਛੁੱਟੀਆਂ ਆਦਿ ਦੇ ਸਮੇਂ ਤੇਜ਼ ਕਰ ਦਿੱਤੀਆਂ ਜਾਂਦੀਆਂ ਹਨ।

• ਟਿਕਟਾਂ ਦੀ ਔਨਲਾਈਨ ਬੁਕਿੰਗ ਦੇ ਮਾਮਲੇ ਵਿੱਚ, ਯਾਤਰੀਆਂ ਦੇ ਵੇਰਵੇ ਅਤੇ ਕੈਪਚਾ (CAPTCHA) ਦਰਜ ਕਰਨ ਲਈ ਘੱਟੋ ਘੱਟ ਸਮੇਂ ਦੇ ਚੈੱਕ ਲਾਗੂ ਕੀਤੇ ਗਏ ਹਨ ਅਤੇ 35 ਸਕਿੰਟਾਂ ਤੋਂ ਪਹਿਲਾਂ ਕੋਈ ਟਿਕਟ ਬੁੱਕ ਨਹੀਂ ਕੀਤੀ ਜਾ ਸਕਦੀ। ਉਪਭੋਗਤਾ ਆਈਡੀ’ਜ਼ ਦੀ ਰੋਜ਼ਾਨਾ ਦੇ ਅਧਾਰ ‘ਤੇ ਜਾਂਚ ਕੀਤੀ ਜਾਂਦੀ ਹੈ ਅਤੇ ਜੋ ਆਈਡੀ’ਜ਼ ਟਿਕਟਾਂ ਦੀ ਤੇਜ਼ ਬੁਕਿੰਗ ਵਰਗੀਆਂ ਗਲਤ ਪ੍ਰੈਕਟਿਸਾਂ ਦੀ ਵਰਤੋਂ ਕਰਦੀਆਂ ਪਾਈਆਂ ਜਾਂਦੀਆਂ ਹਨ ਉਹਨਾਂ ਨੂੰ ਅਯੋਗ ਕਰ ਦਿੱਤਾ ਜਾਂਦਾ ਹੈ।

• ਆਈਆਰਸੀਟੀਸੀ ਦੇ ਅਧਿਕਾਰਤ ਏਜੰਟਾਂ ਨੂੰ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਬੁਕਿੰਗ ਅਤੇ ਤਤਕਾਲ ਬੁਕਿੰਗ ਨੂੰ ਖੋਲ੍ਹੇ ਜਾਣ ਦੇ ਪਹਿਲੇ ਪੰਦਰਾਂ ਮਿੰਟਾਂ ਦੌਰਾਨ ਟਿਕਟਾਂ ਦੀ ਬੁਕਿੰਗ 'ਤੇ ਪਾਬੰਦੀ ਲਗਾਈ ਗਈ ਹੈ।

• ਆਮ ਲੋਕਾਂ ਨੂੰ ਵੀ ਪਬਲਿਕ ਐਡਰੈਸ ਸਿਸਟਮ ਅਤੇ ਮੀਡੀਆ ਦੁਆਰਾ, ਬੇਈਮਾਨ ਤੱਤਾਂ ਤੋਂ ਟਿਕਟਾਂ ਨਾ ਖਰੀਦਣ ਅਤੇ ਇਹਨਾਂ ਸਰੋਤਾਂ ਤੋਂ ਟਿਕਟਾਂ ਖਰੀਦਣ ਦੇ ਨਤੀਜਿਆਂ ਬਾਰੇ ਸਿਖਿਅਤ ਕੀਤਾ ਜਾਂਦਾ ਹੈ।

• ਆਈਆਰਸੀਟੀਸੀ ਉਪਭੋਗਤਾ ਆਈਡੀ ਬਣਾਉਣ ਅਤੇ ਪ੍ਰਤੀ ਉਪਭੋਗਤਾ ਟਿਕਟਾਂ ਦੀ ਬੁਕਿੰਗ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।

• ਰਜਿਸਟ੍ਰੇਸ਼ਨ, ਲੌਗਇਨ ਅਤੇ ਬੁਕਿੰਗ ਪੇਜ 'ਤੇ ਡਾਇਨਾਮਿਕ ਕੈਪਚਾ ਸ਼ੁਰੂ ਕੀਤਾ ਗਿਆ ਹੈ।

• ਸਟੈਂਡਰਾਈਜੇਸ਼ਨ ਟੈਸਟਿੰਗ ਅਤੇ ਕੁਆਲਟੀ ਸਰਟੀਫਿਕੇਸ਼ਨ (ਐੱਸਟੀਕਿਊਸੀ) ਦੁਆਰਾ ਮਲਟੀਲੇਅਰ ਸੁਰੱਖਿਆ ਅਤੇ ਨਿਯਮਤ ਆਡਿਟ।

• ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਪੋਰਟਲ ਤੋਂ ਬੁਕਿੰਗ ਦੇ ਮਾਮਲੇ ਵਿੱਚ ਇੱਕ ਵਿਅਕਤੀਗਤ ਉਪਭੋਗਤਾ ਦੁਆਰਾ ਇੱਕ ਮਹੀਨੇ ਵਿੱਚ 6 ਰੇਲਵੇ ਟਿਕਟਾਂ ਦੀ ਬੁਕਿੰਗ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਸੀਮਾ ਨੂੰ ਉਨ੍ਹਾਂ ਵਿਅਕਤੀਗਤ ਉਪਭੋਗਤਾਵਾਂ ਲਈ ਇੱਕ ਮਹੀਨੇ ਵਿੱਚ 12 ਰੇਲਵੇ ਟਿਕਟਾਂ ਵਿੱਚ ਸੋਧਿਆ ਗਿਆ ਹੈ ਜਿਨ੍ਹਾਂ ਨੇ ਆਪਣੀ ਆਈਆਰਸੀਟੀਸੀ ਉਪਭੋਗਤਾ ਆਈਡੀ ਨੂੰ ਆਪਣੇ ਅਧਾਰ ਨੰਬਰ ਨਾਲ ਜੋੜਿਆ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਯਾਤਰੀ ਸੂਚੀ ਵਿੱਚ ਘੱਟੋ ਘੱਟ ਇੱਕ ਯਾਤਰੀ ਆਧਾਰ ਨੰਬਰ ਦੁਆਰਾ ਪ੍ਰਮਾਣਿਤ ਹੋਵੇ।

• ਆਰਪੀਐੱਫ ਵੱਲੋਂ ਰੇਲਵੇ ਟਿਕਟਾਂ ਦੀ ਖਰੀਦ ਅਤੇ ਸਪਲਾਈ ਦੇ ਅਣਅਧਿਕਾਰਤ ਕਾਰੋਬਾਰ ਵਿੱਚ ਸ਼ਾਮਲ ਪਾਏ ਗਏ ਵਿਅਕਤੀਆਂ/ਏਜੰਸੀਆਂ ਖ਼ਿਲਾਫ਼ ਨਿਯਮਤ ਮੁਹਿੰਮ ਚਲਾਈ ਜਾ ਰਹੀ ਹੈ। ਅਪਰਾਧੀਆਂ ਖਿਲਾਫ ਰੇਲਵੇ ਐਕਟ ਦੀ ਧਾਰਾ 143 ਅਧੀਨ ਕੇਸ ਦਰਜ ਕੀਤਾ ਜਾਂਦਾ ਹੈ। ਵੱਡੇ ਅਪਰਾਧ ਅਤੇ ਹੋਰ ਅਪਰਾਧਾਂ ਦੀ ਸਮੱਗਰੀ ਵਾਲੇ ਕੇਸਾਂ ਦੀ ਜਾਂਚ ਸੀਬੀਆਈ ਅਤੇ ਹੋਰ ਕਾਨੂੰਨ ਲਾਗੂਕਰਨ ਏਜੰਸੀਆਂ ਦੇ ਤਾਲਮੇਲ ਨਾਲ ਕੀਤੀ ਜਾ ਰਹੀ ਹੈ।

• ਆਈਆਰਸੀਟੀਸੀ ਆਈਡੀਜ਼ ਦੀ ਤਸਦੀਕ ਲਈ ਫੈਲੋ ਅਪ ਐਕਸ਼ਨ ਦੇ ਨਾਲ-ਨਾਲ ਅਣਅਧਿਕਾਰਤ ਈ-ਟਿਕਟਿੰਗ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਪ੍ਰਬੱਲ (PRABAL) ਕਿਊਰੀ ਅਧਾਰਤ ਐਪਲੀਕੇਸ਼ਨ ਦੀ ਵਰਤੋਂ।

  ਇਹ ਜਾਣਕਾਰੀ ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*********

 

 ਡੀਜੇਐੱਨ / ਐੱਮਕੇਵੀ


(Release ID: 1705648) Visitor Counter : 103


Read this release in: English , Urdu , Marathi