ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਬਿਊਰੋ ਆਵ੍ ਆਊਟਰੀਚ ਕਮਿਊਨੀਕੇਸ਼ਨ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ

Posted On: 12 MAR 2021 7:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਗੁਜਰਾਤ ਦੇ ਅਹਿਮਦਾਬਾਦ ਵਿੱਚ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਕਰਨ  ਦੇ ਨਾਲ ਹੀ ਅੱਜ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸ਼ੁਰੂ ਹੋ ਗਿਆ।  ਆਜ਼ਾਦੀ  ਦੇ 75 ਵਰ੍ਹਿਆਂ ਦਾ ਰਾਸ਼ਟਰਵਿਆਪੀ ਮਹੋਤਸਵ ਮਨਾਉਣ ਸਬੰਧੀ ਪ੍ਰਧਾਨ ਮੰਤਰੀ ਦੇ ਵਿਜ਼ਨ  ਦੇ ਅਨੁਰੂਪ ਬਿਊਰੋ ਆਵ੍ ਆਊਟਰੀਚ ਕਮਿਊਨੀਕੇਸ਼ਨ ਨੇ ਅੱਜ ਦੇਸ਼ ਭਰ ਵਿੱਚ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 32 ਸਥਾਨਾਂ ‘ਤੇ ਫੋਟੋ-ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ।  ਇਨ੍ਹਾਂ ਪ੍ਰਦਰਸ਼ਨੀਆਂ ਦਾ ਪ੍ਰਮੁੱਖ ਉਦੇਸ਼ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣਾ ਅਤੇ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੇ  ਅਹਿਮ ਯੋਗਦਾਨ ਨੂੰ ਯਾਦ ਕਰਨਾ ਹੈ।  ਇਨ੍ਹਾਂ ਪ੍ਰਦਰਸ਼ਨੀਆਂ ਦਾ ਇੱਕ ਉਦੇਸ਼ ਦੇਸ਼  ਦੇ ਕਈ ਹਿੱਸਿਆਂ ਵਿੱਚ ਹੋਏ ਸੁਤੰਤਰਤਾ ਸੰਗਰਾਮ ਦੇ ਗੁਮਨਾਮ ਨਾਇਕਾਂ ਦੇ ਯੋਗਦਾਨ ਨੂੰ ਵੀ ਦੇਸ਼ਵਾਸੀਆਂ  ਦੇ ਸਾਹਮਣੇ ਪੇਸ਼ ਕਰਨਾ ਹੈ। 

 

ਦੇਸ਼  ਦੇ ਉਨ੍ਹਾਂ ਸਾਰੇ ਹਿੱਸਿਆਂ ਵਿੱਚ ਜਿੱਥੇ ਵੀ ਇਹ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਗਈਆਂ, ਉੱਥੇ ਭਾਰੀ ਭੀੜ ਦੇਖੀ ਗਈ ਜਿਸ ਵਿੱਚ ਸ਼ਾਮਲ ਲੋਕ ਬੜੇ ਉਤਸ਼ਾਹ  ਦੇ ਨਾਲ ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਜੁੜੀਆਂ ਗਾਥਾਵਾਂ ਬਾਰੇ ਜਾਣਨ ਲਈ ਕਾਫ਼ੀ ਬੇਤਾਬ ਨਜ਼ਰ  ਆਏ।  ਰਾਸ਼ਟਰਪਿਤਾ ਮਹਾਤਮਾ ਗਾਂਧੀ,  ਸਰਦਾਰ ਪਟੇਲ,  ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਹੋਰ ਸੁਤੰਤਰਤਾ ਸੈਨਾਨੀਆਂ  ਦੇ ਜੀਵਨ ਦਾ ਵਰਣਨ ਕਰਨ ਵਾਲੇ ਵਿਸ਼ੇਸ਼ ਪੈਨਲ ਇਸ ਦੌਰਾਨ ਪ੍ਰਦਰਸ਼ਿਤ ਕੀਤੇ ਗਏ।  ਇਤਿਹਾਸਿਕ ਦਾਂਡੀ ਮਾਰਚ, ਸਾਡੇ ਸੁਤੰਤਰਤਾ ਸੈਨਾਨੀਆਂ  ਦੇ ਜੀਵਨ  ਦੇ ਦੁਰਲੱਭ ਦ੍ਰਿਸ਼ ਅਤੇ ਬ੍ਰਿਤਾਂਤ,  ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ  ਦੇ ਸਮੇਂ  ਦੇ ਅਖ਼ਬਾਰਾਂ ਦੀਆਂ ਕਤਰਨਾਂ ਵੀ ਇਸ ਦੌਰਾਨ ਪ੍ਰਦਰਸ਼ਿਤ ਕੀਤੀਆਂ ਗਈਆਂ। 

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਮੁੱਖ ਸਮਾਰੋਹ ਦਾ ਉਦਘਾਟਨ ਕਰਨ ਦੇ ਤੁਰੰਤ ਬਾਅਦ ਗੁਜਰਾਤ  ਦੇ ਗੋਧਰਾ,  ਜੂਨਾਗੜ੍ਹ/ ਭੁਜ ਅਤੇ ਸੂਰਤ ਸਥਿਤ ਰੀਜਨਲ ਆਊਟਰੀਚ ਬਿਊਰੋ  (ਆਰਓਬੀ)  ਨੇ ਅੰਮ੍ਰਿਤ ਮਹੋਤਸਵ ਦੇ ਲਈ ਆਪਣੀਆਂ-ਆਪਣੀਆਂ ਪ੍ਰਮੁੱਖ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। 

 

ਰਾਜਸਥਾਨ ਦੇ ਜੈਪੁਰ ਵਿੱਚ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।  ਉਨ੍ਹਾਂ ਨੇ ਆਸ਼ਾ ਪ੍ਰਗਟਾਈ ਕਿ ਸੁਤੰਤਰਤਾ ਸੰਗਰਾਮ ਦੇ ਨਾਇਕ ਨੌਜਵਾਨਾਂ ਨੂੰ ‘ਨਵੇਂ ਭਾਰਤ’ ਲਈ ਕੰਮ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ।  ਰਾਜ ਦੇ ਸੱਭਿਆਚਾਰ ਮੰਤਰੀ, ਸ਼੍ਰੀ ਡਾ. ਬੀ.ਡੀ.  ਕੱਲਾ ਵੀ ਇਸ ਅਵਸਰ ‘ਤੇ ਮੌਜੂਦ ਸਨ। 

 

ਇਸ ਸਮਾਰੋਹ ਵਿੱਚ ਸਥਾਨਕ ਸੁਤੰਤਰਤਾ ਸੈਨਾਨੀ ਅਨੰਤ ਕੁਮਾਰ ਕਾਨਹਰੇ ਦੀ ਤਸਵੀਰ ਦੇਖ ਕੇ ਨਿਜ਼ਾਮਾਬਾਦ,  ਤੇਲੰਗਾਨਾ  ਦੇ ਸਥਾਨਕ ਲੋਕ ਕਾਫ਼ੀ ਰੋਮਾਂਚਿਤ ਸਨ,  ਜੋ ਮਹਾਰਾਸ਼ਟਰ ਛੱਡ ਕੇ ਕਿਤੇ ਹੋਰ ਚਲੇ ਗਏ ਸਨ ਅਤੇ ਫਿ‍ਰ ਉਨ੍ਹਾਂ ਨੇ ਨਿਜ਼ਾਮਾਬਾਦ ਵਿੱਚ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ।  

 

ਭੋਪਾਲ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ-ਨਾਲ ਰਾਜ ਦੇ ਸਿਹਤ ਮੰਤਰੀ, ਸ਼੍ਰੀ ਪ੍ਰਭੂਰਾਮ ਚੌਧਰੀ  ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ।  ਮਹੂ,  ਇੰਦੌਰ  (ਬੀ. ਆਰ. ਅੰਬੇਡਕਰ ਦਾ ਜਨਮ ਸਥਾਨ) ਵਿੱਚ ਰਾਜ ਦੇ ਸੱਭਿਆਚਾਰ ਮੰਤਰੀ ਨੇ ਸਮਾਰੋਹ ਦਾ ਉਦਘਾਟਨ ਕੀਤਾ।  

 

ਰਾਏਪੁਰ,  ਛੱਤੀਸਗੜ੍ਹ  ਵਿੱਚ ਆਯੋਜਿਤ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਸੱਭਿਆਚਾਰ ਮੰਤਰੀ ਸ਼੍ਰੀ ਅਮਰਜੀਤ ਭਗਤ ਨੇ ਕੀਤਾ। 

 

ਪੰਜਾਬ ਵਿੱਚ, ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਸ਼੍ਰੀ ਵੀ ਪੀ ਸਿੰਘ ਬਦਨੋਰ ਨੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ।  ਸ਼ਿਮਲਾ ਵਿੱਚ ਆਯੋਜਿਤ ਇਸੇ ਤਰ੍ਹਾਂ ਦੇ ਇੱਕ ਸਮਾਰੋਹ ਵਿੱਚ ਹਿੱਸਾ ਲੈਂਦੇ ਹੋਏ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਡੇ ਸੁਤੰਤਰਤਾ ਸੰਗਰਾਮ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ,  ਤਾਕਿ ਰਾਸ਼ਟਰ ਨਿਰੰਤਰ ਰੂਪ ਨਾਲ ਪ੍ਰਗਤੀ ਕਰ ਸਕੇ।  ਰਾਜ  ਦੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਸੁਰੇਸ਼ ਭਾਰਦਵਾਜ ਵੀ ਇਸ ਅਵਸਰ ‘ਤੇ ਮੌਜੂਦ ਸਨ। 

 

ਆਰਓਬੀ ਜੰਮੂ ਵਿੱਚ ਬ੍ਰਿਗੇਡੀਅਰ ਰਾਜਿੰਦਰ ਸਿੰਘ ਜਿਹੇ ਮਾਰਗਦਰਸ਼ਕਾਂ ਨੂੰ ਯਾਦ ਕੀਤਾ ਗਿਆ,  ਜਿੱਥੋਂ ਦਾ ਦੌਰਾ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ  ਨੇ ਕੀਤਾ।  ਆਰਓਬੀ ਗੁਵਾਹਾਟੀ ਵਿੱਚ, ਆਕਾਸ਼ਵਾਣੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਐੱਨ.ਵੀ. ਰੈੱਡੀ ਨੇ ਅੰਮ੍ਰਿਤ ਮਹੋਤਸਵ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।  

 

ਆਰਓਬੀ ਚੇਨਈ ਦੁਆਰਾ ਆਯੋਜਿਤ ਪ੍ਰਦਰਸ਼ਨੀ ਦਾ ਉਦਘਾਟਨ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਕੀਤਾ।  ਆਰਓਬੀ ਪੱਯੱਨੂਰ ਵਿੱਚ ਕੇਰਲ  ਦੇ ਸੁਤੰਤਰਤਾ ਸੈਨਾਨੀ ਵੀਪੀ ਅੱਪੁਕੁੱਟਾ ਪੋਥੁਵਾਲ ਨੇ ਇਸ ਸਮਾਰੋਹ ਦੀ ਸ਼ੋਭਾ ਵਧਾਈ। ਕੇਰਲ ਦੇ ਤਿਰੁਚਿਰਾਪੱਲੀ,  ਮਨਨਥਾਵਡੀ,  ਵਾਯਨਾਡ ਅਤੇ ਕੁੰਦਾਰਾ ਕੋੱਲਮ ਵਿੱਚ ਵੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ।  ਕੋੱਲਮ ਵਿੱਚ ਏਡੀਜੀ, ਆਰਓਬੀ ਸ਼੍ਰੀ ਵੀ. ਪਲਾਨੀਚਾਮੀ ਦੁਆਰਾ ਉਦਘਾਟਨ ਕੀਤੀ ਗਈ ਪ੍ਰਦਰਸ਼ਨੀ ਦਾ ਰਾਜਪਾਲ ਸ਼੍ਰੀ ਆਰਿਫ ਮੁਹੰਮਦ  ਖਾਨ ਅਤੇ ਮੁੱਖ ਸਕੱਤਰ ਨੇ ਵੀ ਦੌਰਾ ਕੀਤਾ। 

 

***

 

ਸੌਰਭ ਸਿੰਘ



(Release ID: 1704925) Visitor Counter : 182


Read this release in: English , Urdu , Hindi