ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਹਾਰਮੋਨ ਦੀ ਸਥਿਤੀ ਦੇ ਮੁਲਾਂਕਣ ਲਈ ਡੀਪ ਲਰਨਿੰਗ (ਡੀਐੱਲ) ਨੈੱਟਵਰਕ ’ਤੇ ਅਧਾਰਤ ਵਰਗੀਕਰਣ ਵਿਧੀ ਛਾਤੀ ਦੇ ਕੈਂਸਰ ਦੀ ਪ੍ਰਗਤੀ ਦੀ ਭਵਿੱਖਬਾਣੀ ਕਰ ਸਕਦੀ ਹੈ
Posted On:
16 MAR 2021 1:57PM by PIB Chandigarh
ਛਾਤੀ ਦੇ ਕੈਂਸਰ ਦੀ ਸੰਭਾਵਨਾ ਜਾਣਨ ਲਈ ਹਾਰਮੋਨ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਵਿਗਿਆਨੀਆਂ ਨੇ ਡੀਪ ਲਰਨਿੰਗ (ਡੀਐੱਲ) ਨੈੱਟਵਰਕ ਦੇ ਅਧਾਰ ’ਤੇ ਇੱਕ ਵਰਗੀਕਰਣ ਵਿਧੀ ਵਿਕਸਤ ਕੀਤੀ ਹੈ| ਪ੍ਰਸਤਾਵਿਤ ਫਰੇਮਵਰਕ ਛਾਤੀ ਦੇ ਕੈਂਸਰ ਦੀ ਪ੍ਰਗਤੀ ਦੀ ਭਵਿੱਖਬਾਣੀ ਕਰਨ ਲਈ ਐਸਟ੍ਰੋਜਨ ਰੀਸੈਪਟਰ ਸਥਿਤੀ ਦੀ ਸਕੋਰਿੰਗ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਆਟੋਮੈਟਿਕ ਗਰੇਡਿੰਗ ਪ੍ਰਣਾਲੀਆਂ ਲਈ ਮੈਨੁਅਲ ਵਿਧੀ ਦਾ ਇੱਕ ਭਰੋਸੇਯੋਗ ਵਿਕਲਪ ਹੈ|
ਛਾਤੀ ਦਾ ਕੈਂਸਰ ਸਭ ਤੋਂ ਆਮ ਹਮਲਾਵਰ ਕੈਂਸਰ ਹੈ, ਜੋ ਕਿ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਵਿੱਚ ਰਹਿੰਦੀਆਂ ਔਰਤਾਂ ਨੂੰ ਹੋਣ ਵਾਲੇ ਕੈਂਸਰ ਦਾ 14 ਫ਼ੀਸਦੀ ਹੈ| ਭਾਰਤ ਵਿੱਚ, ਛਾਤੀ ਦੇ ਕੈਂਸਰ ਤੋਂ ਬਾਅਦ ਬਚਾਅ ਦੀ ਦਰ 60% ਦੱਸੀ ਗਈ ਸੀ ਜੋ ਕਿ 60 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਲਗਭਗ 80% ਹੈ। ਅਜਿਹੀ ਚਿੰਤਾਜਨਕ ਗਿਣਤੀ ਨੂੰ ਘੱਟ ਕੀਤਾ ਜਾ ਸਕਦਾ ਹੈ ਜੇਕਰ ਕੈਂਸਰ ਦੀ ਸ਼ੁਰੂਆਤੀ ਅਵਸਥਾ ਵਿੱਚ ਇਸਦਾ ਇਲਾਜ ਕੀਤਾ ਜਾ ਸਕੇ|
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਇੰਸਟੀਟੀਊਟ ਆਫ ਅਡਵਾਂਸਡ ਸਟੱਡੀ ਇਨ ਸਾਇੰਸ ਐਂਡ ਟੈਕਨੋਲੋਜੀ (ਆਈਏਐੱਸਐੱਸਟੀ) ਦੀ ਇੱਕ ਟੀਮ ਨੇ ਇਮੂਨੋਹਿਸਟੋ ਕੈਮਿਸਟਰੀ (ਆਈਐੱਚਸੀ) ਦੀ ਸਹਾਇਤਾ ਨਾਲ ਛਾਤੀ ਦੇ ਕੈਂਸਰ ਦੀ ਭਵਿੱਖਬਾਣੀ ਕਰਨ ਲਈ ਨੋਵਲ ਡੀਪ ਲਰਨਿੰਗ (ਡੀਐੱਲ) ਅਧਾਰਤ ਐਸਟ੍ਰੋਜਨ ਜਾਂ ਪ੍ਰੋਜੈਸਟਰੋਨ ਸਥਿਤੀ ਦਾ ਇੱਕ ਮਾਤਰਾਤਮਕ ਮੁਲਾਂਕਣ ਨਮੂਨਾ ਪੇਸ਼ ਕੀਤਾ ਹੈ|
ਡਾ: ਲਿਪੀ ਬੀ. ਮਹੰਤਾ ਅਤੇ ਉਸਦੇ ਸਮੂਹ ਦੁਆਰਾ ਇਹ ਅਧਿਐਨ ਖੇਤਰ ਦੀ ਪ੍ਰਮੁੱਖ ਕੈਂਸਰ ਸੰਸਥਾ ਬੀ ਬੋਰੋਆ ਕੈਂਸਰ ਇੰਸਟੀਟੀਊਟ ਦੇ ਕਲੀਨਿਸਟਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ| ਇੱਕ ਵਪਾਰਕ ਸਾੱਫਟਵੇਅਰ ਵਿੱਚ ਬਦਲਣ ਦੀ ਇੱਕ ਵੱਡੀ ਸੰਭਾਵਨਾ ਦੇ ਨਾਲ, ਇਸ ਕੰਮ ਨੂੰ ਮੋਢੀ ਜਰਨਲ “ਅਪਲਾਈਡ ਸਾਫਟ ਕੰਪਿਊਟਿੰਗ” ਵਿੱਚ ਪ੍ਰਕਾਸ਼ਤ ਕਰਨ ਲਈ ਸਵੀਕਾਰ ਕਰ ਲਿਆ ਗਿਆ ਹੈ|
ਜਦੋਂ ਕਿ ਛਾਤੀ ਦੇ ਕੈਂਸਰ ਦਾ ਨਿਰੀਖਣ ਬਾਇਓਪਸੀ ਦੇ ਨਮੂਨੇ ਦੀ ਇੱਕ ਵਿਜ਼ੂਅਲ ਮਾਈਕ੍ਰੋਸਕੋਪਿਕ ਜਾਂਚ ਤੋਂ ਬਾਅਦ ਕੀਤਾ ਜਾਂਦਾ ਹੈ, ਅਗਾਮੀ ਅਤੇ ਭਵਿੱਖਬਾਣੀ ਕਦਰਜਾਬੰਦੀ ਲਈ, ਆਈਐੱਚਸੀ ਮਾਲੀਕਿਊਲਰ ਮਾਰਕਰ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ| ਆਈਐੱਚਸੀ ਸਟ੍ਰੇਨ ਨੂੰ ਛਾਤੀ ਦੇ ਕੈਂਸਰ ਪੈਥੋਲੋਜੀ ਵਿੱਚ ਇੱਕ ਪ੍ਰੋਗਨੋਸਟਿਕ ਮਾਰਕਰ ਵਜੋਂ ਵਰਤਿਆ ਜਾਂਦਾ ਹੈ ਅਤੇ ਘਾਤਕ ਨਿਊਕਲੀ ਦੀ ਪਛਾਣ ਕਰਨ ਲਈ ਇੱਕ ਖਾਸ ਕਿਸਮ ਦੇ ਰੰਗ ਦੇ ਧੱਬੇ ਇਸ ਵਿੱਚ ਸ਼ਾਮਲ ਹੁੰਦੇ ਹਨ| ਇਹ ਕ੍ਰਮਵਾਰ ਆਲਰੇਡ ਸਕੋਰ (0 ਤੋਂ 3 ਤੱਕ ਰੇਂਜ) ਦੇ ਰੂਪ ਵਿੱਚ ਪਰਿਭਾਸ਼ਤ ਕੀਤੀਆਂ ਗਈਆਂ ਸ਼੍ਰੇਣੀਆਂ ਦੇ ਅਧਾਰ ’ਤੇ ਵੱਖਰੀ ਤੀਬਰਤਾ ਦਿਖਾਉਂਦਾ ਹੈ| ਆਲਰੇਡ ਅਤੇ ਐੱਚ-ਸਕੋਰ ਅਖਵਾਉਣ ਵਾਲੀਆਂ ਸਕੋਰਿੰਗ ਪ੍ਰਣਾਲੀਆਂ ਦੀ ਵਰਤੋਂ ਰੋਗ ਵਿਗਿਆਨੀਆਂ ਦੁਆਰਾ ਕੀਤੀ ਜਾਂਦੀ ਹੈ| ਇਸਦੀ ਵਰਤੋਂ ਉਹ ਐਸਟ੍ਰੋਜਨ ਰੀਸੈਪਟਰ (ਈਆਰ) ਅਤੇ ਪ੍ਰੋਜੈਸਟਰੋਨ ਰੀਸੈਪਟਰ (ਪੀਆਰ) ਟਿਸ਼ੂ ਸਲਾਈਡਾਂ ਦੀ ਇਮਿਊਨੋਹਿਸਟੋ ਕੈਮੀਕਲ ਪ੍ਰਤੀਕ੍ਰਿਆ ਦੀ ਮਾਤਰਾ ਵਿੱਚ ਕਰਦੇ ਹਨ| ਹਾਰਮੋਨ ਰੀਸੈਪਟਰ, ਅਰਥਾਤ ਐਸਟ੍ਰੋਜਨ ਰੀਸੈਪਟਰ (ਈਆਰ) ਅਤੇ ਪ੍ਰੋਜੈਸਟਰੋਨ ਰੀਸੈਪਟਰ (ਪੀਆਰ) ਕੈਂਸਰ ਦੀ ਪ੍ਰਗਤੀ ਦੀ ਭਵਿੱਖਬਾਣੀ ਕਰਨ ਅਤੇ ਬਿਮਾਰੀ ਦੇ ਦੇਰ ਨਾਲ ਹੋਣ ਦੇ ਜੋਖਮ ਨਾਲ ਜੁੜੇ ਹੋਏ ਹੁੰਦੇ ਹਨ|
ਇਸ ਨੇ ਅਡਵਾਂਸ ਆਰਟੀਫੀਸ਼ੀਅਲ ਇੰਟੇਲੀਜੈਂਸ ਤਕਨਾਲੋਜੀਆਂ ਦੀ ਸਹਾਇਤਾ ਨਾਲ ਇਸਦੇ ਪ੍ਰਬੰਧਨ ਵੱਲ ਪ੍ਰਭਾਵਸ਼ਾਲੀ ਹੱਲ ਲੱਭਣ ਲਈ ਪ੍ਰੇਰਿਆ ਹੈ| ਟੀਮ ਨੇ ਇੱਕ ਐਲਗੋਰਿਦਮ ਵਿਕਸਤ ਕੀਤਾ ਜੋ ਸੰਕੇਤ ਦਿੰਦਾ ਹੈ ਕਿ ਕੈਂਸਰ ਸੈੱਲਾਂ ਵਿੱਚ ਉਨ੍ਹਾਂ ਦੀ ਸਤ੍ਹਾ ’ਤੇ ਹਾਰਮੋਨ ਰੀਸੈਪਟਰ ਹਨ ਜਾਂ ਨਹੀਂ| ਇਸ ਅਧਿਐਨ ਨੇ ਛਾਤੀ ਦੇ ਟਿਸ਼ੂ ਚਿੱਤਰਾਂ ਤੋਂ ਦਾਗ਼ੀ ਨਿਊਕਲੀ ਖੇਤਰ ਨੂੰ ਸਹੀ ਤੌਰ ’ਤੇ ਵੱਖ ਕਰਨ ਲਈ ਡੀਪ ਲਰਨਿੰਗ ਨੈੱਟਵਰਕ ਦੇ ਅਧਾਰ ’ਤੇ ਇੱਕ ਨਵੀਂ ਵਿਧੀ ਦਾ ਪ੍ਰਸਤਾਵ ਦਿੱਤਾ ਹੈ| ਪ੍ਰਸਤਾਵਿਤ ਢਾਂਚਾ, ਅਰਥਾਤ ਆਈਐੱਚਸੀ - ਨੈੱਟ, ਅਰਥਪੂਰਨ ਤੌਰ ’ਤੇ ਟਿਸ਼ੂ ਚਿੱਤਰਾਂ ਤੋਂ ਢੁੱਕਵੇਂ ਪਾਜ਼ਿਟਿਵ ਅਤੇ ਨੈਗੀਟਿਵ ਨਿਊਕਲੀਆਂ ਨੂੰ ਵੱਖ ਕਰ ਸਕਦਾ ਹੈ| ਅੰਤ ਵਿੱਚ, ਇੱਕ ਜੋੜਿਆ ਗਿਆ ਢੰਗ ਵਰਤਿਆ ਜਾਂਦਾ ਹੈ, ਜੋ ਕਿ ਆਲਰੇਡ ਕੈਂਸਰ ਦੇ ਅੰਤਮ ਸਕੋਰ ਲਈ ਤਿੰਨ ਮਸ਼ੀਨ ਲਰਨਿੰਗ (ਐੱਮਐੱਲ) ਮਾੱਡਲਾਂ ਦੇ ਫੈਸਲੇ ਨੂੰ ਏਕੀਕ੍ਰਿਤ ਕਰਦਾ ਹੈ|

[ਪਬਲੀਕੇਸ਼ਨ ਲਿੰਕ: https://doi.org/10.1016/j.asoc.2021.107136
ਵਧੇਰੇ ਜਾਣਕਾਰੀ ਲਈ, ਡਾ: ਲਿਪੀ ਬੀ. ਮਹੰਤਾ (lbmamanta@iasst.gov.in ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]
****
ਐੱਸਐੱਸ/ ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)
(Release ID: 1705315)