ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦਾ ਜਹਾਜ਼ ਸ਼ਰਦੂਲ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਜਸ਼ਨਾਂ ਲਈ ਲੂਇਸ ਦੀ ਬੰਦਰਗਾਹ ਪਹੁੰਚਿਆ

Posted On: 11 MAR 2021 6:04PM by PIB Chandigarh

ਭਾਰਤੀ ਜਲ ਸੈਨਾ (ਆਈਐਨ) ਦੇ ਪਹਿਲੇ ਸਿਖਲਾਈ ਸਕੁਐਡਰਨ ਦਾ ਜਹਾਜ਼ ਆਈਐਨਐਸ ਸ਼ਰਦੂਲ ਦੱਖਣੀ ਹਿੰਦ ਮਹਾਸਾਗਰ ਦੇ ਦੇਸ਼ਾਂ ਵਿਚ ਤਾਇਨਾਤੀ ਦੇ ਹਿੱਸੇ ਵਜੋਂ 10 ਤੋਂ 13 ਮਾਰਚ, 2021 ਤੱਕ ਲੂਇਸ ਦੀ ਬੰਦਰਗਾਹ ਦਾ ਦੌਰਾ ਕਰ ਰਿਹਾ ਹੈ। ਇਹ ਜਹਾਜ਼ ਸਮੁਦਰੀ ਜਹਾਜ਼ ਦੀ ਤਾਇਨਾਤੀ ਦੇ ਹਿੱਸੇ ਵਜੋਂ ਮਾਰੀਸ਼ਸ ਨੈਸ਼ਨਲ ਕੋਸਟ ਗਾਰਡ ਨਾਲ ਤਾਲਮੇਲ ਕਰਦਿਆਂ ਮਾਰੀਸ਼ਸ ਦੀ ਈਈਜ਼ੈੱਡ ਨਿਗਰਾਨੀ ਕਰੇਗਾ ਅਤੇ ਬੰਦਰਗਾਹ ਦੇ ਸੱਦੇ ਵਜੋਂ 12 ਮਾਰਚ, 2021 ਨੂੰ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਗਮਾਂ ਵਿਚ ਹਿੱਸਾ ਲਵੇਗਾ।

 

ਭਾਰਤੀ ਜਲ ਸੈਨਾ ਦੇ ਸਮੁਦਰੀ ਜਹਾਜ਼ ਦੀ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਦੇ ਮੌਕੇ ਤੇ ਯਾਤਰਾ ਦੋਹਾਂ ਦੇਸ਼ਾਂ ਦਰਮਿਆਨ ਨੇੜਲੇ ਸੰਬੰਧਾਂ ਅਤੇ ਮਜ਼ਬੂਤਦੋਸਤੀ ਨੂੰ ਦਰਸਾਉਂਦੀ ਹੈ ਅਤੇ ਇਸਦਾ ਉਦੇਸ਼ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸਮੁਦਰੀ ਸੁਰੱਖਿਆ ਸਹਿਯੋਗ ਵਧਾਉਣਾ ਹੈ।

 

ਇਸ ਨੂੰ ਕੋਲਕਾਤਾ ਦੇ ਗਾਰਡਨ ਰੀਚ ਸ਼ਿੱਪ ਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐਸਈ) ਵਿਖੇ ਸਵਦੇਸ਼ੀ ਰੂਪ ਨਾਲ ਬਣਾਇਆ ਗਿਆ ਅਤੇ 2007 ਵਿੱਚ ਇੰਡੀਅਨ ਨੇਵੀ ਵਿੱਚ ਕਮਿਸ਼ਨਡ ਕੀਤਾ ਗਿਆ। ਆਈਐਨਐਸ ਸ਼ਰਦੂਲ ਦੋਹਰਾ ਜੰਗੀ ਲੜਾਕੂ ਜਹਾਜ਼ ਹੈ ਜੋ ਲੜਾਈ ਦੇ ਟੈਂਕਾਂ, ਫੌਜਾਂ ਅਤੇ ਇੱਕ ਇੰਟੈਗ੍ਰਲ ਹੈਲੀਕਾਪਟਰ ਨੂੰ ਲੈ ਜਾਣ ਦੀ ਸਮਰੱਥਾ ਰੱਖਦਾ ਹੈ। ਸਮੁਦਰੀ ਜ਼ਹਾਜ਼ ਨੇ ਪਿਛਲੇ ਦਿਨੀਂ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐਚਏਡੀਆਰ) ਆਪ੍ਰੇਸ਼ਨਜ਼ ਦੌਰਾਨ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿਚਾਲੇ ਮਹੱਤਵਪੂਰਣ ਗੱਲ ਇਹ ਹੈ ਕਿ ਮਾਰਚ 2020 ਵਿਚ ਸੋਕੇ ਤੋਂ ਪ੍ਰਭਾਵਿਤ ਮੈਡਗਾਸਕਰ ਵਿਚ 600 ਟਨ ਅਨਾਜ ਦੀ ਸਪਲਾਈ ਅਤੇ ਜੂਨ 2020 ਵਿਚ ਕੋਵਿਡ -19 ਮਹਾਂਮਾਰੀ ਦੌਰਾਨ ਸਮੁਦਰੋ ਪਾਰ ਭਾਰਤੀਆਂ ਨੂੰ ਬਾਹਰ ਕੱਢਣ ਲਈ ਸਮੁਦਰ ਸੇਤੂ ਆਪ੍ਰੇਸ਼ਨ ਇਸ ਦੀ ਵਰਤੋਂ ਨਾਲ ਕੀਤੇ ਗਏ।

C:\Users\dell\Desktop\PIC(1)ANZS.jpeg

 ----------------------------------------- 

ਏਬੀਬੀਬੀ ਵੀਐਮ ਐਮਐਸ



(Release ID: 1704236) Visitor Counter : 106


Read this release in: English , Urdu , Hindi