ਸੱਭਿਆਚਾਰ ਮੰਤਰਾਲਾ
ਨੌਜਵਾਨ ਕਲਾਕਾਰਾਂ ਲਈ ਐਵਾਰਡ ਆਫ ਸਕਾਲਰਸ਼ਿਪਸ
Posted On:
09 MAR 2021 5:37PM by PIB Chandigarh
ਵੱਖ - ਵੱਖ ਸਭਿਆਚਾਰਕ ਖੇਤਰਾਂ ਵਿੱਚ ਨੌਜਵਾਨ ਕਲਾਕਾਰਾਂ ਨੂੰ ਵਜ਼ੀਫੇ ਦੇਣ ਲਈ ‘ਸਭਿਆਚਾਰਕ ਖੇਤਰਾਂ ਵਿੱਚ ਯੁਵਾ ਕਲਾਕਾਰਾਂ ਨੂੰ ਵਜ਼ੀਫੇ’ ਦੇ ਸਕੀਮ ਦੇ ਹਿੱਸੇ ਨੂੰ ਸਭਿਆਚਾਰ ਮੰਤਰਾਲਾ ਲਾਗੂ ਕਰ ਰਿਹਾ ਹੈ । ਜਿਸ ਵਿੱਚ ਆਪਣੇ ਖੇਤਰਾਂ ਵਿੱਚ ਉੱਨਤ ਸਿਖਲਾਈ ਲੈਣ ਲਈ ਰਵਾਇਤੀ ਕਲਾਵਾਂ ਦੇ ਫਾਰਮ ਵੀ ਸ਼ਾਮਲ ਹਨ। ਇਸ ਯੋਜਨਾ ਦੇ ਹਿੱਸੇ ਤਹਿਤ, 5000/- ਰੁਪਏ ਪ੍ਰਤੀ ਮਹੀਨਾ ਦਾ ਇੱਕ ਵਜ਼ੀਫਾ ਚੁਣੇ ਹੋਏ ਵਿਦਵਾਨਾਂ ਨੂੰ ਚਾਰ ਸਾਲ ਦੇ ਬਰਾਬਰ ਛੇ ਮਾਸਿਕ ਕਿਸ਼ਤਾਂ ਵਿੱਚ 02 ਸਾਲਾਂ ਦੀ ਮਿਆਦ ਲਈ ਪ੍ਰਦਾਨ ਕੀਤਾ ਜਾਂਦਾ ਹੈ। ਚੁਣੇ ਗਏ ਵਿਦਵਾਨਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਹ ਕਿਸੇ ਗੁਰੂ ਜਾਂ ਸੰਸਥਾ ਦੇ ਅਧੀਨ ਘੱਟੋ ਘੱਟ 5 ਸਾਲ ਤੋਂ ਸਿਖਲਾਈ ਲੈ ਰਹੇ ਹੋਣੇ ਚਾਹੀਦੇ ਹਨ । ਇਨ੍ਹਾਂ ਵਿਦਵਾਨਾਂ ਦੀ ਚੋਣ ਗ੍ਰਿਹ ਮੰਤਰਾਲੇ ਵੱਲੋਂ ਵਜ਼ੀਫ਼ੇ ਲਈ ਮਾਹਰ ਕਮੇਟੀ ਅੱਗੇ ਇਕ ਨਿੱਜੀ ਇੰਟਰਵਿਉ / ਗੱਲਬਾਤ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਕੀਤੀ ਜਾਂਦੀ ਹੈ।
ਵੱਖ ਵੱਖ ਸਭਿਆਚਾਰਕ ਖੇਤਰਾਂ ਵਿੱਚ ਨੌਜਵਾਨ ਕਲਾਕਾਰਾਂ ਲਈ ਸਕਾਲਰਸ਼ਿਪ ਅਵਾਰਡ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਸਕਾਲਰਸ਼ਿਪ ਅਤੇ ਫੈਲੋਸ਼ਿਪ ਸਕੀਮ ਤਿੰਨ ਯੋਜਨਾਵਾਂ ਵਿੱਚੋਂ ਇੱਕ ਇੱਕ ਸਕੀਮ ਹੈ I ਵਿੱਤੀ ਸਾਲ 2020-21 ਦੌਰਾਨ ਉਪਰੋਕਤ ਸਕੀਮ ਦੇ ਤਿੰਨ ਹਿੱਸਿਆਂ ਲਈ 15.83 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚ ‘ਵੱਖ ਵੱਖ ਸਭਿਆਚਾਰਕ ਖੇਤਰਾਂ ਵਿੱਚ ਨੌਜਵਾਨ ਕਲਾਕਾਰਾਂ ਨੂੰ ਸਕਾਲਰਸ਼ਿਪ ਅਵਾਰਡ’ ਵੀ ਸ਼ਾਮਲ ਹਨ।
ਸਾਲ 2016-17, 2017-18 ਅਤੇ 2018-19 ਦੇ ਅਖੀਰਲੇ ਤਿੰਨ ਬੈਚਾਂ ਦੌਰਾਨ ਅਵਾਰਡ ਦਾ ਲਾਭ ਪ੍ਰਾਪਤ ਕਰਨ ਵਾਲੇ ਨੌਜਵਾਨ ਕਲਾਕਾਰਾਂ ਦੀ ਗਿਣਤੀ ਕ੍ਰਮਵਾਰ 312, 315 ਅਤੇ 384 ਹੈ।
ਇਹ ਜਾਣਕਾਰੀ ਸੱਭਿਆਚਾਰ ਅਤੇ ਸੈਰ-ਸਪਾਟਾ ਬਾਰੇ ਰਾਜ ਮੰਤਰੀ ( ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***
ਐਨ ਬੀ / ਐਸ ਕੇ
(Release ID: 1703611)
Visitor Counter : 133