ਕਾਰਪੋਰੇਟ ਮਾਮਲੇ ਮੰਤਰਾਲਾ

ਐੱਮ ਸੀ ਏ ਨੇ ਅਪ੍ਰੈਲ 2020 ਅਤੇ ਫਰਵਰੀ 2021 ਦੌਰਾਨ 10,113 ਕੰਪਨੀਆਂ ਖਾਰਿਜ ਕੀਤੀਆਂ

Posted On: 08 MAR 2021 6:30PM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲਾ ਕੰਪਨੀ ਕਾਨੂੰਨ 2013 (ਦਾ ਐਕਟ) , ਸੀਮਤ ਦੇਣਦਾਰੀ ਭਾਈਵਾਲੀ ਐਕਟ  ਲਿਮਟਿਡ ਲਾਏਬਿਲਟੀ ਪਾਰਟਨਰਸਿ਼ੱਪ ਐਕਟ 2008 ਅਤੇ ਇਨਸੋਲਵੈਂਸੀ ਤੇ ਬੈਂਕਰਸਪੀ ਕੋਡ 2016 ਦਾ ਪ੍ਰਬੰਧ ਕਰਦਾ ਹੈ । ਐਕਟ ਵਿੱਚ ਕੰਪਨੀਆਂ ਨੂੰ ਖਾਰਿਜ ਕਰਨ ਦੀ ਕੋਈ ਵਿਵਸਥਾ ਨਹੀਂ ਹੈ ।
ਇਹ ਜਾਣਕਾਰੀ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਹਾਲਾਂਕਿ ਮੰਤਰੀ ਨੇ ਹੋਰ ਕਿਹਾ ਕਿ ਚਾਲੂ ਵਿੱਤੀ ਸਾਲ 2020—21 (ਅਪ੍ਰੈਲ 2020 ਤੋਂ ਫਰਵਰੀ 2021 ਤੱਕ) ਕੁਲ 10,113 ਕੰਪਨੀਆਂ ਨੂੰ ਕਾਨੂੰਨ ਦੀ ਧਾਰਾ 248 (2) ਦੀਆਂ ਵਿਵਸਥਾਵਾਂ ਅਨੁਸਾਰ ਖਾਰਿਜ ਕੀਤਾ ਗਿਆ ਹੈ । ਇਹਨਾਂ ਕੰਪਨੀਆਂ ਨੇ ਵਿੱਤੀ ਸਾਲਾਂ ਤੋਂ ਪਹਿਲੇ ਦੋ ਸਾਲਾਂ ਵਿੱਚ ਕੋਈ ਕਾਰੋਬਾਰ ਜਾਂ ਸੰਚਾਲਨ ਨਹੀਂ ਕੀਤਾ ਹੈ ਅਤੇ ਇਹਨਾਂ ਕੰਪਨੀਆਂ ਨੇ ਕਾਨੂੰਨ ਦੀ ਧਾਰਾ 455 ਤਹਿਤ ਕੰਪਨੀਆਂ ਦੀ ਡੋਰਮੈਂਟ ਸਥਿਤੀ ਪ੍ਰਾਪਤ ਕਰਨ ਲਈ ਇਸ ਸਮੇਂ ਦੌਰਾਨ ਕੋਈ ਅਰਜ਼ੀ ਵੀ ਦਾਇਰ ਨਹੀਂ ਕੀਤੀ ਹੈ ਅਤੇ ਇਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਖਾਰਿਜ ਕੀਤਾ ਗਿਆ ਹੈ ।
ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ 31—01—2021 ਤੱਕ 12,59,992 ਪੰਜੀਕ੍ਰਿਤ ਪ੍ਰਾਈਵੇਟ ਲਿਮਟਿਡ ਕੰਪਨੀਆਂ ਸਰਗਰਮ ਸਥਿਤੀ ਵਿੱਚ ਹਨ । ਭਾਈਵਾਲੀ ਫਰਮਾਂ ਦਾ ਵਿਸਥਾਰ ਕਾਰਪੋਰੇਟ ਮਾਮਲੇ ਮੰਤਰਾਲਾ ਨਹੀਂ ਰੱਖਦਾ ਹੈ । 31—12—2019 ਤੱਕ 10,98,780 ਸਰਗਰਮ ਪੰਜੀਕ੍ਰਿਤ ਪ੍ਰਾਈਵੇਟ ਲਿਮਟਿਡ ਕੰਪਨੀਆਂ ਹਨ, ਜੋ 31—03—2020 ਤੱਕ ਖ਼ਤਮ ਹੋਏ ਸਾਲ ਲਈ ਵਿੱਤੀ ਬਿਆਨ ਦਾਇਰ ਕਰਨ ਯੋਗ / ਦੇਣ ਯੋਗ ਹਨ । ਇਹਨਾਂ ਵਿੱਚੋਂ 7,15,243 ਕੰਪਨੀਆਂ ਦੇ 31—03—2020 ਨੂੰ ਖ਼ਤਮ ਹੋਏ ਸਾਲ ਲਈ ਵਿੱਤੀ ਬਿਆਨ ਦਾਇਰ ਕੀਤੇ ਹਨ ।
ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਸਰਗਰਮ ਯੋਗ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੇ 65% ਕੰਪਨੀਆਂ ਨੇ 31—03—2020 ਨੂੰ ਖ਼ਤਮ ਹੋਏ ਵਿੱਤੀ ਸਾਲ ਲਈ ਵਿੱਤੀ ਬਿਆਨ ਦਾਇਰ ਕੀਤੇ ਹਨ ।

 

ਆਰ ਐੱਮ / ਕੇ ਐੱਮ ਐੱਨ


(Release ID: 1703299) Visitor Counter : 183


Read this release in: English , Urdu , Marathi