ਰੱਖਿਆ ਮੰਤਰਾਲਾ

ਬੀ ਈ ਐੱਲ ਨੇ 174.43 ਕਰੋੜ ਰੁਪਏ ਸਰਕਾਰ ਨੂੰ ਅੰਤ੍ਰਿਮ ਡਿਵੀਡੈਂਡ ਅਦਾ ਕੀਤਾ

Posted On: 08 MAR 2021 2:43PM by PIB Chandigarh

ਨਵਰਤਨ ਰੱਖਿਆ ਜਨਤਕ ਖੇਤਰ ਅੰਡਰਟੇਕਿੰਗ , ਭਾਰਤ ਇਲੈਕਟ੍ਰੋਨਿਕਸ ਲਿਮਟਿਡ ਨੇ ਸਰਕਾਰ ਨੂੰ ਵਿੱਤੀ ਸਾਲ 2020—21 ਲਈ ਆਪਣੀ ਅਦਾਇਗੀ ਪੂੰਜੀ ਦਾ 140% ਅੰਤ੍ਰਿਮ ਡਿਵੀਡੈਂਡ ਅਦਾ ਕੀਤਾ ਹੈ ।
ਬੀ ਈ ਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐੱਮ ਵੀ ਗੌਟਾਮਾ ਨੇ ਅੱਜ 08 ਮਾਰਚ 2021 ਨੂੰ ਨਵੀਂ ਦਿੱਲੀ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ 1,74,43,63,569.20 ਰੁਪਏ ਦਾ ਅੰਤ੍ਰਿਮ ਡਿਵੀਡੈਂਡ ਚੈੱਕ ਪੇਸ਼ ਕੀਤਾ, ਜੋ ਭਾਰਤ ਦੇ ਰਾਸ਼ਟਰਪਤੀ ਵੱਲੋਂ ਅਦਾਇਗੀ ਯੋਗ ਸ਼ੇਅਰਜ਼ ਦਾ ਹੈ । ਬੀ ਈ ਐੱਲ ਨੇ ਵਿੱਤੀ ਸਾਲ 2020—21 ਲਈ ਆਪਣੇ ਭਾਗੀਦਾਰਾਂ ਨੂੰ (1.40 ਪ੍ਰਤੀ ਸ਼ੇਅਰ) ਵਜੋਂ ਅੰਤ੍ਰਿਮ ਡਿਵੀਡੈਂਡ ਜੋ 140% ਬਣਦਾ ਹੈ , ਐਲਾਨਿਆ ਹੈ ।
ਬੀ ਈ ਐੱਲ ਲਗਾਤਾਰ 18 ਸਾਲਾਂ ਤੋਂ ਅੰਤ੍ਰਿਮ ਡਿਵੀਡੈਂਡ ਅਦਾ ਕਰਦਾ ਆ ਰਿਹਾ ਹੈ । ਇਸ ਨੇ ਵਿੱਤੀ ਸਾਲ 2019—20 ਵਿੱਚ ਕੁਲ ਡਿਵੀਡੈਂਡ ਦਾ 280% ਅਦਾ ਕੀਤਾ ਹੈ ।

 https://ci4.googleusercontent.com/proxy/zc-NoOvfCNjbacVM6oOTVj9ppjddo5_qus0IOabE1gvLqSVhsd-JQyBFBzAW2Ktz9XoF6jGhIL1zKoBpP-qWRDqhktaId4Nqqpz3XtNpOZN8eq4dXeJs8QcoUw=s0-d-e1-ft#https://static.pib.gov.in/WriteReadData/userfiles/image/image001GABS.jpg

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ

 



(Release ID: 1703259) Visitor Counter : 108


Read this release in: English , Urdu , Hindi , Telugu