ਵਣਜ ਤੇ ਉਦਯੋਗ ਮੰਤਰਾਲਾ
ਸਰਕਾਰ ਨਿਵੇਸ਼ਕਾਂ ਨੂੰ ਡਿਜੀਟਲ ਸਹੂਲਤ ਦੇਣ ਲਈ ਆਤਮਨਿਰਭਰ ਨਿਵੇਸ਼ਕ ਮਿੱਤਰ ਪੋਰਟਲ ਤੇ ਕੰਮ ਕਰ ਰਹੀ ਹੈ
"ਨਿਵੇਸ਼ ਭਾਰਤ" ਖੇਤਰ ਵਿਸ਼ੇਸ਼ ਨਿਵੇਸ਼ ਨਿਸ਼ਾਨੇ ਤੇ ਧਿਆਨ ਕੇਂਦਰਿਤ ਅਤੇ ਨਵੀਂ ਭਾਈਵਾਲੀ ਵਿਕਾਸ ਨੂੰ ਭਾਰਤ ਵਿੱਚ ਟਿਕਾਉਣ ਯੋਗ ਨਿਵੇਸ਼ ਕਰਨ ਯੋਗ ਬਣਾ ਰਹੀ ਹੈ
Posted On:
12 MAR 2021 2:25PM by PIB Chandigarh
- ਨਿਵੇਸ਼ ਨੂੰ ਹੁਲਾਰਾ ਦੇਣ ਲਈ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਵਣਜ ਤੇ ਉਦਯੋਗ ਮੰਤਰਾਲਾ, ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ ਇੱਕ ਸਮਰਪਿਤ ਡਿਜੀਟਲ ਪੋਰਟਲ "ਆਤਮਨਿਰਭਰ ਨਿਵੇਸ਼ਕ ਮਿੱਤਰ" ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ਘਰੇਲੂ ਨਿਵੇਸ਼ਕਾਂ ਨੂੰ ਸਹੂਲਤ ਮਦਦ ਅਤੇ ਜਾਣਕਾਰੀ ਮੁਹੱਈਆ ਕੀਤੀ ਜਾ ਸਕੇ । ਇਹ ਪੋਰਟਲ ਟੈਸਟਿੰਗ ਪੜਾਅ ਤੇ ਹੈ ਅਤੇ ਅੰਤਿਮ ਵਰਜ਼ਨ 15 ਮਈ 2021 ਤੱਕ ਲਾਂਚ ਕਰਨ ਲਈ ਤਿਆਰ ਹੋ ਜਾਵੇਗਾ । ਵੈੱਬ ਪੰਨਾ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲਬੱਧ ਹੋਵੇਗਾ ਅਤੇ ਇਸ ਲਈ ਮੋਬਾਈਲ ਐਪ ਵੀ ਆਉਣ ਵਾਲੇ ਸਮੇਂ ਵਿੱਚ ਆ ਜਾਵੇਗੀ ।
ਨਿਵੇਸ਼ ਭਾਰਤ ਵਿੱਚ ਇਸ ਪੋਰਟਲ ਲਈ ਇੱਕ ਸਮਰਪਿਤ ਡਿਜੀਟਲ ਨਿਵੇਸ਼ ਉਤਸ਼ਾਹ ਅਤੇ ਸਹੂਲਤ ਟੀਮ ਹੋਵੇਗੀ, ਜੋ ਘਰੇਲੂ ਨਿਵੇਸ਼ਕਾਂ ਨੂੰ ਸਿੱਧੇ ਤੌਰ ਤੇ ਸੰਪਰਕ ਅਤੇ ਨਿਵੇਸ਼ ਭਾਰਤ ਦੇ ਮਾਹਰਾਂ ਨਾਲ ਬੇਨਤੀ ਕਰਨ ਤੇ ਮੀਟਿੰਗਾਂ ਕਰਵਾਏਗੀ ਤਾਂ ਜੋ ਉਹ ਆਪਣੀਆਂ ਵਿਸ਼ੇਸ਼ ਨਿਵੇਸ਼, ਕਾਰੋਬਾਰ ਨਾਲ ਸੰਬੰਧਤ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰ ਸਕਣ । ਇਹ ਪੋਰਟਲ ਭਾਰਤ ਵਿੱਚ ਕਾਰੋਬਾਰੀ ਸਫ਼ਰ ਕਰਨ ਲਈ ਲਗਾਤਾਰ ਨਿਵੇਸ਼ਕਾਂ ਨੂੰ ਡਿਜੀਟਲ ਸਮਰਥਨ ਦੇਵੇਗਾ ਅਤੇ ਨਿਵੇਸ਼ ਦੇ ਮੌਕੇ ਲੱਭਣ ਤੋਂ ਲੈ ਕੇ ਪ੍ਰੋਤਸਾਹਨ ਲੈਣ ਅਤੇ ਉਹਨਾਂ ਦੇ ਕਾਰੋਬਾਰ ਵਿੱਚ ਦੇਣ ਯੋਗ ਟੈਕਸੇਜ਼ ਬਾਰੇ ਜਾਣਕਾਰੀ ਦੇਵੇਗਾ । ਇਸ ਤੋਂ ਇਲਾਵਾ ਇਹ ਪੋਰਟਲ ਭਾਰਤ ਵਿੱਚ ਨਿਵੇਸ਼ ਕਰਨ ਵਿੱਚ ਸਹਾਇਤਾ ਅਤੇ ਜਾਣਕਾਰੀ, ਫੰਡਿੰਗ ਦੇ ਸਰੋਤ, ਕੱਚੇ ਮਾਲ ਦੀ ਉਪਲਬੱਧਤਾ ਬਾਰੇ ਜਾਣਕਾਰੀ , ਸਿਖਲਾਈ , ਪ੍ਰਬੰਧਕ ਲੋੜਾਂ ਅਤੇ ਟੈਂਡਰ ਜਾਣਕਾਰੀ ਵੀ ਪ੍ਰਦਾਨ ਕਰੇਗਾ । ਇਹ ਸਭ ਤੋਂ ਮਹੱਤਵਪੂਰਨ ਡਿਜੀਟਲ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜੋ ਵਿਸ਼ੇਸ਼ ਨਿਵੇਸ਼ ਹਿੱਤਾਂ ਤੇ ਨਿਸ਼ਾਨੇ ਲਈ ਬਣਾਇਆ ਜਾ ਰਿਹਾ ਹੈ ਅਤੇ ਇਹ ਪੋਰਟਲ ਕਾਰੋਬਾਰੀਆਂ ਦੇ ਕਾਰੋਬਾਰੀ ਸਫ਼ਰ ਦੌਰਾਨ ਪ੍ਰਵਾਨਗੀਆਂ ਅਤੇ ਕਲੀਅਰੈਂਸ ਨੂੰ ਸੁਨਿਸ਼ਚਿਤ ਕਰੇਗਾ ।
ਆਤਮਨਿਰਭਰ ਨਿਵੇਸ਼ਕ ਮਿੱਤਰ ਪੋਰਟਲ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹੋਣਗੀਆਂ ।
1. ਕੇਂਦਰ ਅਤੇ ਸੂਬਾ ਸਰਕਾਰਾਂ ਦੁਆਰਾ ਨੀਤੀਆਂ ਅਤੇ ਨਵੀਂਆਂ ਪਹਿਲਕਦਮੀਆਂ ਰੋਜ਼ਾਨਾ ਅਪਡੇਟ ਪੋਰਟਲ ਉੱਪਰ ਉਪਲਬੱਧ ਕਰਵਾਈ ਜਾਵੇਗੀ ।
2. ਨਿਵੇਸ਼ ਭਾਰਤੀ ਮਾਹਿਰਾਂ ਨਾਲ ਸਿੱਧੇ ਵਿਚਾਰ ਵਟਾਂਦਰੇ ਅਤੇ ਮੀਟਿੰਗਾਂ ਕਰਵਾਈਆਂ ਜਾਣਗੀਆਂ, ਜੋ ਘਰੇਲੂ ਨਿਵੇਸ਼ਕਾਂ ਅਤੇ ਮੁੱਦਿਆਂ ਦੇ ਹੱਲ ਲਈ ਕਾਫ਼ੀ ਸਹੂਲਤਾਂ ਸੁਨਿਸ਼ਚਿਤ ਕਰਨਗੇ ।
3. ਪੁੱਛਗਿੱਛ ਸੰਬੰਧੀ ਮਾਮਲਿਆਂ ਨੂੰ ਹੱਲ ਕਰਨ ਲਈ ਏ ਆਈ ਅਧਾਰਿਤ ਚੈਟ ਬੋਟ ਹੋਵੇਗੀ ।
4. ਇਹ ਪੋਰਟਲ ਵੰਨ ਸਟਾਪ ਸ਼ਾਪ ਹੋਵੇਗਾ, ਜਿਸ ਦੀ ਸਾਰੇ ਐੱਮ ਐੱਸ ਐੱਮ ਈ ਪੋਰਟਲਜ਼ ਜਿਵੇਂ ਚੈਂਪੀਅਨਜ਼ ਪੋਰਟਲ, ਐੱਮ ਐੱਸ ਐੱਮ ਈ ਸਮਾਧਾਨ, ਐੱਮ ਐੱਸ ਐੱਮ ਈ ਸੰਪਰਕ ਆਦਿ ਤੱਕ ਪਹੁੰਚ ਹੋਵੇਗੀ ।
5. ਆਪਣੇ ਕਾਰੋਬਾਰਾਂ ਲਈ ਪ੍ਰਵਾਨਗੀਆਂ, ਲਾਇਸੈਂਸ ਅਤੇ ਕਲਿਅਰੈਂਸੇਜ਼ ਲਈ ਅਰਜ਼ੀਆਂ ਦੇਣ ਬਾਰੇ ਹੋਰ ਜਾਣਕਾਰੀ ।
6. ਵੱਖ ਵੱਖ ਖੇਤਰਾਂ ਅਤੇ ਸੂਬਿਆਂ ਦੀਆਂ ਯੋਜਨਾਵਾਂ ਅਤੇ ਪ੍ਰੋਤਸਾਹਨਾਂ ਨੂੰ ਭਾਲਣਾ ਅਤੇ ਐੱਪਲ ਟੂ ਐੱਪਲ ਮੁਕਾਬਲਾ ਕਰਨਾ ।
7. ਨਿਰਮਾਣ ਸਮੂਹਾਂ ਅਤੇ ਜ਼ਮੀਨ ਉਪਲਬੱਧਤਾ ਬਾਰੇ ਜਾਣਕਾਰੀ ।
8. ਵੱਖ ਵੱਖ ਖੇਤਰਾਂ, ਸਬ ਖੇਤਰਾਂ ਅਤੇ ਸੂਬਿਆਂ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਲੱਭਣਾ ।
9. ਭਾਰਤ ਵਿੱਚ ਕਾਰੋਬਾਰ ਕਰਨ ਦੀ ਸਮੀਖਿਆ (ਸਟੈੱਪ ਬਾਈ ਸਟੈੱਪ ਹੱਲ) ।
10. ਭਾਰਤ ਵਿੱਚ ਬਾਂਡੇਡ ਨਿਰਮਾਣ ਸਕੀਮ ਲਈ ਸਹਾਇਤਾ ਅਤੇ ਜਾਣਕਾਰੀ ।
11. ਭਾਰਤ ਵਿੱਚ ਲੱਗਣ ਵਾਲੇ ਟੈਕਸੇਜ਼ ਅਤੇ ਕਰ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ।
12. ਚੈਂਬਰਜ਼ ਆਫ ਕਾਮਰਸ ਦੇ ਬੀ ਟੂ ਬੀ ਪਲੇਟਫਾਰਮਜ਼ ਅਤੇ ਐਕਸਪੋਰਟ ਪ੍ਰਮੋਸ਼ਨ ਕੌਂਸਲ ਬਾਰੇ ਜਾਣਕਾਰੀ ।
13. ਵੱਖ ਵੱਖ ਭਾਈਵਾਲਾਂ ਲਈ ਇੱਕੋ ਪਲੇਟਫਾਰਮ ਜਿਵੇਂ ਕੇਂਦਰੀ ਮੰਤਰਾਲੇ, ਉਦਯੋਗ ਐਸੋਸੀਏਸ਼ਨਾਂ, ਸੂਬਾ ਵਿਭਾਗਾਂ ਨਾਲ ਸੰਪਰਕ ।
14. ਸਾਰੇ ਕੇਂਦਰੀ ਅਤੇ ਸੂਬਾ ਟੈਂਡਰਾਂ ਨੂੰ ਭਾਰਤ ਸਰਕਾਰ ਦੇ ਟੈਂਡਰ ਪੋਰਟਲ ਨਾਲ ਜੋੜ ਕੇ ਜਾਣਕਾਰੀ ਦੇਣਾ ।
15. ਸਾਰਿਆਂ ਸੂਬਿਆਂ, ਉਹਨਾਂ ਦੀਆਂ ਨੀਤੀਆਂ, ਆਪਣੀਆਂ ਪ੍ਰਵਾਨਗੀਆਂ, ਵਿਭਾਗਾਂ ਅਤੇ ਮੁੱਖ ਅਧਿਕਾਰੀਆਂ ਬਾਰੇ ਜਾਣਕਾਰੀ ।
16 ਹੋਰ ਪਹਿਲਕਦਮੀਆਂ ਜਿਵੇਂ ਨੈਸ਼ਨਲ ਸਿੰਗਲ ਵਿੰਡੋ, ਸਟਾਰਟਅੱਪ ਇੰਡੀਆ, ਓ ਡੀ ਓ ਪੀ, ਪੀ ਐੱਮ ਜੀ, ਐੱਨ ਆਈ ਪੀ ਨਾਲ ਪਲੇਟਫਾਰਮ ਨੂੰ ਜੋੜਨਾ ।
ਇਹ ਪ੍ਰਾਜੈਕਟ "ਨਿਵੇਸ਼ ਭਾਰਤ ਏਜੰਸੀ" ਤਹਿਤ ਹੈ । ਜਿਸ ਨੂੰ ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਮੰਤਰਾਲੇ ਦੇ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਬਾਰੇ ਵਿਭਾਗ ਤਹਿਤ 2009 ਵਿੱਚ ਇੱਕ ਗੈਰ ਲਾਭ ਉੱਧਮ ਵਜੋਂ ਸਥਾਪਿਤ ਕੀਤਾ ਗਿਆ ਸੀ ।
04 ਮਾਰਚ 2021 ਤੱਕ ਨਿਵੇਸ਼ ਭਾਰਤ ਦੇ ਨਿਵੇਸ਼ ਮਾਹਿਰਾਂ ਨੇ 2,34,399 ਘਰੇਲੂ ਕੰਪਨੀਆਂ ਦੀਆਂ ਬੇਨਤੀਆਂ ਨੂੰ ਸਹੂਲਤ ਦਿੱਤੀ ਹੈ । ਭਾਰਤ ਨਿਵੇਸ਼ ਵਿੱਚ ਘਰੇਲੂ ਨਿਵੇਸ਼ਕਾਂ ਨੂੰ ਸਹੂਲਤ ਦੇਣਾ ਇੱਕ ਮੁੱਖ ਕੇਂਦਰਿਤ ਖੇਤਰ ਹੈ ਅਤੇ ਇਸ ਵਿੱਚ ਸਾਰੇ ਨਿਵੇਸ਼ਕ ਸ਼ਾਮਲ ਹਨ । ਇਸ ਵੇਲੇ ਕਈ ਘਰੇਲੂ ਕੰਪਨੀਆਂ ਕੋਲ ਇੱਕ ਸਮਰਪਿਤ ਰਿਲੇਸ਼ਨਸਿ਼ੱਪ ਮੈਨੇਜਰ ਹੈ ਅਤੇ 9,375 ਕਰੋੜ ਰੁਪਏ ਦੇ ਅਸਲੀ ਨਿਵੇਸ਼ਾਂ ਅਤੇ 31,725 ਕਰੋੜ ਰੁਪਏ ਦੇ ਸੰਕੇਤਕ ਨਿਵੇਸ਼ਾਂ ਨੂੰ ਸਹੂਲਤ ਦੇਣ ਲਈ ਸਰਗਰਮ ਹੈ । ਹੁਣ ਤੱਕ ਇਸ ਨੇ 77,213 ਸੰਭਾਵਿਤ ਸੰਕੇਤਕ ਰੋਜ਼ਗਾਰ ਪੈਦਾ ਕੀਤੇ ਹਨ ।
ਜਿੱਥੋਂ ਤੱਕ ਵਿਸ਼ਵੀ ਨਿਵੇਸ਼ਕਾਂ ਦੇ ਸਮਰਥਨ ਦਾ ਸੰਬੰਧ ਹੈ, ਨਿਵੇਸ਼ ਭਾਰਤ ਨੇ 162 ਮੁਲਕਾਂ ਦੀਆਂ 29,812 ਕਾਰੋਬਾਰੀ ਬੇਨਤੀਆਂ ਲਈ ਸਹੂਲਤਾਂ ਦਿੱਤੀਆਂ ਨੇ । ਇਸ ਦੀ ਟੀਮ 1,384 ਕੰਪਨੀਆਂ ਨਾਲ ਕੰਮ ਕਰ ਰਹੀ ਹੈ । ਜਿਸ ਵਿੱਚੋਂ ਸਮਰਪਿਤ ਆਰ ਐੱਮਜ਼ ਨੂੰ 601 ਕੇਸਾਂ ਨੂੰ ਸਹੂਲਤਾਂ ਦੇਣ ਲਈ ਲਗਾਇਆ ਗਿਆ ਹੈ । ਵਿਸ਼ਵੀ ਕੰਪਨੀਆਂ ਤੋਂ ਕੁਲ ਸੰਕੇਤਕ ਨਿਵੇਸ਼ 153.7 ਬਿਲੀਅਨ ਅਮਰੀਕੀ ਡਾਲਰ ਹੈ, ਜਿਸ ਵਿੱਚੋਂ 28.75 ਬਿਲੀਅਨ ਅਮਰੀਕੀ ਡਾਲਰ ਅਸਲ ਨਿਵੇਸ਼ ਹਨ । ਕੰਪਨੀਆਂ ਵਿੱਚ 29,91,626 ਸੰਕੇਤਕ ਰੋਜ਼ਗਾਰ ਹਨ ਅਤੇ 04 ਮਾਰਚ 2021 ਤੱਕ 3,38,685 ਅਸਲ ਰੋਜ਼ਗਾਰ ਹਨ । ਨਿਵੇਸ਼ ਭਾਰਤ ਨੂੰ ਯੂ ਐੱਨ ਸੀ ਟੀ ਏ ਡੀ ਦੁਆਰਾ ਨਿਵੇਸ਼ਕਾਂ ਨੂੰ ਸੋਨਾ ਗੁਣਵਤਾ ਸੇਵਾ ਮੁਹੱਈਆ ਕਰਨ ਲਈ ਮਾਨਤਾ ਦਿੱਤੀ ਗਈ ਹੈ ।
ਕੌਮੀ ਨਿਵੇਸ਼ ਉਤਸ਼ਾਹ ਅਤੇ ਸਹੂਲਤ ਏਜੰਸੀ ਵਜੋਂ “ਨਿਵੇਸ਼ ਭਾਰਤ” ਖੇਤਰ ਵਿਸ਼ੇਸ਼ ਨਿਵੇਸ਼ ਨਿਸ਼ਾਨੇ ਤੇ ਧਿਆਨ ਕੇਂਦਰਿਤ ਅਤੇ ਨਵੀਂ ਭਾਈਵਾਲੀ ਵਿਕਾਸ ਨੂੰ ਭਾਰਤ ਵਿੱਚ ਟਿਕਾਉਣ ਯੋਗ ਨਿਵੇਸ਼ ਕਰਨ ਯੋਗ ਬਣਾ ਰਹੀ ਹੈ । ਇੱਕ ਕੋਰ ਟੀਮ ਜੋ ਟਿਕਾਉਣ ਯੋਗ ਨਿਵੇਸ਼ਾਂ ਉੱਪਰ ਕੇਂਦਰਿਤ ਹੈ, ਤੋਂ ਇਲਾਵਾ ਨਿਵੇਸ਼ ਭਾਰਤ ਮਹੱਤਵਪੂਰਨ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਲੀਆਂ ਏਜੰਸੀਆਂ ਅਤੇ ਬਹੁਪੱਖੀ ਸੰਸਥਾਵਾਂ ਨਾਲ ਭਾਈਵਾਲੀ ਵੀ ਕਰਦਾ ਹੈ । ਨਿਵੇਸ਼ ਭਾਰਤ ਸਮਰਥਾ ਵਧਾਉਣ ਦੇ ਨਾਲ ਨਾਲ ਨਿਵੇਸ਼ ਟੀਚੇ, ਉੱਨਤੀ ਅਤੇ ਸਹੂਲਤਾਂ ਦੇ ਖੇਤਰ ਵਿੱਚ ਵਿਸ਼ਵ ਵਿਆਪੀ ਸਰਵੋਤਮ ਅਭਿਆਸ ਲਿਆਉਣ ਲਈ ਕਈ ਭਾਰਤੀ ਸੂਬਿਆਂ ਨਾਲ ਸਰਗਰਮੀ ਨਾਲ ਕੰਮ ਕਰਦਾ ਹੈ ।
ਵਾਈ ਬੀ / ਐੱਸ ਐੱਸ
(Release ID: 1704449)
|