ਸੈਰ ਸਪਾਟਾ ਮੰਤਰਾਲਾ

ਸੈਰ-ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਵਰਚੁਅਲੀ ਛੱਤੀਸਗੜ੍ਹ ਦੇ ਡੋਂਗਰਗੜ੍ਹ ਵਿੱਚ ਮਾਂ ਬੰਲੇਸ਼ਵਰੀ ਦੇਵੀ ਮੰਦਿਰ ਦੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

Posted On: 02 MAR 2021 5:23PM by PIB Chandigarh

ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਵਰਚੁਅਲੀ ਛੱਤੀਸਗੜ੍ਹ ਦੇ ਡੋਂਗਰਗੜ੍ਹ ਵਿੱਚ “ਮਾਂ ਬੰਲੇਸ਼ਵਰੀ ਦੇਵੀ ਮੰਦਿਰ ਦੇ ਵਿਕਾਸ” ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸੈਰ-ਸਪਾਟਾ ਮੰਤਰਾਲੇ, ਨਵੀਂ ਦਿੱਲੀ ਦੁਆਰਾ ਪ੍ਰਸ਼ਾਦ  (ਪੀਆਰਏਐੱਸਐੱਚਏਡੀ) ਯੋਜਨਾ ਦੇ ਤਹਿਤ ਮਨਜੂਰ ਕੀਤਾ ਗਿਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ ਨੇ ਵੀ ਵਰਚੁਅਲੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਪਟੇਲ ਨੇ ਕਿਹਾ ਕਿ “ਮਾਂ ਬੰਲੇਸ਼ਵਰੀ ਦੇਵੀ ਮੰਦਿਰ, ਡੋਂਗਰਗੜ੍ਹ ਦਾ ਵਿਕਾਸ” ਪ੍ਰੋਜੈਕਟ ਅਕਤੂਬਰ 2020 ਵਿੱਚ 43.33 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ ਨਾਲ ਸੈਰ-ਸਪਾਟਾ ਮੰਤਰਾਲੇ ਦੁਆਰਾ ਮਨਜੂਰ ਕੀਤਾ ਗਿਆ ਹੈ।  ਸ਼੍ਰੀ ਪਟੇਲ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ‘ਤੀਰਥ ਯਾਤਰਾ ਗਤੀਵਿਧੀ ਕੇਂਦਰ’ ਵਿੱਚ ਤੀਰਥ ਯਾਤਰਾ ਦੇ ਬੁਨਿਆਦੀ ਢਾਂਚੇ  ਦੇ ਵਿਕਾਸ ਕਾਰਜ ਦੇ ਨਾਲ ਸ਼੍ਰੀ ਯੰਤਰ ਦੇ ਆਕਾਰ ਦੀ ਪ੍ਰਤਿਸ਼ਿਠਤ ਇਮਾਰਤ,  ਪੌੜੀਆਂ ਦਾ ਨਿਰਮਾਣ,  ਸ਼ੈੱਡ,  ਪੈਦਲ ਮਾਰਗ,  ਆਸ-ਪਾਸ ਦੇ ਇਲਾਕੇ ਦੀ ਰੋਸ਼ਨੀ ਵਿਵਸਥਾ,  ਝੀਲ ਦਾ ਕਿਨਾਰਾ,  ਹੋਰ ਜਨਤਕ ਸਹੂਲਤਾਂ  ਦੇ ਨਾਲ ਪਾਰਕਿੰਗ ਸਥਾਨ ਦਾ ਵਿਕਾਸ ਅਤੇ ਮਾਂ ਬੰਲੇਸ਼ਵਰੀ ਦੇਵੀ ਮੰਦਿਰ ਅਤੇ ਪ੍ਰਗਿਆਗਿਰੀ ਵਿੱਚ ਤੀਰਥ ਯਾਤਰਾ ਲਈ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਕਾਰਜ ਸ਼ਾਮਲ ਹਨ। ਕੇਂਦਰੀ ਮੰਤਰੀ ਸ਼੍ਰੀ ਪਟੇਲ ਨੇ ਆਸ ਪ੍ਰਗਟ ਕੀਤੀ ਕਿ ਇਸ ਪ੍ਰੋਜੈਕਟ ਦੇ ਸਫਲਤਾ ਪੂਰਵਕ ਸੰਪੰਨ ਹੋਣ ਦੇ ਬਾਅਦ ਨਿਸ਼ਚਿਤ ਰੂਪ ਨਾਲ ਮੰਦਿਰ ਵਿੱਚ ਦਰਸ਼ਨ ਕਰਨ ਲਈ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਬਿਹਤਰ ਅਨੁਭਵ ਪ੍ਰਾਪਤ ਹੋਵੇਗਾ । 

 

ਤੀਰਥ ਯਾਤਰਾ ਕਾਇਆਕਲਪ ਅਤੇ ਅਧਿਆਤਮਿਕ, ਵਿਰਾਸਤ ਸੰਵਰਧਨ ਅਭਿਯਾਨ ‘ਤੇ ਰਾਸ਼ਟਰੀ ਮਿਸ਼ਨ (ਪੀਆਰਏਐੱਸਐੱਚਏਡੀ)  ਭਾਰਤ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਤ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ।  ਇਹ ਯੋਜਨਾ ਟੂਰਿਸਟ ਤੀਰਥ ਯਾਤਰਾ  ਦੇ ਏਕੀਕ੍ਰਿਤ ਵਿਕਾਸ ਅਤੇ ਵਿਰਾਸਤ ਸਥਾਨਾਂ ਦੇ ਵਿਕਾਸ ਦੇ ਉਦੇਸ਼ ਨਾਲ ਸਾਲ 2014-15 ਵਿੱਚ ਸੈਰ-ਸਪਾਟਾ ਮੰਤਰਾਲੇ  ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਅਧੀਨ ਬੁਨਿਆਦੀ ਢਾਂਚਾਗਤ ਵਿਕਾਸ ਜਿਵੇਂ ਪ੍ਰਵੇਸ਼  ਸਥਾਨ  (ਸੜਕ,  ਰੇਲ ਅਤੇ ਜਲ ਮਾਰਗ),  ਅੰਤਿਮ ਹਿੱਸੇ ਤੱਕ ਸੰਪਰਕ,  ਸੂਚਨਾ/ ਇੰਟਰਪ੍ਰੀਟੇਸ਼ਨ ਸੈਂਟਰਾਂ,  ਏਟੀਐੱਮ/ ਮਨੀ ਐਕਸਚੇਂਜ ਵਰਗੀਆਂ ਬੁਨਿਆਦੀ ਟੂਰਿਜ਼ਮ ਸਹੂਲਤਾਂ,  ਟ੍ਰਾਂਸਪੋਰਟ ਦੇ ਵਾਤਾਵਰਣ ਅਨੁਕੂਲ ਸਾਧਨ,  ਊਰਜਾ  ਦੇ ਅਖੁੱਟ ਸਰੋਤ ਤੋਂ ਇਲਾਕੇ ਦੀ ਪ੍ਰਕਾਸ਼ ਵਿਵਸਥਾ,  ਪਾਰਕਿੰਗ,  ਪੀਣ ਦਾ ਪਾਣੀ ,  ਪਖਾਨੇ ,  ਕਲੋਕ ਰੂਮ ,  ਵੇਟਿੰਗ ਰੂਮ ,  ਪ੍ਰਾਥਮਿਕ ਚਿਕਿਤਸਾ ਕੇਂਦਰ, ਸ਼ਿਲਪ ਬਾਜ਼ਾਰ/ਹਾਟ/ ਸੋਵੀਨਾਰ ਦੁਕਾਨਾਂ/  ਕੈਫੇਟੀਰੀਆ,  ਵਰਖਾ ਤੋਂ ਬਚਣ ਲਈ ਸ਼ੈੱਡ,  ਦੂਰਸੰਚਾਰ ਸੁਵਿਧਾਵਾਂ,  ਇੰਟਰਨੈਟ ਸੰਪਰਕ ਆਦਿ ਦਾ ਵਿਕਾਸ ਸ਼ਾਮਲ ਹੈ । 

 

ਅਧਿਆਤਮਿਕ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਪ੍ਰਸ਼ਾਦ ਯੋਜਨਾ ਦੇ ਤਹਿਤ 13 ਪ੍ਰੋਜੈਕਟਾਂ ਨੂੰ ਹੁਣ ਤੱਕ, ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਪੂਰਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਸੋਮਨਾਥ,  ਮਥੁਰਾ, ਤਮਿਲਨਾਡੂ ਅਤੇ ਬਿਹਾਰ ਵਿੱਚ ਦੋ-ਦੋ ਪ੍ਰੋਜੈਕਟਾਂ ਅਤੇ ਵਾਰਾਣਸੀ,  ਗੁਰੁਵਾਯੂਰ ਅਤੇ ਅਮਰਾਵਤੀ (ਗੁੰਟੂਰ),  ਕਾਮਾਖਿਆ ਅਤੇ ਅੰਮ੍ਰਿਤਸਰ ਵਿੱਚ ਇੱਕ-ਇੱਕ ਪ੍ਰੋਜੈਕਟ ਸ਼ਾਮਲ ਹਨ।

 

*******

ਐੱਨਬੀ/ਓਏ



(Release ID: 1702279) Visitor Counter : 146