ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਗਲੋਬਲ ਬਾਇਓ ਇੰਡੀਆ ਸਟਾਰਟਅੱਪ ਸੰਮੇਲਨ 2021 ਨੂੰ ਸੰਬੋਧਨ ਕੀਤਾ


ਨਵੇਂ ਢੰਗ ਤਰੀਕੇ ਲੋਕਾਂ ਲਈ ਕਿਫਾਇਤੀ ਹੋਣੇ ਚਾਹੀਦੇ ਹਨ , ਲੋਕਾਂ ਦੀ ਪਹੁੰਚ ਯੋਗ ਹੋਣੇ ਚਾਹੀਦੇ ਹਨ ਅਤੇ ਸਮਾਜ ਤੇ ਪ੍ਰਭਾਵ ਪਾਉਣ ਵਾਲੇ ਹੋਣੇ ਚਾਹੀਦੇ ਹਨ : ਸ਼੍ਰੀ ਗੋਇਲ

ਉਹਨਾਂ ਕਿਹਾ ਕਿ ਸਾਡੇ ਸਟਾਰਟਅੱਪਸ , ਨੌਜਵਾਨ ਪੇਸ਼ੇਵਰ , ਇੰਨੋਵੇਟਰਸ , ਵਿਦਵਾਨ ਅਤੇ ਵਿਗਿਆਨੀ ਦੇਸ਼ ਭਰ ਦੀ ਤਕਨਾਲੋਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ


Posted On: 02 MAR 2021 6:16PM by PIB Chandigarh

ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖ਼ਪਤਕਾਰ ਮਾਮਲੇ , ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਭਾਰਤ ਸਰਕਾਰ ਬਾਇਓ ਤਕਨਾਲੋਜੀ ਵਿਭਾਗ ਵੱਲੋਂ ਆਯੋਜਿਤ ਵਿਸ਼ਵੀ ਬਾਇਓ ਇੰਡੀਆ ਸਟਾਰਟਅੱਪ ਸੰਮੇਲਨ 2021 ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਸਾਡੇ ਸਟਾਰਟਅੱਪਸ ਨੌਜਵਾਨ ਪੇਸ਼ੇਵਰ , ਇੰਨੋਵੇਟਰਸ , ਵਿਦਵਾਨ ਅਤੇ ਵਿਗਿਆਨੀ ਵਿਸ਼ਵ ਭਰ ਵਿੱਚ ਤਕਨਾਲੋਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਅਤੇ ਸਾਡੇ ਬੱਚਿਆਂ ਲਈ ਬੇਹਤਰ ਭਵਿੱਖ ਨੂੰ ਸੁਨਿਸ਼ਚਿਤ ਕਰਨ ਲਈ ਭਾਰਤ ਦੇ ਵਿਕਾਸ ਦੇ ਮੋਹਰੀ ਹੋਣਗੇ ।
ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਸਮੇਂ ਦੌਰਾਨ ਸਮਕਾਲੀ ਸੋਚ ਦੇ ਨਾਲ ਦੇਖਿਆ ਗਿਆ ਚੰਗਾ ਕੰਮ ਸਾਡੇ ਬੱਚਿਆਂ ਵਿੱਚ ਜਾਨਣ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰੇਗਾ , ਜੋ ਸਾਡੇ ਬੱਚਿਆਂ ਵਿੱਚ ਹੈ ਪਰ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ । ਉਹਨਾਂ ਕਿਹਾ ਕਿ ਨਵੇਂ ਢੰਗ ਤਰੀਕੇ ਲੋਕਾਂ ਲਈ ਕਿਫਾਇਤੀ ਹੋਣੇ ਚਾਹੀਦੇ ਹਨ , ਲੋਕਾਂ ਲਈ ਪਹੁੰਚ ਯੋਗ ਅਤੇ ਸਮਾਜ ਤੇ ਪ੍ਰਭਾਵ ਪਾਉਣ ਵਾਲੇ ਹੋਣੇ ਚਾਹੀਦੇ ਹਨ । ਉਹਨਾਂ ਆਸ ਪ੍ਰਗਟ ਕੀਤੀ ਕਿ ਹੋਰ ਤਰੱਕੀ ਅਤੇ ਉੱਨਤੀ ਅਤੇ ਨਵੀਂਆਂ ਤਕਨਾਲੋਜੀਆਂ ਆਉਣਗੀਆਂ ਜੋ ਭਾਰਤ ਦੀ ਸੇਵਾ ਕਰਨਗੀਆਂ ਅਤੇ ਇਸ ਨੂੰ ਯਕੀਨੀ ਬਣਾਉਣਗੀਆਂ ਕਿ ਅਸੀਂ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲੀਏ ।
ਸ਼੍ਰੀ ਗੋਇਲ ਨੇ ਸਾਰੇ ਨੌਜਵਾਨ ਸਟਾਰਟਅੱਪਸ ਦੀ ਲਿਆਕਤ , ਅੱਗੇ ਵੱਧਣ ਦੀ ਸੋਚ ਅਤੇ ਉਹਨਾਂ ਵੱਲੋਂ ਦਰਸਾਏ ਗਏ ਸਾਰੇ ਚੰਗੇ ਵਿਚਾਰਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਸਾਡੇ ਸਟਾਰਟਅੱਪਸ ਨੂੰ ਆਮ ਸੋਚ ਤੋਂ ਅੱਗੇ ਵੱਧ ਕੇ ਤਜ਼ਰਬੇ ਕਰਨ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ । ਉਹਨਾਂ ਸਟਾਰਟਅੱਪਸ ਅਸਫ਼ਲਤਾ ਤੋਂ ਨਾ ਡਰਨ ਨੂੰ ਸੁਨਿਸ਼ਚਿਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕੇਵਲ ਉਸ ਵੇਲੇ ਹੀ ਪਤਾ ਲਗਦਾ ਹੈ , ਜਦ ਕੋਈ ਅਸਫ਼ਲ ਹੁੰਦਾ ਹੈ ਕਿ ਉਸ ਨੂੰ ਕੀ ਨਹੀਂ ਕਰਨਾ ਚਾਹੀਦਾ ਸੀ ਅਤੇ ਇਹ ਗਿਆਨ ਭਵਿੱਖ ਵਿੱਚ ਮਦਦ ਕਰਦਾ ਹੈ । ਉਹਨਾਂ ਕਿਹਾ ਸਮੇਂ ਦੀ ਮੰਗ ਹੈ ਕਿ ਵੱਧ ਤੋਂ ਵੱਧ ਪੇਂਡੂ ਭਾਰਤ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ । ਉਹਨਾਂ ਕਿਹਾ ਕਿ ਪਿੰਡਾਂ ਵਿੱਚ ਬਹੁਤ ਪ੍ਰਤੀਭਾਸ਼ਾਲੀ ਲੋਕ ਹਨ ਅਤੇ ਇਹ ਉਹਨਾਂ ਸਾਰਿਆਂ ਨੂੰ ਇਕੱਠਾ ਕਰਨ ਵਿੱਚ ਮਦਦ ਕਰਨਗੇ । ਜੋ ਕੁਝ ਵੀ ਭਾਰਤ ਇਸ ਵਿੱਚ ਸੇਵਾ ਪਾ ਸਕਦਾ ਹੈ । ਮੰਤਰੀ ਨੇ ਕਿਹਾ ਕਿ ਤੁਸੀਂ ਕੇਵਲ ਸਰਕਾਰੀ ਪਹਿਲਕਦਮੀਂ ਰਾਹੀਂ ਹੀ ਵੱਡੇ ਨਵੇਂ ਢੰਗ ਤਰੀਕੇ ਅਤੇ ਖੋਜਾਂ ਨਹੀਂ ਕਰ ਸਕਦੇ ਅਤੇ ਸਾਨੂੰ ਕਾਰੋਬਾਰ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ । ਉਹਨਾਂ ਜੋ਼ਰ ਦੇ ਕੇ ਕਿਹਾ ਕਿ ਸਰਕਾਰ ਅਤੇ ਨਿਜੀ ਖੇਤਰ ਵਿੱਚ ਇੱਕਜੁਟਤਾ ਜ਼ਰੂਰੀ ਹੈ ਅਤੇ ਸਰਕਾਰ ਨੂੰ ਵਾਤਾਵਰਣ ਪ੍ਰਣਾਲੀ ਦੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ ਅਤੇ ਇਸ ਯੋਗ ਹੋਣਾ ਚਾਹੀਦਾ ਹੈ ।
ਡੀ ਬੀ ਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਨਵੀਂਆਂ ਤਕਨਾਲੋਜੀਆਂ ਤੇ ਨਵੇਂ ਢੰਗ ਤਰੀਕਿਆਂ ਤੇ ਖੋਜ ਦੀ ਤਾਕਤ ਅਤੇ ਭਾਰਤ ਦੀ ਸਮਰੱਥਾ ਦਿਖਾਈ ਹੈ । ਉਹਨਾਂ ਕਿਹਾ ਕਿ ਅਗਾਂਹਵਧੂ ਸੋਚ , ਸਮਕਾਲੀ ਸੋਚ ਅਤੇ ਵਿਭਾਗ ਦੀ ਪੇਸ਼ੇਵਰਾਨਾ ਪਹੁੰਚ ਨੇ ਇਸ ਨੂੰ ਸੁਨਿਸ਼ਚਿਤ ਕੀਤਾ ਹੈ ਕਿ ਬਾਇਓ ਤਕਨਾਲੋਜੀ ਦੇ ਖੇਤਰ ਵਿੱਚ ਦੇਸ਼ ਵਿੱਚ 4,000 ਤੋਂ ਵੱਧ ਸਟਾਰਟਅੱਪਸ ਹੋ ਗਏ ਹਨ । ਇਸ ਸਮਾਗਮ ਦੌਰਾਨ ਡੀ ਬੀ ਟੀ ਦਾ ਪ੍ਰਾਜੈਕਟ ਵਿਕਾਸ ਸੈੱਲ ਲਾਂਚ ਕੀਤਾ ਗਿਆ , ਜੋ ਮਹੱਤਵਪੂਰਨ ਉਦੇਸਿ਼ਤ ਸਹਿਯੋਗ ਲਈ ਹੈਲਪ ਕਰੇਗਾ । 5 ਨਵੀਂਆਂ ਤਕਨਾਲੋਜੀਆਂ ਵੀ ਲਾਂਚ ਕੀਤੀਆਂ ਗਈਆਂ । ਇਹਨਾਂ ਤਕਨਾਲੋਜੀਆਂ ਬਾਰੇ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੇ ਆਤਮਨਿਰਭਰ ਭਾਰਤ ਅਭਿਆਨ , ਜੋ ਆਧੁਨਿਕ ਤਕਨਾਲੋਜੀ ਵਿੱਚ ਮਹਾਰਤ ਹਾਸਲ ਕਰਨ ਵਿੱਚ ਮਦਦ ਕਰੇਗਾ ਅਤੇ ਨਾਗਰਿਕਾਂ ਲਈ ਬੇਹਤਰ ਜਿ਼ੰਦਗੀ ਦੀ ਪਹੁੰਚ ਅਤੇ ਸਿਹਤ ਸੰਭਾਲ ਸਹੂਲਤਾਂ ਲਈ ਵੀ ਮਦਦ ਕਰੇਗਾ , ਨੂੰ ਦਰਸਾਉਂਦੀਆਂ ਹਨ ।
ਸ਼੍ਰੀ ਗੋਇਲ ਨੇ ਸਟਾਰਟਅੱਪਸ ਨੂੰ ਫੰਡਸ ਦੀ ਪਹੁੰਚ , ਮੌਕੇ ਅਤੇ ਵਿਸ਼ਵ ਭਰ ਵਿੱਚ ਲਿਜਾਣ ਲਈ ਸਹਾਇਤਾ ਸਮੇਤ ਸਟਾਰਟਅੱਪਸ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਤੋਂ ਮੁਕੰਮਲ ਸਹਾਇਤਾ ਲਈ ਭਰੋਸਾ ਦਿੱਤਾ ।

 

ਵਾਈ ਬੀ / ਐੱਸ ਐੱਸ



(Release ID: 1702046) Visitor Counter : 125


Read this release in: English , Urdu , Hindi