ਰੱਖਿਆ ਮੰਤਰਾਲਾ
ਸੈਨਾ ਹਸਪਤਾਲ (ਰਿਸਰਚ ਐਂਡ ਰੈਫਰਲ) ਵਿੱਚ ਅੱਜ ਦੀਵੇ ਜਗਾ ਕੇ ਰਵਾਇਤੀ ਢੰਗ ਨਾਲ ਬੀ ਐੱਸ ਸੀ (ਐੱਚ) ਨਰਸਿੰਗ ਕੋਰਸ ਸ਼ੁਰੂ ਕੀਤਾ ਗਿਆ
Posted On:
06 MAR 2021 3:49PM by PIB Chandigarh
ਸੈਨਾ ਹਸਪਤਾਲ (ਰਿਸਰਚ ਐਂਡ ਰੈਫਰਲ) , ਨਵੀਂ ਦਿੱਲੀ ਵਿੱਚ 6 ਮਾਰਚ 2021 ਨੂੰ ਦੀਵੇ ਜਗਾ ਕੇ ਰਵਾਇਤੀ ਢੰਗ ਨਾਲ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਲਈ ਬੀ ਐੱਸ ਸੀ (ਐੱਚ) ਨਰਸਿੰਗ ਕੋਰਸ ਸ਼ੁਰੂ ਕੀਤਾ ਗਿਆ । ਇਸ ਸਮਾਗਮ ਵਿੱਚ 30 ਨੌਜਵਾਨ ਵਰਦੀਆਂ ਪਾਈ ਨਰਸਿੰਗ ਕੈਡੇਟਸ ਨੇ ਆਪਣਾ ਪੇਸ਼ੇਵਰਾਨਾ ਸਫ਼ਰ ਸ਼ੁਰੂ ਕੀਤਾ ਹੈ ।
ਸੈਨਾ ਹਸਪਤਾਲ (ਆਰ ਤੇ ਆਰ) ਦੇ ਕਮਾਂਡੈਂਟ, ਲੈਫਟੀਨੈਂਟ ਜਨਰਲ ਜੌਏ ਚੈਟਰਜੀ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ । ਉਨ੍ਹਾਂ ਨੇ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੂੰ ਪੁਰਸਕਾਰ ਵੰਡੇ । ਪੁਰਸਕਾਰ ਲੈਣ ਵਾਲਿਆਂ ਵਿੱਚ ਨਰਸਿੰਗ—ਐੱਨ/ਕੈਡਿਟ ਭਾਵਨਾ ਸੁੱਭਾ ਅਤੇ ਐੱਨ—ਕੈਡਿਟ ਰੀਸ਼ਮਾ (ਸਾਲ ਚੌਥਾ) ਅਤੇ ਦਿੱਲੀ ਯੂਨੀਵਰਸਿਟੀ ਦੇ ਬੀ ਐੱਸ ਸੀ ਨਰਸਿੰਗ ਐੱਚ ਦੇ ਫਾਈਨਲ ਈਅਰ ਵਿਦਿਆਰਥੀਆਂ ਐੱਨ—ਕੈਡਿਟ ਅਰਸ਼ਪ੍ਰੀਤ ਕੌਰ ਅਤੇ ਐੱਨ/ਕੈਡਿਟ ਮਹਿਕ ਕੰਬੋਜ (ਸਾਲ ਤੀਜਾ) , ਐੱਨ / ਕੈਡਿਟ ਬੀ ਜੀ ਐੱਮ ਆਰ ਅਤੇ ਐੱਨ/ਕੈਡਿਟ ਇੰਦਰਾਕਸ਼ੀ ਬੀ ਐੱਸ ਸੀ (ਐੱਚ) (ਸਾਲ ਦੂਜਾ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ । ਲੈਫਟੀਨੈਂਟ ਜਨਰਲ ਜੌਏ ਚੈਟਰਜੀ ਨੇ ਇਸ ਤੱਥ ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਵਿੱਚ ਤਾਜ਼ਾ ਤਰੀਨ ਜਾਣਕਾਰੀ ਤੋਂ ਜਾਣੂ ਰਹਿਣ ਦੀ ਲੋੜ ਹੈ ਅਤੇ ਇਸੇ ਸਮੇਂ ਸਾਫਟ ਹੁਨਰ ਅਤੇ ਪੇਸ਼ੇਵਰਾਨਾ ਪਹੁੰਚ ਉੱਤੇ ਵੀ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ।
ਇਹ ਸਮਾਗਮ ਰਵਾਇਤੀ ਢੰਗ ਨਾਲ ਦੀਵਾ ਜਗਾ ਕੇ ਸ਼ੁਰੂ ਕੀਤਾ ਗਿਆ ਤੇ ਇਸ ਦੀਵੇ ਨੂੰ ਮੇਜਰ ਜਨਰਲ ਸੋਨਾਲੀ ਘੋਸ਼ਾਲ ਵਧੀਕ ਡਾਇਰੈਕਟਰ ਜਨਰਲ ਮਿਲਟਰੀ ਨਰਸਿੰਗ ਸਰਵਿਸ ਨੇ ਮੇਜਰ ਜਨਰਲ ਸਮੀਤਾ ਦੇਵਰਾਨੀ ਪ੍ਰਿੰਸੀਪਲ ਮੈਟਰਨ, ਉਨ੍ਹਾਂ ਨੇ ਕਰਨਲ ਰੇਖਾ ਭੱਟਾਚਾਰਿਆ ਪ੍ਰਿੰਸੀਪਲ ਨੂੰ ਇਹ ਜਗਦਾ ਦੀਵਾ ਸਪੁਰਦ ਕੀਤਾ ਤੇ ਪ੍ਰਿੰਸੀਪਲ ਨੇ ਇਹ ਜਗਦਾ ਦੀਵਾ ਅਧਿਆਪਕਾਂ ਤੱਕ ਪਹੁੰਚਾਇਆ । ਅਧਿਆਪਕਾਂ ਨੇ ਫਿਰ ਪਹਿਲੇ ਸਾਲ ਦੇ ਨਰਸਿੰਗ ਵਿਦਿਆਰਥੀਆਂ ਨੂੰ ਇਹ ਰੌਸ਼ਨੀ ਦਿੱਤੀ । ਜਿਸ ਦਾ ਅਰਥ ਹੈ ਕਿ ਗਿਆਨ ਤੇ ਲਿਆਕਤ ਦੀ ਤਬਦੀਲੀ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ।
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ
(Release ID: 1702946)
Visitor Counter : 144