ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਰਾਸ਼ਟਰੀ ਉੱਚਤਰ ਸਿ਼ਕਸ਼ਾ ਅਭਿਆਨ ਬਾਰੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 01 MAR 2021 6:09PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਉੱਚਤਰ ਸਿ਼ਕਸ਼ਾ ਅਭਿਆਨ ਬਾਰੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ । ਉੱਚ ਸਿੱਖਿਆ ਸਕੱਤਰ ਸ਼਼੍ਰੀ ਅਮਿਤ ਖਰੇ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ।

ਮੀਟਿੰਗ ਦੌਰਾਨ ਸ਼੍ਰੀ ਪੋਖਰਿਯਾਲ ਨੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਆਰ ਯੂ ਐੱਸ ਏ ਸਕੀਮ ਨੂੰ ਮਜ਼ਬੂਤ ਕਰਨ ਅਤੇ ਵਧੀਕ 3.5 ਕਰੋੜ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਯੋਜਨਾਵਾਂ ਬਣਾਉਣ ਤਾਂ ਜੋ 2035 ਤੱਕ ਜੀ ਈ ਆਰ ਨੂੰ ਵਧਾ ਕੇ 50 % ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਰੋਜ਼ਗਾਰਯੋਗ ਹੁਨਰ ਵਾਲੇ ਕੁੱਲ 7 ਕਰੋੜ ਵਿਦਿਆਰਥੀ ਜਿਨ੍ਹਾਂ ਕੋਲ ਸਥਾਨਕ ਹਾਲਤਾਂ ਅਨੁਸਾਰ ਰੋਜ਼ਗਾਰਯੋਗ ਹੁਨਰ ਹੋਣ , ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਪਾਸਆਊਟ ਹੋਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਤੱਕ ਪਹੁੰਚ ਲਈ ਦੇਸ਼ ਭਰ ਵਿੱਚ ਆਨਲਾਈਨ ਡਿਸਟੈਂਸ ਲਰਨਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ । ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਸਥਾਨਕ ਰੋਜ਼ਗਾਰ ਵਾਲੀ ਹੋਣੀ ਚਾਹੀਦੀ ਹੈ । ਡਿਗਰੀ ਕਾਲਜਾਂ ਵਿੱਚ ਸਿੱਖਿਆ ਨੂੰ “ਇੱਕ ਜਿ਼ਲ੍ਹਾ ਇੱਕ ਉਤਪਾਦ” ਯੋਜਨਾ ਨਾਲ ਜੋੜਨਾ ਚਾਹੀਦਾ ਹੈ ।

ਸ਼੍ਰੀ ਪੋਖਰਿਯਾਲ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਆਰ ਯੂ ਐੱਸ ਏ ਸਕੀਮ ਤਹਿਤ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਦੀ ਕਾਰਗੁਜ਼ਾਰੀ ਦੀ ਗਤੀ ਦੀ ਨਿਗਰਾਨੀ ਕਰੇਗਾ । ਮੰਤਰੀ ਹਰ ਤਿੰਨ ਮਹੀਨੇ ਬਾਅਦ ਆਰ ਯੂ ਐੱਸ ਏ ਸਕੀਮ ਦੀ ਸਮੀਖਿਆ ਕਰਨਗੇ ।

ਐੱਮ ਸੀ / ਏ ਕੇ

 




(Release ID: 1701814) Visitor Counter : 146