ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਆਰ ਹਰੀ ਕੁਮਾਰ ਪੀਵੀਐਸਐਮ, ਏਵੀਐਸਐਮ, ਵੀਐਸਐਮ ਨੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਪੱਛਮੀ ਨੇਵਲ ਕਮਾਂਡ ਦਾ ਅਹੁਦਾ ਸੰਭਾਲਿਆ

Posted On: 28 FEB 2021 4:03PM by PIB Chandigarh

ਵਾਈਸ ਐਡਮਿਰਲ ਆਰ ਹਰੀ ਕੁਮਾਰ, ਪੀਵੀਐਸਐਮ, ਏਵੀਐਸਐਮ, ਵੀਐਸਐਮ ਨੇ 28 ਫਰਵਰੀ 2021 ਨੂੰ ਮੁੰਬਈ ਵਿਖੇ ਪੱਛਮੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ (ਐਫਓਸੀ-ਇਨ-ਸੀ) ਦਾ ਅਹੁਦਾ ਸੰਭਾਲਿਆ। ਉਨਾਂ ਨੇ ਵਾਈਸ ਐਡਮਿਰਲ ਅਜੀਤ ਕੁਮਾਰ, ਪੀਵੀਐਸਐਮ, ਏਵੀਐਸਐਮ, ਵੀਐਸਐਮ, ਏਡੀਸੀ ਦੀ ਥਾਂ ਲਈ ਹੈ, ਜੋ ਕਿ ਭਾਰਤੀ ਨੇਵੀ ਵਿਚ ਚਾਲੀ ਸਾਲ ਸੇਵਾ ਨਿਭਾਉਣ ਦੇ ਸ਼ਾਨਦਾਰ ਕੈਰੀਅਰ ਉਪਰੰਤ ਸੇਵਾਮੁਕਤ ਹੋਏ ਹਨ।  

C:\Users\dell\Desktop\Pix5VSKZ.jpeg

ਵੈਸਟਰਨ ਨੇਵਲ ਕਮਾਂਡ ਦੇ ਹੈਡ ਕੁਆਰਟਰ ਦੀ ਕਮਾਂਡ ਪੋਸਟ ਵਿਖੇ ਹੋਏ ਇੱਕ ਸਮਾਰੋਹ ਵਿੱਚ, ਰਿਟਾਇਰ ਹੋਣ ਵਾਲੇ ਅਤੇ ਨਵੇਂ ਆਉਣ ਵਾਲੇ ਕਮਾਂਡਰਸ -ਇਨ-ਚੀਫ਼ ਨੂੰ ਇੱਕ ਗਾਰਡ ਆਫ ਆਨਰ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਰਸਮੀ ਤੌਰ 'ਤੇ ਅਹੁਦਾ ਛਡਿਆ ਤੇ ਸੰਭਾਲਿਆ ਗਿਆ ਅਤੇ ਨਵੇਂ ਕਮਾਂਡਰ-ਇਨ-ਚੀਫ਼ ਨੂੰ ਬੈਟਨ ਹੈਂਡ ਓਵਰ ਕੀਤੀ ਗਈ। ਆਪਣਾ ਅਹੁਦਾ ਸੰਭਾਲਣ ਮੌਕੇ ਵਾਈਸ ਐਡਮਿਰਲ ਆਰ ਹਰੀ ਕੁਮਾਰ ਨੇ ਗੌਰਵ ਸਤੰਭ ਸਮਾਰਕ' ਤੇ ਫੁਲ ਮਾਲਾ ਅਰਪਿਤ ਕੀਤੀ। 

ਨੈਸ਼ਨਲ ਡਿਫੈਂਸ ਅਕੈਡਮੀ ਦੇ ਅਲੂਮਨੀ ਵਾਈਸ ਐਡਮਿਰਲ ਆਰ ਹਰੀ ਕੁਮਾਰ, ਨੂੰ 01 ਜਨਵਰੀ, 1983 ਨੂੰ ਇੰਡੀਅਨ ਨੇਵੀ ਵਿੱਚ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਨੇ ਗਨਰੀ ਵਿੱਚ ਮੁਹਾਰਤ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਇੱਕ ਡਿਸਟ੍ਰਾਇਰ ਅਤੇ ਜਹਾਜ਼ਵਾਹਕ ਆਈ ਐਨ ਐਸ ਵਿਰਾਟ ਸਮੇਤ ਪੰਜ ਸਮੁਦਰੀ ਜਹਾਜ਼ਾਂ ਦੀ ਕਮਾਂਡ ਸੰਭਾਲੀ ਸੀ। ਉਨ੍ਹਾਂ ਸਮੁੰਦਰੀ ਕੰਢਿਆਂ ਅਤੇ ਸਮੁੰਦਰੀ ਤੱਟ ਦੋਹਾਂ ਤੇ ਮਹੱਤਵਪੂਰਨ ਸਟਾਫ ਨਿਯੁਕਤੀਆਂ ਤੇ ਕੰਮ ਕੀਤਾ ਅਤੇ ਸੇਸ਼ੇਲਸ ਸਰਕਾਰ ਦੇ ਨੇਵੀ ਸਲਾਹਕਾਰ ਵੀ ਰਹੇ । ਫਲੈਗ ਰੈਂਕ ਤੇ ਪ੍ਰੋਮੋਸ਼ਨ ਹੋਣ ਤੇ ਉਨ੍ਹਾਂ ਨੇ ਗੋਆ ਵਿਖੇ ਨੇਵਲ ਵਾਰ ਕਾਲਜ ਦੇ ਕਮਾਂਡੈਂਟ, ਫਲੈਗ ਅਫਸਰ ਸਮੁਦਰੀ ਟ੍ਰੇਨਿੰਗ, ਫਲੈਗ ਅਫਸਰ ਕਮਾਂਡਿੰਗ ਵੈਸਟਰਨ ਫਲੀਟ, ਵੈਸਟਰਨ ਨੇਵਲ ਕਮਾਂਡ ਵਿਖੇ ਚੀਫ਼ ਆਫ਼ ਸਟਾਫ, ਐਨਐਚਕਿਉ ਵਿਖੇ ਕੰਟਰੋਲਰ ਪਰਸੋਨਲ ਸਰਵਿਸਿਜ਼ ਅਤੇ ਚੀਫ ਆਫ਼ ਪਰਸੋਨਲ ਦੀਆਂ ਨਿਯੁਕਤੀਆਂ ਤੇ ਕੰਮ ਕੀਤਾ। ਵਾਈਸ ਐਡਮਿਰਲ ਆਰ ਹਰੀ ਕੁਮਾਰ ਐਫਓਸੀ-ਇਨ-ਸੀ ਪੱਛਮੀ ਨੇਵਲ ਕਮਾਂਡ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਐਚ ਕਿਉ ਆਈ ਡੀਐਸ ਵਿਖੇ ਸੀਆਈਐੱਸਸੀ / ਵੀਸੀਡੀਐੱਸ (ਵਾਈਸ ਚੀਫ ਆਫ ਡਿਫੈਂਸ ਸਟਾਫ) ਸਨ। 

ਆਪਣੇ ਅਹੁਦੇ ਤੋਂ ਰਿਟਾਇਰ ਹੋਣ ਵਾਲੇ ਐਫਓਸੀ-ਇਨ-ਸੀ, ਵਾਈਸ ਐਡਮਿਰਲ ਅਜੀਤ ਕੁਮਾਰ, ਪੀਵੀਐਸਐਮ, ਏਵੀਐਸਐਮ, ਵੀਐਸਐਮ, ਏਡੀਸੀ 28 ਫਰਵਰੀ 21 ਨੂੰ ਸੇਵਾ ਤੋਂ ਮੁਕਤ ਹੋ ਗਏ। ਐਡਮਿਰਲ ਨੇ 31 ਜਨਵਰੀ 19 ਤੋਂ ਇਸ ਪ੍ਰੀਮੀਅਰ ਨੇਵਲ ਕਮਾਂਡ ਦੀ ਸੇਵਾ ਨਿਭਾਈ। ਆਪਣੇ ਕਾਰਜਕਾਲ ਦੌਰਾਨ, ਡਬਲਯੂ ਐਨ ਸੀ ਨੇ  ਪੁਲਵਾਮਾ ਹਮਲੇ ਤੋਂ ਬਾਅਦ ਅਤੇ ਹਿੰਦ ਮਹਾਸਾਗਰ ਦੇ ਖੇਤਰ ਵਿੱਚ ਗਲਵਾਨ ਸੰਕਟ ਤੋਂ ਬਾਅਦ ਸੁਰੱਖਿਆ ਸਥਿਤੀ ਵਿਕਸਤ ਕਰਨ ਦੇ ਜਵਾਬ ਵਿੱਚ ਵਿਆਪਕ ਕਾਰਜਸ਼ੀਲ ਤੈਨਾਤੀਆਂ ਵੇਖੀਆਂ। ਇਸ ਅਰਸੇ ਦੇ ਦੌਰਾਨ, ਡਬਲਯੂਐਨਸੀ ਏਡਨ ਦੀ ਖਾੜੀ ਵਿੱਚ ਐਂਟੀ - ਪਾਏਰੇਸੀ ਮਿਸ਼ਨਾਂ ਵਿੱਚ ਮੋਹਰੀ ਰਹੀ ਅਤੇ ਇਸਦੇ ਨਾਲ ਹੀ ਕੋਵਿਡ -19 ਦੌਰਾਨ ਵੱਖ ਵੱਖ ਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਲਈ ਆਪ੍ਰੇਸ਼ਨ ਸਮੁਦਰ ਸੇਤੁ ਅਤੇ ਕੋਵਿਡ- 19 ਵਿਰੁੱਧ ਲੜਾਈ ਵਿੱਚ ਸਹਾਇਤਾ ਨਾਲ ਆਈ ਉ ਆਰ ਲਿੱਟਰਲ ਵਿੱਚ ਦੇਸ਼ਾਂ ਤਕ ਪਹੁੰਚ ਲਈ ਮਿਸ਼ਨ ਸਾਗਰ I ਅਤੇ II ਵਿੱਚ ਮੋਹਰੀ ਰਹੇ । 

----------------------------  

ਏ ਬੀ ਬੀ ਬੀ /ਵੀ ਐਮ/ਐਮ ਐਸ         


(Release ID: 1701593) Visitor Counter : 204


Read this release in: English , Urdu , Hindi