ਵਿੱਤ ਮੰਤਰਾਲਾ

ਸੀ.ਜੀ.ਐਸ.ਟੀ. ਕਮਿਸ਼ਨਰੇਟ, ਦਿੱਲੀ ਦੇ ਅਧਿਕਾਰੀਆਂ ਨੇ 50.03 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੇਡਿਟ ਧੋਖਾਦੇਹੀ ’ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ

Posted On: 28 FEB 2021 10:50AM by PIB Chandigarh

ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ.ਜੀ.ਐਸ.ਟੀ.) ਕਮਿਸ਼ਨਰੇਟ, ਪੂਰਵੀ ਦਿੱਲੀ ਦੇ ਅਧਿਕਾਰੀਆਂ ਨੇ ਕਾਲਪਨਿਕ ਫਰਮਾਂ ਦੇ ਇੱਕ ਨੈੱਟਵਰਕ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਦਾ ਇਸਤੇਮਾਲ ਸੰਚਾਲਕ ਵਲੋਂ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਦੇ ਫਰਜੀ ਇਨਪੁਟ ਟੈਕਸ ਕ੍ਰੇਡਿਟ (ਆਈ.ਟੀ.ਸੀ. ) ਬਣਾਉਣ ਅਤੇ ਹਸਤਾਂਤਰਿਤ ਕਰਨ ਲਈ ਕੀਤਾ ਜਾ ਰਿਹਾ ਸੀ । ਫਰਜੀ ਫਰਮਾਂ ਦਾ ਨੈੱਟਵਰਕ, ਵਿਸ਼ਾਲ ਨਾਮ ਦੇ ਵਿਅਕਤੀ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ, ਜੋ ਪੇਸ਼ੇ ਤੋਂ ਵਕੀਲ ਹੈ ਅਤੇ ਕੜਕੜਡੂਮਾ ਕੋਰਟ, ਦਿੱਲੀ ਵਿੱਚ ਵਕਾਲਤ ਕਰਦਾ ਸੀ । 

 

 ਵਿਸ਼ਾਲ ਨੇ ਆਪਣੇ ਨਾਮ ’ਤੇ ਇੱਕ ਕਾਲਪਨਿਕ ਫਰਮ ਦੀ ਉਸਾਰੀ ਕਰਕੇ ਇਸ ਜੀ.ਐਸ.ਟੀ. ਧੋਖਾਦੇਹੀ ਦੀ ਸ਼ੁਰੂਆਤ ਕੀਤੀ, ਜਿਸਨੂੰ ਉਸ ਨੇ ਆਪਣੇ ਨਿਵਾਸ ਦੇ ਨਾਮ ’ਤੇ ਰਜਿਸ਼ਟਰਡ ਕਰਵਾਇਆ। ਇਸ ਤੋਂ ਬਾਅਦ, ਉਸ ਨੇ ਕਈ ਫਰਜੀ ਫਰਮਾਂ ਨੂੰ ਬਣਾਉਣ ਲਈ ਵੱਖ-ਵੱਖ ਆਦਮੀਆਂ ਦੇ ਕਈ  ਕੇ.ਵਾਈ.ਸੀ. ਦੀ ਵਿਵਸਥਾ ਕੀਤੀ । ਇਸ ਫਰਜੀ ਫਰਮਾਂ ਦੀ ਕੋਈ ਵੀ ਵਿਵਸਾਇਕ ਗਤੀਵਿਧੀ ਨਹੀਂ ਸੀ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਕਲੀ ਇਨਪੁਟ ਟੈਕਸ ਕ੍ਰੇਡਿਟ ਨੂੰ ਹਸਤਾਂਤਰਿਤ ਕਰਨ ਅਤੇ ਸਰਕਾਰੀ ਖਜਾਨੇ ਨੂੰ ਠੱਗਣ ਦੇ ਉਦੇਸ਼ ਤੋਂ ਬਣਾਇਆ ਗਿਆ ਸੀ । ਉਸ ਦੇ ਘਰ ਦੀ ਤਲਾਸ਼ੀ ਦੌਰਾਨ ਕਈ ਕੇ.ਵਾਈ.ਸੀ. ਅਤੇ ਚੈਕ ਮਿਲੇ ਹਨ। ਉਹ ਆਪਣੇ ਗਾਹਕਾਂ ਨੂੰ ਚਲਾਣ ਰਾਸ਼ੀ ਦੇ 2 ਫ਼ੀਸਦੀ ਕਮੀਸ਼ਨ ਬਦਲੇ ਵਿੱਚ ਨਕਲੀ ਇਨਪੁਟ ਟੈਕਸ ਕ੍ਰੇਡਿਟ ਹਸਤਾਂਤਰਿਤ ਕਰਦਾ ਸੀ । ਹੁਣ ਤੱਕ ਫਰਜੀ ਇਨਪੁਟ ਟੈਕਸ ਕ੍ਰੇਡਿਟ ਦੀ ਕੁਲ ਰਕਮ 50. 03 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ, ਜਿਸਦੇ ਜਾਂਚ ਦੇ ਵੱਧਣ ਨਾਲ ਜਿਆਦਾ ਹੋਣ ਦੀ ਉਂਮੀਦ ਹੈ । 

 

ਐਡਵੋਕੇਟ  ਵਿਸ਼ਾਲ, ਨੇ ਸਰਕਾਰ ਨੂੰ ਧੋਖਾ ਦੇਣ ਲਈ ਡੂੰਘੀ ਅਪਰਾਧਿਕ ਸਾਜਿਸ਼ ਰਚੀ ਅਤੇ ਸੀ.ਜੀ.ਐਸ.ਟੀ. ਅਧਿਨਿਯਮ, 2017 ਦੀ ਧਾਰਾ 132 (1)  (ਬੀ) ਅਤੇ 132 (1)  (ਸੀ)  ਦੇ ਤਹਿਤ ਜਾਣਬੁੱਝ ਕੇ ਜੁਰਮ ਕੀਤੇ, ਜੋ ਅਧਿਨਿਯਮ ਦੀ ਧਾਰਾ 132 (5) ਦੇ ਪ੍ਰਾਵਧਾਨਾਂ ਦੇ ਤਹਿਤ ਸੰਗੀਨ ਅਤੇ ਗੈਰ-ਜਮਾਨਤੀ ਦੋਸ਼ ਹਨ ਅਤੇ ਅਧਿਨਿਯਮ ਦੀ ਧਾਰਾ 132 ਦੇ ਉਪ ਖੰਡ 1 ਦੇ ਖੰਡ (i )  ਦੇ ਤਹਿਤ ਸਜ਼ਾ ਯਾਫਤਾ  ਹਨ । ਐਡਵੋਕੇਟ ਵਿਸ਼ਾਲ  ਸੀ.ਜੀ.ਐਸ.ਟੀ. ਅਧਿਨਿਯਮ, 2017 ਦੀ ਧਾਰਾ 69 (1)  ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ 27 ਫਰਵਰੀ, 2021 ਨੂੰ ਡਿਊਟੀ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸਨੂੰ 13 ਮਾਰਚ, 2021 ਤੱਕ ਲਈ 14 ਦਿਨਾਂ ਦੀ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ। ਮਾਮਲੇ ਵਿੱਚ ਅੱਗੇ ਦੀ ਜਾਂਚ ਪ੍ਰਕ੍ਰਿਆ ਚੱਲ ਰਹੀ ਹੈ ।  


 

ਵਰਣਨਯੋਗ ਹੈ ਕਿ ਜੀ.ਐਸ.ਟੀ. ਕੇਂਦਰੀ ਕਰ ਦੀ ਸਥਾਪਨਾ ਦੇ ਬਾਅਦ ਦਿੱਲੀ ਜੋਨ ਨੇ ਵੱਖ-ਵੱਖ ਮਾਮਲਿਆਂ ਵਿੱਚ 27 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ,  ਜਿਨ੍ਹਾਂ ਨਾਲ ਜੀ.ਐਸ.ਟੀ. ਧੋਖਾਦੇਹੀ ਦੀ 4019. 95 ਰੁਪਏ ਤੋਂ ਜਿਆਦਾ ਦੀ ਰਕਮ ਜੁੜੀ ਹੋਈ ਹੈ ।

****************************

ਆਰ ਐਮ/ਕੇਐਮਐਨ

 


(Release ID: 1701595) Visitor Counter : 146


Read this release in: Telugu , English , Urdu , Hindi