ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਉੱਤਰ-ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਦੇ ਲਈ ਅਭਿਯਾਨ ਸ਼ੁਰੂ ਕੀਤੇ
ਉੱਤਰ- ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਦੇ ਲਈ ਮੰਤਰਾਲੇ ਨੇ ਹਿਤਧਾਰਕਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ
ਇਹ ਕਮੇਟੀ ਅਜਿਹੇ ਨਵੇਂ ਡੈਸਟੀਨੇਸ਼ਨਸ ਤੇ ਟੂਰਿਸਟ ਸਥਾਨਾਂ ਦੀ ਪਹਿਚਾਣ ਕਰੇਗੀ ਜਿੱਥੇ ਉਹ ਲਾਜ਼ਮੀ ਕੁਸ਼ਲਤਾ ਪ੍ਰਦਾਨ ਕਰਨ ਤੇ ਜਾਗਰੂਕਤਾ ਫੈਲਾਉਣ ਦੇ ਲਈ ਵਰਕਸ਼ਾਪਾਂ ਅਤੇ ਸੈਮੀਨਾਰ ਆਯੋਜਿਤ ਕਰ ਸਕਣ
Posted On:
10 MAR 2021 4:15PM by PIB Chandigarh
ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਵਧੇਰੇ ਟੂਰਿਸਟ ਆਕਰਸ਼ਣ ਮੌਜੂਦ ਹਨ ਅਤੇ ਖੇਤਰ ਦੇ ਹਰੇਕ ਰਾਜ ਦੀ ਆਪਣੇ ਆਪ ਵਿੱਚ ਇੱਕ ਅਲੱਗ ਪਹਿਚਾਣ ਹੈ। ਟੂਰਿਜ਼ਮ ਮੰਤਰਾਲਾ ਉੱਤਰ-ਪੂਰਬੀ ਰਾਜਾਂ ਵਿੱਚ ਟੂਰਿਸਟ ਦੇ ਵਿਕਾਸ ਅਤੇ ਉਸ ਨੂੰ ਹੁਲਾਰਾ ਦੇਣ 'ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ। ਖੇਤਰ ਵਿੱਚ ਕਿਸੇ ਵਿਸ਼ੇਸ਼ ਟੂਰਿਸਟ ਸਥਾਨ ਜਾਂ ਡੈਸਟੀਨੇਸ਼ਨ ਦੇ ਸਮੁਚਿਤ ਵਿਕਾਸ ਦੇ ਲਈ ਟੂਰਿਜ਼ਮ ਮੰਤਰਾਲਾ 'ਸਵਦੇਸ਼ ਦਰਸ਼ਨ' ਅਤੇ 'ਪ੍ਰਸ਼ਾਦ' ਜਿਹੀਆਂ ਆਪਣੀਆਂ ਯੋਜਨਾਵਾਂ ਦੇ ਤਹਿਤ ਉੱਤਰ-ਪੂਰਬੀ ਰਾਜਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਂਦਾ ਹੈ। ਇਸ ਦੇ ਤਹਿਤ ਟੂਰਿਜ਼ਮ ਇਨਫ੍ਰਾਸਟ੍ਰਕਚਰ ਦਾ ਵਿਕਾਸ ਕਰਨ, ਮੇਲੇ ਅਤੇ ਉਤਸਵ ਆਯੋਜਿਤ ਕਰਨ, ਖੇਤਰ ਵਿੱਚ ਟੂਰਿਜ਼ਮ ਸਬੰਧੀ ਪ੍ਰੋਗਰਾਮ ਆਯੋਜਿਤ ਕਰਨ ਅਤੇ ਪ੍ਰਚਾਰ ਅਭਿਯਾਨ ਚਲਾਉਣ ਜਿਹੇ ਕਾਰਜਾਂ ਦੇ ਲਈ ਸਹਾਇਤਾ ਦੇਣਾ ਸ਼ਾਮਲ ਹੈ।
ਟੂਰਿਜ਼ਮ ਮੰਤਰਾਲੇ ਨੇ ਡਿਜੀਟਲ, ਪ੍ਰਿੰਟ ਅਤੇ ਸੋਸ਼ਲ ਮੀਡੀਆ ਜਿਹੇ ਵੱਖ-ਵੱਖ ਪਲੇਟਫਾਰਮਾਂ ‘ਤੇ ਉੱਤਰ-ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਲਈ ਅਭਿਯਾਨ ਸ਼ੁਰੂ ਕੀਤੇ ਹਨ। ਉੱਤਰ-ਪੂਰਬੀ ਖੇਤਰ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਨੇ ਖੇਤਰ ਵਿੱਚ ਐਕਟਿਵ ਹਿਤਧਾਰਕਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਨਵੀਂਆਂ ਡੈਸਟੀਨੇਸ਼ਨਸ ਦੀ ਪਹਿਚਾਣ ਕਰੇਗੀ, ਉਨ੍ਹਾਂ ਨੂੰ ਦੇਖਣ ਆਉਣ ਵਾਲੇ ਟੂਰਿਸਟਾਂ ਦੇ ਲਈ ਟੂਰਿਸਟ ਸਥਾਨਾਂ ਦੀ ਸੂਚੀ ਤਿਆਰ ਕਰੇਗੀ ਤੇ ਅਜਿਹੇ ਸਥਾਨਾਂ ਦੀ ਪਹਿਚਾਣ ਕਰੇਗੀ ਜਿੱਥੇ ਜਾਗਰੂਕਤਾ ਫੈਲਾਉਣ ਦੇ ਲਈ ਪ੍ਰੋਗਰਾਮ ਤੇ ਵਰਕਸ਼ਾਪਾਂ ਅਤੇ ਸੈਮੀਨਾਰ ਆਯੋਜਿਤ ਕੀਤੇ ਜਾ ਸਕਣ।
ਇੰਟਰਨੈਸ਼ਨਲ ਟੂਰਿਜ਼ਮ ਮਾਰਟ (ਆਈਟੀਐੱਮ) ਉਹ ਸਲਾਨਾ ਪ੍ਰੋਗਰਾਮ ਹੈ ਜਿਸ ਨੂੰ ਟੂਰਿਜ਼ਮ ਮੰਤਰਾਲਾ ਉੱਤਰ-ਪੂਰਬੀ ਖੇਤਰ ਵਿੱਚ ਇਸ ਟੀਚੇ ਦੇ ਨਾਲ ਆਯੋਜਿਤ ਕਰਦਾ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਦੇ ਲਈ ਖੇਤਰ ਦੀ ਟੂਰਿਜ਼ਮ ਸੰਭਾਵਨਾ ‘ਤੇ ਚਾਨਣਾ ਪਾਇਆ ਜਾਵੇ ਅਤੇ ਟੂਰਿਸਟਾਂ ਨੂੰ ਇਸ ਵੱਲ ਆਕਰਸ਼ਿਤ ਕੀਤਾ ਜਾਵੇ। 2013 ਤੋਂ ਹੁਣ ਤੱਕ ਆਈਟੀਐੱਮ ਦੇ 8 ਸੰਸਕਰਣ ਉੱਤਰ-ਪੂਰਬੀ ਖੇਤਰ ਦੇ ਵੱਖ-ਵੱਖ ਰਾਜਾਂ ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ। ਅਪ੍ਰੈਲ 2020 ਤੋਂ 'ਦੇਖੋ ਆਪਣਾ ਦੇਸ਼' ਅਭਿਯਾਨ ਦੇ ਤਹਿਤ ਟੂਰਿਜ਼ਮ ਮੰਤਰਾਲੇ ਨੇ ਉੱਤਰ-ਪੂਰਬੀ ਖੇਤਰ ਸਮੇਤ ਵੱਖ-ਵੱਖ ਟੂਰਿਜ਼ਮ ਸਥਾਨਾਂ ਦੇ ਸਬੰਧ ਵਿੱਚ ਕਈ ਵੈਬੀਨਾਰ ਆਯੋਜਿਤ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਵੈਬੀਨਾਰ ਤਾਂ ਖਾਸ ਤੌਰ ‘ਤੇ ਉੱਤਰ-ਪੂਰਬੀ ਖੇਤਰ ਨੂੰ ਕੇਂਦਰ ਵਿੱਚ ਰੱਖ ਕੇ ਆਯੋਜਿਤ ਕੀਤੇ ਗਏ। 13 ਮਾਰਚ 2021 ਨੂੰ ਆਯੋਜਿਤ ਕੀਤੇ ਜਾਣ ਵਾਲੇ ਵੈਬੀਨਾਰ ਮੁੱਖ ਤੌਰ ‘ਤੇ ਉੱਤਰ-ਪੂਰਬੀ ਖੇਤਰ ਦੇ ਖਾਣ-ਪਾਣ ਦੇ ਸਬੰਧ ਵਿੱਚ ਹੋਵੇਗਾ।
ਟੂਰਿਜ਼ਮ ਮੰਤਰਾਲੇ ਦਾ ਮੁੱਖ ਜ਼ੋਰ ਟੂਰਿਜ਼ਮ ਇਨਫ੍ਰਾਸਟ੍ਰਕਚਰ ਦੇ ਵਿਕਾਸ ਅਤੇ ਟੂਰਿਸਟ ਸਥਾਨਾਂ ਦਰਮਿਆਨ ਸੰਪਰਕ ਕਾਇਮ ਕਰਨ ‘ਤੇ ਹੈ। ਇਹ ਦੋਵੇਂ ਤੱਤ ਇਸ ਖੇਤਰ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਖੇਤਰਾਂ ਨੂੰ ਜੋੜਨ ਲਈ ਇੱਕ ਯੋਜਨਾ (ਆਰਸੀਐੱਸ) ਸ਼ੁਰੂ ਕੀਤੀ ਹੈ ਜਿਸ ਨੂੰ 'ਉੜੇ ਦੇਸ਼ ਕਾ ਆਮ ਨਾਗਰਿਕ' (ਉਡਾਨ) ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਮੁੱਖ ਟੀਚਾ ਵੱਖ-ਵੱਖ ਖੇਤਰਾਂ ਦਰਮਿਆਨ ਹਵਾਈ ਸੰਪਰਕ ਬਣਾਈ ਰੱਖਣਾ ਅਤੇ ਉਸ ਨੂੰ ਕਿਫਾਇਤੀ ਬਣਾਉਣਾ ਹੈ। ਟੂਰਿਜ਼ਮ ਮੰਤਰਾਲੇ ਦੀ ਸਿਫਾਰਸ਼ 'ਤੇ ਆਰਸੀਐੱਸ-ਉਡਾਨ 3.0 ਦੇ ਤਹਿਤ ਹੁਣ ਤੱਕ 46ਟੂਰਿਜ਼ਮ ਮਾਰਗ ਜੋੜੇ ਜਾ ਚੁੱਕੇ ਹਨ ਅਤੇ ਆਰਸੀਐੱਸ-ਉਡਾਨ -4 ਦੇ ਤਹਿਤ 78 ਮਾਰਗਾਂ ਨੂੰ ਜੋੜੇ ਜਾਣ ਦਾ ਟੀਚਾ ਹੈ।
ਮੰਤਰਾਲਾ ਨਿਯਮਿਤ ਤੌਰ 'ਤੇ ਟੂਰਿਜ਼ਮ ਪ੍ਰੋਤਸਾਹਨ ਅਭਿਯਾਨ ਅਤੇ ਪ੍ਰੋਗਰਾਮ ਆਯੋਜਿਤ ਕਰਦਾ ਹੈ ਤਾਕਿ ‘ਦੇਖੋ ਅਪਨਾ ਦੇਸ਼' ਪਹਿਲ ਦੇ ਤਹਿਤ ਸੰਭਾਵਿਤ ਟੂਰਿਸਟਾਂ ਦੇ ਲਈ ਇਸ ਖੇਤਰ ਦੀ ਕੁਦਰਤੀ ਸੁੰਦਰਤਾ, ਖੂਬਸੂਰਤ ਨਜ਼ਾਰੇ ਅਤੇ ਵਿਲੱਖਣ ਟੂਰਿਜ਼ਮ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਸਕੇ। ਇਸ ਪਿਛੋਕੜ ਵਿੱਚ ਇੰਡੀਆ ਟੂਰਿਜ਼ਮ ਗੁਹਾਟੀ (ਟੂਰਿਜ਼ਮ ਮੰਤਰਾਲੇ ਦਾ ਫੀਲਡ ਦਫ਼ਤਰ) ਨੇ ‘1000 ਬਾਰ ਦੇਖੋ-ਨੌਰਥ ਈਸਟ ਦੇਖੋ’ ਪ੍ਰੋਗਰਾਮ ਦਾ 7 ਤੋਂ 17 ਮਾਰਚ 2021 ਤੱਕ ਆਯੋਜਨ ਕੀਤਾ ਹੈ। ਇਸ ਪ੍ਰੋਗਰਾਮ ਦਾ ਆਯੋਜਨ 'ਵੇਖੋ ਆਪਣਾ ਦੇਸ਼' ਅਤੇ 'ਫਿਟ ਇੰਡੀਆ' ਟੈਗ ਲਾਈਨ ਦੇ ਤਹਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਇੱਕ ਸਿੰਗਲ ਸਾਈਕਲ ਚਾਲਕ ਸ਼੍ਰੀ ਸੰਜੇ ਬਹਾਦੁਰ ਆਪਣੀ ਸਾਈਕਲ ਨਾਲ ਪੂਰੇ ਅਸਾਮ ਨੂੰ ਕਵਰ ਕਰਕੇ 1 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਉਨ੍ਹਾਂ ਨੇ ਆਪਣੀ ਯਾਤਰਾ ਗੁਹਾਟੀ ਵਿੱਚ ਬ੍ਰਹਮਪੁੱਤਰ ਰਿਵਰ ਬੈਂਕ ਸਥਿਤ ਵੀਰ ਲਚਿਤ ਘਾਟ ਤੋਂ 7 ਮਾਰਚ ਨੂੰ ਸ਼ੁਰੂ ਕੀਤੀ ਅਤੇ ਉਹ ਨੌਗਾਓਂ, ਦਰਗਾਓਂ, ਸਿਵਸਾਗਰ, ਦੁਲੀਆਜਾਨ, ਡਿਬਰੂਗੜ੍ਹ, ਉੱਤਰੀ ਲਖੀਮਪੁਰ, ਵਿਸ਼ਵਨਾਥ ਚਰੈਲੀ ਅਤੇ ਦੇਖੀਜੁਲੀ ਦੇ ਰਾਸਤੇ 17 ਮਾਰਚ 2021 ਨੂੰ ਇਸ ਯਾਤਰਾ ਨੂੰ ਖਾਨਪਾੜਾ ਵਿੱਚ ਸਮਾਪਤ ਕਰਨਗੇ। ਇਸ ਦੌਰਾਨ, ਮੰਤਰਾਲੇ ਉੱਤਰ-ਪੂਰਬੀ ਖੇਤਰ ਦੇ 7 ਰਾਜਾਂ ਅਤੇ ਸਿੱਕਮ ਦੇ ਲਗਭਗ ਅਣਜਾਣ ਟੂਰਿਸਟ ਸਥਾਨਾਂ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਤ ਕਰਨ ਦੇ ਲਈ ਸੱਭਿਆਚਾਰਕ ਪ੍ਰੋਗਰਾਮ ਅਤੇ ਇੰਸਟਾਲਾਈਵ ਸ਼ੋਅ ਦਾ ਆਯੋਜਨ ਕਰੇਗਾ।
*******
ਐੱਨਬੀ/ਓਏ
(Release ID: 1704378)
Visitor Counter : 119