ਸਿੱਖਿਆ ਮੰਤਰਾਲਾ

ਦੋ ਨਵੇਂ ਕੇਂਦਰੀ ਵਿਦਿਆਲੇ, ਕਰਨਾਟਕ ਅਤੇ ਪੰਜਾਬ ਹਰੇਕ ਵਿੱਚ ਇੱਕ ਵਿਦਿਆਲਾ ਖੋਲਿਆ ਗਿਆ; ਸਿੱਖਿਆ ਮੰਤਰੀ ਨੇ ਐਲਾਨ ਕੀਤਾ

Posted On: 04 MAR 2021 5:29PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿੰਸ਼ਕ' ਨੇ ਅੱਜ ਕਰਨਾਟਕ ਅਤੇ ਪੰਜਾਬ ਦੇ ਰਾਜ ਵਿਚ ਇਕ-ਇਕ ਕੇਂਦਰੀ ਵਿਦਿਆਲਾ ਖੋਲ੍ਹਣ ਦਾ ਐਲਾਨ ਕੀਤਾ। ਕਰਨਾਟਕ ਦੇ ਬੇਲਾਗਾਵੀ ਅਤੇ ਸਦਾਲਗਾਇਸ ਅਤੇ ਪੰਜਾਬ ਵਿਚ ਕੇਵੀ ਆਈਆਈਟੀ, ਰੋਪੜ ਵਿਚ ਦੋ ਨਵੇਂ ਕੇਂਦਰੀ ਵਿਦਿਆਲੇ ਖੋਲ੍ਹੇ ਗਏ, ਜਿਨਾ ਨਾਲ ਕੇਂਦਰੀ ਵਿਦਿਆਲਾ ਸੰਗਠਨ ਦੇ ਪਰਿਵਾਰ ਵਿਚ ਦੋ ਨਵੇਂ ਵਾਧੇ ਹੋਏ ਹਨ। ਇਨ੍ਹਾਂ ਦੋਹਾਂ ਕੇਂਦਰੀ ਵਿਦਿਆਲਿਆਂ ਦੇ ਖੁਲ੍ਹਣ ਨਾਲ ਦੇਸ਼ ਵਿਚ ਕੇਂਦਰੀ ਵਿਦਿਆਲਿਆਂ ਦੀ ਕੁਲ ਸੰਖਿਆ 1247 ਹੋ ਗਈ ਹੈ।

 

 

ਸ਼ੁਰੂਆਤ ਵਿਚ ਇਹ ਦੋਵੇਂ ਵਿਦਿਆਲੇ ਪਹਿਲੀ ਤੋਂ ਪੰਜਵੀ ਸ਼੍ਰੇਣੀ ਤੱਕ ਕੰਮ ਕਰਨਗੇ ਅਤੇ ਉਸ਼ ਤੋਂ ਬਾਅਦ ਇਨ੍ਹਾਂ ਨੂੰ 12ਵੀਂ ਸ਼੍ਰੇਣੀ ਤੱਕ ਵਧਾਇਆ ਜਾਵੇਗਾ। ਜਦੋਂ ਇਹ ਵਿਦਿਆਲੇ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਇਲਾਕੇ ਦੇ ਤਕਰੀਬਨ 1000 ਵਿਦਿਆਰਥੀਆਂ ਨੂੰ ਹਰੇਕ ਸਕੂਲ ਵਿਚ ਲਾਭ ਪਹੁੰਚੇਗਾ। ਦੋਹਾਂ ਵਿਦਿਆਲਿਆਂ ਵਿਚ ਦਾਖ਼ਲੇ ਦੀ ਪ੍ਰਕ੍ਰਿਆ 2021-22 ਦੇ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਹੋਵੇਗੀ।

 

ਕੇਵੀ ਸਦਾਲਗਾਇਸ ਇਕ ਸਿਵਲ ਸੈਕਟਰ ਵਿਦਿਆਲਾ ਹੈ ਅਤੇ ਰਾਜ ਸਰਕਾਰ ਵਲੋਂ ਉਪਲਬਧ ਕਰਵਾਈ ਗਈ ਇਮਾਰਤ ਵਿਚ ਉਦੋਂ ਤੱਕ ਕੰਮ ਕਰੇਗਾ ਜਦੋਂ ਤੱਕ ਨਵੀਂ ਇਮਾਰਤ ਦਾ ਨਿਰਮਾਣ ਨਹੀਂ ਹੋ ਜਾਂਦਾ।

 

ਕੇਵੀ ਆਈਆਈਟੀ ਰੋਪੜ, ਇੰਸਟੀਚਿਊਟ ਵਲੋਂ ਉਪਲਬਧ ਕਰਵਾਈ ਗਈ ਇਸ ਦੀ ਆਪਣੀ ਇਮਾਰਤ ਵਿਚ ਕੰਮ ਕਰਨਾ ਸ਼ੁਰੂ ਕਰੇਗਾ।

 

ਕੇਵੀ ਸਦਾਲਗਾਇਸ ਕਰਨਾਟਕ ਦੇ ਸੰਸਦੀ ਹਲਕੇ ਚਿਕੌੜੀ (ਜ਼ਿਲਾ ਬੇਲਾਗਾਵੀ) ਵਿਚ ਹੈ ਜਦਕਿ ਕੇਵੀ ਆਈਆਈਟੀ ਰੋਪੜ ਪੰਜਾਬ ਦੇ ਅਨੰਦਪੁਰ ਸਾਹਿਬ ਸੰਸਦੀ ਹਲਕੇ (ਜ਼ਿਲ੍ਹਾ ਰੂਪਨਗਰ) ਵਿਚ ਹੈ।

 ਸਥਾਪਨਾ ਦੇ ਸਾਲ 1963 ਵਿਚ 20 ਸਕੂਲਾਂ ਤੋਂ ਕੇਵੀਐਸ ਦੇ ਹੁਣ 2020-21 ਦੇ ਸਾਲ ਵਿਚ 1247 ਸਕੂਲ ਹਨ ਜਿਨ੍ਹਾਂ ਵਿਚ ਵਿਦੇਸ਼ਾਂ ਦੇ ਸਕੂਲ ਯਾਨੀਕਿ ਮਾਸਕੋ, ਕਾਠਮੰਡੂ, ਤਹਿਰਾਨ ਦੇ ਸਕੂਲ ਵੀ ਸ਼ਾਮਿਲ ਹਨ। ਹੁਣ ਦੀ ਤਰੀਖ ਤੱਕ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਐਨਰੋਲਮੈਂਟ 13,93,668 ਹੈ।

-----------------------------  

ਐਮਸੀ /ਕੇਪੀ /ਏਕੇ



(Release ID: 1702539) Visitor Counter : 138


Read this release in: English , Urdu , Hindi