ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ਵਰਧਨ ਨੇ ਆਗਰਾ ਦੇ ਆਈ ਸੀ ਐੱਮ ਆਰ — ਐੱਨ ਜੇ ਆਈ ਐੱਲ ਤੇ ਓ ਐੱਮ ਡੀ ਸਥਿਤ ਨਵੀਂ ਖੋਜ ਇਮਾਰਤ “ਦੇਸੀਕਨ ਭਵਨ” ਦਾ ਉਦਘਾਟਨ ਕੀਤਾ
प्रविष्टि तिथि:
06 MAR 2021 4:10PM by PIB Chandigarh
ਮਾਣਯੋਗ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ , ਭਾਰਤ ਸਰਕਾਰ ਡਾਕਟਰ ਹਰਸ਼ ਵਰਧਨ ਨੇ ਆਗਰਾ ਦੇ ਆਈ ਸੀ ਐੱਮ ਆਰ—ਐੱਨ ਜੇ ਆਈ ਐੱਲ ਅਤੇ ਓ ਐੱਮ ਡੀ ਵਿੱਚ ਇੱਕ ਨਵੀਂ ਖੋਜ ਇਮਾਰਤ (ਦੇਸੀਕਨ ਭਵਨ) ਜੋ ਨਵੀਂ ਕੋਵਿਡ 19 ਜਾਂਚ ਸਹੂਲਤ ਨਾਲ ਲੈਸ ਹੈ, ਦਾ ਆਈ ਸੀ ਐੱਮ ਆਰ ਦੇ ਡਾਇਰੈਕਟਰ ਜਨਰਲ ਤੇ ਸਿਹਤ ਵਿਭਾਗ ਖੋਜ ਦੇ ਸਕੱਤਰ ਪ੍ਰੋਫੈਸਰ ਬਲਰਾਮ ਭਾਰਗਵ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ । ਇਹ ਇਮਾਰਤ ਖੋਜ ਸਹੂਲਤਾਂ , ਜਿਵੇਂ ਜਾਨਵਰਾਂ ਦਾ ਤਜ਼ਰਬਾ ਕਰਨ , ਕੋਵਿਡ 19 ਦੀ ਜਾਂਚ , ਹੋਲ ਜੀਨੌਰ ਸੀਕੁਐਂਸਿੰਗ ਆਫ਼ ਡਿਫਰੈਂਟ ਮਾਈਕੋਹੈਕਟ੍ਰਿਊ , ਕਿਸਮਾਂ ਅਤੇ ਟੀ ਬੀ ਦਵਾਈ ਖਿ਼ਲਾਫ਼ ਵਿਕਾਸ ਕਰਨ ਲਈ ਦਵਾਈਆਂ ਦੇ ਪੌਦਿਆਂ ਵਿੱਚੋਂ ਫਾਈਟੋ ਕੈਮੀਕਲ ਕੱਢਣ ਲਈ ਸਮਰਪਿਤ ਹੈ । ਕੋਵਿਡ 19 ਜਾਂਚ ਲੈਬਾਰਟਰੀ ਦੀ ਸਮਰੱਥਾ ਕਰੀਬ 1200 ਨਮੂਨੇ ਪ੍ਰਤੀ ਦਿਨ ਹੈ । ਇਹ ਕੋਵਿਡ ਜਾਂਚ ਲੈਬ ਜੈਵਿਕ ਸੁਰੱਖਿਆ ਪੱਧਰ 2 (ਬੀ ਐੱਸ ਐੱਲ 1) ਕੈਬਿਨਟਸ , ਆਟੋਮੇਟਿਡ ਆਰ ਐੱਲ ਏ ਐਕਸਟ੍ਰੈਕਟਰਸ ਅਤੇ ਰੀਅਲ ਟਾਈਮ ਪੀ ਸੀ ਐੱਲ ਮਸ਼ੀਨਾਂ ਨਾਲ ਲੈਸ ਹੈ , ਜੋ ਜਾਂਚ ਦੇ ਨਤੀਜੇ ਇੱਕ ਦਿਨ ਵਿੱਚ ਦੇ ਸਕਦੀ ਹੈ ।
ਮਾਣਯੋਗ ਮੰਤਰੀ ਨੇ ਕੋਵਿਡ 19 ਮਹਾਮਾਰੀ ਦੌਰਾਨ ਡੀ ਜੀ ਆਈ ਸੀ ਐੱਮ ਆਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਡੀ ਜੀ ਆਈ ਸੀ ਐੱਮ ਆਰ ਵੱਲੋਂ ਪਾਇਆ ਗਿਆ ਯੋਗਦਾਨ ਭਵਿੱਖ ਵਿੱਚ ਉੱਭਰਨ ਵਾਲੀਆਂ ਛੂਆਛਾਤ ਦੀਆਂ ਬਿਮਾਰੀਆਂ ਦਾ ਪ੍ਰਬੰਧ ਕਰਨ ਅਤੇ ਰੋਕਣ ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਦੇ ਸੁਪਨੇ ਅਨੁਸਾਰ ਟੀ ਬੀ ਨੂੰ 2025 ਤੱਕ ਖਤਮ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਟੀ ਬੀ ਦੇ ਇਲਾਜ ਅਤੇ ਜਾਂਚ ਵਿੱਚ ਆਈ ਸੀ ਐੱਮ ਆਰ ਦਾ ਵੱਡਾ ਯਤਨ ਹੈ ।
ਡਾਇਰੈਕਟਰ ਜਨਰਲ ਪ੍ਰੋਫੈਸਰ ਬਲਰਾਮ ਭਾਰਗਵ ਨੇ ਮਾਈਕੋਬੈਕਟੀਰੀਅਲ ਖੋਜ ਖੇਤਰ ਵਿੱਚ ਆਈ ਸੀ ਐਮ ਆਰ , ਐੱਨ ਜੇ ਆਈ ਐੱਲ ਅਤੇ ਓ ਐੱਮ ਡੀ ਵਿੱਚ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ । ਡੀ ਜੀ , ਆਈ ਸੀ ਐੱਮ ਆਰ ਨੇ ਇਹ ਵੀ ਕਿਹਾ ਕਿ ਆਈ ਸੀ ਐੱਮ ਆਰ ਕੋਵਿਡ 19 ਦੀ ਆਈ ਸੀ ਐੱਮ ਆਰ ਸੰਸਥਾ ਦੀਆਂ ਲੈਬਾਰਟਰੀਆਂ ਵਿੱਚ ਜਾਂਚ ਕਰਕੇ ਕੋਵਿਡ 19 ਦੇ ਪ੍ਰਬੰਧਨ ਲਈ ਬਹੁਤ ਮਜਬੂਤ ਰਿਹਾ ਹੈ , ਜਿਸਨੇ ਮਹਾਮਾਰੀ ਦੇ ਪ੍ਰਬੰਧਨ ਲਈ ਤੁਰੰਤ ਸਹੂਲਤਾਂ ਦਿੱਤੀਆਂ ਹਨ । ਇਹ ਆਈ ਸੀ ਐੱਮ ਆਰ ਦੇ ਯਤਨ ਹਨ, ਜਿਸਨੇ ਕੋਵਿਡ 19 ਲਈ 81 % ਦੀ ਕੁਸ਼ਲਤਾ ਵਾਲਾ ਟੀਕਾ ਲਿਆਂਦਾ ਹੈ ।
ਸੰਸਥਾ ਦੇ ਡਾਇਰੈਕਟਰ ਡਾਕਟਰ ਸ਼੍ਰੀਪਦ ਏ ਪਾਟਿਲ ਨੇ ਸੰਸਥਾ ਵਿੱਚ ਟੀ ਬੀ ਅਤੇ ਕੋਹੜ ਨਾਲ ਸਬੰਧਤ ਮਰੀਜ਼ਾਂ ਦੇ ਦੇਖਭਾਲ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਇਸ ਤੋਂ ਇਲਾਵਾ ਨਵੀਂ ਆਈ ਸੀ ਐੱਮ ਆਰ — ਐੱਨ ਜੇ ਆਈ ਐੱਲ ਅਤੇ ਓ ਐੱਮ ਡੀ ਦੀ ਨਵੀਂ ਇਮਾਰਤ ਵਿੱਚ ਹੋਰ ਸਹੂਲਤਾਂ ਬਾਰੇ ਵੀ ਦੱਸਿਆ ।
ਨਵੀਂ ਇਮਾਰਤ ਦਾ ਨਾਂ ਸੰਸਥਾ ਦੇ ਪਹਿਲੇ ਡਾਇਰੈਕਟਰ ਕੇ ਵੀ ਦੇਸੀਕਨ ਦੇ ਨਾਂ ਤੇ ਰੱਖਿਆ ਗਿਆ ਹੈ ਅਤੇ ਡਾਕਟਰ ਕੇ ਵੀ ਦੇਸੀਕਨ ਇਸ ਮੌਕੇ ਹਾਜ਼ਰ ਸਨ । ਡਾਇਰੈਕਟਰ ਆਈ ਸੀ ਐੱਮ ਆਰ — ਖੇਤਰੀ ਮੈਡੀਕਲ ਖੋਜ ਕੇਂਦਰ ਗੋਰਖਪੁਰ , ਡਾਕਟਰ ਰਜਨੀਕਾਂਤ ਅਤੇ ਡਾੲਰੈਕਟਰ ਬੀ ਐੱਮ ਐੱਚ ਆਰ ਸੀ , ਡਾਕਟਰ ਪ੍ਰਭਾ ਦੇਸੀਕਨ ਵੀ ਇਸ ਮੌਕੇ ਹਾਜ਼ਰ ਸਨ । ਇਸ ਸਮਾਗਮ ਵਿੱਚ ਸਥਾਨਕ ਪ੍ਰਸ਼ਾਸਨ ਦੇ ਲੋਕਾਂ , ਸੰਸਦ ਮੈਂਬਰਾਂ , ਸੂਬਾ ਮੰਤਰੀਆਂ , ਵਾਈਸ ਚਾਂਸਲਰਾਂ ਅਤੇ ਆਗਰਾ ਯੂਨੀਵਰਸਿਟੀ , ਐੱਸ ਐੱਨ ਮੈਡੀਕਲ ਕਾਲਜ ਤੇ ਹੋਰ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੇ ਵੀ ਸਿ਼ਰਕਤ ਕੀਤੀ ।
ਸੰਸਥਾ ਬਾਰੇ :
ਆਈ ਸੀ ਐੱਮ ਆਰ ਨੈਸ਼ਨਲ ਜੇ ਏ ਐੱਲ ਐੱਮ ਏ ਇੰਸਟੀਚਿਊਟ ਫਾਰ ਲੈਪਰੋਸੀ ਅਤੇ ਹੋਰ ਮਾਈਕੋਬੈਕਟੀਰੀਅਲ ਰੋਗ , ਆਗਰਾ ਨੂੰ ਏਸ਼ੀਆ ਲਈ ਜਪਾਨ ਲੈਪਰੌਸੀ ਮਿਸ਼ਨ ਵੱਲੋਂ 1967 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ 1976 ਵਿੱਚ ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ ਦੇ ਸਪੁਰਦ ਕੀਤਾ ਗਿਆ ਸੀ । ਆਈ ਸੀ ਐੱਮ ਆਰ — ਐੱਨ ਜੇ ਆਈ ਐੱਲ ਤੇ ਓ ਐੱਮ ਡੀ ਲੈਪਰੋਸੀ , ਟੀ ਬੀ ਤੇ ਹੋਰ ਮਾਇਓ ਬੈਕਟੀਰੀਅਲ ਰੋਗਾਂ ਵਿੱਚ ਮੂਲ ਅਤੇ ਅਪਲਾਈਡ ਖੋਜ ਕਰਦਾ ਹੈ । ਜਿਹੜੇ ਖੇਤਰਾਂ ਵਿੱਚ ਖੋਜ ਕਰਦਾ ਹੈ , ਉਨ੍ਹਾਂ ਵਿੱਚ
1. ਜਲਦੀ ਜਾਂਚ ਅਤੇ ਇਲਾਜ , ਟ੍ਰਾਂਸਮਿਸ਼ਨ ਡਾਇਨਾਮੈਕਸ
2. ਲੈਪਰੋਸੀ ਨਾਲ ਹੋਣ ਵਾਲੀ ਕਰੂਪਤਾ ਨੂੰ ਰੋਕਣਾ
3. ਫੀਲਡ ਅਧਿਐਨ
4. ਖੋਜ ਸੰਚਾਲਨ
5. ਮਾਈਕੋਬੈਕਟੀਰੀਅਲ ਰੋਗਾਂ ਬਾਰੇ ਲੈਬਾਰਟਰੀ ਖੋਜ ਅਤੇ ਐੱਮ ਆਈ ਪੀ ਵੈਕਸੀਨ ਟੂ ਲੈਪਰੋਸੀ ।
ਐੱਮ ਵੀ / ਐੱਸ ਜੇ
(रिलीज़ आईडी: 1702947)
आगंतुक पटल : 151