ਸੱਭਿਆਚਾਰ ਮੰਤਰਾਲਾ

ਰਾਸ਼ਟਰੀ ਸੰਸਕ੍ਰਿਤੀ ਉਤਸਵ ਦਾ ਤੀਜਾ ਸੰਸਕਰਣ ਮੁਰਸ਼ਿਦਾਬਾਦ ’ਚ ਭਾਰੀ ਉਤਸ਼ਾਹ ਨਾਲ ਸ਼ੁਰੂ ਹੋਇਆ

Posted On: 28 FEB 2021 12:54PM by PIB Chandigarh

ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲਾ ਵਲੋਂ ਆਯੋਜਤ ਪੱਛਮੀ ਬੰਗਾਲ ’ਚ ਰਾਸ਼ਟਰੀ ਸੰਸਕ੍ਰਿਤੀ ਉਤਸਵ 2021 ਦਾ ਤੀਜਾ ਅਤੇ ਅੰਤਿਮ ਸੰਸਕਰਣ 27 ਫਰਵਰੀ 2021 ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ’ਚ ਸ਼ੁਰੂ ਹੋਇਆ। ਉਤਸਵ ਦੇ ਉਦਘਾਟਨ ਦੌਰਾਨ ਸੰਸਕ੍ਰਿਤੀ ਮੰਤਰਾਲਾ ਦੇ ਸਾਰੇ ਜੋਨਲ ਸਾਂਸਕ੍ਰਿਤਕ ਕੇਂਦਰਾਂ ਦੇ ਨਿਦੇਸ਼ਕ ਮੌਜੂਦ ਸਨ ਅਤੇ ਉਨ੍ਹਾਂ ਨੇ ਦੀਪ ਪ੍ਰਜਵਲਿਤ ਕੀਤਾ। ਮੁਰਸ਼ਿਦਾਬਾਦ ’ਚ ਉਤਸਵ ਦੋ ਦਿਨਾਂ 27-28 ਫਰਵਰੀ, 2021 ਤੱਕ ਚੱਲੇਗਾ। 

C:\Users\dell\Desktop\image001IHME.jpg

ਉਤਸਵ ਦੀ ਸ਼ੁਰੂਆਤ ਸਥਾਨਕ ਕਲਾਕਾਰਾਂ ਵਲੋਂ ਰੰਗਾਰੰਗ ਪ੍ਰਦਰਸ਼ਨਾਂ ਨਾਲ ਹੋਈ, ਜਿਸ ਵਿੱਚ ‘ਬਾਉਲ ਗਾਨ’, ‘ਅਲਕੁਪ ਗਾਨ’, ‘ਲਿਟੋ ਗਾਨ’, ‘ਝੁਮੁਰਿਆ’ ਅਤੇ ਰੰਪਾ ਲੋਕ ਨਾਚ ਸ਼ਾਮਿਲ ਸਨ। ਸਮਾਰੋਹ ਵਿੱਚ ਮੌਜੂਦ ਸਾਰੇ ਮਹਿਮਾਨ ਅਤੇ ਆਮ ਦਰਸ਼ਕ, ਸਥਾਨਕ ਕਲਾਕਾਰਾਂ ਦੇ ਅਸਾਧਾਰਨ ਪ੍ਰਦਰਸ਼ਨ ਤੋਂ ਕਾਫੀ ਪ੍ਰਭਾਵਿਤ ਹੋਏ । 

C:\Users\dell\Desktop\image002OJBN.jpg

ਪ੍ਰਸਿੱਧ ਲੋਕ ਬੈਂਡ ਸੁਰੋਜਿਤ ਓ ਬੋਂਧੁਰਾ ਨੇ ਮਨਮੋਹਕ ਪ੍ਰਸਤੁਤੀ ਦਿੱਤੀ । ਵਾਇਲਿਨ ਬ੍ਰਦਰਸ ਬੈਂਡ ਨੇ ਆਪਣੀ ਧੁਨਾਂ ’ਤੇ ਦਰਸ਼ਕਾਂ ਨੂੰ ਨੱਚਣ ’ਤੇ ਮਜ਼ਬੂਰ ਕਰ ਦਿੱਤਾ। ਮਮਤਾ ਸ਼ੰਕਰ ਦਾ ਬੈਲੇ ਨਾਚ ਪ੍ਰਦਰਸ਼ਨ ਪ੍ਰੋਗਰਾਮ ਦਾ ਖਿੱਚ ਦਾ ਮੁੱਖ ਕੇਂਦਰ ਰਿਹਾ । 

 

ਕਲਾਕਾਰਾਂ ਦੇ ਪ੍ਰਦਰਸ਼ਨ ਦੇ ਇਲਾਵਾ, ਹਸਤਸ਼ਿਲਪ, ਚਿੱਤਰਕਾਰੀ, ਕਸ਼ੀਦਾਕਾਰੀ ਅਤੇ ਜੂਟ ਸ਼ਿਲਪ ਆਦਿ ਦੇ 70 ਸਟਾਲਾਂ ਨੇ ਵੀ ਲੋਕਾਂ ਦਾ ਮਨ ਮੋਹਿਆ। 

C:\Users\dell\Desktop\image0038T9X.jpg

ਸੰਸਕ੍ਰਿਤੀ ਮੰਤਰਾਲਾ ਦਾ ਪ੍ਰਮੁੱਖ ਤਿਉਹਾਰ ਰਾਸ਼ਟਰੀ ਸੰਸਕ੍ਰਿਤੀ ਉਤਸਵ ਸੱਤ ਜੋਨਲ ਸੰਸਕ੍ਰਿਤੀ ਕੇਂਦਰਾਂ ਦੀ ਸਰਗਰਮ ਭਾਗੀਦਾਰੀ ਨਾਲ 2015 ਤੋਂ ਹੀ ਆਯੋਜਿਤ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਭਾਰਤ ਦੀ ਜੀਵੰਤ ਸੰਸਕ੍ਰਿਤੀ ਨੂੰ ਰੰਗਭਵਨਾਂ ਅਤੇ ਦੀਰਘਾਵਾਂ ਤੱਕ ਸੀਮਿਤ ਰੱਖਣ ਦੀ ਬਜਾਏ ਆਮ ਲੋਕਾਂ ਤੱਕ ਲੈ ਜਾਣ ’ਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ । ਇਹ ਵੱਖ-ਵੱਖ ਰਾਜਾਂ ਵਿੱਚ ਹੋਰ ਰਾਜਾਂ ਦੀ ਲੋਕ ਅਤੇ ਕਬਾਇਲੀ ਕਲਾ, ਨਾਚ, ਸੰਗੀਤ, ਵਿਅੰਜਨ ਅਤੇ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰਨ ਵਿੱਚ ਮਦਦਗਾਰ ਰਿਹਾ ਹੈ, ਏਕ ਭਾਰਤ ਸ੍ਰੇਸ਼ਟ ਭਾਰਤ ਦੇ ਪੋਸ਼ਿਤ ਟੀਚੇ ਨੂੰ ਸੁਦ੍ਰੜ ਬਣਾਉਂਦਾ ਹੈ ਅਤੇ ਨਾਲ ਹੀ ਨਾਲ, ਕਲਾਕਾਰਾਂ ਅਤੇ ਕਾਰੀਗਰਾਂ ਨੂੰ ਉਨ੍ਹਾਂ ਦੇ ਪੇਸ਼ੇ ਵਿੱਚ ਸਹਾਇਤਾ ਕਰਨ ਲਈ ਇੱਕ ਪ੍ਰਭਾਵੀ ਰੰਗ ਮੰਚ ਉਪਲੱਬਧ ਕਰਾਉਂਦਾ ਹੈ। ਇਸਤੋਂ ਪਹਿਲਾਂ, ਰਾਸ਼ਟਰੀ ਸਾਂਸਕ੍ਰਿਤਕ ਉਤਸਵ ਦਿੱਲੀ, ਵਾਰਾਣਸੀ, ਬੇਂਗਲੁਰੁ, ਤਵਾਂਗ, ਗੁਜਰਾਤ, ਕਰਨਾਟਕ, ਟਿਹਰੀ ਅਤੇ ਮੱਧ ਪ੍ਰਦੇਸ਼ ਵਰਗੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਨਵੰਬਰ, 2015 ਤੋਂ ਹੁਣ ਤੱਕ ਆਯੋਜਿਤ ਕੀਤੇ ਗਏ ਹਨ ।

C:\Users\dell\Desktop\image004T31X.jpg

************

ਐਨਬੀ/ਐਸਕੇ

 



(Release ID: 1701596) Visitor Counter : 103


Read this release in: English , Urdu , Hindi , Bengali