ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਸਕੱਤਰ ਨੇ ਨੌਜਵਾਨ ਵਿਗਿਆਨੀਆਂ ਨੂੰ ਜੋਖਮ ਲੈਣ ਅਤੇ ਗਹਨ ਵਿਗਿਆਨ ਕਰਨ ਲਈ ਉਤਸ਼ਾਹਤ ਕੀਤਾ

Posted On: 16 MAR 2021 2:02PM by PIB Chandigarh

ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਪਿਛਲੇ ਦਿਨੀਂ ਜਾਮੀਆ ਮਿਲੀਆ ਇਸਲਾਮੀਆ (ਜੇਐੱਮਆਈ) ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹਾਂ ਦੌਰਾਨ ਟਿਕਾਊ ਵਿਕਾਸ ਤੋਂ ਲੈ ਕੇ ਇੰਟੈਲੀਜੈਂਟ ਮਸ਼ੀਨਾਂ ਦੇ ਉਭਾਰ ਤੱਕ ਦੇ ਖੇਤਰਾਂ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨੌਜਵਾਨ ਵਿਗਿਆਨੀਆਂ ਨੂੰ ਕੁਝ ਵੱਡਾ ਕਰਨ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਉਨ੍ਹਾਂ ‘ਸਾਇੰਸ ਐਂਡ ਸਾਇੰਟਿਸਟ ਇਨ ਦ ਨਿਊ ਮਿਲੇਨਿਅਮ' ਵਿਸ਼ੇ ਉੱਤੇ ਭਾਸ਼ਣ ਦਿੰਦੇ ਹੋਏ ਕਿਹਾ “ਵਿਗਿਆਨ ਦੀਆਂ ਚੁਣੌਤੀਆਂ ਅਤੇ ਅਵਸਰ ਹਮੇਸ਼ਾਂ ਉੱਭਰਦੇ ਰਹੇ ਹਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਜੋਖਮ ਲੈਣਾ ਚਾਹੀਦਾ ਹੈ, ਅਭਿਲਾਸ਼ਾ ਰੱਖਣੀ ਚਾਹੀਦੀ ਹੈ ਅਤੇ ਸਿਰਫ ਆਦਤ ਦੇ ਜ਼ੋਰ ਦੇ ਕਾਰਨ ਨਿਯਮਤ ਕੰਮ ਨਹੀਂ ਕਰਨਾ ਚਾਹੀਦਾ।”

ਉਨ੍ਹਾਂ ਵਿਭਿੰਨਤਾ, ਸ਼ਮੂਲੀਅਤ, ਲਿੰਗ ਬਰਾਬਰੀ, ਜਵਾਬਦੇਹੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਆਰਕੀਟੈਕਚਰ, ਢਾਂਚੇ ਅਤੇ ਕੁਆਲਟੀ ਅਤੇ ਦਿਸ਼ਾ ਦੇ ਪ੍ਰਭਾਵੀ ਵਿਗਿਆਨਕ ਪ੍ਰਕਿਰਿਆਵਾਂ ਦਾ ਸੱਦਾ ਦਿੱਤਾ ਤਾਂ ਜੋ ਇਹ ਸਮਾਜ ਲਈ ਵੈਲਿਊ ਲਿਆਵੇ ਅਤੇ ਸਮਾਜ ਦੇ ਅਨੁਕੂਲ ਹੋਵੇ।

ਪ੍ਰੋ. ਸ਼ਰਮਾ ਨੇ ਅਪਲਾਈਡ ਅਤੇ ਬੇਸਿਕ ਸਾਇੰਸ ਨੂੰ ਵੱਖ ਕਰਨ ਬਾਰੇ ਅਕਾਦਮਿਕਾਂ ਵਿੱਚ ਆਮ ਭੁਲੇਖਿਆਂ ਬਾਰੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ “ਵਿਵਾਦ ਸਿਰਫ ਅਜਿਹਾ ਕੰਮ ਕਰਨ ਬਾਰੇ ਹੈ ਜੋ ਜਾਂ ਤਾਂ ਡੂੰਘਾ ਹੈ ਜਾਂ ਵਾਧੇ ਵਾਲਾ ਹੈ।”

ਵਿਗਿਆਨ ਵਿੱਚ ਲਿੰਗ ਸਮਾਨਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਐੱਸਟੀਈਐੱਮ ਖੇਤਰਾਂ ਵਿੱਚ ਹਰ ਪੱਧਰ ’ਤੇ ਮਹਿਲਾਵਾਂ ਦੀ ਵਧੇਰੇ ਨੁਮਾਇੰਦਗੀ ਹਾਸਲ ਕਰਨ ਦੇ ਤਰੀਕਿਆਂ - ਖੋਜਕਰਤਾ, ਲੀਡਰ, ਅਤੇ ਸਭਿਆਚਾਰਕ ਤੌਰ 'ਤੇ ਉਨ੍ਹਾਂ ਨੂੰ ਸਸ਼ਕਤ ਕਰਨ ਬਾਰੇ ਗੱਲ ਕੀਤੀ।

ਇਸ ਸਮਾਰੋਹ ਵਿੱਚ ਜੇਐੱਮਆਈ ਦੀ ਵਾਈਸ ਚਾਂਸਲਰ ਪ੍ਰੋਫੈਸਰ ਨਜਮਾ ਅਖਤਰ ਅਤੇ ਯੂਨੀਵਰਸਿਟੀ ਦੇ ਅਕਾਦਮਿਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

 

**********

 

ਐੱਸਐੱਸ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1705314) Visitor Counter : 97


Read this release in: English , Urdu , Hindi