ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਤੇਲ ਅਤੇ ਗੈਸ ਸੈਕਟਰ ਵਿੱਚ ਚੁੱਕੇ ਗਏ ਕਦਮਾਂ ਨਾਲ ਸਮਾਜਿਕ,ਆਰਥਿਕ ਪਰਿਵਰਤਨ ਵਿੱਚ ਤੇਜ਼ੀ ਆ ਰਹੀ ਹੈ: ਸ਼੍ਰੀ ਧਰਮੇਂਦਰ ਪ੍ਰਧਾਨ

Posted On: 16 MAR 2021 4:04PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਊਰਜਾ ਸਮਾਜਿਕ-ਆਰਥਿਕ ਪਰਿਵਰਤਨ  ਦਾ ਉਤਪ੍ਰੇਰਕ ਹੈ। ਈਂਧਣ ਅਤੇ ਲੁਬਰੀਕੈਂਟ ‘ਤੇ ਇੱਕ ਸੰਗੋਸ਼ਠੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਗੈਸ ਸੈਕਟਰ ਵਿੱਚ ਕਈ ਮਿਲੀਅਨ ਡਾੱਲਰ ਦੇ ਨਿਵੇਸ਼ ਨਾਲ ਰੋਜਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਨਤੀਜੇ ਵਜੋਂ ਸਮਾਜਿਕ-ਆਰਥਿਕ ਵਿਕਾਸ ਦੇ ਪ੍ਰਭਾਵ ਨੂੰ ਹੇਠਾਂ ਤੱਕ ਲੈ ਜਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਗੈਸ ਸੈਕਟਰ ਭਾਰਤੀ ਅਰਥਵਿਵਸਥਾ ਦੇ ਦੋ-ਅੰਕੀਂ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਵਿਸ਼ਵ ਵਿੱਚ ਈਂਧਣ ਦੀ ਖਪਤ ਕਰਨ ਵਾਲਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਲੇਕਿਨ ਭਾਰਤ ਜਲਦੀ ਹੀ ਸਿਖਰ 'ਤੇ ਪਹੁੰਚ ਜਾਵੇਗਾ, ਕਿਉਂਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਖਪਤ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ, ਹਰਿਤ ਤੇ ਸਥਾਈ ਸਰੋਤਾਂ ਨਾਲ ਭਵਿੱਖ ਦੀਆਂ ਊਰਜਾ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਇਸ ਦੇ ਲਈ ਨਿਰੰਤਰ ਖੋਜ ਅਤੇ ਵਿਕਾਸ ਯਤਨ ਕਰਨ ਦੀ ਜ਼ਰੂਰਤ ਹੈ। ਇਸ ਦਿਸ਼ਾ ਵਿੱਚ ਨੀਤੀ ਸੁਧਾਰਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਪੀਐੱਮਯੂਵਾਈ, ਇਥਨੌਲ ਬਲੈਂਡਿੰਗ, ਕੰਪ੍ਰੈੱਸਡ ਬਾਇਓ ਗੈਸ, ਬਾਇਓ ਡੀਜ਼ਲ, ਕੋਲੇ ਤੋਂ ਸਿੰਥੇਸਿਸ ਗੈਸ ਤੇ ਐੱਲਐੱਨਜੀ ਨੂੰ ਪ੍ਰਾਥਮਿਕਤਾ ਈਂਧਣ ਦੇ ਰੂਪ ਵਿੱਚ ਪ੍ਰੋਤਸਾਹਿਤ ਕਰਨ ਨੂੰ ਕਿਹਾ। ਨੀਤੀ ਦੀ ਚਰਚਾ ਕਰਦੇ ਹੋਏ ਠੋਸ ਨਿਵੇਸ਼ ਯੋਜਨਾ, ਭਵਿੱਖ ਦੇ ਟੀਚਿਆਂ ਦੇ ਪ੍ਰਤੀ ਸਪਸ਼ਟਤਾ ਤੇ ਮਜ਼ਬੂਤ ​​ਲਾਗੂ ਕਰਨ ਦੀ ਰਣਨੀਤੀ ਨਾਲ ਨਵੇਂ ਪ੍ਰਤਿਮਾਨ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦਯੋਗ ਨਾ ਸਿਰਫ ਊਰਜਾ ਦੀ ਉਪਲਬਧਤਾ ਦੇ ਲਈ ਤਿਆਰ ਹੈ, ਬਲਕਿ ਗੁਣਵੱਤਾ ਸੰਪੰਨ ਊਰਜਾ ਦੇ ਲਈ ਵੀ ਤਿਆਰ ਹੈ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਰਥਿਕ ਵਿਕਾਸ ਦੇ ਊਰਜਾ ਵਰਟਿਕਲ ਵਿੱਚ ਅਸੀਂ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੇ ਹਾਂ। ਵਿਸ਼ਵ ਨਿਰੰਤਰਤਾ ਦੇ ਬਾਰੇ ਵਿੱਚ ਚਰਚਾ ਕਰ ਰਿਹਾ ਹੈ। ਅਸੀਂ ਊਰਜਾ ਨੂੰ ਸਵੱਛ, ਹਰਿਤ ਅਤੇ ਨਿਯਮਿਤ ਬਣਾਉਣ ਦੇ ਲਈ ਨਿਰੰਤਰਤਾ ਦਾ ਰਸਤਾ ਨਿਰਧਾਰਿਤ ਕੀਤਾ ਹੈ।

 

https://ci4.googleusercontent.com/proxy/OFG6P83-O6aG7tTde8lAtfveZh2BxNZhp4uzXn6oWpuz2zKgJUWKA0bhzIJ9htr4R7hQbbyfJLYEA6wvfZ6pnjAgi_FNr9JJaGBybjCeQEgtf9bDx2iodSRn3Q=s0-d-e1-ft#https://static.pib.gov.in/WriteReadData/userfiles/image/image001WSSB.jpg

ਸ਼੍ਰੀ ਪ੍ਰਧਾਨ ਨੇ ਇਸ ਅਵਸਰ ‘ਤੇ ਇੰਡੀਅਨ ਆਇਲ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਦੀ ਗੋਲਡਨ ਜੁਬਲੀ ‘ਤੇ ਇੱਕ ਲੋਗੋ ਅਤੇ ਸੋਵਿਨੋਰ ਜਾਰੀ ਕੀਤਾ।

 

https://ci4.googleusercontent.com/proxy/ydsNeHi0wt_2-bj0zv1ntgtIBEeBB20VvIzTiryV1HBdnjCbutmuwlVBifWtbRzOsAPcgnef1U1Ebqu8Mv-ZaD1GQtQaAomHSvoo6FVAo4aSWGkZi_uP1H06WQ=s0-d-e1-ft#https://static.pib.gov.in/WriteReadData/userfiles/image/image002MTQD.jpg

ਪੈਟਰੋਲੀਅਮ ਤੇ ਕੁਦਰਤੀ ਗੈਸ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਕਿਹਾ ਕਿ ਇੰਡੀਅਨ ਆਇਲ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਅਤੇ ਕਈ ਵਪਾਰਕ ਉਤਪਾਦਾਂ ਨੂੰ ਲਾਂਚ ਕੀਤਾ ਹੈ। ਉਨ੍ਹਾਂ ਨੇ ਰਿਸਰਚ ਅਤੇ ਡਿਵੈਲਪਮੈਂਟ ਤੇ ਨਵੀਨਤਾ ਯਤਨਾਂ ਨੂੰ ਵਧਾਉਣ ਨੂੰ ਕਿਹਾ ਤਾਂ ਕਿ ਜੀਵਸ਼ਮ ਇੰਜਣ ਤੋਂ ਨਿਕਾਸੀ ਕੰਮ ਕੀਤਾ ਜਾ ਸਕੇ। ਉਨ੍ਹਾਂ ਨੇ ਈਂਧਣ ਕੁਸ਼ਲਤਾ ਵਧਾਉਣ 'ਤੇ ਜ਼ੋਰ ਦਿੱਤਾ, ਕਿਉਂਕਿ ਇਸ ਨਾਲ ਖਪਤ ਵਿੱਚ ਕਮੀ ਆਵੇਗੀ ਅਤੇ ਆਯਾਤ ਨਿਰਭਰਤਾ ਘਟ ਹੋਵੇਗੀ।

ਇਸ ਅਵਸਰ ‘ਤੇ ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀ ਸ਼੍ਰੀਕਾਂਤ ਮਾਧਵ ਵੈਦਿਆ ਤੇ ਇੰਡੀਅਨ ਆਇਲ ਦੇ ਰਿਸਰਚ ਅਤੇ ਵਿਕਾਸ ਨਿਰਦੇਸ਼ਕ ਡਾ: ਰਮਾ ਕੁਮਾਰ ਨੇ ਵੀ ਵਿਚਾਰ ਪ੍ਰਗਟ ਕੀਤੇ।

 

ਈਂਧਣ ਤੇ ਲੁਬਰੀਕੈਂਟਸ ‘ਤੇ ਤਿੰਨ ਦਿਨ ਦੀ 12 ਵੀਂ ਅੰਤਰਰਾਸ਼ਟਰੀ ਸੰਗੋਸ਼ਠੀ (ਆਈਐੱਸਐੱਲਐੱਫ-2021) ਦਾ ਆਯੋਜਨ 15 ਤੋਂ 17 ਮਾਰਚ ਤੱਕ ਸੋਸਾਇਟੀ ਆਵ੍ ਆੱਟੋਮੋਟਿਵ ਇੰਜੀਨੀਅਰਸ ਆਵ੍ ਇੰਡੀਆ (ਐੱਸਏਈਆਈਐੱਨਡੀਆਈਏ) ਦੇ ਸਹਿਯੋਗ ਨਾਲ ਇੰਡੀਅਨ ਆਇਲ ਰਿਸਰਚ ਅਤੇ ਡਿਵੈਲਪਮੈਂਟ ਸੈਂਟਰ ਦੁਆਰਾ ਕੀਤਾ ਜਾ ਰਿਹਾ ਹੈ। ਸੰਗੋਸ਼ਟੀ ਦਾ ਵਿਸ਼ਾ ਹੈ- ਇਮਰਜਿੰਗ ਟਰੈਂਡਸ ਇਨ ਫਿਯੂਲ ਐਂਡ ਲੁਬਰੀਕੈਂਟਸ- ਬੀਐੱਸ-VI ਐਂਡ ਬਿਯੋਂਡ।

ਇਹ ਸੰਗੋਸ਼ਠੀ ਦੋ-ਸਾਲਾ ਆਯੋਜਿਤ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਭਾਰਤੀ ਈਂਧਣ ਤੇ ਲੁਬਰੀਕੈਂਟਸ ਈਂਧਣ ਦੀ ਪ੍ਰਗਤੀ ਦਿਖਾਈ ਜਾਂਦੀ ਹੈ। ਇਹ ਸੰਗੋਸ਼ਠੀ ਨਵੇਂ ਕੰਮਾਂ ਨੂੰ ਸਾਂਝਾ ਕਰਨ, ਵਿਚਾਰਾਂ ਦੇ ਆਦਾਨ-ਪ੍ਰਦਾਨ ਤੇ ਨਵੇਂ ਵਪਾਰਕ ਸਬੰਧ ਬਣਾਉਣ ਦੇ ਲਈ ਸਾਂਝਾ ਪਲੈਟਫਾਰਮ ਉਪਲਬਧ ਕਰਾਉਂਦੀ ਹੈ।

***************

 

ਵਾਈਬੀ/ਐੱਸਕੇ

 (Release ID: 1705552) Visitor Counter : 72


Read this release in: English , Urdu , Hindi