ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਵਰਲਡ ਹੀਅਰਿੰਗ ਡੇਅ ਤੇ , ਡਾਕਟਰ ਹਰਸ਼ ਵਰਧਨ ਨੇ ਏ ਆਈ ਆਈ ਐੱਸ ਐੱਚ ਮੈਸੂ ਰੁ ਵੱਲੋਂ ਦੇਸ਼ ਭਰ ਵਿੱਚ 6 ਨਵੇਂ "ਆਊਟਰੀਚ ਸਰਵਿਸ ਸੈਂਟਰਸ ਫਾਰ ਕਮਿਊਨਿਕੇਸ਼ਨ ਡਿਸਆਰਡਰਜ਼" ਦਾ ਵਰਚੂਅਲੀ ਉਦਘਾਟਨ ਕੀਤਾ
ਜੋ ਲੋਕ ਰਾਤ ਨੂੰ 10 ਵਜੇ ਤੋਂ ਬਾਅਦ ਉੱਚੇ ਸ਼ੋਰ ਅਤੇ ਆਵਾਜ਼ਾਂ ਦਾ ਵਿਰੋਧ ਕਰਦੇ ਹਨ , ਹਰੇਕ ਦੇ ਕੰਨ ਤੇ ਲਗਾਤਾਰ ਪੈਣ ਵਾਲੇ ਸ਼ੋਰ ਨਾਲ ਹੋਣ ਵਾਲੇ ਗੰਭੀਰ ਖਤਰੇ ਤੋਂ ਜਾਣੂ ਹਨ — ਡਾਕਟਰ ਹਰਸ਼ ਵਰਧਨ
"ਨਵਜੰਮੇ ਬੱਚੇ ਦੀ ਸਕਰੀਨਿੰਗ , ਸਕੂਲ ਸਕਰੀਨਿੰਗ ਅਤੇ ਵੱਖ ਵੱਖ ਕਮਿਊਨਿਕੇਸ਼ਨ ਡਿਸਆਡਰਜ਼ ਬਾਰੇ ਆਮ ਜਨਤਾ ਨੂੰ ਸੰਵੇਦਨਸ਼ੀਲ ਕਰਨ ਬਾਰੇ ਪ੍ਰੋਗਰਾਮਾਂ , ਜਲਦੀ ਤੋਂ ਜਲਦੀ ਪਤਾ ਲਾਉਣਾ ਅਤੇ ਦਖ਼ਲ ਦੇਣ ਨੂੰ ਆਊਟਰੀਚ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ"
Posted On:
03 MAR 2021 4:54PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵਰਚੂਅਲੀ ਦੇਸ਼ ਭਰ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ (ਏ ਆਈ ਆਈ ਐੱਸ ਐੱਚ) ਮੈਸੂਰ ਵੱਲੋਂ 6 ਨਵੇਂ "ਆਊਟਰੀਚ ਸਰਵਿਸ ਸੈਂਟਰਜ਼ ਫਾਰ ਕਮਿਊਨਿਕੇਸ਼ਨ ਡਿਸਆਰਡਰਜ਼" ਦਾ ਵਰਲਡ ਹੀਅਰਿੰਗ ਡੇਅ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ । ਨਵੇਂ 6 ਆਊਟਰੀਚ ਸਰਵਿਸ ਸੈਂਟਰਜ਼ ਹੇਠ ਲਿਖੇ ਹਨ :—
1. ਇੰਦਰਾ ਗਾਂਧੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਪਟਨਾ , ਬਿਹਾਰ ।
2. ਬੀਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ , ਬਿਦਰ , ਕਰਨਾਟਕ ।
3. ਬਿਲਾਗਾਵੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ , ਬਿਲਾਗਾਵੀ , ਕਰਨਾਟਕ ।
4. ਕਰਨਾਟਕ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ , ਹੁਬਲੀ , ਕਰਨਾਟਕ ।
5. ਏ ਆਈ ਆਈ ਐੱਮ ਐੱਸ , ਭੂਵਨੇਸ਼ਵਰ , ਉਡੀਸ਼ਾ ।
6. ਸ਼੍ਰੀ ਦੇਵ ਰਾਜ ਉਰਸ ਅਕੈਡਮੀ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ , ਕੋਲਾਰ , ਕਰਨਾਟਕ ।
ਡਾਕਟਰ ਹਰਸ਼ ਵਰਧਨ ਨੇ ਡੀ ਜੀ ਐੱਚ ਐੱਸ — ਪੀ ਜੀ ਆਈ ਐੱਮ ਈ ਆਰ ਵੱਲੋਂ "ਸੁਣਨ ਦੇ ਨੁਕਸਾਨ ਨੂੰ ਰੋਕੋ ਬਾਰੇ ਤਸਵੀਰਾਂ ਵਾਲੀ ਗਾਇਡਬੁੱਕ" ਅਤੇ ਆਈ ਸੀ ਐੱਮ ਆਰ — ਏ ਆਈ ਆਈ ਐੱਮ ਐੱਸ ਦੁਆਰਾ ਰਿਪੋਰਟ ਵੀ ਜਾਰੀ ਕੀਤੀ ।
ਡਾਕਟਰ ਵਰਧਨ ਨੇ ਏ ਆਈ ਆਈ ਐੱਸ ਐੱਚ ਨੂੰ ਦੇਸ਼ ਵਿੱਚ 6 ਨਵੇਂ “ਆਊਟਰੀਚ ਸਰਵਿਸ ਸੈਂਟਰਸ ਫਾਰ ਕਮਿਊਨਿਕੇਸ਼ਨ ਡਿਸਆਰਡਰਜ਼” ਲਾਂਚ ਕਰਨ ਲਈ ਵਧਾਈ ਦਿੱਤੀ । ਕੇਂਦਰੀ ਮੰਤਰੀ ਨੇ ਕਿਹਾ ,"ਅਜਿਹੇ ਰੋਗਾਂ ਨਾਲ ਪੀੜ੍ਹਤ ਮੌਜੂਦਾ ਵਿਅਕਤੀਆਂ ਦੀ ਗਿਣਤੀ ਅਤੇ ਅਜਿਹੀ ਵਸਤੂ ਲਈ ਮਾਹਿਰਾਂ ਅਤੇ ਪੇਸ਼ੇਵਰਾਨਾ ਦੀ ਕਮੀ ਨੂੰ ਮਹਿਸੂਸ ਕਰਦਿਆਂ ਦੇਸ਼ ਭਰ ਦੇ ਹਸਪਤਾਲਾਂ ਵਿੱਚ ਆਊਟਰੀਚ ਸਰਵਿਸ ਸੈਂਟਰਜ਼ ਸ਼ੁਰੂ ਕਰਨ ਦੀ ਲੋੜ ਹੈ" । ਉਹਨਾਂ ਹੋਰ ਕਿਹਾ ਕਿ “ਸਾਨੂੰ ਦੇਸ਼ ਦੇ ਨਾ ਸੇਵਾ ਵਾਲੇ ਖੇਤਰਾਂ ਅਤੇ ਸੇਵਾ ਰਹਿਤ ਖੇਤਰਾਂ ਵਿੱਚ ਸੰਚਾਰ ਰੋਗਾਂ ਵਾਲੇ ਵਿਅਕਤੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉੱਥੇ ਜਾਣ ਦਾ ਉਦੇਸ਼ ਰੱਖਣਾ ਚਾਹੀਦਾ ਹੈ । ਇਹ ਸੰਚਾਰ ਰੋਗਾਂ ਦੀ ਜਾਂਚ ਅਤੇ ਜਲਦੀ ਪਛਾਣ ਕਰਨ ਯੋਗ ਹੋਵੇਗਾ ਅਤੇ ਜਲਦੀ ਦਖ਼ਲ ਨਾਲ ਬੋਲਣ , ਭਾਸ਼ਾ ਅਤੇ ਸਮਝਣ ਲਈ ਹੋਣ ਵਾਲੇ ਨੁਕਸਾਨ ਨੂੰ ਰੋਕ ਕੇ ਬੱਚੇ ਦੇ ਸਮੁੱਚੇ ਵਿਕਾਸ ਦੀ ਸਹੂਲਤ ਦੇਵੇਗਾ”। ਡਾਕਟਰ ਹਰਸ਼ ਵਰਧਨ ਨੇ ਕਿਹਾ ,"ਇਹ ਦਿਨ ਉਹਨਾਂ ਲਈ ਬਹੁਤ ਮਹੱਤਵਪੂਰਨ ਹੈ । ਸੰਚਾਰ ਅਤੇ ਚੰਗੀ ਤਰ੍ਹਾਂ ਸੁਨਣਾ ਜਿ਼ੰਦਗੀ ਦੇ ਸਾਰੇ ਪੱਧਰਾਂ ਤੇ ਮਹੱਤਵਪੂਰਨ ਹਨ । ਜਿ਼ੰਦਗੀ ਵਿੱਚ ਸਮੇਂ ਸਿਰ ਕਾਰਵਾਈ ਕਰਕੇ ਇਸ ਨੂੰ ਰੋਕਣ ਅਤੇ ਸੁਣਨ ਦੇ ਨੁਕਸਾਨ ਨੂੰ ਘੱਟ ਕਰਨ ਲਈ ਲੋੜੀਂਦਾ ਹੈ । ਮੈਂ ਆਪਣੇ ਮੈਡੀਕਲ ਦਿਨਾਂ ਤੋਂ ਹੀ ਸੰਚਾਰ ਰੋਗਾਂ ਵਾਲੇ ਲੋਕਾਂ ਨੂੰ ਦੇਖਿਆ ਅਤੇ ਸਮਝਿਆ ਹੈ । ਸੰਚਾਰ ਰੋਗ ਕੇਵਲ ਵਿਅਕਤੀ ਤੇ ਹੀ ਪ੍ਰਭਾਵ ਨਹੀਂ ਪਾਉਂਦੇ , ਬਲਕਿ ਪੂਰ ਪਰਿਵਾਰ ਤੇ ਵੱਡੇ ਪ੍ਰਭਾਵ ਪਾ ਸਕਦੇ ਹਨ । ਜਦੋਂ ਇਹ ਅਯੋਗਤਾਵਾਂ ਨੂੰ ਪਛਾਣਿਆ ਨਹੀਂ ਜਾਂਦਾ ਅਤੇ ਜਾਂਚ ਨਹੀਂ ਕੀਤੀ ਜਾਂਦੀ ਅਤੇ ਇਹਨਾਂ ਦੀ ਪ੍ਰਬੰਧ ਨਹੀਂ ਕੀਤਾ ਜਾਂਦਾ , ਇਹ ਸਮੁੱਚੇ ਵਿਕਾਸ ਤੇ ਮਹੱਤਵਪੂਰਨ ਨਾਕਰਾਤਮਕ ਪ੍ਰਭਾਵ ਪਾ ਸਕਦੇ ਹਨ । ਬਹਿਰੇਪਣ ਅਤੇ ਸੁਣਨ ਦੇ ਨੁਕਸਾਨ ਨੂੰ ਕਿਵੇਂ ਰੋਕਣਾ ਹੈ , ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਵਿਸ਼ਵ ਵਿੱਚ ਕੰਨ ਅਤੇ ਸੁਣਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨਾ ਵੀ ਮਹੱਤਵਪੂਰਨ ਹੈ"।
ਸੰਚਾਰ ਰੋਗਾਂ ਦੇ ਪ੍ਰਬੰਧਨ ਅਤੇ ਕੰਟਰੋਲ ਕਰਕੇ ਜਲਦੀ ਦਖ਼ਲ ਅਤੇ ਜਲਦੀ ਪਛਾਣ ਦੀ ਲੋੜ ਤੇ ਜ਼ੋਰ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ , ਘੱਟ ਸੁਣਨਾ ਬੱਚਿਆਂ ਦੇ ਵਿਕਾਸ ਵਿੱਚ ਖਰਾਬ ਬੋਲਣ ਅਤੇ ਖਰਾਬ ਭਾਸ਼ਾ ਵਿਕਸਿਤ ਕਰ ਸਕਦਾ ਹੈ । ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਸਮੁੱਚੇ ਵਿਕਾਸ ਤੇ ਅਸਰ ਪੈ ਸਕਦਾ ਹੈ । ਫਿਰ ਵੀ ਜੇ ਇਹਨਾਂ ਦੀ ਪਛਾਣ ਜਲਦੀ ਕੀਤੀ ਜਾਂਦੀ ਹੈ ਅਤੇ ਜਲਦੀ ਦਖ਼ਲ ਸ਼ੁਰੂ ਕੀਤਾ ਜਾਂਦਾ ਹੈ । ਇਹ ਰੋਗ ਦੇ ਨਕਾਰਾਤਮਕ ਸਿੱਟਿਆਂ ਨੂੰ ਘਟਾ ਸਕੇਗਾ"। ਉਹਨਾਂ ਨੇ ਆਮ ਲੋਕਾਂ ਵਿਚਾਲੇ ਪਹਿਲੇ ਚਿੰਨ੍ਹਾਂ ਅਤੇ ਇਲਾਜ ਬਾਰੇ ਜਾਗਰੂਕਤਾ ਦੀ ਘਾਟ ਤੇ ਟਿੱਪਣੀ ਕੀਤੀ । ਉਹਨਾਂ ਕਿਹਾ ,"ਅਕਸਰ ਲੋਕ ਜਲਦੀ ਸਕਰੀਨਿੰਗ ਅਤੇ ਸੰਚਾਰ ਰੋਗਾਂ ਲਈ ਉਪਲਬੱਧ ਇਲਾਜਾਂ ਬਾਰੇ ਜਾਗਰੂਕ ਨਹੀਂ ਹੁੰਦੇ । ਮਾਪਿਆਂ ਕੋਲ ਅਕਸਰ ਪਹਿਲੀ ਉਮਰ ਵਿੱਚ ਸੁਣਨ ਦੀ ਅਯੋਗਤਾ ਬਾਰੇ ਤਜ਼ਰਬਾ ਨਹੀਂ ਹੁੰਦਾ । ਮੌਜੂਦਾ ਉਪਲਬੱਧ ਡਾਟਾ ਨੂੰ ਦੇਖਦਿਆਂ, ਇਹਨਾਂ ਸੰਚਾਰ ਵਿਕਾਰਾਂ ਨੂੰ ਰੋਕਣ ਦੀ ਲੋੜ ਹੈ ਅਤੇ ਇਹ ਉਚਿਤ ਉਪਾਵਾਂ ਰਾਹੀਂ ਵੱਖ ਵੱਖ ਰਣਨੀਤੀਆਂ ਜਿਵੇਂ ਜਨਤਕ ਸਿੱਖਿਆ , ਜਲਦੀ ਪਛਾਣ ਤੋਂ ਬਾਅਦ ਜਲਦੀ ਅਤੇ ਲਗਾਤਾਰ ਦਖ਼ਲ ਨਾਲ ਇਲਾਜ ਕਰਕੇ ਮੁੜ ਪ੍ਰਭਾਵੀ ਬਣਾਇਆ ਜਾ ਸਕਦਾ ਹੈ"।
ਉਹਨਾਂ ਹੋਰ ਕਿਹਾ, "ਨਵਜੰਮੇ ਬੱਚੇ ਦੀ ਸਕਰੀਨਿੰਗ , ਸਕੂਲ ਸਕਰੀਨਿੰਗ ਅਤੇ ਵੱਖ ਵੱਖ ਸੰਚਾਰ ਰੋਗਾਂ ਬਾਰੇ ਆਮ ਜਨਤਾ ਨੂੰ ਸੰਵੇਦਨਸ਼ੀਲ ਕਰਨ ਬਾਰੇ ਪ੍ਰੋਗਰਾਮਾਂ , ਜਲਦੀ ਤੋਂ ਜਲਦੀ ਪਤਾ ਲਾਉਣਾ ਅਤੇ ਦਖ਼ਲ ਦੇਣ ਨੂੰ ਆਊਟਰੀਚ ਗਤੀਵਿਧੀ ਦੇ ਇੱਕ ਹਿੱਸੇ ਵਜੋਂ ਸੰਚਾਰ ਵਕਾਰਾਂ ਲਈ ਜਲਦੀ ਦਖ਼ਲ ਅਤੇ ਜਲਦੀ ਪਤਾ ਲਾਉਣ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ"। ਕੇਂਦਰੀ ਮੰਤਰੀ ਨੇ ਲਗਾਤਾਰ ਉੱਚੇ ਸ਼ੋਰ ਅਤੇ ਲੋਕਾਂ ਦੀ ਓਕੁਲਰ ਹੈਲਥ ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕੀਤੀ । ਸ਼ੋਰ ਨਾਲ ਹੋਣ ਵਾਲੇ ਸੁਨਣ ਦੇ ਨੁਕਸਾਨ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ , ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਤੇ ਸਾਨੂੰ ਇਸ ਤੇ ਕੰਮ ਕਰਨਾ ਚਾਹੀਦਾ ਹੈ । ਜੋ ਲੋਕ ਰਾਤ ਨੂੰ 10 ਵਜੇ ਤੋਂ ਬਾਅਦ ਉੱਚੇ ਸ਼ੋਰ ਅਤੇ ਆਵਾਜ਼ਾਂ ਦਾ ਵਿਰੋਧ ਕਰਦੇ ਹਨ , ਹਰੇਕ ਦੇ ਕੰਨ ਤੇ ਲਗਾਤਾਰ ਪੈਣ ਵਾਲੇ ਸ਼ੋਰ ਨਾਲ ਹੋਣ ਵਾਲੇ ਗੰਭੀਰ ਖਤਰੇ ਤੋਂ ਜਾਣੂ ਹਨ"।
ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ,"ਮੈਂ ਵਰਲਡ ਹੀਅਰਿੰਗ ਡੇਅ ਮੌਕੇ ਅਤੇ ਆਊਟਰੀਚ ਸਰਵਿਸ ਸੈਂਟਰਸ ਦੀ ਸ਼ੁਰੂਆਤ ਤੇ ਖੁਸ਼ੀ ਪ੍ਰਗਅ ਕਰਦਾ ਹਾਂ"। "ਭਾਰਤ ਇੱਕ ਵਿਸ਼ਵ ਸ਼ਕਤੀ ਵਜੋਂ ਉਭਰ ਰਿਹਾ ਹੈ ਅਤੇ ਅਜਿਹੀਆਂ ਸੰਸਥਾਵਾਂ ਸਾਰਿਆਂ ਲਈ ਸਿਹਤ ਦੇ ਟੀਚੇ ਨੂੰ ਵਧਾਉਂਦੀਆਂ ਹਨ"। ਉਹਨਾਂ ਕਿਹਾ ,"ਸੰਚਾਰ ਰੋਗ ਦਾ ਮਾਮਲਾ ਸਾਡੇ ਸਾਰਿਆਂ ਦੇ ਸਾਹਮਣੇ ਚੁਣੌਤੀ ਹੈ । ਆਮ ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਸ ਨਾਲ ਸਾਰੇ ਲੋਕਾਂ ਦਾ ਫਾਇਦਾ ਹੋਵੇ । ਹਰੇਕ ਬੱਚੇ ਨੂੰ ਉਚਿਤ ਤੌਰ ਤੇ ਚੈੱਕ ਕੀਤਾ ਜਾਣਾ ਚਾਹੀਦਾ ਹੈ ਅਤੇ ਸੰਚਾਰ ਰੋਗ ਹੋਣ ਦੀ ਸੂਰਤ ਵਿੱਚ ਜਲਦੀ ਇਲਾਜ ਨੂੰ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ" ।
ਸ਼੍ਰੀ ਮੰਗਲ ਪਾਂਡੇ , ਸਿਹਤ ਮੰਤਰੀ ਬਿਹਾਰ , ਸ਼੍ਰੀ ਰਾਜੇਸ਼ ਭੂਸ਼ਨ , ਸਕੱਤਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ , ਮਿਸ ਵੰਦਨਾ ਗੁਰਨਾਨੀ , ਵਧੀਕ ਸਕੱਤਰ , ਸ਼੍ਰੀ ਵਿਸ਼ਾਲ ਚੌਹਾਨ , ਸੰਯੁਕਤ ਸਕੱਤਰ , ਡਾਕਟਰ ਕੰਵਰਸੇਨ , ਵਧੀਕ ਡੀ ਜੀ ਐੱਚ ਐੱਸ , ਡਾਕਟਰ ਅਲੋਕ ਠੱਕਰ , ਐੱਚ ਓ ਡੀ (ਈ ਐਂਡ ਟੀ) ਏ ਆਈ ਆਈ ਐੱਮ ਐੱਸ ਨਵੀਂ ਦਿੱਲੀ , ਪ੍ਰੋਫੈਸਰ ਐੱਮ ਪੁਸ਼ਪਾਵਥੀ , ਡਾਇਰੈਕਟਰ ਏ ਆਈ ਐੱਸ ਐੱਸ , ਮੈਸੂਰ ਅਤੇ ਡਾਕਟਰ ਅਰੁਣ ਕੁਮਾਰ ਅੱਗਰਵਾਲ , ਸਾਬਕਾ ਡੀਨ ਮੌਲਾਨਾ ਅਜ਼ਾਦ ਮੈਡੀਕਲ ਕਾਲੇਜ ਨੇ ਵੀ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ ।
ਐੱਮ ਵੀ / ਐੱਸ ਜੇ
(Release ID: 1702344)
Visitor Counter : 233