ਆਯੂਸ਼

7 ਵੇਂ ਅੰਤਰਰਾਸ਼ਟਰੀ ਯੋਗ ਦਿਵਸ, 2021 ਦਾ 100 ਦਿਨਾ ਕਾਉਂਟਡਾਉਨ

Posted On: 12 MAR 2021 7:04PM by PIB Chandigarh

ਮਾਨਯੋਗ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਆਯੁਸ਼ ਮੰਤਰਾਲਾ ਦਾ (ਸੁਤੰਤਰ ਚਾਰਜ)  ਨਾਲ ਰਾਜ ਮੰਤਰੀ ਵਜੋਂ ਵਾਧੂ  ਕੰਮਕਾਰ ਦੇਖ ਰਹੇ ਸ੍ਰੀ ਕਿਰਨ ਰਿਜਿਜੂ ਨੇ 12.03.2021 ਨੂੰ ਸੱਤਵੇਂ ਆਈਡੀਵਾਈ ਦੀ 100 ਦਿਨਾਂ ਕਾਉਂਟਡਾਉਨ ਦੇ ਸੰਬੰਧ ਵਿੱਚ ਬਾਅਦ ਦੁਪਹਿਰ 3 ਵਜੇ ਹੋਣ ਵਾਲੀ  ਪ੍ਰੈਸ ਕਾਨਫਰੰਸ ਨੂੰ ਕੁਝ ਸੁਰੱਖਿਆ ਕਾਰਨਾਂ ਕਰਕੇ  ਰੱਦ ਕਰ ਦਿੱਤਾ ਸੀ।

ਆਯੁਸ਼ ਬਾਰੇ ਸਕੱਤਰ ਨੇ ਐਲਾਨ ਕੀਤਾ ਕਿ ਮਾਨਯੋਗ ਮੰਤਰੀ ਐਮਡੀਐਨਆਈਵਾਈ, ਅਸ਼ੋਕ ਮਾਰਗ, ਨਵੀਂ ਦਿੱਲੀ ਵਿਖੇ 13.03.2021 ਨੂੰ ਸਵੇਰੇ 7.30 ਵਜੇ ਤੋਂ ਸਵੇਰੇ 9.00 ਵਜੇ ਤੱਕ ਹੋਣ ਵਾਲੇ ਕਾਉਂਟਡਾਉਨ ਸਮਾਰੋਹ ਵਿੱਚ ਹਿੱਸਾ ਲੈਣਗੇ। ਸਾਰੇ ਪੱਤਰਕਾਰਾਂ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ, ਜਿਥੇ ਸਾਂਝੇ ਯੋਗ ਪ੍ਰੋਟੋਕੋਲ ਦਾ ਸਿੱਧਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵਰਣਨ ਯੋਗ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ 100 ਦਿਨਾਂ ਦਾ ਕਾਉਂਟਡਾਉਨ ਇਕ ਮਹੱਤਵਪੂਰਣ ਸਾਲਾਨਾ ਸਮਾਗਮ ਹੈ।. ਮੰਤਰਾਲਾ ਨੂੰ ਉਮੀਦ ਹੈ ਕਿ ਆਈਡੀਵਾਈ -2021 ਵਲੋਂ 100-ਦਿਨਾਂ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਵਿੱਚ ਯੋਗ ਦੇ ਰਾਹੀਂ 'ਸਿਹਤ ਅਤੇ ਤੰਦਰੁਸਤੀ ਲਈ ਇਕ ਵਿਸ਼ਾਲ ਜਨਤਕ ਅੰਦੋਲਨ' ਸ਼ੁਰੂ ਕੀਤਾ ਜਾਵੇਗਾ । ਅਜਿਹੇ ਸਮੇਂ ਜਦੋਂ ਦੇਸ਼ ਅਤੇ ਦੁਨੀਆ ਦਾ ਧਿਆਨ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਰਿਕਵਰੀ 'ਤੇ ਕੇਂਦ੍ਰਤ ਹੈ । ਅਜਿਹੀ ਲਹਿਰ ਬਹੁਤ ਜ਼ਿਆਦਾ, ਢੁਕਵੀਂ ਸਾਬਤ ਹੋਵੇਗੀ ਅਤੇ ਕੋਵਿਡ -19 ਦੀ ਮਹਾਮਾਰੀ ਤੋਂ ਰਿਕਵਰੀ ਵਿਚ ਮਹੱਤਵਪੂਰਣ ਯੋਗਦਾਨ ਪਾਵੇਗੀ ।. ਇਸ ਦੇ ਨਾਲ ਹੀ, ਜਨਤਕ ਸਿਹਤ, ਰੋਕਥਾਮ ਕਰਨ ਵਾਲੀ ਦਵਾਈ ਵਧੇਰੇ ਧਿਆਨ ਕੇਂਦ੍ਰਤ ਕਰਨ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਦੋਵਾਂ ਮੋਰਚਿਆਂ 'ਤੇ ਨਿੱਜੀ ਦੇਖਭਾਲ ਵੱਲ ਵਧੇਰੇ ਜ਼ੋਰ ਦਿੱਤਾ ਜਾਵੇਗਾ. ।

100 ਦਿਨਾਂ ਦੀ ਕਾਉਂਟਡਾਉਨ ਦਾ ਉਦਘਾਟਨ ਮਾਨਯੋਗ ਮੰਤਰੀ ਵਲੋਂ 13.03.2021 ਨੂੰ ਐੱਮ ਡੀ ਐਨ ਆਈ ਵਾਈ, ਨਵੀਂ ਦਿੱਲੀ ਵਿਖੇ ਸਵੇਰੇ 7.30 ਵਜੇ ਕੀਤਾ ਜਾਵੇਗਾ। ਇਸ ਮੌਕੇ, ਇੱਕ ਸੀਵਾਈਪੀ (ਸਾਂਝਾ ਯੋਗ ਪ੍ਰੋਟੋਕੋਲ) - ਅਧਾਰਤ ਗਤੀਵਿਧੀ ਦਾ ਉਦਘਾਟਨ ਕੀਤਾ ਜਾਵੇਗਾ । ਜਿਸਦਾ ਮੰਤਰਾਲਾ ਅਤੇ ਸਹਿਭਾਗੀ ਸੰਗਠਨਾਂ ਦੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਮਦਦ ਨਾਲ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ।.

ਆਈਡੀਵਾਈ 2021 ਇਸ ਸਾਲ ਅੰਤਰਰਾਸ਼ਟਰੀ ਯੋਗਾ ਦਿਵਸ ਦਾ 7 ਵਾਂ ਸੰਸਕਰਣ ਹੈ । ਇਸ ਸਾਲ, ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ) ਦਾ 7 ਵਾਂ ਸੰਸਕਰਣ 21 ਜੂਨ ਨੂੰ ਹੋਵੇਗਾ, ਜਿਸ ਨੂੰ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲਕਦਮੀ ‘ਤੇ ਸਾਲ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਰਬਸੰਮਤੀ ਨਾਲ ਆਈਡੀਵਾਈ ਵਜੋਂ ਮਾਨਤਾ ਦਿੱਤੀ ਸੀ।

ਹਰ ਸਾਲ ਮਾਨਯੋਗ ਪ੍ਰਧਾਨ ਮੰਤਰੀ ਖੁਦ ਆਈਡੀਵਾਈ ਦੀ ਨਿਗਰਾਨੀ ਵਿੱਚ ਦੇਸ਼ ਦੀ ਅਗਵਾਈ ਕਰਦੇ ਆ ਰਹੇ ਹਨ। ਪਿਛਲੇ ਸਾਲ ਜਗ੍ਹਾ ਲੇਹ ਸੀ, ਪਰ ਮਹਾਂਮਾਰੀ ਦੇ ਕਾਰਨ ਇਹ ਸਮਾਗਮ ਸਰੀਰਕ ਮੌਜੂਦਗੀ ਨਾਲ ਨਹੀਂ ਹੋ ਸਕਿਆ ਸੀ,  ਹਾਲਾਂਕਿ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲਗਭਗ 100 ਵਲੰਟੀਅਰਾਂ ਨੂੰ ਐਮਡੀਐਨਆਈਵਾਈ ਦੁਆਰਾ ਯੋਗਾ ਪ੍ਰੋਟੋਕੋਲ ਇੰਸਟ੍ਰਕਟਰਾਂ ਵਜੋਂ ਸਿਖਲਾਈ ਦਿੱਤੀ ਗਈ ਸੀ। ਯੋਗ ਨਿਰਦੇਸ਼ਕ ਅਤੇ ਅਧਿਆਪਕ ਖੇਤਰ ਵਿਚ ਸੈਰ-ਸਪਾਟਾ ਦੇ ਵਿਕਾਸ ਵਿਚ ਸਹਾਇਤਾ ਕਰਦੇ ਹਨ। ਮਾਨਯੋਗ ਮੰਤਰੀ ਇਨ੍ਹਾਂ ਯੋਗਾ ਪ੍ਰੋਟੋਕੋਲ ਇੰਸਟ੍ਰਕਟਰਾਂ ਦੇ ਪੁਨਰ ਪ੍ਰੋਗਰਾਮਾਂ ਦਾ ਉਦਘਾਟਨ ਵੀ ਕਰਨਗੇ। ਮਾਨਯੋਗ ਮੰਤਰੀ ਐਮਡੀਐਨਵਾਈ ਦੁਆਰਾ 100 ਦਿਨਾਂ ਦੀ ਸ਼ੁਰੂਆਤ ਦੌਰਾਨ ਸੀਵਾਈਪੀ ਦੇ ਲਾਈਵ ਪ੍ਰਦਰਸ਼ਨ ਵਿੱਚ ਵੀ ਹਿੱਸਾ ਲੈਣਗੇ।

*******

ਐਮਵੀ / ਐਸਜੇ



(Release ID: 1704531) Visitor Counter : 139


Read this release in: English , Urdu , Hindi