ਰੇਲ ਮੰਤਰਾਲਾ

31 ਮਾਰਚ 2021 ਤੱਕ ਸਾਰੀਆਂ ਟ੍ਰੇਨਾਂ ਨੂੰ ਰੱਦ ਕੀਤੇ ਜਾਣ ਸਬੰਧੀ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਦਾਅਵੇ ਗੁੰਮਰਾਹਕੁੰਨ

Posted On: 15 MAR 2021 7:15PM by PIB Chandigarh

ਸੋਸ਼ਲ ਮੀਡੀਆ ਦੀਆਂ ਕੁੱਝ ਰਿਪੋਰਟਾਂ ਦੇ ਅਨੁਸਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ ਤੱਕ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ , ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗੁੰਮਰਾਹਕੁੰਨ ਹੈ ਅਤੇ ਤੱਥਾਂ ‘ਤੇ ਆਧਾਰਿਤ ਨਹੀਂ ਹੈ।

ਸੋਸ਼ਲ ਮੀਡੀਆ ਵਿੱਚ ਇਸ ਪ੍ਰਕਾਰ ਦੀਆਂ ਗਲਤ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ । ਇਹ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਵੀਡੀਓ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਹ ਪੁਰਾਣੀ ਹੈ ਅਤੇ ਇਸ ਪੁਰਾਣੀ ਖਬਰ ਨੂੰ ਗਲਤ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ।

ਭਾਰਤੀ ਰੇਲ ਦੇ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਵਰਤਮਾਨ ਵਿੱਚ ਐਕਸਪ੍ਰੈਸ ਟ੍ਰੇਨਾਂ ਅਤੇ ਉਪ ਨਗਰੀ ਟ੍ਰੇਨਾਂ ਵਿਸ਼ੇਸ਼ ਟ੍ਰੇਨਾਂ ਦੇ ਰੂਪ ਵਿੱਚ ਚਲਦੀਆਂ ਰਹਿਣ ਗਈਆਂ । ਇਹ ਵੀ ਅਨੁਰੋਧ ਕੀਤਾ ਜਾਂਦਾ ਹੈ ਕਿ ਯਾਤਰੀ ਹਰ ਸਮੇਂ ਕੋਵਿਡ ਪ੍ਰੋਟੋਕਾਲ ਅਤੇ ਨਿਯਮਾਂ ਦਾ ਪਾਲਣ ਕਰਨ ।

***

ਡੀਜੇਐੱਨ/ਐੱਮਕੇਵੀ
 



(Release ID: 1705181) Visitor Counter : 156