ਰੱਖਿਆ ਮੰਤਰਾਲਾ

ਭਾਰਤੀ ਵੈਟਰਨਸ ਦੇ ਡਾਇਰੈਕਟੋਰੇਟ ਅਤੇ ਸ਼੍ਰੀਮਤੀ ਵੀਨਾ ਨੱਈਅਰ ਵਿਚਾਲੇ ਡਿਊਟੀ ਕਰਦਿਆਂ ਮਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਗਏ

Posted On: 01 MAR 2021 5:36PM by PIB Chandigarh

ਡਾਇਰੈਟੋਰੇਟ ਆਫ਼ ਇੰਡੀਅਨ ਆਰਮੀ ਵੈਟਰਨਸ (ਡੀ ਆਈ ਏ ਵੀ) ਅਤੇ ਸਵਰਗਵਾਸੀ ਵਾਈਸ ਐਡਮਿਰਲ ਕੇ ਕੇ ਨੱਈਅਰ ਸਾਬਕਾ ਉੱਪ ਮੁਖੀ ਜਲ ਸੈਨਾ ਦੀ ਪਤਨੀ ਮਿਸਜ਼ ਵੀਨਾ ਨੱਈਅਰ ਵਿਚਾਲੇ ਹੋਏ ਸਮਝੌਤੇ ਅਨੁਸਾਰ ਥਲ ਸੈਨਾ , ਜਲ ਸੈਨਾ ਅਤੇ ਹਵਾਈ ਸੈਨਾ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਲਈ 2 ਕਰੋੜ ਰੁਪਏ ਦਿੱਤੇ ਗਏ ਹਨ ।  ਸ਼੍ਰੀਮਤੀ ਵੀਨਾ ਨੱਈਅਰ ਨੇ ਇਨ੍ਹਾਂ ਤਿੰਨਾਂ ਸੈਨਾਵਾਂ ਨੂੰ 2 ਕਰੋੜ ਰੁਪਏ ਦਾ ਇੱਕ ਚੈੱਕ ਭੇਂਟ ਕੀਤਾ , ਜਿਸ ਨੂੰ ਐਡਮਿਰਲ ਕਰਮਵੀਰ ਸਿੰਘ , ਮੁਖੀ ਜਲ ਸੈਨਾ , ਜਨਰਲ ਐੱਮ ਐੱਮ ਨਰਵਣੇ , ਮੁਖੀ ਥਲ ਸੈਨਾ ਅਤੇ ਏਅਰ ਮਾਰਸ਼ਲ ਵੀ ਪੀ ਐੱਸ ਰਾਣਾ ਆਰਮੀ ਹੈੱਡਕੁਆਟਰ ਨਵੀਂ ਦਿੱਲੀ ਵਿੱਚ ਪ੍ਰਸ਼ਾਸਨ ਦੇ ਏਅਰ ਆਫਿਸਰ ਇੰਚਾਰਜ ਨੇ ਪ੍ਰਾਪਤ ਕੀਤਾ । ਸਮਝੌਤੇ ਦਾ ਮੁੱਖ ਮਕਸਦ ਡਿਊਟੀ ਕਰਦੇ ਵਿਅਕਤੀਆਂ ਦੇ ਆਸ਼ਰਿਤਾਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਮਦਦ ਕਰਨਾ ਹੈ । ਭਲਾਈ ਸਕੀਮਾਂ ਵਿੱਚ ਸਿੱਖਿਆ ਸਕਾਲਰਸਿ਼ਪ ਅਤੇ ਸ਼ਹੀਦ ਫੌਜੀਆਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਲਈ ਕੰਪਿਊਟਰ ਗ੍ਰਾਂਟ , ਵਿਧਵਾਵਾਂ ਲਈ ਉੱਚ ਸਿੱਖਿਆ ਗ੍ਰਾਂਟ ਅਤੇ ਵਿਧਵਾਵਾਂ ਅਤੇ ਸਪੁੱਤਰੀਆਂ ਲਈ ਮੈਰਿਜ ਗ੍ਰਾਂਟ ਸ਼ਾਮਿਲ ਹਨ । ਜਲ ਸੈਨਾ ਦੇ ਮੁਖੀ ਅਤੇ ਥਲ ਸੈਨਾ ਦੇ ਮੁਖੀ ਨੇ ਤਿੰਨਾਂ ਸੇਵਾਵਾਂ ਲਈ ਦਿਲ ਖੋਲ੍ਹ ਕੇ ਦਾਨ ਦੇਣ ਲਈ ਸ਼੍ਰੀਮਤੀ ਵੀਨਾ ਨੱਈਅਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਨੇਕ ਕੰਮ ਇੱਕ ਲੱਖ ਤੋਂ ਵਧੇਰੇ ਵਿਧਵਾਵਾਂ ਅਤੇ ਬੱਚਿਆਂ ਨੂੰ ਇੱਜ਼ਤਦਾਰ ਜਿ਼ੰਦਗੀ ਜਿਊਣ ਲਈ ਸਹਾਇਤਾ ਕਰੇਗਾ ।

ਡੀ ਆਈ ਏ ਵੀ ਭਾਰਤੀ ਫੌਜ ਦੀ ਇੱਕ ਪ੍ਰਮੁੱਖ ਸੰਸਥਾ ਹੈ , ਜੋ ਡਿਊਟੀ ਦੌਰਾਨ ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਂਵੇ ਦੇ ਕੰਮ ਦੇਖਦੀ ਹੈ । ਡੀ ਆਈ ਏ ਵੀ ਨੇ ਵੱਖ ਵੱਖ ਭਲਾਈ ਸਕੀਮਾਂ ਰਾਹੀਂ ਪਿਛਲੇ 20 ਸਾਲਾਂ ਤੋਂ ਵੱਧ ਦੌਰਾਨ 76000 ਲਾਭਪਾਤਰੀਆਂ ਨੂੰ ਲੱਗਭਗ 86000 ਕਰੋੜ ਰੁਪਏ ਵੰਡੇ ਹਨ ।

ਲੈਫਟੀਨੈਂਟ ਜਨਰਲ ਹਰਸ਼ਾਗੁਪਤਾ , ਅਡਜੁਟੈਂਟ ਜਨਰਲ ਅਤੇ ਸ਼੍ਰੀਮਤੀ ਵੀਨਾ ਨਰਵਣੇ ਪ੍ਰਧਾਨ ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਮਿਸਿਜ਼ ਸੁਧਾ ਗੁਪਤਾ , ਜਨਰਲ ਸਕੱਤਰ ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ ਵੀ ਇਸ ਮੌਕੇ ਤੇ ਹਾਜ਼ਰ ਸਨ ।

https://ci4.googleusercontent.com/proxy/Xtuh4Ybdpl_k4X2cO96XHa5Wcaju1qzP8zNpl35p5_HvbESZ52eip_Z8PRI7X6P_LA_p7zV6cG_t_vcyZuASfrnOCTy5Jf3dCWZND10xF03QOpnT8i4aXGM=s0-d-e1-ft#https://static.pib.gov.in/WriteReadData/userfiles/image/PIC-1HFMS.jpeg

 

ਏ ਏ / ਬੀ ਐੱਸ ਸੀ / ਕੇ ਆਰ


(Release ID: 1701812) Visitor Counter : 229


Read this release in: English , Urdu , Hindi