ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੜ੍ਹ ਪ੍ਰਬੰਧਨ ਜਿਹੀਆਂ ਪਾਣੀ ਦੀਆਂ ਸਮੱਸਿਆਵਾਂ ਦੇ ਲਈ ਟੈਕਨੋਲੋਜੀ ਇਨੋਵੇਸ਼ਨ ਸੋਲਿਊਸ਼ਨਸ ਪ੍ਰਦਾਨ ਕਰਦੀ ਹੈ
Posted On:
11 MAR 2021 10:01AM by PIB Chandigarh
ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਖੜਗਪੁਰ-ਸਥਿਤ ਟੈਕਨੋਲੋਜੀਕਲ ਐਕਸੀਲੈਂਸ ਸੈਂਟਰ ਜਲ ਸ਼ੁੱਧਤਾ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਇਸ ਨੇ ਦੇਸ਼ ਦੇ ਕਈ ਰਾਜਾਂ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੜ੍ਹ ਦੇ ਪਾਣੀ ਦੇ ਪ੍ਰਬੰਧਨ ਦੀ ਦਿਸ਼ਾ ਵਿੱਚ ਬਿਹਤਰ ਕੰਮ ਕੀਤਾ ਹੈ।
ਆਈਆਈਟੀ ਖੜਗਪੁਰ ਸਥਿਤ ਜਲ ਸ਼ੁੱਧਤਾ ਟੈਕਨੋਲੋਜੀਕਲ ਐਕਸੀਲੈਂਸ ਸੈਂਟਰ (ਸੀਟੀਈਡਬਲਿਊਪੀ) ਨੇ ਇੱਕ ਕੁਸ਼ਲ, ਘੱਟ ਕੀਮਤ ਵਾਲੀ ਨੈਨੋ ਫਿਲਟਰੇਸ਼ਨ ਅਧਾਰਤ ਟੈਕਨੋਲੋਜੀ ਵਿਕਸਿਤ ਕੀਤੀ ਹੈ ਜਿਸ ਨੇ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਵਿਚ ਤਿੰਨ ਅਲੱਗ-ਅਲੱਗ ਥਾਵਾਂ 'ਤੇ 25,000 ਲੋਕਾਂ ਦੇ ਸਾਫ ਪੀਣ ਵਾਲੇ ਪਾਣੀ ਤੱਕ ਪਹੁੰਚ ਸੁਨਿਸ਼ਚਿਤ ਕੀਤੀ ਹੈ।
ਇਹ ਪਾਣੀ ਭਾਰੀ ਧਾਤਾਂ ਤੋਂ ਮੁਕਤ ਹੈ, ਜੋ ਸਿਹਤ ਦੇ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ।ਮੈਮਬਰੇਨ ਸੈਪੇਰੇਸ਼ਨ ਲੈਬੋਰੇਟਰੀ, ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ (ਆਈਆਈਸੀਟੀ) ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਵਾਟਰ ਟੈਕਨੋਲੋਜੀ ਇਨੀਸ਼ੀਏਟਿਵ (ਡਬਲਿਊਟੀਆਈ) ਦੇ ਸਹਿਯੋਗ ਨਾਲ ਇੱਕ ਬਹੁਤ ਹੀ ਕੰਪੈਕਟ ਵਰਟੀਕਲ ਮੌਡਿਊਲਰ ਨੈਨੋਫਿਲਟਰੇਸ਼ਨ ਮੈਮਬਰੇਨ ਸਿਸਟਮ ਦਾ ਪ੍ਰੋਟੋਟਾਈਪ ਵਿਕਸਿਤ ਕੀਤਾ ਹੈ ਜੋ ਭੂ-ਜਲ ਵਿੱਚ ਮੌਜੂਦ ਭਾਰੀ ਧਾਤਾਂ ਨੂੰ ਹਟਾਉਣ ਦਾ ਕੰਮ ਕਰਦਾ ਹੈ। ਇਸ ਦੀ ਸਮਰੱਥਾ ਇੱਕ ਘੰਟੇ ਵਿੱਚ 100 ਤੋਂ 300 ਲੀਟਰ ਪਾਣੀ ਨੂੰ ਸਾਫ਼ ਕਰਨ ਦੀ ਹੈ ਅਤੇ ਇਹ ਟੈਕਨੋਲੋਜੀ ਹਾਈਡ੍ਰੋਫਿਲਾਈਜ਼ਡ ਪੌਲੀਅਮਾਈਡ ਮੈਮਬਰੇਨ ਸਿਸਟਮ 'ਤੇ ਅਧਾਰਿਤ ਹੈ ਜੋ ਧਰਤੀ ਹੇਠਲੇ ਪਾਣੀ ਵਿੱਚ ਮੌਜੂਦ ਭਾਰੀ ਧਾਤਾਂ ਜਿਵੇਂ ਆਇਰਨ ਨੂੰ ਹਟਾਉਣ ਵਿੱਚ ਬਹੁਤ ਮਦਦਗਾਰ ਹੈ। ਇਸ ਵਿੱਚ ਅਜਿਹੇ ਪੰਪ ਹੁੰਦੇ ਹਨ ਜੋ ਪਾਣੀ ਨੂੰ ਪਹਿਲਾਂ ਪ੍ਰੀਫਿਲਟਰ ਅਸੈਂਬਲੀ ਵਿੱਚ ਜ਼ਬਰਦਸਤੀ ਭੇਜਦੇ ਹਨ ਜਿੱਥੇ ਉਸ ਵਿੱਚ ਮੌਜੂਦ ਠੋਸ ਤੱਤ, ਰੰਗ ਤੇ ਗੰਧ ਨੂੰ ਹਟਾਇਆ ਜਾਂਦਾ ਹੈ ਅਤੇ ਇਸ ਦੇ ਬਾਅਦ ਇਸ ਨੂੰ ਸਪਾਇਰਲ ਵੁੰਡ ਮੈਮਬਰੇਨ ਮੌਡਿਊਲ ਤੋਂ ਲੰਘਾਇਆ ਜਾਂਦਾ ਹੈ ਜਿੱਥੇ ਭਾਰੀ ਧਾਤਾਂ ਨੂੰ ਹਟਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਆਇਰਨ, ਆਰਸੈਨਿਕ ਅਤੇ ਪਾਣੀ ਦੀ ਅਧਿਕ ਕਠੋਰਤਾ ਨੂੰ ਖਤਮ ਕੀਤਾ ਜਾਂਦਾ ਹੈ ਅਤੇ ਅੰਤ ਵਿੱਚ ਅਲਟਰਾਵਾਇਲਟ ਰੋਸ਼ਨੀ ਦੀ ਮਦਦ ਨਾਲ ਟੈਂਕ ਤੇ ਪਾਈਪਲਾਈਨਾਂ ਵਿੱਚ ਮੌਜੂਦ ਕੀਟਾਣੂਆਂ ਨੂੰ ਨਸ਼ਟ ਕੀਤਾ ਜਾਂਦਾ ਹੈ।
ਅਸਾਮ ਦੇ ਉੱਤਰ ਗੁਹਾਟੀ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਬੱਚੇ ਅਜਿਹਾ ਪਾਣੀ ਪੀਂਦੇ ਸਨ ਜਿਸ ਵਿੱਚ ਜ਼ਿਆਦਾ ਆਇਰਨ ਅਤੇ ਸੀਓਡੀ ਪਾਇਆ ਗਿਆ ਸੀ ਅਤੇ ਇਸ ਨਾਲ ਬਦਬੂ ਵੀ ਆਉਂਦੀ ਸੀ ਲੇਕਿਨ ਹੁਣ ਆਈਆਈਟੀ ਗੁਹਾਟੀ ਨੇ ਸਕੂਲ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ (300 ਲੀਟਰ ਪ੍ਰਤੀ ਘੰਟਾ) ਨੂੰ ਸਥਾਪਿਤ ਕੀਤਾ ਹੈ ਅਤੇ ਲਾਠੀਆਬਾਗੀਚਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਾਣੀ ਦੀ ਪਹਿਲੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ। ਇਸ ਪਲਾਂਟ ਨੂੰ ਡੀਐੱਸਟੀ ਦੇ ਸਹਿਯੋਗ ਨਾਲ ਰਸਾਇਣ ਮੁਕਤ ਇਲੈਕਟ੍ਰੋਕੋਗਿਊਲੇਸ਼ਨ ਟੈਕਨੋਲੋਜੀ ਦੇ ਅਧਾਰ ‘ਤੇ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਪਾਣੀ ਵਿੱਚ ਮੌਜੂਦ ਆਇਰਨ ਅਤੇ ਆਰਸੈਨਿਕ ਦੀ ਮਾਤਰਾ ਨੂੰ ਘੱਟ ਕਰਨ, ਉਸ ਵਿੱਚ ਟੋਟਲ ਸੋਲਿਊਬਲ ਸੌਲਵੈਂਟ (ਟੀਐੱਸਐੱਸ), ਕੈਮੀਕਲ ਆਕਸੀਜਨ ਡਿਮਾਂਡ (ਸੀਓਡੀ), ਬਾਓਲੋਜੀਕਲ ਆਕਸੀਜਨ ਡਿਮਾਂਡ (ਬੀਓਡੀ) ਨੂੰ ਬੀਆਈਐੱਸ ਦੀ ਨਿਰਧਾਰਤ ਸੀਮਾ ਤੋਂ ਹੇਠਾਂ ਲਿਆਉਣ ਦੇ ਯੋਗ ਹੈ। ਸਕੂਲ ਦੇ 120 ਤੋਂ ਵੱਧ ਵਿਦਿਆਰਥੀਆਂ ਦੇ ਨਾਲ-ਨਾਲ ਲਾਠੀਆਬਾਗੀਚਾ ਪਿੰਡ ਦੇ (500 ਤੋਂ ਵੱਧ) ਲੋਕ ਇਸ ਗੱਲ ਨੂੰ ਲੈ ਕੇ
ਖੁਸ਼ ਹਨ ਕਿ ਉਹ ਸਾਫ ਪਾਣੀ ਪੀਣਗੇ ਅਤੇ ਹੁਣ ਉਨ੍ਹਾਂ ਦੀ ਸਿਹਤ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਇਸ ਸਾਫ ਪਾਣੀ ਦਾ ਪ੍ਰਯੋਗ ਸਕੂਲ ਵਿੱਚ ਦੁਪਹਿਰ ਦਾ ਭੋਜਨ ਪਕਾਉਣ ਵਿੱਚ ਵੀ ਹੁੰਦਾ ਹੈ।
ਸੀਐੱਸਆਈਆਰ-ਆਈਆਈਸੀਟੀ ਦੀ ਟੀਮ ਨੇ ਇੱਕ ਸਧਾਰਣ, ਸਸਤਾ ਹੈਂਡ ਪੰਪ ਸੰਚਾਲਿਤ ਹੋਲੋ ਫਾਈਬਰ ਅਲਟ੍ਰਾਫਿਲਟਰੇਸ਼ਨ ਸਿਸਟਮ ਵੀ ਵਿਕਸਿਤ ਕੀਤਾ ਹੈ ਜੋ ਚਲਾਉਣਾ ਵਿੱਚ ਅਸਾਨ ਹੈ ਤੇ ਹਲਕਾ ਅਤੇ ਘੱਟ ਜਗ੍ਹਾ ਘੇਰਦਾ ਹੈ। ਡੀਐੱਸਟੀ ਦੀ ਟੋਕਨੋਲੋਜੀ ਸਹਿਯੋਗ ਨਾਲ ਇਸ ਨੂੰ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਪੌਲੀਈਥਰਸਫਲੋਨ ਹੋਲੋ ਫਾਈਬਰ ਮੈਮਬਰੇਨ 'ਤੇ ਅਧਾਰਿਤ ਹੈ। ਹੈਂਡ ਪੰਪ ਦੁਆਰਾ ਪੈਦਾ ਕੀਤੇ ਗਏ ਦਬਾਅ ਤੋਂ ਹੜ੍ਹ ਦਾ ਪਾਣੀ ਮੈਮਬਰੇਨ ਮੌਡਿਊਨ ਵਿੱਚ ਜਾਂਦਾ ਹੈ ਜਿੱਥੇ ਇਸ ਨੂੰ ਸਾਫ਼ ਤੇ ਡਿਸਇਨਫੇਕਟ ਕਰ ਦਿੱਤਾ ਜਾਂਦਾ ਹੈ ਅਤੇ ਝਿੱਲੀ ਦੇ ਬਾਹਰਲੇ ਕਿਨਾਰੇ ‘ਤੇ ਲਗਾਇਆ ਗਿਆ ਇੱਕ ਛੋਟਾ ਕਲੋਰੀਨ ਬਾਕਸ ਪਾਣੀ ਵਿੱਚ ਮੌਜੂਦ ਮੁਫਤ ਕਲੋਰੀਨ ਨੂੰ ਸਾਫ ਕਰ ਦਿੰਦਾ ਹੈ। ਹਾਲ ਹੀ ਵਿੱਚ ਕਰਨਾਟਕ, ਮਹਾਰਾਸ਼ਟਰ, ਕੇਰਲ, ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਹੜ੍ਹ ਦੇ ਦੌਰਾਨ ਅਜਿਹੇ ਕੁੱਲ੍ਹ 24 ਵਾਟਰ ਪਲਾਂਟਾਂ ਨੂੰ ਸਥਾਪਿਤ ਕੀਤਾ ਗਿਆ ਸੀ ਤਾਂਕਿ 50,000 ਲੋਕਾਂ ਨੂੰ ਸਾਫ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਕਰਵਾਇਆ ਜਾ ਸਕੇ।
ਕੇਂਦਰ ਵੱਲੋਂ ਵਿਕਸਤ ਕੀਤੀਆਂ ਗਈਆਂ ਨਵੀਆਂ ਟੈਕਨੋਲੋਜੀਆਂ ਦੀ ਮਦਦ ਨਾਲ ਪਾਣੀ ਵਿੱਚ ਪਾਏ ਜਾਣ ਵਾਲੇ ਭਾਰੀ ਧਾਤਾਂ ਨੂੰ ਹਟਾਉਣ ਅਤੇ ਹੜ੍ਹ ਦੇ ਪਾਣੀ ਨੂੰ ਪੀਣ ਯੋਗ ਬਣਾਉਣ ਵਿੱਚ ਮਦਦ ਮਿਲੇਗੀ ਜਿਸ ਨੂੰ ਸਿਹਤ ਅਤੇ ਆਫ਼ਤ ਪ੍ਰਬੰਧਨ ਚੁਣੌਤੀਆਂ ਨਾਲ ਨਿਪਟਣ ਵਿੱਚ ਮਦਦ ਮਿਲੇਗੀ।
ਪ੍ਰੋਟੋਟਾਈਪ -1: ਧਰਤੀ ਹੇਠਲੇ ਪਾਣੀ ਵਿੱਚ ਮੌਜੂਦ ਭਾਰੀ ਧਾਤਾਂ ਨੂੰ ਸਾਫ ਕਰਨ ਦੇ ਲਈ ਕੰਪੈਕਟ, ਵਰਟੀਕਲ ਮੌਡਿਊਲਰ ਨੈਨੋ ਫਿਲਟ੍ਰੇਸ਼ਨ ਮੈਮਬਰੇਨ ਸਿਸਟਮ ਦਾ ਡਿਜ਼ਾਈਨ।
ਪ੍ਰੋਟੋਟਾਈਪ -2: ਤਬਾਹੀ ਦੇ ਪ੍ਰਬੰਧਨ ਦੇ ਲਈ ਹੈਂਡ ਪੰਪ ਸੰਚਾਲਿਤ ਹੋਲੋ ਫਾਈਬਰ ਅਲਟ੍ਰਾਫਿਲਟ੍ਰੇਸ਼ਨ ਮੈਮਬਰੇਨ ਸਿਸਟਮ ਦਾ ਵਿਕਾਸ।
ਪ੍ਰੋਟੋਟਾਈਪ 3: ਅਸਾਮ ਵਿੱਚ ਉੱਤਰੀ ਗੁਹਾਟੀ ਦੇ ਲਾਠੀਆਬਾਗੀਚਾ ਪ੍ਰਾਇਮਰੀ ਸਕੂਲ ਵਿੱਚ ਸਥਾਪਿਤ ਕੀਤਾ ਗਿਆ।
[ਇਸ ਵਿਸ਼ੇ ਵਿੱਚ ਵਧੇਰੇ ਜਾਣਕਾਰੀ ਦੇ ਲਈ, ਡਾ. ਸਰਸ਼ੇਂਦੁ ਡੇ, ਪ੍ਰੋਫੈਸਰ, ਕੈਮੀਕਲ ਇੰਜੀਨੀਅਰਿੰਗ ਵਿਭਾਗ, ਆਈਆਈਟੀ ਖੜਗਪੁਰ (943473636; sde@che.iitkgp.ac.in ); ਡਾ: ਐੱਸ. ਸ੍ਰੀਧਰ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਆਈਆਈਸੀਟੀ ਹੈਦਰਾਬਾਦ (8790748674; ਈਮੇਲ: s_sridhar@iict.res.in ); ਡਾ. ਮਿਹਿਰ ਕੁਮਾਰ ਪੁਰਕੈਤ, ਪ੍ਰੋਫੈਸਰ, ਕੈਮੀਕਲ ਇੰਜੀਨੀਅਰਿੰਗ ਵਿਭਾਗ, ਆਈਆਈਟੀ ਗੁਹਾਟੀ, ਮੋਬਾਈਲ: 9954248807; ਈਮੇਲ: mihir@iitg.ac.in ਨਾਲ ਸੰਪਰਕ ਕੀਤਾ ਜਾ ਸਕਦਾ ਹੈ]
******
ਐੱਸਐੱਸ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1704376)
Visitor Counter : 209