ਵਿੱਤ ਮੰਤਰਾਲਾ

ਸੀਜੀਐਸਟੀ ਈਸਟ ਦਿੱਲੀ ਕਮਿਸ਼ਨਰੇਟ ਨੇ 392 ਕਰੋੜ ਰੁਪਏ ਤੋਂ ਵੱਧ ਦੇ ਸਰਕਾਰੀ ਖਜ਼ਾਨੇ ਨੂੰ ਧੋਖਾ ਦੇਣ ਲਈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

Posted On: 05 MAR 2021 1:41PM by PIB Chandigarh

ਜਾਅਲੀ ਬਿਲਿੰਗ ਕਾਰਵਾਈਆਂ ਨੂੰ ਜੜੋਂ ਖਤਮ ਕਰਨ ਦੀ ਨਿਰੰਤਰ ਕੋਸ਼ਿਸ਼ ਵਿਚ ਕੇਂਦਰੀ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੀ.ਜੀ.ਐੱਸ.ਟੀ.) ਕਮਿਸ਼ਨਰੇਟ, ਦਿੱਲੀ (ਈਸਟ) ਦੇ ਅਧਿਕਾਰੀਆਂ ਨੇ ਇਕ ਹੋਰ ਸਫਲਤਾ ਹਾਸਲ ਕੀਤੀ ਜਦੋਂ ਜਾਂਚ ਵਿਚ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਪੈਦਾ ਕਰਨ ਅਤੇ ਇਸ ਦਾ ਲਾਭ ਲੈਣ ਲਈ ਜਾਅਲੀ ਫਰਮਾਂ ਦੇ ਵੱਡੇ ਨੈੱਟਵਰਕ ਦਾ ਪਤਾ ਲਗਾਇਆ । ਵਸਤਾਂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਦਾ (ਆਈ.ਟੀ.ਸੀ.) ਹਾਸਿਲ ਕਰਨ ਲਈ ਜਾਅਲੀ ਕੰਪਨੀਆਂ ਦਾ ਨੈਟਵਰਕ ਇਕ ਸ਼੍ਰੀ ਨਰੇਸ਼ ਧੌਂਦਿਆਲ ਵੱਲੋਂ ਇਕ ਸ਼੍ਰੀ ਦਵੇਂਦਰ ਕੁਮਾਰ ਗੋਇਲ ਨਾਲ ਮਿਲ ਕੇ, ਜੋ ਪੇਸ਼ੇ ਵੱਜੋਂ ਚਾਰਟਰਡ ਅਕਾਉਂਟੈਂਟ ਹੈ, ਚਲਾਇਆ ਜਾ ਰਿਹਾ ਸੀ। ਸ੍ਰੀ ਨਰੇਸ਼ ਧੌਂਦਿਆਲ ਅਤੇ ਸ੍ਰੀ ਦਵਿੰਦਰ ਕੁਮਾਰ ਗੋਇਲ ਦੋਵੇਂ ਐਸਲ ਗਰੁੱਪ ਦੇ ਸਾਬਕਾ ਕਰਮਚਾਰੀ ਹਨ। ਹਾਲਾਂਕਿ ਇਸ ਵੇਲੇ ਉਹ ਐਸਲ ਸਮੂਹ ਨਾਲ ਅਧਿਕਾਰਤ ਤੌਰ ਤੇ ਕੰਮ ਨਹੀਂ ਕਰ ਰਹੇ ਹਨ, ਹਾਲਾਂਕਿ, ਉਹ ਉਪਰੋਕਤ ਸਮੂਹ ਨੂੰ ਅਯੋਗ ਆਈ.ਟੀ.ਸੀ. ਜਾਂਚਾਂ ਤੋਂ ਖੁਲਾਸਾ ਹੋਇਆ ਕਿ ਸੱਚੀਂ ਦਿੱਖ ਵਾਲੀਆਂ ਫਰਜ਼ੀ ਇੰਟਰਮੀਡੀਏਟਰੀ ਕੰਪਨੀਆਂ ਦੀ ਇਕ ਪਰਤ ਗੈਰ-ਮੌਜੂਦ ਅਤੇ ਜਾਅਲੀ ਫਰਮਾਂ ਤੋਂ ਜਾਅਲੀ ਆਈਟੀਸੀ ਨੂੰ ਕਿਸੇ ਚੀਜ਼ ਜਾਂ ਸੇਵਾਵਾਂ ਦੀ ਅਸਲ ਸਪਲਾਈ ਤੋਂ ਬਗੈਰ ਐਸਸਲ ਗਰੁੱਪ ਦੀਆਂ ਕੰਪਨੀਆਂ ਨੂੰ ਦੇਣ ਲਈ ਬਣਾਈ ਗਈ ਸੀ।  ਇਹ ਸਪੱਸ਼ਟ ਤੌਰ ਤੇ ਐਸਲ ਸਮੂਹ ਨੂੰ ਜੀਐਸਟੀ ਦੇ ਅਯੋਗ ਇਨਪੁਟ ਟੈਕਸ ਕ੍ਰੈਡਿਟ, ਆਮਦਨ ਟੈਕਸ ਤੋਂ ਬਚਾਉਣ ਲਈ ਕਿਤਾਬਾਂ ਦੇ ਖਰਚਿਆਂ ਅਤੇ ਸੂਚੀਬੱਧ ਕੰਪਨੀਆਂ ਦੀਆਂ ਸ਼ੇਅਰ ਕੀਮਤਾਂ ਨੂੰ ਦਬਾਉਣ ਲਈ ਆਪਣਾ ਕਾਰੋਬਾਰ ਵਧਾਉਣ ਦੇ ਯੋਗ ਬਣਾਉਣ ਲਈ ਕੀਤਾ ਗਿਆ ਸੀ। 

 ਸ਼੍ਰੀ ਨਰੇਸ਼ ਧੌਂਦਿਆਲ ਨੇ ਏਸੈਲ ਸਮੂਹ ਲਈ ਕਈ ਨਕਲੀ ਵਿਚੋਲਗੀ ਵਾਲੀਆਂ ਬਹੁ ਕੰਪਨੀਆਂ ਸਥਾਪਿਤ ਕੀਤੀਆਂ ਜਦਕਿ ਸ੍ਰੀ ਦਵੇਂਦਰ ਕੁਮਾਰ ਗੋਇਲ, ਸੀਏ ਨੇ ਅਜਿਹੀਆਂ ਫਰਜ਼ੀ ਅਤੇ ਵਿਚੋਲਗੀ ਵਾਲੀਆਂ ਕੰਪਨੀਆਂ ਲਈ ਵੱਖ-ਵੱਖ ਹੋਰ ਨਕਲੀ ਅਤੇ ਗੈਰ-ਮੌਜੂਦ ਕੰਪਨੀਆਂ ਦੇ ਜਾਅਲੀ ਚਲਾਨਾਂ ਦਾ ਪ੍ਰਬੰਧ ਕੀਤਾ। ਅਜਿਹੀਆਂ ਨਕਲੀ ਵਿਚੋਲਗੀ ਵਾਲੀਆਂ ਕੰਪਨੀਆਂ ਦੁਆਰਾ ਪਾਸ ਕੀਤੇ ਗਏ ਕੁੱਲ ਜਾਅਲੀ ਇਨਪੁਟ ਟੈਕਸ ਕ੍ਰੈਡਿਟ 92.18 ਕਰੋੜ ਰੁਪਏ ਅੰਕਿਆ ਗਿਆ, ਜਦੋਂ ਕਿ ਵੱਡੇ ਨੈਟਵਰਕ ਨਾਲ ਸਬੰਧਤ ਹੋਰ ਨਕਲੀ ਅਤੇ ਗੈਰ-ਮੌਜੂਦ ਕੰਪਨੀਆਂ ਦੁਆਰਾ ਪਾਸ ਕੀਤੇ ਗਏ ਕੁੱਲ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਰੁਪਏ ਦੀ ਰਕਮ 300 ਕਰੋੜ ਰੁਪਏ ਤੋਂ ਵੱਧ ਸੀ। ਸਿੰਡੀਕੇਟ ਨੇ ਇਸ ਤਰ੍ਹਾਂ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਤੋਂ ਵੱਧ ਦਾ ਧੋਖਾ ਦਿੱਤਾ ਹੈ। 392 ਕਰੋੜ ਰੁਪਏ ਦੇ ਹੋਰ ਜਾਅਲੀ ਚਲਾਨ ਜਾਰੀ ਕਰਕੇ 3,000 ਕਰੋੜ ਰੁਪਏ ਦੇ ਬੋਗਸ ਚਾਲਾਨ ਬਿਨਾਂ ਕਿਸੇ ਸਾਮਾਨ ਜਾਂ ਸੇਵਾਵਾਂ ਦੀ ਅਸਲ ਸਪਲਾਈ ਤੋਂ ਸਾਮਣੇ ਆਏ ਹਨ, ਜਿਸਦੇ ਜਾਂਚ ਵਿੱਚ ਅੱਗੇ ਹੋਰ ਵਧਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਮੈਸਰਜ਼ ਵਰਟੀਲਿੰਕ ਮੀਡੀਆ ਸਲਿਉਸ਼ਨਜ਼ ਪ੍ਰਾਈਵੇਟ ਲਿਮਟਿਡ ਨੇ ਟੈਕਸ ਚੋਰੀ ਦੀ ਗੱਲ ਮੰਨ ਲਈ ਹੈ ਅਤੇ ਆਪਣੀ ਮਰਜ਼ੀ ਨਾਲ 2.5 ਕਰੋੜ ਰੁਪਏ ਜਮ੍ਹਾ ਕਰਵਾਏ ਹਨ।

ਦਵੇਂਦਰ ਕੁਮਾਰ ਗੋਇਲ, ਸੀਏ ਨੇ ਸਰਕਾਰੀ ਖਜ਼ਾਨੇ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਇੱਕ ਡੂੰਘੀ ਅਪਰਾਧਿਕ ਸਾਜਿਸ਼ ਰਚੀ ਸੀ ਅਤੇ ਜਾਣਬੁੱਝ ਕੇ ਕੀਤੇ ਗਏ ਅਪਰਾਧਾਂ ਨੂੰ ਸੀਜੀਐਸਟੀ ਦੀ ਧਾਰਾ 132 (1) (ਬੀ) ਅਤੇ 132 (1) (ਸੀ) ਦੇ ਤਹਿਤ ਦਰਸਾਇਆ ਗਿਆ ਸੀ। ਐਕਟ, 2017 ਜੋ ਧਾਰਾ 132 (5) ਦੀਆਂ ਧਾਰਾਵਾਂ ਦੇ ਅਨੁਸਾਰ ਸਮਝੌਤਾਯੋਗ ਅਤੇ ਗੈਰ-ਜ਼ਮਾਨਤੀ ਅਪਰਾਧ ਹਨ ਅਤੇ ਐਕਟ ਆਈਬੀਆਈਡੀ ਦੀ ਧਾਰਾ 132 ਦੀ ਉਪ ਧਾਰਾ 1 ਦੀ ਧਾਰਾ (i) ਦੇ ਅਧੀਨ ਸਜ਼ਾ ਯੋਗ ਹੈ। ਸ਼੍ਰੀ ਨਰੇਸ਼ ਧੌਂਦਿਆਲ ਅਤੇ ਸ੍ਰੀ ਦਵੇਂਦਰ ਕੁਮਾਰ ਗੋਇਲ, ਸੀਏ ਨੂੰ ਸੀਜੀਐਸਟੀ ਐਕਟ, 2017 ਦੀ ਧਾਰਾ 69 (1) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ 04.03.2021 ਨੂੰ ਡਿਉਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਇਨ੍ਹਾਂ ਨੂੰ 18.03.2021 ਤੱਕ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਦੱਸਣਾ ਜਰੂਰੀ ਹੈ ਕਿ ਜੀਐਸਟੀ ਕੇਂਦਰੀ ਟੈਕਸ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਦਿੱਲੀ ਜ਼ੋਨ ਨੇ 4, 450.86 ਕਰੋੜ ਰੁਪਏ ਦੀ ਜੀ ਐਸ ਟੀ ਚੋਰੀ ਦੇ ਵੱਖ ਵੱਖ ਮਾਮਲਿਆਂ ਵਿੱਚ 30 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 

----------------------------------------------------------------------

 ਆਰ ਐਮ /ਕੇ ਐਮ ਐਨ 


(Release ID: 1702739) Visitor Counter : 224