ਕਾਨੂੰਨ ਤੇ ਨਿਆਂ ਮੰਤਰਾਲਾ
ਰਾਸ਼ਟਰਪਤੀ ਨੇ ਸ਼੍ਰੀ ਮੋਹੰਮਦ ਗੌਸ ਸ਼ੁਕੁਰੇ ਕਮਲ ਨੂੰ ਕਰਨਾਟਕ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ
Posted On:
12 MAR 2021 3:29PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ, ਭਾਰਤ ਦੇ ਸੰਵਿਧਾਨ ਦੀ ਧਾਰਾ 224 ਦੀ ਕਲਾਜ (1) ਰਾਹੀਂ ਦਿੱਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ, ਸ਼੍ਰੀ ਮੋਹੰਮਦ ਗੌਸ ਸ਼ੁਕੁਰੇ ਕਮਲ ਨੂੰ ਕਰਨਾਟਕ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਅੱਜ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ।
ਸ਼੍ਰੀ ਮੋਹੰਮਦ ਗੌਸ ਸ਼ੁਕੁਰੇ ਕਮਲ, ਕਰਨਾਟਕ ਹਾਈ ਕੋਰਟ ਅਤੇ ਬੰਗਲੁਰੂ ਵਿਖੇ ਹੇਠਲੀਆਂ ਅਦਾਲਤਾਂ ਵਿੱਚ 23 ਤੋਂ ਵੱਧ ਸਾਲਾਂ ਤੋਂ ਪ੍ਰੈਕਟਿਸ ਕਰ ਚੁੱਕੇ ਹਨ। ਉਨ੍ਹਾਂ ਨੇ ਸਿਵਲ, ਅਪਰਾਧਿਕ, ਸੰਵਿਧਾਨਕ, ਲੇਬਰ, ਆਰਬਿਟਰੇਸ਼ਨ, ਮਾਲ ਅਤੇ ਵਕਫ ਮਾਮਲਿਆਂ ਵਿਚ ਪ੍ਰੈਕਟਿਸ ਕੀਤੀ ਹੈ।
----------------------------------------------------
ਆਰ ਕੇ ਜੇ / ਐਮ
(Release ID: 1704445)
Visitor Counter : 191