ਪ੍ਰਿਥਵੀ ਵਿਗਿਆਨ ਮੰਤਰਾਲਾ

ਸਰਦੀ ਦੇ ਮੌਸਮ (ਜਨਵਰੀ - ਫਰਵਰੀ) ਅਤੇ ਫਰਵਰੀ, 2021 ਦੇ ਮਹੀਨੇ ਲਈ ਜਲਵਾਯੂ ਸਾਰ


ਦੇਸ਼ ਭਰ ਲਈ ਸਰਦੀ (ਜਨਵਰੀ - ਫਰਵਰੀ) ਦੇ ਮੌਸਮ ਅਤੇ ਫਰਵਰੀ, 2021 ਦੇ ਮਹੀਨੇ ਲਈ ਜਲਵਾਯੂ ਦਾ ਸਾਰ ਔਸਤ ਵੱਧ ਤੋਂ ਵੱਧ, ਔਸਤ ਘੱਟ ਤੋਂ ਘੱਟ ਅਤੇ ਔਸਤਨ ਦਰਮਿਆਨਾ ਤਾਪਮਾਨ ਆਮ ਨਾਲੋਂ ਸਮੁੱਚੇ ਤੌਰ ਤੇ ਉੱਪਰ ਰਿਹਾ

1981 ਤੋਂ 2010 ਦੇ ਅਰਸੇ ਤੇ ਆਧਾਰਤ ਜਲਵਾਯੂ ਸੰਬੰਧੀ ਡੇਟਾ ਆਮ ਅਤੇ ਵਿਸੰਗਤੀ ਦੀ ਗਣਨਾ ਲਈ ਇਸਤੇਮਾਲ ਕੀਤਾ ਗਿਆ (2021 ਵਿਚ ਵਾਸਤਵਿਕ ਔਸਤਨ ਤਾਪਮਾਨ - 1981-2010 ਦੇ ਡੇਟਾ ਤੇ ਆਧਾਰਤ ਆਮ ਤਾਪਮਾਨ)

ਸਮੁੱਚੇ ਭਾਰਤ ਵਿਚ ਫਰਵਰੀ ਦੇ ਮਹੀਨੇ ਦੌਰਾਨ ਬਾਰਿਸ਼ 1901 ਤੋਂ ਬਾਅਦ ਛੇਵੀਂ ਸਭ ਤੋਂ ਘੱਟ ਹੋਈ

ਫਰਵਰੀ, 2021 ਨੇ ਦੱਖਣੀ ਪੈਨਿਨਸੂਲਰ ਭਾਰਤ ਵਿਚ ਕੁਝ ਸਟੇਸ਼ਨਾਂ ਤੇ ਭਾਰੀ ਬਾਰਿਸ਼ ਵੇਖੀ

Posted On: 03 MAR 2021 10:15AM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ - ਸਰਦੀ (ਜਨਵਰੀ-ਫਰਵਰੀ) ਦੇ ਸੀਜ਼ਨ, 2021 ਦੇ ਤਾਪਮਾਨ ਦੀਆਂ ਵਿਸ਼ੇਸ਼ਤਾਵਾਂ  ਦੇਸ਼ ਲਈ 2021 ਦੀ ਸਰਦੀ ਦੌਰਾਨ ਸਮੁੱਚੇ ਤੌਰ ਤੇ ਵਾਸਤਵਿਕ ਤੌਰ ਤੇ ਔਸਤਨ ਵੱਧ ਤੋਂ ਵੱਧ, ਔਸਤਨ ਘੱਟ ਤੋਂ ਘੱਟ ਅਤੇ ਔਸਤਨ ਦਰਮਿਆਨਾ ਤਾਪਮਾਨ 1981-2010 ਦੇ ਅਰਸੇ ਤੇ ਆਧਾਰਤ 26.70 ਡਿਗਰੀ ਸੈਲਸੀਅਸ, 14.59 ਡਿਗਰੀ ਸੈਲਸੀਅਸ ਅਤੇ 20.65 ਡਿਗਰੀ ਸੈਲਸੀਅਸ ਦੇ ਮੁਕਾਬਲੇ ਲੜੀਵਾਰ 27.47 ਡਿਗਰੀ ਸੈਲਸੀਅਸ, 15.39 ਡਿਗਰੀ ਸੈਲਸੀਅਸ ਅਤੇ 21.43 ਡਿਗਰੀ ਸੈਲਸੀਅਸ ਰਿਹਾ। ਇਸ ਤਰ੍ਹਾਂ ਦੇਸ਼ ਲਈ ਔਸਤਨ ਵੱਧ ਤੋਂ ਵੱਧ, ਔਸਤਨ ਘੱਟ ਤੋਂ ਘੱਟ ਅਤੇ ਔਸਤਨ ਦਰਮਿਆਨਾ ਤਾਪਮਾਨ ਸਮੁੱਚੇ ਤੌਰ ਤੇ ਲੜੀਵਾਰ 0.77 ਡਿਗਰੀ ਸੈਲਸੀਅਸ, 0.80 ਡਿਗਰੀ ਸੈਲਸੀਅਸ ਅਤੇ 0.78 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। 1981 ਤੋਂ 2010 ਦੇ ਅਰਸੇ ਤੇ ਆਧਾਰਤ ਜਲਵਾਯੂ ਸੰਬੰਧੀ ਡੇਟਾ ਦੀ ਗਣਨਾ ਆਮ ਅਤੇ ਵਿਸੰਗਤੀਪੂਰਨ ਇਸਤੇਮਾਲ ਕੀਤਾ ਗਿਆ (2021 ਵਿਚ ਵਾਸਤਵਿਕ ਔਸਤਨ ਤਾਪਮਾਨ - 1981-2010 ਦੇ ਡੇਟਾ ਤੇ ਆਧਾਰਤ ਆਮ ਤਾਪਮਾਨ)।1971-2021 ਦੌਰਾਨ ਸਮੁੱਚੇ ਭਾਰਤ ਦਾ ਮੌਸਮੀ ਔਸਤਨ ਵੱਧ ਤੋਂ ਵੱਧ, ਔਸਤਨ ਘੱਟ ਤੋਂ ਘੱਟ ਅਤੇ ਔਸਤਨ ਦਰਮਿਆਨਾ ਤਾਪਮਾਨ ਚਿੱਤਰ-1 ਵਿਚ ਵਿਖਾਇਆ ਗਿਆ ਹੈ। ਚਾਰ ਹੋਮੋਜੀਨੀਅਸ ਖੇਤਰਾਂ (ਉੱਤਰੀ-ਪੱਛਮੀ, ਪੂਰਬੀ ਅਤੇ ਉੱਤਰ ਪੂਰਬੀ ਭਾਰਤ, ਮੱਧ ਅਤੇ ਦੱਖਣੀ ਪੈਨਿਸੂਲਰ ਭਾਰਤ ਲਈ ਔਸਤਨ ਤਾਪਮਾਨ ਚਿੱਤਰ-2 ਵਿਚ ਦਰਸਾਏ ਗਏ ਹਨ।

 

ਫਰਵਰੀ, 2021 ਦੇ ਮਹੀਨੇ ਲਈ ਤਾਪਮਾਨਾਂ ਦੀਆਂ ਵਿਸ਼ੇਸ਼ਤਾਵਾਂ -

ਫਰਵਰੀ, 2021 ਦੇ ਮਹੀਨੇ ਲਈ ਭਾਰਤ ਉੱਪਰ ਮਹੀਨਾਵਾਰ ਔਸਤਨ ਵੱਧ ਤੋਂ ਵੱਧ, ਔਸਤਨ ਘੱਟ ਤੋਂ ਘੱਟ ਅਤੇ ਔਸਤਨ ਦਰਮਿਆਨੇ ਤਾਪਮਾਨ ਦਾ ਸਥਾਨਕ ਤਾਪਮਾਨ ਪੈਟਰਨ (1981 ਤੋਂ 2010 ਦੇ ਅਰਸੇ) ਤੋਂ ਨਾਰਮਲ ਵੇਖਿਆ ਗਿਆ ਅਤੇ ਇਹ ਚਿੱਤਰ-4 ਵਿਚ ਦਿੱਤਾ ਗਿਆ ਹੈ। ਦੇਸ਼ ਲਈ ਸਮੁੱਚੇ ਤੌਰ ਤੇ ਫਰਵਰੀ, 2021 ਦੌਰਾਨ ਵਾਸਤਵਿਕ ਔਸਤਨ ਵੱਧ ਤੋਂ ਵੱਧ, ਔਸਤਨ ਘੱਟ ਤੋਂ ਘੱਟ ਅਤੇ ਔਸਤਨ ਦਰਮਿਆਨਾ ਤਾਪਮਾਨ ਲੜੀਵਾਰ 29.09 ਡਿਗਰੀ ਸੈਲਸੀਅਸ, 16.01   ਡਿਗਰੀ ਸੈਲਸੀਅਸ ਅਤੇ 22.55  ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਉੱਪਰ ਸੀ।

 

ਫਰਵਰੀ, 2021 ਦੌਰਾਨ ਸਮੁੱਚੇ ਤੌਰ ਤੇ ਉੱਤਰ ਪੱਛਮੀ ਭਾਰਤ ਤੇ ਔਸਤਨ ਵੱਧ ਤੋਂ ਵੱਧ ਅਤੇ ਔਸਤਨ ਦਰਮਿਆਨਾ ਤਾਪਮਾਨ ਲੜੀਵਾਰ 24.4  ਡਿਗਰੀ ਸੈਲਸੀਅਸ ਅਤੇ 16.92  ਡਿਗਰੀ ਸੈਲਸੀਅਸ ਸੀ। ਫਰਵਰੀ ਦੌਰਾਨ ਉੱਤਰ ਪੱਛਮੀ ਭਾਰਤ ਤੇ ਵੱਧ ਤੋਂ ਵੱਧ ਅਤੇ ਦਰਮਿਆਨਾ ਤਾਪਮਾਨ ਆਮ ਨਾਲੋਂ ਲਡ਼ੀਵਾਰ (2.94  ਡਿਗਰੀ ਸੈਲਸੀਅਸ  ਅਤੇ 2.11  ਡਿਗਰੀ ਸੈਲਸੀਅਸ 1901 ਤੱਕ) ਤੋਂ ਦੂਜਾ ਸਭ ਤੋਂ ਗਰਮ ਅਤੇ ਨਾਰਮਲ ਨਾਲੋਂ ਵੱਧ ਰਿਹਾ) ਚਿੱਤਰ-6, 1971-2021 ਦੌਰਾਨ ਉੱਤਰ ਪੱਛਮੀ ਭਾਰਤ ਦੀ ਸਮੇਂ ਦੀ ਲੜੀ ਨਾਲ ਮਹੀਨਾਵਾਰ ਔਸਤਨ ਵੱਧ ਤੋਂ ਵੱਧ ਅਤੇ ਦਰਮਿਆਨਾ ਤਾਪਮਾਨ ਦਰਸਾਉਂਦਾ ਹੈ।

 

ਸਰਦੀ ਦੇ ਮੌਸਮ (ਜਨਵਰੀ - ਫਰਵਰੀ, 2021) ਲਈ ਮੌਸਮੀ ਬਾਰਿਸ਼ ਦਾ ਦ੍ਰਿਸ਼

 

2021 ਦੇ ਸਰਦੀ ਦੇ ਮੌਸਮ ਲਈ ਸਮੁੱਚੇ ਦੇਸ਼ ਤੇ ਬਾਰਿਸ਼ ਇਹ ਦਰਸਾਉਂਦੀ ਹੈ ਕਿ 27.8 ਐਮਐਮ ਬਾਰਿਸ਼ ਦਰਜ ਕੀਤੀ ਗਈ ਜੋ ਕਿ 40.8 ਮਿਲੀਮੀਟਰ ਦੇ ਇਸ ਦੇ ਲੰਬੇ ਔਸਤਨ ਅਰਸੇ (ਐਲਪੀਏ) ਤੋਂ 32 ਪ੍ਰਤੀਸ਼ਤ ਘੱਟ ਹੈ। ਦੱਖਣੀ ਪੈਨਿਨਸੁਲਰ ਭਾਰਤ ਤੇ ਬਾਰਿਸ਼ 1901 ਤੋਂ ਹੁਣ ਤੱਕ ਸੀਜ਼ਨ ਦੀ ਸਭ ਤੋਂ ਵੱਧ ਚੌਥੀ ਬਾਰਿਸ਼ ਸੀ ਜੋ 1901 (61 ਐਮਐਮ), 1986 (59.9 ਐਮਐਮ) ਅਤੇ 1984 (59.2 ਐਮਐਮ) ਤੋਂ ਬਾਅਦ ਦੀ ਸਭ ਤੋਂ ਵੱਧ ਬਾਰਿਸ਼ ਸੀ।

 

ਮਹੀਨਾਵਾਰ ਬਾਰਿਸ਼ ਦਾ ਦ੍ਰਿਸ਼ (01 ਤੋਂ 28 ਫਰਵਰੀ, 2021)

 

ਫਰਵਰੀ, 2021 ਦੇ ਮਹੀਨੇ ਲਈ ਦੇਸ਼ ਵਿਚ ਸਮੁੱਚੇ ਤੌਰ ਤੇ ਬਾਰਿਸ਼ ਇਹ ਦਰਸਾਉਂਦੀ ਹੈ ਕਿ 7.6 ਐਮਐਮ ਬਾਰਿਸ਼ ਦਰਜ ਕੀਤੀ ਗਈ ਜੋ 23.5 ਐਮਐਮ ਦੇ ਇਸ ਦੇ ਲੰਬੇ ਅਰਸੇ ਦੀ ਔਸਤ (ਐਲਪੀਏ) ਤੋਂ 68 ਪ੍ਰਤੀਸ਼ਤ ਘੱਟ ਹੈ। 1901 ਤੋਂ ਹੁਣ ਤੱਕ ਫਰਵਰੀ ਦੇ ਮਹੀਨੇ ਦੌਰਾਨ ਸਮੁੱਚੇ ਭਾਰਤ ਵਿਚ ਬਾਰਿਸ਼ 6ਵੀਂ ਸਭ ਤੋਂ ਘੱਟ ਰਹੀ।

 

ਭਾਰੀ ਬਾਰਿਸ਼ ਦੀਆਂ ਘਟਨਾਵਾਂ ਦੀ ਫ੍ਰੀਕੁਐਂਸੀ

 

ਫਰਵਰੀ, 2021 ਨੇ ਵੀ ਦੱਖਣੀ ਪੈਨਿਨਸੁਲਾ ਭਾਰਤ ਵਿਚ ਕੁਝ ਸਟੇਸ਼ਨਾਂ ਤੇ ਭਾਰੀ ਬਾਰਿਸ਼ ਵੇਖੀ।

 

ਗ੍ਰਾਫਿਕਸ ਅਤੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ –

https://static.pib.gov.in/WriteReadData/specificdocs/documents/2021/mar/doc20213311.pdf

 

 

ਕਿਰਪਾ ਕਰਕੇ ਵਿਸ਼ੇਸ਼ ਸਥਾਨ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਡਾਊਨਲੋਡ ਕਰੋ ਅਤੇ ਐਗਰੋਮੈਟ ਸਲਾਹ ਲਈ ਮੇਘਦੂਤ ਐਪ ਅਤੇ ਅਸਮਾਨੀ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਡਾਊਨਲੋਡ ਕਰੋ।

 ----------------------------------

ਐਨਬੀ /ਕੇਜੀਐਸ 



(Release ID: 1702282) Visitor Counter : 196


Read this release in: English , Urdu , Marathi , Hindi