ਰੱਖਿਆ ਮੰਤਰਾਲਾ
ਏਅਰ ਆਫਿਸਰ ਕਮਾਂਡਿੰਗ, 7 ਬੀ.ਆਰ.ਡੀ. ਆਈ.ਏ.ਐਫ. ਨੇ ਸਾਇਕਿਲਿੰਗ ਅਤੇ ਟ੍ਰੈਕਿੰਗ ਯਾਤਰਾ ਨੂੰ ਵਿਖਾਈ ਹਰੀ ਝੰਡੀ
Posted On:
11 MAR 2021 7:01PM by PIB Chandigarh
1971 ਦੇ ਲੜਾਈ ਦੀ 50ਵੀਂ ਵਰ੍ਹੇਗੰਢ ਦੇ“ਸਵਰਣਿਮ ਵਿਜੈ ਸਮਾਰੋਹ”ਦੇ ਤਹਿਤ 7 ਬੀ.ਆਰ.ਡੀ., ਆਈ.ਏ.ਐਫ. ਨੇ ਇੱਕ ਸਾਇਕਿਲਿੰਗ ਯਾਤਰਾ ਦਾ ਪ੍ਰਬੰਧ ਕੀਤਾ ਸੀ।
ਇਸ ਯਾਤਰਾ ਨੂੰ 5 ਮਾਰਚ, 21 ਨੂੰ ਏ.ਐਫ. ਸਟੇਸ਼ਨ, ਤੁਗਲਕਾਬਾਦ ਤੋਂ ਹਰੀ ਝੰਡੀ ਵਿਖਾਈ ਗਈ ਸੀ । ਏਅਰ ਕਮਾਂਡਰ ਵਾਈ ਉਮੇਸ਼, ਏਅਰ ਆਫਿਸਰ ਕਮਾਂਡਿੰਗ 7 ਬੀ.ਆਰ.ਡੀ. ਦੀ ਅਗਵਾਈ ਵਿੱਚ 30 ਏਅਰ ਫੋਰਸ ਦੇ ਸੈਨਿਕਾ ਦੇ ਯਾਤਰਾ ਦਲ ਨੇ 6 ਅਤੇ 7 ਮਾਰਚ ਨੂੰ ਏ.ਐਫ. ਸਟੇਸ਼ਨ ਪਠਾਨਕੋਟ ਤੋਂ ਧਰਮਸ਼ਾਲਾ, ਮੈਕਲੋਡਗੰਜ ਅਤੇ ਯੋਲ ਕੈਂਟ ਤੱਕ 100 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ । ਉਸਦੇ ਬਾਅਦ ਮੈਕਲੋਡਗੰਜ ਤੋਂ ਟਰਾਏਂਡ ਟਾਪ ਤੱਕ 18 ਕਿਲੋਮੀਟਰ ਦੀ ਟੈ੍ਰਕਿੰਗ ਕੀਤੀ ।
ਦਲ ਭਾਰਤੀ ਏਅਰ ਫੋਰਸ ਵਿੱਚ ਉਪਲੱਬਧ ਭਵਿੱਖ ਦੀਆਂ ਸੰਭਾਵਨਾਵਾਂ ਤੇ ਨੌਜਵਾਨਾਂ ਵਿੱਚ ਜਾਗਰੂਕਤਾ ਦੇ ਪ੍ਰਸਾਰ ਲਈ ਰਸਤੇ ਵਿੱਚ ਕਾਲੇਜਾਂ ਅਤੇ ਪਿੰਡਾਂ ਵਿੱਚ ਵੀ ਰੁਕਿਆ। ਇਸ ਦੌਰਾਨ ਦਲ ਨੇ ਰੋਮਾਂਚ ਅਤੇ ਚੁਨੌਤੀਆਂ ਦੇ ਨਾਲ ਜੀਵਨ”ਦੇ ਸੰਦੇਸ਼ ਦੇ ਨਾਲ ਬਹਾਦੁਰੀ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ।
ABB/IN/PRS/MS
(Release ID: 1704377)
Visitor Counter : 136