ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

‘ਸੰਕਲਨ’ ਆਈਆਈਐੱਸਐੱਫ -2020 ਦਾ ਇੱਕ ਦਸਤਾਵੇਜ਼ ਹੈ ਜੋ ਇਸ ਵਿਸ਼ਾਲ ਵਿਗਿਆਨ ਫੈਸਟੀਵਲ ਦੇ ਕੀਤੇ ਗਏ ਯਤਨਾਂ ਅਤੇ ਨਤੀਜਿਆਂ ਨੂੰ ਦਰਸਾਉਂਦਾ ਹੈ: ਡਾ. ਸ਼ੇਖਰ ਸੀ ਮੰਡੇ, ਡੀਜੀ-ਸੀਐੱਸਆਈਆਰ ਅਤੇ ਸਕੱਤਰ ਡੀਐੱਸਆਈਆਰ


ਆਈਆਈਐੱਸਐੱਫ ਵਿਗਿਆਨ ਦੀ ਇੱਕ ਮੁਹਿੰਮ ਬਣ ਗਿਆ ਹੈ ਅਤੇ ਇਹ ਹੋਰ ਹਿਤਧਾਰਕਾਂ ਦੇ ਨਾਲ ਸਾਰੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ: ਪ੍ਰੋ. ਆਸ਼ੂਤੋਸ਼ ਸ਼ਰਮਾ, ਡੀਐੱਸਟੀ ਸਕੱਤਰ

Posted On: 04 MAR 2021 5:22PM by PIB Chandigarh

ਸੀਐੱਸਆਈਆਰ-ਨੈਸ਼ਨਲ ਇੰਸਟੀਚਿਊਟ ਆਫ ਸਾਇੰਸ, ਟੈਕਨੋਲੋਜੀ ਅਤੇ ਵਿਕਾਸ ਅਧਿਐਨ (ਐੱਨਆਈਐੱਸਟੀਏਡੀਐੱਸ) - NISTADS ਨੇ ਆਈਆਈਐੱਸਐੱਫ -2020 ਦੇ ਨਤੀਜੇ ਨੂੰ ਅੱਜ ਨਵੀਂ ਦਿੱਲੀ ਵਿੱਚ ਇੱਕ ਵਿਗਿਆਨਕ ਰਿਪੋਰਟ “ਸੰਕਲਨ” ਦੇ ਰੂਪ ਵਿੱਚ ਸਾਹਮਣੇ ਲਿਆਉਣ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ।

  

 ਇਸ ਮੌਕੇ “ਸੰਕਲਨ” ਅਤੇ “ਸੀਐੱਸਆਈਆਰ ਕੰਮਪੇਡੀਅਮ ਆਫ ਟੈਕਨੋਲੋਜੀਜ਼ -2021” ਵੀ ਜਾਰੀ ਕੀਤੇ ਗਏ।

 

 ਆਪਣੇ ਸੰਬੋਧਨ ਵਿੱਚ, ਡਾ. ਸ਼ੇਖਰ ਸੀ ਮੰਡੇ, ਡੀਜੀ-ਸੀਐੱਸਆਈਆਰ ਅਤੇ ਸਕੱਤਰ ਡੀਐੱਸਆਈਆਰ, ਨੇ ਆਈਆਈਐੱਸਐੱਫ 2020 ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਜਦੋਂ ਅਸੀਂ ਮਹਾਮਾਰੀ ਦੌਰਾਨ ਆਈਆਈਐੱਸਐੱਫ ਨੂੰ ਆਯੋਜਿਤ ਕਰਨ ਬਾਰੇ ਸੋਚਿਆ, ਸਾਨੂੰ ਯਕੀਨ ਨਹੀਂ ਸੀ ਕਿ ਇਹ ਫਲਦਾਇਕ ਹੋਏਗਾ ਜਾਂ ਨਹੀਂ। ਪਰ ਜਦੋਂ ਅਸੀਂ ਅੱਗੇ ਵਧੇ ਤਾਂ ਸਾਨੂੰ ਵਿਭਾਗਾਂ, ਸੰਸਥਾਵਾਂ, ਵਿਗਿਆਨੀਆਂ ਅਤੇ ਵਿਗਿਆਨ ਪ੍ਰੇਮੀਆਂ ਦਾ ਸਹਿਯੋਗ ਮਿਲਿਆ ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਲੋਕਾਂ ਅਤੇ ਸਮਰਪਿਤ ਪ੍ਰਬੰਧਕਾਂ ਦੀ ਸਹਾਇਤਾ ਤੋਂ ਬਿਨਾਂ, ਅਸੀਂ ਸਫਲ ਨਹੀਂ ਹੋ ਸਕਦੇ ਸੀ। ਉਨ੍ਹਾਂ ਅੱਗੇ ਕਿਹਾ “ਆਈਆਈਐੱਸਐੱਫ -2020 ਦਾ "ਸੰਕਲਨ" ਇੱਕ ਦਸਤਾਵੇਜ਼ ਹੈ ਜੋ ਇਸ ਵਿਸ਼ਾਲ ਵਿਗਿਆਨ ਉਤਸਵ ਦੇ ਕੀਤੇ ਗਏ ਯਤਨਾਂ ਅਤੇ ਨਤੀਜਿਆਂ ਨੂੰ ਦਰਸਾਉਂਦਾ ਹੈ।”

ਆਪਣਾ ਵਰਚੁਅਲ ਸੰਬੋਧਨ ਕਰਦਿਆਂ ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਆਈਆਈਐੱਸਐੱਫ ਇੱਕ ਵਿਗਿਆਨਕ ਮੁਹਿੰਮ ਬਣ ਗਿਆ ਹੈ ਅਤੇ ਇਹ ਹੋਰ ਹਿਤਧਾਰਕਾਂ ਦੇ ਨਾਲ ਸਾਰੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਗਿਆਨ ਫੈਸਟੀਵਲ ਦਾ ਹਰੇਕ ਅਗਲਾ ਸੰਸਕਰਣ ਸਮਾਜ ਵਿੱਚ ਵਧੇਰੇ ਗਤੀਸ਼ੀਲ ਅਤੇ ਵਧੇਰੇ ਫਲਦਾਇਕ ਗਤੀਵਿਧੀ ਵਿੱਚ ਤਬਦੀਲ ਹੋ ਰਿਹਾ ਹੈ।

 

 ਇਸ ਮੌਕੇ, ਹਾਜ਼ਰੀਨ ਅਤੇ ਪ੍ਰਬੰਧਕਾਂ ਦਾ ਸੁਆਗਤ ਕਰਦਿਆਂ ਨੋਡਲ ਸੰਸਥਾ ਦੇ ਮੁੱਖ ਕੋਆਰਡੀਨੇਟਰ ਅਤੇ ਡਾਇਰੈਕਟਰ ਪ੍ਰੋਫੈਸਰ ਰੰਜਨਾ ਅਗਰਵਾਲ ਨੇ ਕਿਹਾ, “ਅਸੀਂ ਆਈਆਈਐੱਸਐੱਫ ਦੇ ਸਾਰੇ ਹਿਤਧਾਰਕਾਂ ਅਤੇ ਭਾਗੀਦਾਰਾਂ ਨੂੰ ਵਰਚੁਅਲ ਪਲੇਟਫਾਰਮ ‘ਤੇ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਨਾ ਸਿਰਫ ਵਿਸ਼ਵ ਭਰ ਦੇ ਲੋਕਾਂ ਨਾਲ ਜੁੜਨ ਵਿੱਚ ਸਫਲ ਹੋਏ, ਬਲਕਿ ਇਕੋ ਸਮੇਂ, ਅਸੀਂ ਉਨ੍ਹਾਂ ਲੋਕਾਂ ਨਾਲ ਵੀ ਜੁੜੇ ਜਿਹੜੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ।” 

 

 ਉਨਾਂ ਇਹ ਵੀ ਕਿਹਾ ਕਿ ਆਈਆਈਐੱਸਐੱਫ 2020 ਵਿੱਚ, 41 ਵਿਭਿੰਨ ਈਵੈਂਟਸ ਹੋਈਆਂ ਸਨ ਅਤੇ ਹਰ ਇੱਕ ਸਮਾਜ ਅਤੇ ਮਨੁੱਖਤਾ ਨਾਲ ਬਹੁਤ ਜਿਆਦਾ ਸਬੰਧਤ ਸੀ। ਡਾ. ਅਗਰਵਾਲ ਨੇ ਸਮੂਹ ਪ੍ਰਬੰਧਕੀ ਏਜੰਸੀਆਂ, ਵਿਗਿਆਨੀਆਂ, ਵਿਦਿਆਰਥੀਆਂ ਅਤੇ ਆਈਆਈਐੱਸਐੱਫ ਦੇ ਹੋਰ ਹਿਤਧਾਰਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

 ਬਾਇਓਟੈਕਨੋਲੌਜੀ ਵਿਭਾਗ (ਡੀਬੀਟੀ), ਭਾਰਤ ਸਰਕਾਰ, ਸ਼ੁਰੂਆਤ ਤੋਂ ਹੀ ਆਈਆਈਐੱਸਐੱਫ ਦੇ ਪ੍ਰਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਰਿਹਾ ਹੈ। ਡਾ. ਸੀ ਪੀ ਗੋਇਲ, ਜੁਆਇੰਟ ਸਕੱਤਰ, ਡੀਬੀਟੀ ਨੇ ਇਸ ਮੌਕੇ ਕਿਹਾ ਕਿ ਵਿਗਿਆਨ ਮਨੁੱਖੀ ਭਲਾਈ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਆਈਆਈਐੱਸਐੱਫ ਨਾ ਸਿਰਫ ਵਿਦਿਆਰਥੀਆਂ ਅਤੇ ਵਿਗਿਆਨ ਦੇ ਪ੍ਰੇਮੀਆਂ ਨੂੰ ਉਤਸ਼ਾਹਤ ਕਰਦਾ ਹੈ ਬਲਕਿ ਇਹ ਸਮਾਜ ਅਤੇ ਮਨੁੱਖਤਾ ਦੀ ਸੇਵਾ ਵੀ ਕਰਦਾ ਹੈ। 

 

 ਡਾ. ਵਿਜੇ ਪੀ ਭੱਟਕਰ, ਰਾਸ਼ਟਰੀ ਪ੍ਰਧਾਨ, ਵਿਜਨਨਾ ਭਰਤੀ ਨੇ ਇਸ ਸੰਕਲਨ ਸਮਾਰੋਹ ਵਿੱਚ ਪ੍ਰਧਾਨਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਆਈਆਈਐੱਸਐੱਫ ਸਿਰਫ ਸਾਲਾਨਾ ਸਮਾਗਮ ਹੀ ਨਹੀਂ, ਬਲਕਿ ਇਹ ਹੁਣ ਵਿਗਿਆਨ ਦੀ ਇੱਕ ਮੁਹਿੰਮ ਬਣ ਗਿਆ ਹੈ। “2015 ਵਿੱਚ, ਇਸ ਨੂੰ ਇੱਕ ਛੋਟੀ ਜਿਹੀ ਸ਼ੁਰੂਆਤ ਵਜੋਂ ਸ਼ੁਰੂ ਕੀਤਾ ਗਿਆ ਸੀ ਅਤੇ ਸਭ ਤੋਂ ਪਹਿਲਾ ਆਈਆਈਐੱਸਐੱਫ ਆਈਆਈਟੀ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਜਦੋਂ ਅਸੀਂ ਪਹਿਲੇ ਆਈਆਈਐੱਸਐੱਫ ਦਾ ਆਯੋਜਨ ਕੀਤਾ, ਤਾਂ ਅਸੀਂ ਇਹ ਨਹੀਂ ਸੋਚਿਆ ਸੀ ਕਿ ਇਹ ਸਾਲਾਨਾ ਸਮਾਗਮ ਬਣ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਅਸੀਂ ਆਈਆਈਐੱਸਐੱਫ 2020 ਨੂੰ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਸੀ, ਤਾਂ ਵਿਸ਼ਵ ਅਤੇ ਸਾਡੇ ਦੇਸ਼ ਭਾਰਤ ਨੂੰ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਪ੍ਰਬੰਧਕਾਂ, ਹਿਤਧਾਰਕਾਂ ਅਤੇ ਹਿੱਸਾ ਲੈਣ ਵਾਲਿਆਂ ਨੇ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਸਫਲ ਬਣਾਇਆ। ਇਹ ਸਫਲਤਾ ਵੱਡੀ ਹੁੰਦੀ ਗਈ ਕਿਉਂਕਿ ਅਸੀਂ ਮਹਾਮਾਰੀ ਦੀ ਸਥਿਤੀ ਵਿਚ ਵੀ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਵਿਗਿਆਨਕ ਸੈਸ਼ਨਾਂ, ਪੈਨਲ ਵਿਚਾਰ ਵਟਾਂਦਰੇ, ਐਕਸਪੋ, ਪੋਸਟਰ ਪੇਸ਼ਕਾਰੀਆਂ, ਵਰਚੁਅਲ ਪਲੇਟਫਾਰਮ 'ਤੇ ਲਾਈਵ ਪ੍ਰਦਰਸ਼ਨਾਂ ਅਤੇ ਇਸ ਵਰਚੁਅਲ ਫੈਸਟੀਵਲ ਨੂੰ ਹਕੀਕਤ ਵਿੱਚ ਲਿਆਉਣ ਲਈ ਦਿਨ ਰਾਤ ਕੰਮ ਕਰਨਾ ਇੱਕ ਵੱਡੀ ਚੁਣੌਤੀ ਸੀ।”

 

ਸ਼੍ਰੀ ਜੈਅੰਤ ਸਹਿਸ੍ਰਬੂਧੇ, ਰਾਸ਼ਟਰੀ ਸੰਗਠਨ ਸਕੱਤਰ, ਵਿਜਨਨਾ ਭਾਰਤੀ (VIBHA) ਨੇ ਕਿਹਾ ਕਿ ਆਈਆਈਐੱਸਐੱਫ ਮਹਾਨ ਵਿਗਿਆਨਕ ਖੋਜਾਂ ਅਤੇ ਤਕਨੀਕੀ ਪ੍ਰਾਪਤੀਆਂ ਜੋ ਕਿ ਪ੍ਰਾਚੀਨ ਭਾਰਤ ਦੀ ਤਾਕਤ ਹੈ, ਦੀ ਜਾਗਰੂਕਤਾ ਦੁਆਰਾ ਚੰਗੇ ਵਿਗਿਆਨ ਦੀ ਪੈਰਵੀ ਕਰਨ ਲਈ ਉਤਸੁਕਤਾ ਪੈਦਾ ਕਰਦੀ ਹੈ।

 

 ਆਈਆਈਐੱਸਐੱਫ ਭਾਰਤ ਸਰਕਾਰ ਦੀ ਇੱਕ ਪਹਿਲ ਹੈ, ਜੋ ਕਿ ਡੀਐੱਸਟੀ, ਡੀਬੀਟੀ, ਐੱਮਓਈਐੱਸ, ਸੀਐੱਸਆਈਆਰ ਅਤੇ ਸਿਹਤ ਮੰਤਰਾਲੇ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ। ਵਿਜਨਨਾ ਭਾਰਤੀ(VIBHA) ਇਸ ਵਿਗਿਆਨ ਫੈਸਟੀਵਲ ਦੇ ਪਿੱਛੇ ਉਤਪ੍ਰੇਰਕ ਹੈ।

 

 ਉਤਸਵ ਉਹ ਅਵਸਰ ਹੁੰਦੇ ਹਨ ਜਿੱਥੇ ਲੋਕ ਇਕੱਠੇ ਹੁੰਦੇ ਹਨ, ਗੱਲਬਾਤ ਕਰਦੇ ਹਨ ਅਤੇ ਆਪਣੇ ਵਿਚਾਰਾਂ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਦੇ ਹਨ। ਲੋਕਾਂ ਨੂੰ ਵਿਗਿਆਨ ਦੀਆਂ ਹੋ ਰਹੀਆਂ ਘਟਨਾਵਾਂ ਅਤੇ ਐੱਸ ਐਂਡ ਟੀ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ ਬਾਰੇ ਜਾਗਰੂਕ ਕਰਨ ਲਈ ਵਿਸ਼ਵ ਭਰ ਵਿੱਚ ਵਿਗਿਆਨ ਫੈਸਟੀਵਲ ਆਯੋਜਿਤ ਕੀਤੇ ਗਏ ਹਨ। ਉਤਸਵ ਮਨਾਉਣਾ ਭਾਰਤੀ ਸਭਿਆਚਾਰ ਅਤੇ ਪਰੰਪਰਾਵਾਂ ਦੀਆਂ ਜੜ੍ਹਾਂ ਵਿੱਚ ਸਮਾਇਆ ਹੋਇਆ ਹੈ। ਇਸ ਲਈ, ਭਾਰਤ ਅੰਤਰਰਾਸ਼ਟਰੀ ਵਿਗਿਆਨ ਫੈਸਟੀਵਲ (ਆਈਆਈਐੱਸਐੱਫ) ਦੀ ਪ੍ਰੇਰਣਾ ਸਾਡੇ ਦੇਸ਼ ਦੀ ਸਭਿਆਚਾਰਕ ਵਿਰਾਸਤ ਤੋਂ ਲਈ ਗਈ ਹੈ।

 

 ਆਈਆਈਐੱਸਐੱਫ ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਦਾ ਇੱਕ ਜੀਵੰਤ ਪ੍ਰਗਟਾਵਾ ਹੈ ਜੋ ਵਿਸ਼ਵ ਨੂੰ ਵੀ ਜੋੜਦਾ ਹੈ। ਇਹ ਇੱਕ ਵਿਲੱਖਣ ਪ੍ਰੋਗਰਾਮ ਹੈ ਕਿਉਂਕਿ ਇਹ ਚੁਣੌਤੀਆਂ ਅਤੇ ਹੱਲਾਂ ਬਾਰੇ ਵਿਚਾਰ ਵਟਾਂਦਰੇ ਲਈ ਵਿਦਿਆਰਥੀਆਂ, ਅਧਿਆਪਕਾਂ, ਵਿਗਿਆਨੀਆਂ, ਨਵੀਨਤਾਕਾਰੀਆਂ, ਕਾਰੀਗਰਾਂ, ਕਿਸਾਨਾਂ, ਡਿਪਲੋਮੈਟਾਂ, ਨੀਤੀ ਨਿਰਮਾਤਾਵਾਂ ਅਤੇ ਇਥੋਂ ਤੱਕ ਕਿ ਐੱਸ ਐਂਡ ਟੀ ਮੰਤਰੀਆਂ ਨੂੰ ਵੀ ਸ਼ਾਮਲ ਕਰਦਾ ਹੈ। ਆਈਆਈਐੱਸਐੱਫ ਇੱਕ ਅਜਿਹਾ ਮੰਚ ਹੈ ਜੋ ਸਮਾਜ ਦੇ ਹਰ ਹਿੱਸੇ ਨੂੰ ਸ਼ਾਮਲ ਕਰਦਾ ਹੈ ਭਾਵੇਂ ਉਹ ਕਿਸਾਨ, ਕਾਰੀਗਰ, ਗ੍ਰਾਮੀਣ ਜਾਂ ਵਿਗਿਆਨੀ ਜਾਂ ਨੀਤੀ ਨਿਰਮਾਤਾ ਹੋਵੇ। ਇਸ ਪਰਿਪੇਖ ਵਿੱਚ, ਆਈਆਈਐੱਸਐੱਫ ਬੇਮਿਸਾਲ ਅਤੇ ਜੀਵੰਤ ਪ੍ਰਯੋਗ ਹੈ।

 

 ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਬਹੁਤ ਸਾਰੇ ਵਿਭਿੰਨ ਰੂਪਾਂ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਕਿ ਭਾਸ਼ਣ, ਸੰਵਾਦ, ਪੈਨਲ ਵਿਚਾਰ ਵਟਾਂਦਰੇ ਅਤੇ ਬਹਿਸ;  ਹੈਂਡਜ਼ਔਨ-ਡੈਮੋਨਸਟ੍ਰੇਸ਼ਨ, ਸ਼ੋਅ, ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਜ਼ਰੀਏ;  ਵਿਗਿਆਨ ਨਾਲ ਜੁੜੇ ਥੀਏਟਰ ਦੇ ਰੂਪ ਵਿੱਚ, ਆਦਿ। ਵਿਗਿਆਨ ਫੈਸਟੀਵਲ ਦਾ ਉਦੇਸ਼ ਅੰਤਮ ਨਤੀਜੇ ਵਜੋਂ ਨਾਗਰਿਕਾਂ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਹਤ ਕਰਨ ਲਈ ਵਿਗਿਆਨ ਨਾਲ ਜੋੜਨਾ ਹੈ।

 

ਆਈਆਈਐੱਸਐੱਫ ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ ਅਤੇ ਆਈਆਈਐੱਸਐੱਫ 2020 ਛੇਵਾਂ ਸੰਸਕਰਣ ਸੀ। ਇਸ ਵਿਸ਼ਾਲ ਵਰਚੁਅਲ ਫੈਸਟੀਵਲ ਜ਼ਰੀਏ 22 ਤੋਂ 25 ਦਸੰਬਰ 2020 ਦੇ ਦੌਰਾਨ ਦੁਨੀਆ ਭਰ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਇਕੱਤਰ ਕੀਤਾ ਗਿਆ। 

 

ਆਈਆਈਐੱਸਐੱਫ 22 ਦਸੰਬਰ 2020 ਨੂੰ, ਵਿਸ਼ਵ ਪ੍ਰਸਿੱਧ ਗਣਿਤਕਾਰ ਸ਼੍ਰੀਨਿਵਾਸ ਰਾਮਾਨੁਜਨ ਦੇ ਜਨਮਦਿਨ ਤੋਂ ਸ਼ੁਰੂ ਹੋਇਆ ਅਤੇ 25 ਦਸੰਬਰ, 2020 ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ਮੌਕੇ ਸਮਾਪਤ ਹੋਇਆ, ਜਿਨ੍ਹਾਂ ਨੇ "ਜੈ ਵਿਗਿਆਨ" ਨੂੰ “ਜੈ ਜਵਾਨ ... ਜੈ ਕਿਸਾਨ” ਨਾਲ ਜੋੜਿਆ।

 

 ਇਸ ਸਾਲ ਦੇ ਫੈਸਟੀਵਲ ਦਾ ਵਿਸ਼ਾ ਸੀ ‘ਆਤਮਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਵਿਗਿਆਨ’ ਜਿਸਨੇ ਆਤਮਨਿਰਭਰ ਭਾਰਤ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਗਿਆਨਕ ਅਤੇ ਤਕਨੀਕੀ ਕੋਸ਼ਿਸ਼ਾਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ। ਇਸ ਸਾਲ, 9 ਬ੍ਰੌਡ ਵਰਟੀਕਲ ਦੇ ਅਧੀਨ ਕੁੱਲ 41 ਈਵੈਂਟ ਹੋਏ। 

 

 ਆਈਆਈਐੱਸਐੱਫ ਦੇ ਪ੍ਰੋਗਰਾਮਾਂ ਵਿੱਚ ਪ੍ਰਮੁੱਖ ਵਿਗਿਆਨੀਆਂ, ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ, ਵਿਗਿਆਨ ਸੰਚਾਰਕਾਂ, ਫਿਲਮ ਨਿਰਮਾਤਾਵਾਂ, ਉੱਦਮੀਆਂ ਤੋਂ ਇਲਾਵਾ ਕਈ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ ਅਤੇ ਅੰਤਰਰਾਸ਼ਟਰੀ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

 

 ਆਈਆਈਐੱਸਐੱਫ 2020 ਵਿੱਚ, ਪੰਜ (05) ਗਿਨੀਜ਼ ਵਰਲਡ ਰਿਕਾਰਡ ਵੀ ਬਣੇ। ਇਹ ਰਿਕਾਰਡ ਸਨ- ਸਭ ਤੋਂ ਵੱਡਾ ਵਿਗਿਆਨ ਫੈਸਟੀਵਲ (2000 ਦੇ ਤਕਰੀਬਨ ਪ੍ਰਤੀ ਦਿਨ ਸਿਖਰ ਸਮੇਂ ‘ਤੇ), ਸੰਨ-ਡਾਇਲ ਡਿਵਾਈਸ ਮੇਕਿੰਗ (5000 ਵਿਦਿਆਰਥੀ), ਔਨਲਾਈਨ ਹੈਂਡ ਹਾਈਜੀਨ ਲੈਸਨ ਐਂਡ ਐਕਟੀਵਿਟੀ (30,000 ਵਿਦਿਆਰਥੀ), ਪ੍ਰੋਟੈਕਟਿਵ ਮਾਸਕ ਲਗਾਉਣਾ ਅਤੇ ਔਨਲਾਈਨ ਸਹੁੰ ਲੈਣੀ (30,000 ਵਿਦਿਆਰਥੀ) ਅਤੇ ਪੋਸ਼ਣ ਅਤੇ ਸਿਹਤ ਸਬਕ (35,000 ਵਿਦਿਆਰਥੀ)।

 

*********


 

ਐੱਨਬੀ / ਕੇਜੀਐੱਸ / (ਇੰਨਪੁਟਸ: ਸੀਐੱਸਆਈਆਰ-ਨਿਸਕੈਅਰ ਅਤੇ ਸੀਐੱਸਆਈਆਰ-ਨਿਸਟੈਡਜ਼)

 



(Release ID: 1702597) Visitor Counter : 92


Read this release in: Hindi , Urdu , English , Bengali