ਕਿਰਤ ਤੇ ਰੋਜ਼ਗਾਰ ਮੰਤਰਾਲਾ

ਭਾਰਤੀ ਵਰਕਰਾਂ ਤੇ ਆਈਐਲਓ ਦੀ ਰਿਪੋਰਟ

Posted On: 17 MAR 2021 1:27PM by PIB Chandigarh

ਗਲੋਬਲ ਵੇਜ ਰਿਪੋਰਟ 2020-21 ਦੇ ਸਿਰਲੇਖ ਨਾਲ ਆਈਐਲਓ ਦੀ ਰਿਪੋਰਟ: ਕੋਵਿਡ-19 ਦੇ ਸਮੇਂ ਵਿਚ ਉਜਰਤ ਅਤੇ ਘੱਟੋ ਘੱਟ ਤਨਖਾਹਾਂ ਆਈਐਲਓ ਦੀ ਸਰਕਾਰੀ ਵੈਬਸਾਈਟ ਤੇ ਉਪਲਬਧ ਹੈ।

 ਏਸ਼ੀਆ ਅਤੇ ਪੈਸਿਫਿਕ ਵਿਚ ਵਰਕਰਾਂ ਦੀਆਂ ਔਸਤਨ ਘੱਟ ਤਨਖਾਹਾਂ ਅਤੇ ਕੰਮ ਦੇ ਲੰਬੇ ਘੰਟਿਆਂ ਸਮੇਤ ਭਾਰਤੀ ਵਰਕਰਾਂ ਦੇ ਵੱਖ-ਵੱਕ ਮੁੱਦਿਆਂ ਤੇ ਟਿੱਪਣੀਆਂ ਦੀ ਅੰਤਰਿਮ (ਇੰਟਰ ਆਲੀਆ) ਰਿਪੋਰਟ 2006 ਤੋਂ 2019 ਦੇ ਅਰਸੇ ਲਈ ਸਮੁੱਚੀ ਉੱਚੀ ਵਾਸਤਵਿਕ ਤਨਖਾਹ ਦੀ ਤਰੱਕੀ ਅਨੁਸਾਰ ਭਾਰਤ ਦੂਜੇ ਦੇਸ਼ਾਂ ਨਾਲੋਂ ਕਿਤੇ ਅੱਗੇ ਹੈ। ਇਸ ਤੋਂ ਇਲਾਵਾ ਤਨਖਾਹਾਂ ਦੀ ਤੁਲਨਾਤਮਕ ਔਸਤ ਰਿਪੋਰਟ ਜੋ ਨੈਸ਼ਨਲ ਫਲੋਰ ਲੈਵਲ ਤੇ ਗਿਣੀ ਗਈ ਹੈ ਘੱਟੋ ਘੱਟ 176 ਰੁਪਏ ਪ੍ਰਤੀ ਦਿਨ ਹੈ। ਹਾਲਾਂਕਿ ਵਾਸਤਵਿਕ ਤਨਖਾਹਾਂ ਬਹੁਤ ਉੱਚੀਆਂ ਹਨ। ਜੇਕਰ ਵੱਖ-ਵੱਖ ਰਾਜਾਂ ਵਿਚ ਵਰਕਰਾਂ ਵਲੋਂ ਪ੍ਰਾਪਤ ਕੀਤੀ ਜਾ ਰਹੀ ਘੱਟੋ ਘੱਟ ਤਨਖਾਹ ਵੇਖੀ ਜਾਵੇ ਤਾਂ ਇਹ ਦੇਸ਼ ਵਿਚ 269 ਰੁਪਏ ਪ੍ਰਤੀ ਦਿਨ ਬਣਦੀ ਹੈ। 

 

ਉਜਰਤਾਂ ਬਾਰੇ ਕੋਡ 2019, ਜੋ 8 ਅਗਸਤ, 2019 ਨੂੰ ਅਧਿਸੂਚਿਤ ਕੀਤਾ ਗਿਆ ਹੈ, ਸਾਰੇ ਵਰਕਰਾਂ ਲਈ ਭਾਵੇਂ ਉਹ ਸੰਗਠਤ ਖੇਤਰ ਦੇ ਹੋਣ ਜਾਂ ਗੈਰ-ਸੰਗਠਨ ਖੇਤਰ ਦੇ ਹੋਣ, ਲਈ ਘੱਟੋ ਘੱਟ ਤਨਖਾਹ ਦੇ ਕਾਨੂੰਨੀ ਅਧਿਕਾਰ ਦੀ ਸਿਰਜਣਾ ਕਰਦਾ ਹੈ। ਕਾਨੂੰਨੀ ਫਲੋਰ ਤਨਖਾਹ ਦਾ ਨਵਾਂਚਾਰ ਤਨਖਾਹਾਂ ਦੇ ਕੋਡ ਵਿਚ ਸ਼ਾਮਿਲ ਕੀਤਾ ਗਿਆ ਹੈ। ਕੋਡ ਉਪਯੁਕਤ ਸਰਕਾਰਾਂ ਵਲੋਂ ਵੱਖ-ਵੱਖ ਅੰਤਰਾਲਾਂ ਵਿਚ ਜੋ 5 ਸਾਲਾਂ ਤੋਂ ਵੱਧ ਨਾ ਹੋਣ, ਘੱਟੋ ਘੱਟ ਤਨਖਾਹਾਂ ਦੀ ਸਾਧਾਰਨ ਸਮੀਖਿਆ ਅਤੇ ਸੋਧ ਦੀ ਇਜਾਜ਼ਤ ਪ੍ਰਦਾਨ ਕਰਦਾ ਹੈ।

 

ਇਹ ਜਾਣਕਾਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਇਕ ਲਿਖਤੀ ਜਵਾਬ ਵਿਚ ਅੱਜ ਰਾਜ ਸਭਾ ਵਿਚ ਦਿੱਤੀ।

 -----------------------

ਐਮਐਸ /ਜੇਕੇ


(Release ID: 1705549) Visitor Counter : 186


Read this release in: English , Urdu , Marathi