ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਐਮਓਐਸ ਆਈ ਟੀ ਸ਼੍ਰੀ ਸੰਜੇ ਧੋਤਰੇ ਨੇ ਮਲਟੀਫੰਕਸ਼ਨਲ ਇਲੈਕਟ੍ਰਾਨਿਕ ਮਟੀਰੀਅਲਜ਼ ਐਂਡ ਪ੍ਰੋਸੈਸਿੰਗ -2021 ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ

ਵਿਸ਼ਵਵਿਆਪੀ ਇਲੈਕਟ੍ਰਾਨਿਕਸ ਨਿਰਮਾਣ ਵਿਚ ਭਾਰਤ ਦਾ ਹਿੱਸਾ 2012 ਵਿਚ 1.3% ਤੋਂ ਵਧ ਕੇ 2019 ਵਿਚ 3.6% ਹੋ ਗਿਆ: ਸ਼੍ਰੀ ਸੰਜੇ ਧੋਤਰੇ ਨੇ ਸਮਾਗਮ ਵਿਚ ਕਿਹਾ

ਐਮਈਐਮਪੀ -2021 ਵਿਗਿਆਨੀਆਂ, ਖੋਜਕਰਤਾਵਾਂ, ਅਕਾਦਮਿਕ ਵਿਦਵਾਨਾਂ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਮਲਟੀਫੰਕਸ਼ਨਲ ਇਲੈਕਟ੍ਰਾਨਿਕ ਸਮੱਗਰੀ ਦੇ ਖੇਤਰ ਵਿਚ ਕੰਮ ਕਰ ਰਹੇ ਉੱਘੇ ਵਿਗਿਆਨੀਆਂ / ਟੈਕਨੋਲੋਜਿਸਟਾਂ ਨਾਲ ਵੱਖ ਵੱਖ ਐਪਲੀਕੇਸ਼ਨਾਂ ਅਤੇ ਉਨ੍ਹਾਂ ਦੇ ਉਪਕਰਣ ਬਣਾਉਣ ਦੀ ਪ੍ਰਕਿਰਿਆ ਲਈ ਗੱਲਬਾਤ ਦਾ ਮੌਕਾ ਉਪਲਬਧ ਕਰਵਾਉਂਦੀ ਹੈ

Posted On: 08 MAR 2021 3:36PM by PIB Chandigarh

ਇਲੈਕਟ੍ਰਾਨਿਕਸ ਟੈਕਨੋਲੋਜੀ (ਸੀ-ਐਮਈਟੀ) ਦੇ ਸੈਂਟਰ ਫਾਰ ਮਟੀਰੀਅਲਜ਼ ਦੇ  30 ਵੇਂ ਸਥਾਪਨਾ ਦਿਵਸ ਦੇ ਮੌਕੇ ਤੇ, ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ, ਸੰਚਾਰ, ਇਲੈਕਟ੍ਰੋਨਿਕ੍ਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਅੱਜ ਇਲੈਕਟ੍ਰਾਨਿਕ ਸਾਮਗ੍ਰੀ ਅਤੇ ਪ੍ਰੋਸੈਸਿੰਗ (ਐਮ.ਈ.ਐਮ.ਪੀ. 2021) ਤੇ ਬਹੁਕੰਮਕਾਜੀ ਅੰਤਰਾਰਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ। ਸ਼੍ਰੀ ਅਜੈ ਸਾਹਨੀ, ਸਕੱਤਰ  ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ (ਮੀਟਵਾਈ) ਸਮੇਤ ਕਈ ਸ਼ਖਸੀਅਤਾਂ ਜਿਨ੍ਹਾਂ ਵਿੱਚ ਮਿਸ ਜੋਤੀ ਅਰੋੜਾ, ਵਿਸ਼ੇਸ਼ ਸਕੱਤਰ ਅਤੇ ਵਿੱਤ ਸਲਾਹਕਾਰ, ਮੀਟਵਾਈ; ਡਾ: ਵੀ.ਕੇ. ਸਾਰਸਵਤ, ਮੈਂਬਰ ਨੀਤੀ ਆਯੋਗ; ਡਾ: ਵਿਜੇ ਭੱਟਕਰ, ਕੁਲਪਤੀ , ਨਾਲੰਦਾ ਯੂਨੀਵਰਸਿਟੀ, ਰਾਜਗੀਰ; ਪ੍ਰੋ. ਰੌਡਨੀ ਐਸ ਰੁਫ, ਡਾਇਰੈਕਟਰ ਸੀ.ਐੱਮ.ਸੀ.ਐੱਮ., ਕੋਰੀਆ ਗਣਤੰਤਰ ਵਰਚੁਅਲ ਤੌਰ ਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

C:\Users\dell\Desktop\16151979684891CKN.jpg

ਇਸ ਮੌਕੇ ਬੋਲਦਿਆਂ ਸ੍ਰੀ ਧੋਤਰੇ ਨੇ ਕਿਹਾ, "ਇਲੈਕਟ੍ਰਾਨਿਕ ਸਮੱਗਰੀ ਅਤੇ ਇਸਦੇ ਸਾਰੇ ਹਿੱਸੇ ਇਲੈਕਟ੍ਰਾਨਿਕ ਉਪਕਰਣਾਂ ਦਾ ਮੂਲ ਹਿੱਸਾ ਹੁੰਦੇ ਹਨ। ਸਮੱਗਰੀ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਸਮਰੱਥਾ ਅਤੇ ਕਾਰਜਸ਼ੀਲਤਾ ਦੀ ਰੀੜ ਦੀ ਹੱਡੀ ਹੁੰਦੇ ਹਨ। ਇਲੈਕਟ੍ਰਾਨਿਕ ਉਤਪਾਦਾਂ ਦੀ ਕਾਰਗੁਜ਼ਾਰੀ ਸਿੱਧੇ ਤੌਰ ਤੇ ਵਰਤੇ ਗਏ ਹਿੱਸਿਆਂ ਉੱਤੇ ਨਿਰਭਰ ਕਰਦੀ ਹੈ। ਉੱਭਰ ਰਹੀ ਸਮੱਗਰੀ 'ਤੇ ਖੋਜ ਅਤੇ ਵਿਕਾਸ ਵਿਚ ਮਹੱਤਵਪੂਰਣ ਵਿੱਤੀ ਸਹਾਇਤਾ ਨਿਰੰਤਰ ਦਿੱਤੀ ਗਈ ਹੈ, ਹਾਲਾਂਕਿ ਆਰ ਐਂਡ ਡੀ ਦੇ ਨਤੀਜਿਆਂ ਦਾ ਵਪਾਰੀਕਰਨ ਕਰਨਾ ਇਕ ਚੁਣੌਤੀ ਹੈ। ਇਸ ਲਈ, ਸੀ-ਐਮਈਟੀ, 1990 ਵਿਚ ਆਰ ਐਂਡ ਡੀ ਅਤੇ ਸੰਵੇਦਨਸ਼ੀਲ ਇਲੈਕਟ੍ਰਾਨਿਕ ਸਮੱਗਰੀ ਦੇ ਉਤਪਾਦਨ ਵਿਚਲੇ ਪਾੜੇ ਨੂੰ ਭਰਨ ਲਈ ਸਥਾਪਿਤ ਕੀਤੀ ਗਈ ਸੀ I "

ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਯੋਗ ਅਗਵਾਈ ਹੇਠ ਅਤੇ ਇਲੈਕਟ੍ਰਾਨਿਕਸ ਅਤੇ ਆਈ ਟੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਦੀ ਰਹਿਨੁਮਾਈ ਵਿੱਚ ਇਲੈਕਟ੍ਰਾਨਿਕ ਸਾਮਗ੍ਰੀ ਦੇ ਘਰੇਲੂ ਉਤਪਾਦਨ ਵਿਚ ਕਾਫ਼ੀ ਵਾਧਾ ਹੋਇਆ ਹੈ। ਜੋ ਸਾਲ 2014-15 ਵਿਚ 1,90,000 ਕਰੋੜ ਰੁਪਏ ਤੋਂ ਵੱਧ ਕੇ 2019-20 ਵਿਚ 5,33,550 ਕਰੋੜ ਰੁਪਏ ਦਾ ਹੋ ਗਿਆ। ਉਦਯੋਗਿਕ ਅਨੁਮਾਨਾਂ ਅਨੁਸਾਰ ਮਿਸ਼ਰਿਤ ਸਾਲਾਨਾ ਵਿਕਾਸ ਦਰ 23% ਹੈ। ਗਲੋਬਲ ਇਲੈਕਟ੍ਰਾਨਿਕਸ ਨਿਰਮਾਣ ਵਿੱਚ ਭਾਰਤ ਦਾ ਹਿੱਸਾ 2012 ਵਿੱਚ 1.3% ਤੋਂ ਵਧ ਕੇ 2019 ਵਿੱਚ 3.6% ਹੋ ਗਿਆ ਹੈ।

 ‘ਮੇਕ ਇਨ ਇੰਡੀਆ’ ਅਤੇ ਆਤਮਨਿਰਭਰ ਭਾਰਤ ਭਾਵਨਾ ਨੇ ਇਲੈਕਟ੍ਰੋਨਿਕ੍ਸ  ਨਿਰਮਾਣ ਨੂੰ ਅੱਗੇ ਤੋਰਿਆ ਹੈ, ਜੋ ਖਾਸ ਤੌਰ ‘ਤੇ 200 ਤੋਂ ਵੱਧ ਮੋਬਾਈਲ ਫੋਨਾਂ ਅਤੇ ਉਪਕਰਣਾਂ ਦੀਆਂ ਲਗਭਗ 6.3 ਲੱਖ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਪੈਦਾ ਕਰਨ ਵਾਲੀਆਂ ਇਕਾਈਆਂ ਵਿਚ ਦਿਖਾਈ ਦਿੰਦਾ ਹੈ। ਮੋਬਾਈਲ ਫੋਨਾਂ ਦਾ ਉਤਪਾਦਨ 2014-15 ਵਿਚ ਤਕਰੀਬਨ 6 ਕਰੋੜ ਮੋਬਾਈਲ ਫੋਨਾਂ ਤੋਂ ਵੱਧ ਕੇ 2019-20 ਵਿਚ ਤਕਰੀਬਨ 33 ਕਰੋੜ ਮੋਬਾਈਲ ਫੋਨਾਂ 'ਤੇ ਪਹੁੰਚ ਗਿਆ ਹੈ।  ਆਉਣ ਵਾਲੇ ਸਾਲਾਂ ਵਿਚ ਭਾਰਤ ਵਿਚ ਇਲੈਕਟ੍ਰਾਨਿਕਸ ਨਿਰਮਾਣ ਨੂੰ ਉਤਸ਼ਾਹਤ ਕਰਨਾ ਡਿਜੀਟਲ ਇੰਡੀਆ ਦਾ ਇਕ ਪ੍ਰਮੁੱਖ ਤੱਤ ਹੋਵੇਗਾ I

ਸ੍ਰੀ ਧੋਤਰੇ ਨੇ ਇਸ ਦੀਆਂ ਟੈਕਨੀਕਲ ਇਨੋਵੇਸ਼ਨਾਂ ਲਈ ਸੀ-ਐਮਈਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਸੀ-ਐਮਈਟੀ ਸਥਾਨਕ ਇਲਾਕਿਆਂ‘ ਤੇ ਧਿਆਨ ਕੇਂਦਰਤ ਕਰ ਰਹੀ ਹੈ ਅਤੇ ਰਾਸ਼ਟਰ ਦੀ ਸੇਵਾ ਲਈ ਇਲੈਕਟ੍ਰੋਨਿਕ ਸਮੱਗਰੀ ਦੀ ਵਿਲੱਖਣ ਮੁਹਾਰਤ ਵਿਕਸਤ ਕਰ ਰਹੀ ਹੈ। ਮੈਨੂੰ ਇਹ ਵੀ ਖੁਸ਼ੀ ਹੈ ਕਿ ਸੀ-ਐਮਈਟੀ ਰਣਨੀਤਕ ਖੇਤਰਾਂ (ਡੀਆਰਡੀਓ ਅਤੇ ਈਸਰੋ) ਲਈ ਸਾਲਾਂ ਤੋਂ ਭਰੋਸੇਯੋਗ ਸਰੋਤ ਵੱਜੋਂ ਹਾਫਨੀਅਮ ਅਤੇ ਸਿਲਿਕਾਨ ਕਾਰਬਾਈਡ ਤਿਆਰ ਕਰ ਰਹੀ ਹੈ। " ਉਨ੍ਹਾਂ ਅੱਗੇ ਕਿਹਾ ਕਿ ਊਰਜਾ ਉਪਕਰਣ, ਫੋਟੋਨਿਕਸ ਅਤੇ ਪੁਲਾੜ ਖੋਜ ਸੰਚਾਰ ਵਿੱਚ ਕਾਰਜਾਂ ਦੇ ਨਾਲ ਇਲੈਕਟ੍ਰਾਨਿਕ ਸਮਗਰੀ ਦੇ ਵਿਆਪਕ ਖੇਤਰਾਂ ਵਿੱਚ ਨਵੀਨਤਾ ਦੀ ਕਮਾਲ ਦੀ ਰਫਤਾਰ ਨੂੰ ਉੱਚ ਪੱਧਰੀ ਖੋਜ ਅਤੇ ਵਿਕਾਸ ਨਾਲ ਕਾਇਮ ਰੱਖਿਆ ਗਿਆ ਹੈ। ਸੀ-ਐਮਈਟੀ ਨੇ ਉਪਰੋਕਤ ਚੁਣੌਤੀਆਂ ਦਾ ਹੱਲ ਕਰਨ ਅਤੇ ਵੱਖ-ਵੱਖ ਉਭਰ ਰਹੇ ਖੇਤਰਾਂ ਵਿੱਚ ਰੀਚਾਰਜਯੋਗ ਬੈਟਰੀਆਂ, ਈ-ਕੂੜਾ ਕਰਕਟ ਰੀਸਾਈਕਲਿੰਗ ਅਤੇ ਹੋਰਨਾ ਚੀਜਾਂ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਉਤਪਾਦਾਂ ਦੇ ਨਾਲ-ਨਾਲ ਖੋਜ ਦੀਆਂ ਭਾਗੀਦਾਰ ਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਵਧੀਆ ਸੈਂਟਰ ਆਫ਼ ਐਕਸੀਲੈਂਸ ਤਿਆਰ ਕੀਤੇ ਹਨ। ਇਹ ਉੱਦਮ ਆਤਮਨਿਰਭਰ ਭਾਰਤ ਅਭਿਆਨ ਵਿੱਚ ਚੋਖਾ ਯੋਗਦਾਨ ਪਾ ਰਹੇ ਹਨ। 

https://pib.gov.in/PressReleasePage.aspx?PRID=1703306

 

--------------------------------------- 

ਆਰ ਕੇ ਜੇ / ਐਮ(Release ID: 1703366) Visitor Counter : 43