ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ ਪੀ ਐੱਫ ਓ ਨੇ ਸਮਾਜਿਕ ਸੁਰੱਖਿਆ ਫਾਇਦੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਸਬਸਕ੍ਰਾਈਬਰਜ਼ ਨੂੰ ਵੀ ਦਿੱਤੇ
ਸੀ ਬੀ ਟੀ ਦੀ ਮੀਟਿੰਗ ਈ ਪੀ ਐੱਫ ਐਕਟ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਿਸਥਾਰ ਕਰਨ ਤੋਂ ਬਾਅਦ ਪਹਿਲੀ ਵਾਰ ਸ਼੍ਰੀਨਗਰ ਵਿੱਚ 04 ਮਾਰਚ ਨੂੰ ਹੋਈ
Posted On:
04 MAR 2021 4:48PM by PIB Chandigarh
ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵਿੱਚ ਈ ਪੀ ਐੱਫ ਅਤੇ ਐੱਮ ਪੀ ਐਕਟ 1952 ਨੂੰ ਲਾਗੂ ਕਰਨ ਦੇ ਸਿੱਟੇ ਵਜੋਂ 31 ਅਕਤੂਬਰ 2019 ਤੋਂ ਈ ਪੀ ਐੱਫ ਨੇ ਪ੍ਰਾਵੀਡੈਂਟ ਫੰਡ , ਪੈਨਸ਼ਨ ਅਤੇ ਇੰਸ਼ੋਰੈਂਸ ਫਾਇਦਿਆਂ ਦਾ ਪਹਿਲਾਂ ਤੋਂ ਲਾਗੂ ਜੇ ਕੇ ਪੀ ਐੱਫ ਐਕਟ ਦੇ ਨਾਲ ਨਾਲ ਨਵੀਂਆਂ ਘੇਰੇ ਵਿੱਚ ਲਿਆਂਦੀਆਂ ਸੰਸਥਾਵਾਂ ਦੇ ਮੁਲਾਜ਼ਮਾਂ ਅਤੇ ਮੌਜੂਦਾ ਸੰਸਥਾਵਾਂ ਦੇ ਸਾਰੇ ਮੁਲਾਜ਼ਮਾਂ ਤੱਕ ਵਿਸਥਾਰ ਕਰ ਦਿੱਤਾ ਹੈ । ਈ ਪੀ ਐੱਫ ਓ ਨੇ ਸ੍ਰੀਨਗਰ ਅਤੇ ਜੰਮੂ ਵਿੱਚ ਖੇਤਰੀ ਦਫ਼ਤਰ ਸਥਾਪਿਤ ਕੀਤੇ ਹਨ ਅਤੇ ਲੇਹ ਵਿੱਚ ਸਹੂਲਤ ਕੇਂਦਰ ਸਥਾਪਿਤ ਕੀਤਾ ਹੈ ।
ਈ ਪੀ ਐੱਫ ਦੇ ਸੈਂਟਰਲ ਬੋਰਡ ਆਫ ਟਰਸਟੀਜ਼ ਦੀ 228ਵੀਂ ਮੀਟਿੰਗ ਅੱਜ ਸ਼੍ਰੀਨਗਰ , ਜੰਮੂ ਤੇ ਕਸ਼ਮੀਰ ਵਿੱਚ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ , ਕੇਂਦਰੀ ਰਾਜ ਮੰਤਰੀ , ਕਿਰਤ ਅਤੇ ਰੋਜ਼ਗਾਰ (ਸੁਤੰਤਰ ਚਾਰਜ) ਦੀ ਪ੍ਰਧਾਨਗੀ ਹੇਠ ਹੋਈ । ਇਸ ਵਿੱਚ ਵਾਈਸ ਚੇਅਰਮੈਨਸਿ਼ੱਪ ਸ਼੍ਰੀ ਅਪੂਰਵਾ ਚੰਦਰ , ਸਕੱਤਰ , ਕਿਰਤ ਅਤੇ ਰੋਜ਼ਗਾਰ ਅਤੇ ਮੈਂਬਰ ਸਕੱਤਰ ਸ਼੍ਰੀ ਸੁਨੀਲ ਬਰਥਵਾਲ , ਕੇਂਦਰੀ ਪੀ ਐੱਫ ਕਮਿਸ਼ਨਰ ਵੀ ਸ਼ਾਮਲ ਹੋਏ ।
ਸੀ ਬੀ ਟੀ ਦੇ ਪ੍ਰਧਾਨ ਨੇ ਜੰਮੂ ਕਸ਼ਮੀਰ ਅਤੇ ਲੱਦਾਖ਼ ਵਿੱਚ ਈ ਪੀ ਐੱਫ ਓ ਦੇ ਸੰਚਾਲਨਾਂ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ , ਜਿਸ ਵਿੱਚ ਇਹਨਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਮਾਜਿਕ ਸੁਰੱਖਿਆ ਸਕੀਮਾਂ ਦੇ ਵਿਸਥਾਰ ਲਈ ਈ ਪੀ ਐੱਫ ਓ ਵੱਲੋਂ ਕੀਤੇ ਯਤਨ ਸ਼ਾਮਲ ਹਨ । ਸੀ ਬੀ ਟੀ ਨੇ ਜੰਮੂ ਕਸ਼ਮੀਰ ਦੇ ਖੇਤਰੀ ਦਫ਼ਤਰਾਂ ਦੀ ਸਹਿਜ ਕਾਰਗੁਜ਼ਾਰੀ ਲਈ ਵੱਖ ਵੱਖ ਲੋੜੀਂਦੇ ਕੈਡਰ ਦੀਆਂ 98 ਨੌਕਰੀਆਂ ਕਾਇਮ ਕਰਨ ਲਈ ਵੀ ਮਨਜ਼ੂਰੀ ਦਿੱਤੀ ਹੈ ਅਤੇ ਜੰਮੂ ਤੇ ਕਸ਼ਮੀਰ ਈ ਪੀ ਐੱਫ ਓ ਦੇ ਅਧਿਕਾਰੀਆਂ ਅਤੇ ਸਾਰੇ ਸਟਾਫ਼ ਨੂੰ ਸਹਿਜਤਾ ਨਾਲ ਸੀ ਬੀ ਟੀ , ਈ ਪੀ ਐੱਫ ਵਿੱਚ ਸ਼ਾਮਲ ਕਰਨ ਲਈ ਰਾਹ ਪੱਧਰਾ ਕੀਤਾ ਹੈ ।
ਜੰਮੂ ਕਸ਼ਮੀਰ ਤੇ ਲੱਦਾਖ਼ ਵਿੱਚ ਈ ਪੀ ਐੱਫ ਓ ਤਹਿਤ ਸਮਾਜਿਕ ਸੁਰੱਖਿਆ ਸੰਸਥਾਵਾਂ ਦੇ ਘੇਰੇ ਵਿੱਚ 30 ਅਕਤੂਬਰ 2019 ਨੂੰ 3,458 ਤੋਂ ਵੱਧ ਕੇ 31 ਜਨਵਰੀ 2021 ਨੂੰ 4,754 ਹੋਣ ਨਾਲ 38% ਦਾ ਵਾਧਾ ਹੋਇਆ ਹੈ । ਇਹਨਾਂ ਸੰਸਥਾਵਾਂ ਲਈ ਪਹਿਲਾਂ ਚੱਲ ਰਹੇ ਮੈਨੂਅਲ ਕੰਮ ਵਾਤਾਵਰਣ ਦੀ ਜਗ੍ਹਾ ਤੇ ਈ ਪੀ ਐੱਫ ਓ ਲਈ ਆਨਲਾਈਨ ਵਾਤਾਵਰਣ ਲਾਗੂ ਕੀਤਾ ਗਿਆ ਹੈ , ਜਿਸ ਨਾਲ ਉਹਨਾਂ ਲਈ ਈਜ਼ ਆਫ ਡੂਇੰਗ ਬਿਜਨੇਸ ਵਧਿਆ ਹੈ । ਮਾਲਕ ਹੁਣ ਬਿਨਾਂ ਰੋਕ ਟੋਕ ਤੋਂ ਈ ਪੀ ਐੱਫ ਓ ਦੀਆਂ ਸੇਵਾਵਾਂ ਲੈ ਸਕਦੇ ਹਨ । ਇਹ ਸੇਵਾਵਾਂ ਲੈਣ ਲਈ ਆਨਲਾਈਨ ਬੋਰਡ ਵਰਤ ਕੇ ਲਈਆਂ ਜਾ ਸਕਦੀਆਂ ਹਨ । ਆਨਲਾਈਨ ਬੋਰਡ ਵਿੱਚ ਇਲੈਕਟ੍ਰੋਨਿਕ ਚਲਾਨ ਕਮ ਰਿਟਰਨ ਦਾਇਰ ਕਰਨਾ , ਇੰਟਰਨੈੱਟ ਬੈਕਿੰਗ ਰਾਹੀਂ ਅਦਾਇਗੀ , ਸੰਸਥਾਵਾਂ ਦਾ ਆਨਲਾਈਨ ਪੰਜੀਕਰਨ , ਈ ਜਾਂਚ ਅਤੇ ਵਰਚੂਅਲ ਸੁਣਵਾਈ ਆਦਿ ਲਈ ਵਰਤੀਆਂ ਜਾ ਸਕਦੀਆਂ ਹਨ । ਉਸ ਤੋਂ ਇਲਾਵਾ ਇਹ ਸੰਸਥਾਵਾਂ ਪਹਿਲਾਂ ਵਾਲੀ ਯੋਜਨਾ ਦੇ ਮੁਕਾਬਲੇ ਘੱਟ ਦਰ ਤੇ ਪ੍ਰਸ਼ਾਸਨਿਕ ਖਰਚੇ ਦੇ ਫਾਇਦੇ ਵੀ ਹੁਣ ਲੈ ਸਕਦੇ ਹਨ ।
ਈ ਪੀ ਐੱਫ ਓ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਅਕਤੂਬਰ 2019 ਵਿੱਚ 1.2 ਲੱਖ ਦੇ ਮੁਕਾਬਲੇ ਜਨਵਰੀ 2021 ਵਿੱਚ 2.11 ਲੱਖ ਸਬਸਕ੍ਰਾਈਬਰਸ ਤੱਕ ਵਧਾ ਦਿੱਤੀਆਂ ਗਈਆਂ ਹਨ , ਜਿਸ ਨਾਲ 63% ਪੰਜੀਕਰਨ ਦਾ ਵਰਨਣਯੋਗ ਵਾਧਾ ਹੋਇਆ ਹੈ । ਈ ਪੀ ਐੱਫ ਓ ਤਹਿਤ ਮਰਨ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਈ ਡੀ ਐੱਲ ਆਈ ਫਾਇਦਾ ਵਧਾ ਕੇ 6 ਲੱਖ ਰੁਪਏ ਕੀਤਾ ਗਿਆ ਹੈ । ਪਹਿਲਾਂ ਇਹ 70,000 ਰੁਪਏ ਤੱਕ ਸੀਮਤ ਸੀ , ਹੋਰ ਇਹਨਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਬਸਕ੍ਰਾਈਬਰਸ ਈ ਪੀ ਐੱਫ ਓ ਵੱਲੋਂ ਪੈਨਸ਼ਨ ਦੇ ਰੂਪ ਵਿੱਚ ਵਧੀਕ ਸਮਾਜਿਕ ਸੁਰੱਖਿਆ ਕਵਰ ਵੀ ਲੈ ਸਕਣਗੇ । ਜੰਮੂ ਕਸ਼ਮੀਰ ਤੇ ਲੱਦਾਖ ਦੇ 22 ਜਿ਼ਲਿ੍ਆਂ ਵਿੱਚੋਂ 12 ਜਿ਼ਲਿ੍ਆਂ ਦੇ ਪਹਿਲਾਂ ਤੋਂ ਚੱਲ ਰਹੇ ਜੇ ਕੇ ਪੀ ਐੱਫ ਐਕਟ ਤਹਿਤ ਆਉਂਦੇ ਮੈਂਬਰਾਂ ਦੇ ਖਾਤੇ ਈ ਪੀ ਐੱਫ ਓ ਵਿੱਚ 100% ਮੁਕੰਮਲ ਤਬਦੀਲ ਕਰ ਦਿੱਤੇ ਗਏ ਹਨ । ਇਹਨਾਂ ਵਿੱਚ ਡੋਡਾ , ਕਿਸ਼ਤਵਾਰ , ਰਾਮਬੰਨ , ਰਾਜੌਰੀ , ਪੁਣਛ , ਗੰਦਰਬਲ , ਬਾਂਦੀਪੋਰ , ਕੁਲਗਾਮ , ਕੁਪਵਾੜਾ , ਬਾਰਾਮੁੱਲਾ , ਲੇਹ ਅਤੇ ਲੱਦਾਖ਼ ਸ਼ਾਮਲ ਹਨ । ਇਸ ਵਿੱਚ 1,660 ਕਰੋੜ ਰੁਪਏ ਵਾਲੀਆਂ ਤਬਦੀਲ ਕੀਤੀਆਂ 2,338 ਸੰਸਥਾਵਾਂ ਵੀ ਸ਼ਾਮਲ ਹਨ ।
ਕੋਵਿਡ 19 ਮਹਾਮਾਰੀ ਦੌਰਾਨ ਇਹਨਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਬਸਕ੍ਰਾਈਬਰਸ ਦੇ 1,353 ਕੋਵਿਡ ਐਡਵਾਂਸ ਦਾਅਵੇ ਈ ਪੀ ਐੱਫ ਓ ਨੇ ਨਿਪਟਾਏ ਹਨ ਅਤੇ ਲਾਭਪਾਤਰੀਆਂ ਨੂੰ 218.01 ਲੱਖ ਰੁਪਏ ਵੰਡੇ ਹਨ । ਇਸੇ ਸਮੇਂ ਦੌਰਾਨ 1,820 ਹੋਰ ਦਾਅਵੇ ਵੀ ਨਿਪਟਾਏ ਗਏ ਅਤੇ ਲਾਭਪਾਤਰੀਆਂ ਨੂੰ 284.57 ਲੱਖ ਰੁਪਏ ਵੰਡੇ ਗਏ ।
ਸਿ਼ਕਾਇਤਾਂ ਦੇ ਜਲਦੀ ਨਿਪਟਾਰੇ ਲਈ ਈ ਪੀ ਐੱਫ ਓ ਇਨਹਾਊਸ ਆਨਲਾਈਨ ਸਿ਼ਕਾਇਤ ਨਜਿੱਠਣ ਵਾਲੇ ਪੋਰਟਲ ਈ ਪੀ ਐੱਫ ਆਈ ਜੀ ਐੱਨ ਐੱਸ ਦਾ ਜੰਮੂ ਕਸ਼ਮੀਰ ਤੇ ਲੱਦਾਖ਼ ਤੱਕ ਵਿਸਥਾਰ ਕੀਤਾ ਗਿਆ ਹੈ । ਇਸ ਤੋਂ ਇਲਾਵਾ ਵਾਟਸਐੱਪ ਅਧਾਰਿਤ ਹੈਲਪਲਾਈਨ ਕਮ ਸਿ਼ਕਾਇਤ ਨਿਪਟਾਰੇ ਨੂੰ ਵੀ ਚਾਲੂ ਕੀਤਾ ਗਿਆ ਹੈ ।
ਭਾਰਤ ਸਰਕਾਰ ਦੀਆਂ ਸਕੀਮਾਂ ਦੇ ਫਾਇਦੇ ਵੀ ਇਹਨਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਭਾਈਵਾਲਾਂ ਤੱਕ ਵਧਾਏ ਗਏ ਹਨ । ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀ ਐੱਮ ਜੀ ਕੇ ਵਾਈ) ਤਹਿਤ 1919 ਸੰਸਥਾਵਾਂ ਦੇ 23,309 ਮੁਲਾਜ਼ਮਾਂ ਨੂੰ 368.03 ਲੱਖ ਰੁਪਏ ਪੀ ਐੱਫ ਮੈਂਬਰਾਂ ਦੇ ਖਾਤਿਆਂ ਵਿੱਚ ਪਹੁੰਚਾ ਕੇ ਫਾਇਦਾ ਦਿੱਤਾ ਗਿਆ ਹੈ । ਇਸੇ ਤਰ੍ਹਾਂ 01—10—2020 ਤੋਂ ਲਾਗੂ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏ ਬੀ ਆਰ ਵਾਈ) ਤਹਿਤ 107 ਸੰਸਥਾਵਾਂ ਦੇ 957 ਮੁਲਾਜ਼ਮਾਂ ਨੂੰ ਵੀ ਫਾਇਦੇ ਦਿੱਤੇ ਗਏ ਹਨ ਅਤੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵਿੱਚ 15.21 ਲੱਖ ਰੁਪਏ ਵੰਡੇ ਗਏ ਹਨ । ਈ ਪੀ ਐੱਫ ਓ ਜੰਮੂ ਕਸ਼ਮੀਰ ਤੇ ਲੱਦਾਖ਼ ਦੇ ਭਾਗੀਦਾਰਾਂ ਜੋ ਈ ਪੀ ਐੱਫ ਤੇ ਐੱਮ ਪੀ ਐਕਟ ਦੇ ਘੇਰੇ ਵਿੱਚ ਆਉਂਦੇ ਹਨ, ਨੂੰ ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਇੰਸ਼ੋਰੈਂਸ ਬੈਨੇਫਿਟਸ ਦੇ ਰੂਪ ਵਿੱਚ ਸਮਾਜਿਕ ਸੁਰੱਖਿਆ ਕਵਰ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਇਹ ਫਾਇਦੇ ਇਹਨਾਂ ਮੈਂਬਰਾਂ ਨੂੰ ਰੋਕ ਮੁਕਤ ਢੰਗ ਨਾਲ ਦਿੱਤੇ ਜਾਂਦੇ ਹਨ ।
ਐੱਮ ਐੱਸ / ਜੇ ਕੇ
(Release ID: 1702536)
Visitor Counter : 147