ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਨਵੇਂ ਬਹੁ–ਕਾਰਜਾਤਮਕ ‘ਹੀਟ ਸਿੰਕਸ’ ਮਕੈਨੀਕਲ ਉਪਕਰਣਾਂ ’ਚੋਂ ਨਿੱਕਲਣ ਵਾਲਾ ਤਾਪ ਵਧੇਰੇ ਕੁਸ਼ਲਤਾ ਨਾਲ ਘਟਾ ਸਕਦੇ ਹਨ
Posted On:
17 MAR 2021 1:42PM by PIB Chandigarh
ਭਾਰਤੀ ਵਿਗਿਆਨੀਆਂ ਨੇ 3ਡੀ ਪ੍ਰਿੰਟਿੰਗ ਦੀ ਮਦਦ ਨਾਲ ਇੱਕ ਬਹੁ–ਕਾਰਜਾਤਮਕ ‘ਹੀਟ ਸਿੰਕ’ ਵਿਕਸਤ ਕੀਤਾ ਹੈ, ਜੋ ਰਵਾਇਤੀ ਸਿੰਕਸ ਦੇ ਮੁਕਾਬਲੇ 50 ਫ਼ੀ ਸਦੀ ਦੀ ਵੱਧ ਦਰ ਨਾਲ ਮਕੈਨੀਕਲ ਉਪਕਰਣਾਂ ’ਚੋਂ ਨਿੱਕਲਣ ਵਾਲੀ ਤਪਸ਼ ਘਟਾ ਸਕਦਾ ਹੈ।
ਤਾਪ ਦੇ ਵਟਾਂਦਰੇ ਲਈ ਮੌਜੂਦਾ ਪਹੁੰਚਾਂ ਅਤੇ ‘ਹੀਟ ਸਿੰਕ’ ਸਮਰਪਿਤ ਇਕਾਈਆਂ ਦੀ ਵਰਤੋਂ ਕਰਦਿਆਂ ਵਿਭਿੰਨ ਕਾਰਜ ਹਾਸਲ ਕਰਦੇ ਹਨ। ਨਵੀਂ ਤਕਨਾਲੋਜੀ ਵਿੱਚ, ਇੱਕ ਇਕਹਿਰੀ ਇਕਾਈ ਵਿੱਚ ਹੀ ਕਈ ਕਾਰਜਾਂ ਨੂੰ ਸੰਗਠਤ ਕੀਤਾ ਗਿਆ ਹੈ। ਇਸ ਦੀ ਵਰਤੋਂ ਹੀਟ ਪਾਈਪ, ਵਾਸ਼ਪੀਕਰਣ ਦੇ ਚੈਂਬਰ, ਤਾਪ ਦੇ ਆਦਾਨ–ਪ੍ਰਦਾਨ ਕਰਨ ਵਾਲੇ ਤੇ ਸ਼ੋਰ ਘਟਾਉਣ ਵਾਲੇ ਹੀਟ ਸਿੰਕਸ ਨੂੰ ਵਿਕਸਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਇਲੈਕਟ੍ਰੋਪਲੇਟਿੰਗ ਤੇ 3ਡੀ ਪ੍ਰਿੰਟਿੰਗ ਨੂੰ ਇਸ ਟੈਕਨੋਲੋਜੀ ਨੂੰ ਯੋਗ ਬਣਾਇਆ ਗਿਆ ਹੈ ਤੇ ਇਸ ਨੂੰ ‘ਮੇਕ ਇਨ ਇਡੀਆ’ ਪਹਿਲਕਦਮੀ ਅਧੀਨ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ IIT ਬੌਂਬੇ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸ਼ੰਕਰ ਕ੍ਰਿਸ਼ਨਨ ਵੱਲੋਂ ਤਾਪ ਨੂੰ ਘਟਾਉਂਦਿਆਂ ਲੋਡ ਝੱਲਣ ਲਈ ਵਿਕਸਤ ਕੀਤਾ ਗਿਆ ਸੀ। ਉਨ੍ਹਾਂ ਨੇ ‘ਸ਼ੋਰ ਘਟਾਉਣ ਵਾਲੇ ਹੀਟ ਸਿੰਕਸ’ ਬਾਰੇ ਰਾਸ਼ਟਰੀ ਪੇਟੈਂਟ ਲਈ ਅਰਜ਼ੀ ਦਾਖ਼ਲ ਕੀਤੀ ਗਈ ਹੈ ਅਤੇ ਅੰਤਰਰਾਸ਼ਟਰੀ ਪੇਟੈਂਟ ਲਈ ਵੀ ਅਰਜ਼ੀ ਬਾਅਦ ’ਚ ਦਾਇਰ ਕੀਤੀ ਜਾਵੇਗੀ। ਪ੍ਰਯੋਗਤਾਤਮਕ ਦੇ ਨਾਲ–ਨਾਲ ਗਣਨਾਤਮਕ ਪੁਸ਼ਟੀ ਕੀਤੀ ਗਈ ਹੈ।
ਇਹ ਟੈਕਨੋਲੋਜੀ ਘੱਟ–ਵਜ਼ਨ ਵਾਲੀ ਹੈ ਤੇ ਇਹ ਮਕੈਨੀਕਲ ਕੰਪ੍ਰੈੱਸ਼ਨਲ ਲੋਡਜ਼ ਝੱਲ ਸਕਦੀ ਹੈ, ਤਾਪ ਘਟਾ ਕਸਦੀ ਹੈ ਅਤੇ ਆਵਾਜ਼/ਸ਼ੋਰ ਜਜ਼ਬ ਕਰ ਸਕਦੀ ਹੈ। ਇਸ ਦੀ ਵਰਤੋਂ ਇਲੈਕਟ੍ਰੌਨਿਕਸ ਕੂਲਿੰਗ, ਇਲੈਕਟ੍ਰੌਨਿਕਸ ਦੇ ਨਾਲ–ਨਾਲ ਬਿਜਲੀ/ਕੂਲਿੰਗ ਉਦਯੋਗ ਵਿੱਚ ਕੀਤੀ ਜਾ ਸਕਦੀ ਹੈ।
ਖੁੱਲ੍ਹਾ–ਸਾਹਿਤ ਸਰਵੇਖਣ ਦੇ ਆਧਾਰ ’ਤੇ, ਇਸ ਵੇਲੇ ਅਜਿਹਾ ਕੋਈ ਵੀ ਉਤਪਾਦ ਬਾਜ਼ਾਰ ਵਿੱਚ ਮੌਜੂਦ ਨਹੀਂ ਹੈ। ਇਲੈਕਟ੍ਰੌਨਿਕਸ ਦਾ ਤਾਪ ਪ੍ਰਬੰਧ 10–ਅਰਬ ਡਾਲਰ ਦਾ ਬਾਜ਼ਾਰ ਹੈ ਅਤੇ ਇਸ ਟੈਕਨੋਲੋਜੀ ਦਾ ਸੰਭਾਵੀ ਲਾਭਪਾਤਰੀ ਹੈ। ਇਸ ਤੋਂ ਇਲਾਵਾ, ਇਸ ਵਿਕਾਸ ਤੋਂ ਪੱਖੇ ਵਾਲੇ ਹੀਟ ਐਕਸਚੇਂਜਰ ਨੂੰ ਲਾਭ ਹੋ ਸਕਦਾ ਹੈ। ਲਾਗਤ ਇੱਕ ਜੋਖਮ ਵਾਲਾ ਪੱਖ ਹੈ ਪਰ ਵੱਧ ਗਿਣਤੀ ਵਿੱਚ ਨਿਰਮਾਤਾਵਾਂ ਨਾਲ ਭਾਈਵਾਲੀ ਨਾਲ ਇਹ ਖ਼ਤਰਾ ਘਟੇਗਾ।
ਇਹ ਟੈਕਨੋਲੋਜੀ; ਟੈਕਨੋਲੋਜੀ ਰੈਡੀਨੈੱਸ ਦੇ ਪੱਧਰਾਂ ਦਾ ਤੀਜਾ ਪੜਾਅ ਹੈ (ਇਹ ਪੁਸ਼ਟੀ ਕਰਨ ਲਈ ਪ੍ਰਯੋਗਾਤਮਕ ਨਾਲ ਪੁਸ਼ਟੀ ਕਿ ਇਹ ਧਾਰਨਾ ਅਨੁਮਾਨ ਮੁਤਾਬਕ ਕੰਮ ਕਰਦੀ ਹੈ) ਅਤੇ ਪ੍ਰੋ. ਕ੍ਰਿਸ਼ਨਨ ਦੀ ਗੱਲਬਾਤ ਵੱਡੇ ਸੈਮੀਕੰਡਕਟਰ ਨਿਰਮਾਤਾ ਜਾਂ ਵਧੇਰੇ ਮਾਤਰਾ ਵਾਲੀ ਮੈਨੂਫ਼ੈਕਚਰਿੰਗ ਨਾਲ ਚੱਲ ਰਹੀ ਹੈ ਤੇ ਉਹ ਕੰਪੈਕਟ ਸ਼ੋਰ (ਦੋਵੇਂ ਬ੍ਰੌਡਬੈਂਡ ਤੇ ਨਾਲ ਹੀ ਟੋਨਲ) ਘਟਾਉਣ ਵਾਲੇ ਹੀਟ ਸਿੰਕਸ ਨੂੰ ਯੋਗ ਬਣਾਉਣ ਲਈ ਕੰਮ ਕਰਨਗੇ।
ਚਿੱਤਰ: ਇਲੈਕਟ੍ਰੋਪਲੇਟਡ ਵੰਨਗੀ
ਚਿੱਤਰ: ਫ਼ਿਨ ਹੀਟ ਸਿੰਕਸ ਰਾਹੀਂ ਆੱਕਟੈੱਟ ਪੋਰੋਸ ਫ਼ਲੋਅ
[ਹੋਰ ਵੇਰਵਿਆਂ ਲਈ, ਪ੍ਰੋ. ਸ਼ੰਕਰ ਕ੍ਰਿਸ਼ਨਨ (kshankar@iitb.ac.in; +91 9833821354) ਨਾਲ ਸੰਪਰਕ ਕੀਤਾ ਜਾ ਸਕਦਾ ਹੈ][
****
ਐੱਸਐੱਸ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)a
(Release ID: 1705647)
Visitor Counter : 159