ਨੀਤੀ ਆਯੋਗ

ਭਾਰਤ ਵਿੱਚ ਹੈਲਥ ਕੇਅਰ ਇਨੋਵੇਸ਼ਨ ਵਿੱਚ ਸੁਧਾਰ ਲਈ ਅਟਲ ਇਨੋਵੇਸ਼ਨ ਮਿਸ਼ਨ ਨੇ ਐਸਟਰ ਡੀਐੱਮ ਹੈਲਥਕੇਅਰ ਦੇ ਨਾਲ ਸਾਂਝੇਦਾਰੀ ਕੀਤੀ

Posted On: 15 MAR 2021 7:41PM by PIB Chandigarh

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਨੇ ਹੈਲਥ ਕੇਅਰ ਇਨੋਵੇਸ਼ਨ ਅਤੇ ਨਤੀਜਿਆਂ ਵਿੱਚ ਬਦਲਾਅ ਲਿਆਉਣ ਅਤੇ ਸੁਧਾਰ ਲਿਆਉਣ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਮਿਸ਼ਨ ਦੇ ਨਵਾਚਾਰ ਅਤੇ ਉੱਦਮਿਤਾ ਸਬੰਧੀ ਪਹਲਾਂ ਵਿੱਚ ਸਕਾਰਾਤਮਕ ਸਮਰਥਨ ਲਈ ਐਸਟਰ ਡੀਐੱਮ ਹੈਲਥਕੇਅਰ ਦੇ ਨਾਲ ਸਾਂਝੇਦਾਰੀ ਕੀਤੀ ਹੈ।

ਅਟਲ ਇਨੋਵੇਸ਼ਨ ਮਿਸ਼ਨ ਅਤੇ ਐਸਟਰ ਦਰਮਿਆਨ ਇੱਕ ਰਣਨੀਤੀਕ ਸਾਂਝੇਦਾਰੀ ਦੇ ਉਦੇਸ਼ - ਪੱਤਰ ‘ਤੇ ਹਸਤਾਖਰ ਕੀਤੇ ਗਏ ਅਤੇ ਦੋਨਾਂ ਪੱਖਾਂ ਦਰਮਿਆਨ ਆਦਾਨ- ਪ੍ਰਦਾਨ ਕੀਤਾ ਗਿਆ। ਡਿਜੀਟਲ ਹੈਲਥ ਕੇਅਰ ਦੇ ਖੇਤਰ ਵਿੱਚ ਇੱਛਕ ਉੱਦਮੀਆਂ ਦਰਮਿਆਨ ਨਵਾਚਾਰ ਅਤੇ ਉੱਦਮਿਤਾ ਨੂੰ ਹੁਲਾਰਾ ਦੇਣ ਲਈ ਭਾਰਤ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਦੇ ਪ੍ਰੋਗਰਾਮਾਂ ਅਤੇ ਉਸ ਦੇ ਲਾਭਾਰਥੀਆਂ ਦੀਆਂ ਵੱਖ-ਵੱਖ ਪਹਲਾਂ ਦਾ ਸਮਰਥਨ ਕਰਨਾ ਇਸ ਉਦੇਸ਼ - ਪੱਤਰ ਦਾ ਇਰਾਦਾ ਹੈ।

ਐਸਟਰ ਡੀਐੱਮ ਹੈਲਥਕੇਅਰ ਗਰੁੱਪ ਦੀ ਇਕਾਈ ਐਸਟਰ ਡਿਜੀਟਲ ਹੈਲਥ ਇੰਕਿਊਬੇਟਰ (ਏਡੀਐੱਚਆਈ ) ਦੇਸ਼ ਭਰ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਦੀਆਂ ਹੋਰ ਪਹਲਾਂ ਦੇ ਇਲਾਵਾ ਵੱਖ-ਵੱਖ ਅਟਲ ਇੰਕਿਊਬੇਸ਼ਨ ਸੈਂਟਰਾਂ (ਏਆਈਸੀ), ਸਥਾਪਤ ਪ੍ਰਫੁੱਲਤ ਕੇਂਦਰ (ਈਆਈਸੀ), ਅਟਲ ਕਮਿਊਨਿਟੀ ਇਨੋਵੇਸ਼ਨ ਕੇਂਦਰ (ਏਸੀਆਈਸੀ) ਅਤੇ ਅਟਲ ਟਿੰਕਰਿੰਗ ਲੈਬਜ਼ (ਏਟੀਐੱਲ) ਦਾ ਸਮਰਥਨ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣਗੇ ।

ਇਸ ਦਾ ਟੀਚਾ ਡਿਜੀਟਲ ਪ੍ਰਾਥਮਿਕ ਸੰਭਾਲ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਡਿਜੀਟਲ ਸਿਹਤ ਉੱਦਮਿਤਾ ਦੇ ਇੱਕ ਖੁਸ਼ਹਾਲ ਈਕੋ - ਸਿਸਟਮ ਦੀ ਸਥਾਪਨਾ ਦੇ ਨਾਲ ਸਿਹਤ ਸੰਭਾਲ ਦੇ ਖੇਤਰ ਵਿੱਚ ਅਭਿਨਵ ਸਮਾਧਾਨ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਤੈਅ ਕਰਨ ਲਈ ਦੇਸ਼ ਭਰ ਵਿੱਚ ਏਆਈਸੀਐੱਸ, ਈਆਈਸੀ ਅਤੇ ਏਟੀਐੱਲ ਦੇ ਨਾਲ ਮਜਬੂਤੀ ਨਾਲ ਜੁੜਨਾ ਹੈ ।

ਅਟਲ ਇਨੋਵੇਸ਼ਨ ਮਿਸ਼ਨ ਦੇ ਨਾਲ ਇਸ ਉਦੇਸ਼-ਪੱਤਰ ਦੇ ਅਨੁਸਾਰ ਐਸਟਰ ਨੂੰ ਏਆਈ ਹੈਲਥਕੇਅਰ ਰਿਸਰਚ, ਏਡੀਐੱਚਆਈ , ਐਸਟਰ ਡਿਜੀਟਲ ਹੈਲਥ ਸੈਂਟਰ ਆਵ੍ ਐਕਸੀਲੈਂਸ ਅਤੇ ਵੱਖ-ਵੱਖ ਏਆਈਐੱਮ ਪਹਲਾਂ ਦੇ ਤਹਿਤ ਸ਼ੁਰੂਆਤ ਲਈ ਐਸਟਰ ਫੇਡਰੇਟੇਡ ਲਰਨਿੰਗ ਡੇਟਾ ਬੈਂਕ , ਹੋਰ ਜ਼ਰੂਰੀ ਸੁਵਿਧਾ ਤੱਕ ਪਹੁੰਚ ਪ੍ਰਦਾਨ ਕੀਤੀ ਜਾਵੇਗੀ ।

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਨਿਦੇਸ਼ਕ ਆਰ ਰਮਾਨਨ ਨੇ ਐਸਟਰ ਦੇ ਨਾਲ ਵਰਚੁਅਲ ਉਦੇਸ਼- ਪੱਤਰ ਦਾ ਆਦਾਨ - ਪ੍ਰਦਾਨ ਕਰਦੇ ਹੋਏ ਕਿਹਾ ਕਿ ਇਸ ਸਾਂਝੇਦਾਰੀ ਨਾਲ ਭਾਰਤ ਦੇ ਸਿਹਤ ਸੰਭਾਲ ਦੀ ਪ੍ਰਣਾਲੀ ਵਿੱਚ ਦੇਸ਼ਭਰ ਵਿੱਚ ਬਦਲਾਅ ਆਵੇਗਾ ।

ਉਨ੍ਹਾਂ ਨੇ ਕਿਹਾ ਕਿ ਨਿਜੀ ਖੇਤਰ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਸਹਿਯੋਗਾਤਮਕ ਵੈਲਯੂ ਐਡਿਡ ਸਾਂਝੇਦਾਰੀ ਦੇਸ਼ਭਰ ਵਿੱਚ ਨਵਾਚਾਰ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਅਟਲ ਇਨੋਵੇਸ਼ਨ ਮਿਸ਼ਨ ਦੀਆਂ ਪਹਲਾਂ ਲਈ ਮਹੱਤਵਪੂਰਣ ਹੈ । ਐਸਟਰ ਦੇ ਨਾਲ ਅਟਲ ਇਨੋਵੇਸ਼ਨ ਮਿਸ਼ਨ ਦੀ ਸਾਂਝੇਦਾਰੀ ਭਾਰਤ ਦੀਆਂ ਚਿਕਿਤਸਾ ਸਮੱਗਰੀਆਂ ਅਤੇ ਹੈਲਥ ਕੇਅਰ ਪ੍ਰਣਾਲੀ ਵਿੱਚ ਬਦਲਾਅ ਦੀਆਂ ਕੋਸ਼ਿਸ਼ਾਂ ਨੂੰ ਡਿਜੀਟਲ ਸਿਹਤ ਅਨੁਸੰਧਾਨ ਅਤੇ ਨਵਾਚਾਰਾਂ ਵਿੱਚ ਉੱਨਤ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਬਹੁਤ ਮਹੱਤਵ ਦੇਵੇਗੀ ।

ਇਨੋਵੇਸ਼ਨ ਐਂਡ ਰਿਸਰਚ ਦੇ ਗਰੁੱਪ ਚੀਫ ਡਾ. ਸਤੀਸ਼ ਪ੍ਰਸਾਦ ਰੱਥ ਨੇ ਕਿਹਾ ਕਿ ਸਸ਼ਕ‍ਤ ਸਿੱਖਿਆ/ ਏਆਈ ਦੁਆਰਾ ਸੰਚਾਲਿਤ ਡਿਜੀਟਲ ਸਿਹਤ ਭਾਰਤ ਵਿੱਚ ਸਿਹਤ ਸੇਵਾ ਨੂੰ ਆਸਾਨ ਅਤੇ ਸਸਤਾ ਬਣਾਉਣ ਦੀ ਪਰਿਵਰਤਨਕਾਰੀ ਸਮਰੱਥਾ ਹੈ । ਡਿਜੀਟਲ ਸਿਹਤ ਸਟਾਰਟਅਪ ਨੂੰ ਅਕਸਰ ਆਪਣੀ ਉਪਯੋਗਿਤਾ ਦੀ ਗਵਾਹੀ ਬਣਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਡਾਕਟਰਾਂ ਅਤੇ ਰੋਗੀਆਂ ਦੁਆਰਾ ਮਹਿਸੂਸ ਕੀਤੀ ਜਾਣ ਵਾਲੀ ਜ਼ਰੂਰਤ ‘ਤੇ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੈ। ਐਸਟਰ ਨੇ ਦੈਨਿਕ ​​ਸਿਮੁਲੇਸ਼ਨ ਲੈਬ ਦੇ ਨਾਲ , ਐਸਟਰ ਦੇ ਇਨੋਵੇਸ਼ਨ ਐਂਡ ਰਿਸਰਚ ਸੈਂਟਰ ਦੀ ਇੱਕ ਅਨੋਖੀ ਪਹਿਲ ਨਾਲ , ਸਟਾਰਟਅਪ ਆਪਣੇ ਮਾਡਲ ਨੂੰ ਐਸਟਰ ਡੇਟਾ ਬੈਂਕ ਵਿੱਚ ਉਪਲੱਬਧ ਅਸਲੀ ਸੰਸਾਰ ਡੇਟਾ ਦੇ ਨਾਲ ਸਵੀਕਾਰ ਕਰ ਸਕਦੇ ਹਨ। ਹਸਪਤਾਲ ਇਮਰਸ਼ਨ ਪ੍ਰੋਗਰਾਮ ਦਾ ਲਾਭ ਪ੍ਰਾਪ‍ਤ ਕਰਨ ਦੇ ਕ੍ਰਮ ਵਿੱਚ , ਸ‍ਟਾਰਟਅਪ ਉੱਦਮੀ ਨਰਸਾਂ, ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸੀਐਕਸਓ ਵਲੋਂ ਅੰਦਰੂਨੀ ਸਮਝ ਪ੍ਰਾਪਤ ਕਰ ਸਕਦੇ ਹਨ, ਜੋ ਉਨ੍ਹਾਂ ਦੇ ਬਾਜ਼ਾਰ ਨੂੰ ਅਪਨਾਉਣ ਦੇ ਸੰਦਰਭ ਵਿੱਚ ਮਹੱਤਵਪੂਰਣ ਹੋਣ ਜਾ ਰਿਹਾ ਹੈ।

*****

ਡੀਐੱਸ/ਏਕੇਜੇ


(Release ID: 1705178) Visitor Counter : 128


Read this release in: English , Urdu , Hindi