ਰੱਖਿਆ ਮੰਤਰਾਲਾ
ਫਿਉਲ ਸੈਲ ਅਧਾਰਤ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ (ਏ ਆਈ ਪੀ) ਸਿਸਟਮ ਨੇ ਉਪਭੋਗਤਾ ਦੇ ਖਾਸ ਟੈਸਟਾਂ ਦੇ ਮਹੱਤਵਪੂਰਣ ਮੀਲਪੱਥਰ ਨੂੰ ਪਾਰ ਕੀਤਾ
Posted On:
09 MAR 2021 2:09PM by PIB Chandigarh
ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਨੇ 8 ਮਾਰਚ 2021 ਨੂੰ ਲੈਂਡ ਬੇਸਡ ਪ੍ਰੋਟੋਟਾਈਪ ਨੂੰ ਸਾਬਤ ਕਰਦਿਆਂ ਏਅਰ ਇੰਡੀਪੈਂਡੈਂਟ ਪ੍ਰੋਪਲਸਨ (ਏ ਆਈ ਪੀ) ਪ੍ਰਣਾਲੀ ਦੇ ਵਿਕਾਸ ਵਿਚ ਇਕ ਮਹੱਤਵਪੂਰਣ ਮੀਲ ਪੱਥਰ ਦੀ ਪ੍ਰਾਪਤੀ ਕੀਤੀ ਹੈ। ਪਲਾਂਟ ਦਾ ਸੰਚਾਲਨ ਉਪਭੋਕਤਾ ਦੀਆਂ ਲੋੜਾਂ ਅਨੁਸਾਰ ਸੰਜਮ ਢੰਗ ਅਤੇ ਵੱਧ ਤੋਂ ਵੱਧ ਪਾਵਰ ਮੋਡ ਵਿਚ ਚਲਾਇਆ ਗਿਆ ਸੀ। ਸਿਸਟਮ ਨੂੰ ਡੀਆਰਡੀਓ ਦੀ ਨੇਵਲ ਮੈਟੀਰੀਅਲਜ਼ ਰਿਸਰਚ ਲੈਬਾਰਟਰੀ (ਐਨਐਮਆਰਐਲ) ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ I
ਏਆਈਪੀ ਦਾ ਡੀਜ਼ਲ ਇਲੈਕਟ੍ਰਿਕ ਪਣਡੁੱਬੀ ਦੀ ਲਿਥੇਲਿਟੀ ਤੇ ਜ਼ੋਰਦਾਰ ਗੁਣਕ ਪ੍ਰਭਾਵ ਹੁੰਦਾ ਹੈ ਕਿਉਂਕਿ ਇਹ ਕਿਸ਼ਤੀ ਦੇ ਡੁੱਬਦੇ ਸੰਜਮ ਨੂੰ ਕਈ ਗੁਣਾ ਵਧਾ ਦਿੰਦਾ ਹੈ। ਫਿਉਲ ਸੈੱਲ-ਅਧਾਰਿਤ ਏਆਈਪੀ ਵਿਚ ਹੋਰ ਟੈਕਨੋਲੋਜੀਆਂ ਦੀ ਤੁਲਨਾ ਵਿਚ ਮੈਰਿਟ ਕਾਰਗੁਜ਼ਾਰੀ ਗੁਣ ਹਨ।
ਜਦੋਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਕਿਸਮਾਂ ਦਿਆਂ ਦੇ ਏਆਈਪੀ ਪ੍ਰਣਾਲੀਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ, ਐਨਐਮਆਰਐਲ ਦਾ ਫਿਉਲ ਸੈਲ-ਅਧਾਰਤ ਏਆਈਪੀ ਵਿਲੱਖਣ ਹੈ ਕਿਉਂਕਿ ਹਾਈਡ੍ਰੋਜਨ ਆਨ ਬੋਰਡ ਜਨਰੇਟ ਹੁੰਦਾ ਹੈ।
ਟੈਕਨੋਲੋਜੀ ਨੂੰ ਉਦਯੋਗ ਦੇ ਭਾਈਵਾਲ ਐਲ ਐਂਡ ਟੀ ਅਤੇ ਥਰਮੈਕਸ ਦੇ ਸਹਿਯੋਗ ਨਾਲ ਸਫਲਤਾਪੂਰਵਕ ਵਿਕਸਤ ਕੀਤਾ ਗਿਆ ਹੈ। ਇਹ ਹੁਣ ਟੀਚੇ ਵਾਲੇ ਸਮੁਦਰੀ ਜਹਾਜ਼ਾਂ ਵਿਚ ਫਿਟਮੈਂਟ ਲਈ ਪਰਿਪੱਕਤਾ ਦੇ ਪੜਾਅ 'ਤੇ ਪਹੁੰਚ ਗਈ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਉਪਲਬਧੀ ਲਈ ਡੀਆਰਡੀਓ, ਭਾਰਤੀ ਨੇਵੀ ਅਤੇ ਉਦਯੋਗ ਨੂੰ ਵਧਾਈ ਦਿੱਤੀ।
ਡੀਡੀਆਰ ਅਤੇ ਡੀ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈਡੀ ਨੇ ਸਫਲ ਵਿਕਾਸ ਵਿਚ ਸ਼ਾਮਲ ਟੀਮਾਂ ਦੇ ਯਤਨਾਂ ਦੇ ਸ਼ਲਾਘਾ ਕੀਤੀ। ਉਨ੍ਹਾਂ ਡੀਆਰਡੀਓ ਭਾਈਚਾਰੇ ਨੂੰ ਅਸਾਧਾਰਣ ਯਤਨ ਕਰਦਿਆਂ ਅਜਿਹੀਆਂ ਹੋਰ ਅਡਵਾਂਸ ਟੈਕਨੋਲੋਜੀਕਲ ਉਪਬਧੀਆਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
---------------------------------------------------------------------------------------
ਏਬੀਬੀ/ਨੇਮਪੀ/ਕੇਏ /ਡੀਕੇ/ ਸੇਵੀ
(Release ID: 1703570)
Visitor Counter : 282