ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਆਉਣ ਵਾਲੇ ਰਬੀ ਮਾਰਕੀਟਿੰਗ ਸੀਜ਼ਨ (ਆਰ.ਐੱਮ.ਐੱਸ.). 2021-22 ਲਈ ਕਣਕ ਦੀ ਖਰੀਦ ਆਰਐਮਐਸ 2020-21 ਦੌਰਾਨ ਹੋਈ ਖਰੀਦ ਨਾਲੋਂ 9.56 ਫ਼ੀਸਦ ਵਧੇਰੇ ਹੋਣ ਦੀ ਉਮੀਦ
ਰਬੀ ਮਾਰਕੀਟਿੰਗ ਸੀਜ਼ਨ 2021-22 ਦੌਰਾਨ ਕਣਕ ਦੀ ਖਰੀਦ 427.363 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ
ਇਸੇ ਤਰ੍ਹਾਂ, ਖਰੀਫ਼ ਮਾਰਕੀਟਿੰਗ ਸੀਜ਼ਨ (ਕੇਐੱਮਐੱਸ) 2020 — 21 ਦੀ ਆਉਣ ਵਾਲੀ ਰਬੀ ਦੀ ਫਸਲ ਦੌਰਾਨ ਕੁੱਲ 119.72 ਲੱਖ ਮੀਟ੍ਰਿਕ ਟਨ ਚਾਵਲ (ਰਬੀ ਦੀ ਫਸਲ) ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਕੇਐਮਐਸ 2019-20 ਦੌਰਾਨ ਚਾਵਲ ਦੀ ਖਰੀਦ (ਰਬੀ ਦੀ ਫਸਲ) 96.21 ਲੱਖ ਮੀਟ੍ਰਿਕ ਲੱਖ ਮੀਟ੍ਰਿਕ ਟਨ ਤੋਂ 24.43 ਫ਼ੀਸਦ ਵਧੇਰੇ ਹੈ
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀ.ਐਫ.ਪੀ.ਡੀ) ਦੇ ਕੇਂਦਰੀ ਸਕੱਤਰ ਨੇ ਸੂਬਿਆਂ ਦੇ ਖੁਰਾਕ ਸਕੱਤਰਾਂ ਦੀ ਇੱਕ ਮੀਟਿੰਗ ਦੌਰਾਨ ਆਉਣ ਵਾਲੇ ਰਬੀ ਮਾਰਕੀਟਿੰਗ ਸੀਜ਼ਨ 2021-22 ਲਈ ਅਤੇ ਕੇ.ਐਮ.ਐੱਸ. 2020-21 ਤਹਿਤ ਚਾਵਲ ਦੀ ਖਰੀਦ (ਰਬੀ ਦੀ ਫਸਲ) ਦੇ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ
प्रविष्टि तिथि:
02 MAR 2021 7:31PM by PIB Chandigarh
ਸਕੱਤਰ, ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀ.ਐਫ.ਪੀ.ਡੀ.), ਭਾਰਤ ਸਰਕਾਰ ਨੇ ਅੱਜ ਸੂਬਿਆਂ ਦੇ ਖੁਰਾਕ ਸਕੱਤਰਾਂ ਦੀ ਇੱਕ ਮੀਟਿੰਗ ਦੌਰਾਨ ਆਉਣ ਵਾਲੇ ਰਬੀ ਮਾਰਕੀਟਿੰਗ ਸੀਜ਼ਨ 2021-22 ਤਹਿਤ ਕਣਕ ਦੀ ਖਰੀਦ ਅਤੇ ਕੇਐਮਐਸ 2020-21 ਤਹਿਤ ਚਾਵਲ ਦੀ ਖਰੀਦ (ਰਬੀ ਦੀ ਫਸਲ) ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ।.
ਆਉਣ ਵਾਲੇ ਰਬੀ ਮਾਰਕੀਟਿੰਗ ਸੀਜ਼ਨ (ਆਰ.ਐੱਮ.ਐੱਸ.). 2021-22 ਦੌਰਾਨ ਕੁੱਲ 427.363 ਲੱਖ ਮੀਟ੍ਰਿਕ ਟਨ (ਐਲ ਐਮ ਟੀ) ਕਣਕ ਦੀ ਖਰੀਦ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਕਿ ਆਰਐਮਐਸ 2020-21 ਦੌਰਾਨ ਖਰੀਦੀ 389.93 ਐਲਐਮਟੀ ਨਾਲੋਂ 9.56 ਫ਼ੀਸਦ ਵੱਧ ਹੈ।
ਇਸੇ ਤਰ੍ਹਾਂ, ਖਰੀਫ਼ ਮਾਰਕੀਟਿੰਗ ਸੀਜ਼ਨ (ਕੇਐੱਮਐੱਸ) 2020 — 21ਦੀ ਆਉਣ ਵਾਲੀ ਰਬੀ ਦੀ ਫਸਲ ਦੌਰਾਨ ਕੁੱਲ 119.72 ਲੱਖ ਮੀਟ੍ਰਿਕ ਟਨ ਚਾਵਲ (ਰਬੀ ਦੀ ਫਸਲ) ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਕੇਐਮਐਸ 2019-20 ਦੌਰਾਨ ਚਾਵਲ ਦੀ ਖਰੀਦ (ਰਬੀ ਦੀ ਫਸਲ) 96.21 ਲੱਖ ਮੀਟ੍ਰਿਕ ਲੱਖ ਮੀਟ੍ਰਿਕ ਟਨ ਤੋਂ 24.43 ਫ਼ੀਸਦ ਵਧੇਰੇ ਹੈ।
ਰਾਜ-ਅਧਾਰਤ ਆਰਐਸਐਸ 2021-22 ਦੌਰਾਨ ਕਣਕ ਦੀ ਨਿਰਧਾਰਤ ਅਨੁਮਾਨਤ ਖਰੀਦ: -
|
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਅਨੁਮਾਨਤ ਖਰੀਦ( ਲੱਖ ਮੀਟ੍ਰਿਕ ਟਨ ਵਿੱਚ )
|
|
1
|
ਪੰਜਾਬ
|
130.00
|
|
2
|
ਮੱਧ ਪ੍ਰਦੇਸ਼
|
135.00
|
|
3
|
ਹਰਿਆਣਾ
|
80.00
|
|
4
|
ਉੱਤਰ ਪ੍ਰਦੇਸ਼
|
55.00
|
|
5
|
ਰਾਜਸਥਾਨ
|
22.00
|
|
6
|
ਉਤਰਾਖੰਡ
|
2.20
|
|
7
|
ਗੁਜਰਾਤ
|
1.5
|
|
8
|
ਬਿਹਾਰ
|
1.00
|
|
9
|
ਹਿਮਾਚਲ ਪ੍ਰਦੇਸ਼
|
0.06
|
|
10
|
ਮਹਾਰਾਸ਼ਟਰ
|
0.003
|
|
11
|
ਦਿੱਲੀ
|
0.50
|
|
12
|
ਜੰਮੂ ਅਤੇ ਕਸ਼ਮੀਰ
|
0.10
|
|
|
ਕੁੱਲ
|
427.363
|
****
ਡੀਜੇਐਨ / ਐਮਐਸ
(रिलीज़ आईडी: 1702160)
आगंतुक पटल : 188