ਰੱਖਿਆ ਮੰਤਰਾਲਾ
ਕੌਮੋਡੋਰ ਮਹਾਦੇਵੂ ਗੋਵਰਧਨ ਰਾਜੂ, ਐੱਨਐੱਮ ਨੇ ਨੇਵਲ ਆਫਿਸਰ ਇੰਚਾਰਜ (ਆਂਧਰ ਪ੍ਰਦੇਸ਼) ਦਾ ਅਹੁਦਾ ਸੰਭਾਲਿਆ
Posted On:
26 FEB 2021 5:32PM by PIB Chandigarh
ਕੌਮੋਡੋਰ ਐੱਮ ਗੋਵਰਧਨ ਰਾਜੂ , ਐੱਨਐੱਮ ਨੇ 26 ਫਰਵਰੀ 2021 ਨੂੰ ਵਿਸ਼ਾਖ਼ਾਪਟਨਮ ਦੇ ਨੇਵੀ ਬੇਸ ਵਿੱਚ ਇੱਕ ਸ਼ਾਨਦਾਰ ਰਵਾਇਤੀ ਪਰੇਡ ਦੌਰਾਨ ਕੌਮੋਡੋਰ ਸੰਜੀਵ ਈਸਰ ਤੋਂ ਨੇਵਲ ਆਫਿਸਰ ਇੰਚਾਰਜ (ਆਂਧਰ ਪ੍ਰਦੇਸ਼) ਦਾ ਅਹੁਦਾ ਸੰਭਾਲਿਆ । ਕੌਮੋਡੋਰ ਰਾਜੂ ਸੈਨਿਕ ਕੋਰੂਕੋਂਡਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਖਡਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ । ਉਹ ਭਾਰਤੀ ਜਲ ਸੈਨਾ ਵਿੱਚ ਇੱਕ ਜੁਲਾਈ 1989 ਨੂੰ ਸ਼ਾਮਲ ਹੋਏ ਸਨ ਅਤੇ ਨੇਵੀਗੇਸ਼ਨ ਤੇ ਡਾਇਰੈਕਸ਼ਨ ਵਿੱਚ ਮਾਹਰ ਹਨ ।
ਉਨ੍ਹਾਂ ਨੇ ਕਈ ਤਰ੍ਹਾਂ ਦੇ ਉੱਚ ਚੁਣੌਤੀਆਂ ਵਾਲੇ ਸੰਚਾਲਨ , ਸਟਾਫ ਅਤੇ ਸਿਖਲਾਈ ਅਹੁਦਿਆਂ ਤੇ ਕੰਮ ਕੀਤਾ ਹੈ । ਉਦਾਹਰਨ ਦੇ ਤੌਰ ਤੇ ਆਈ ਐੱਨ ਐੱਸ ਸਾਗਰਧਵਨੀ ਦੇ ਕ੍ਰਿਊ ਦੀ ਕਮਿਸ਼ਨਿੰਗ , ਪਹਿਲੀ ਕਤਾਰ ਦੇ ਜੰਗੀ ਜਹਾਜ਼ਾਂ ਵਿੱਚ ਮਾਹਰ ਅਤੇ ਅਗਜ਼ੈਕਟਿਵ ਅਧਿਕਾਰੀ ਦੇ ਅਹੁਦੇ , ਇੰਟਾਗ੍ਰੇਟਿਡ ਡਿਫੈਂਸ ਸਟਾਫ ਹੈੱਡਕੁਆਟਰ (ਸਿਖਲਾਈ ਅਤੇ ਨੀਤੀ ) ਦੇ ਡਾਇਰੈਕਟਰ , ਸੰਯੁਕਤ ਡਾਇਰੈਕਟਰ ਸਟਾਫ ਰਿਕੁਆਇਰਮੈਂਟਸ ਐਟ ਨੇਵਲ ਹੈੱਡਕੁਆਟਰਸ , ਪ੍ਰਮੁੱਖ ਸਿਖਲਾਈ ਸੰਸਥਾ ਇੰਡੀਅਨ ਨੇਵਲ ਅਕੈਡਮੀ (ਏਜ਼ੀਮਾਲਾ) ਦੇ ਪ੍ਰਿੰਸੀਪਲ ਡਾਇਰੈਕਟਰ (ਸਿਖਲਾਈ) ਅਤੇ ਮੈਰੀਟਾਈਮ ਵਾਰਫੇਅਰ ਸੈਂਟਰ (ਵਿਜ਼ਾਗ) ਦੇ ਡਾਇਰੈਕਟਰ ਆਦਿ ਅਹੁਦਿਆਂ ਤੇ ਕੰਮ ਕੀਤਾ ਹੈ ।
ਉਨ੍ਹਾਂ ਨੇ ਦਸੰਬਰ 2014 ਤੋਂ ਮਈ 2016 ਦੌਰਾਨ ਪੂਰਬੀ ਫਲੀਟ ਦੇ ਫਲੀਟ ਅਪਰੇਸ਼ਨਸ ਆਫਿਸਰ ਦੇ ਫਰਜ਼ ਵੀ ਨਿਭਾਏ ਹਨ ਅਤੇ ਮੌਜੂਦਾ ਸਮੇਂ ਉਨ੍ਹਾਂ ਨੇ ਵੱਕਾਰੀ ਅੰਤਰਰਾਸ਼ਟਰੀ ਫਲੀਟ ਸਮੀਖਿਆ 2016 ਦੌਰਾਨ ਚੀਫ਼ ਕੋਆਰਡੀਨੇਟਰ ਫਾਰ ਸਟੈਟਿਕ ਰੀਵਿਊ , ਅਪਰੇਸ਼ਨਲ ਡੈਮੋਨਸਟ੍ਰੇਸ਼ਨ , ਪੈਸਿਜ਼ ਐਕਸਰਸਾਈਜ਼ ਦੇ ਅਹੁਦੇ ਦੇ ਫਰਜ਼ ਨਿਭਾਏ ਹਨ ਅਤੇ ਇਨ੍ਹਾਂ ਦੀ ਵੱਡੀ ਸਫ਼ਲਤਾ ਲਈ ਯੋਗਦਾਨ ਦਿੱਤਾ ਹੈ ।
ਉਹ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ , ਆਰਮੀ ਵਾਰ ਕਾਲਜ ਮਹੋ ਅਤੇ ਨੈਸ਼ਨਲ ਡਿਫੈਂਸ ਕਾਲਜ ਮੀਰਪੁਰ (ਬੰਗਲਾਦੇਸ਼) ਦੇ ਗਰੈਜੁਏਟ ਵੀ ਹਨ । ਉਨ੍ਹਾਂ ਨੇ 4 ਆਈ ਐੱਨ ਜਹਾਜ਼ਾਂ ਜਿਵੇਂ ਟਾਰਪੀਡੋ ਰਿਕਵਰੀ ਜਹਾਜ਼ — 71 , ਓਸ਼ੀਅਨ ਗੋਇੰਗ ਮਾਈਨ ਸਵੀਪਰ ਰਤਨਾਗਿਰੀ , ਧਨੁਸ਼ ਓ ਪੀ ਵੀ ਸਵਰਨਾ ਅਤੇ ਡਿਸਟ੍ਰਾਇਰ ਰਣਵਿਜੇ ਜਹਾਜ਼ਾਂ ਦੀ ਕਮਾਂਡਿੰਗ ਵਿੱਚ ਡਿਸਟਿੰਗਸ਼ਨ ਹਾਸਲ ਕੀਤੀ ਹੈ । ਇਸ ਤੋਂ ਇਲਾਵਾ 2 ਸ਼ੋਰ ਯੂਨਿਟਸ , ਪ੍ਰਮੁੱਖ ਸਿਖਲਾਈ ਸੰਸਥਾ ਆਈ ਐੱਨ ਐੱਸ ਚਿਲਕਾ , ਜਿਸ ਦੇ ਉਹ ਮੌਜੂਦਾ ਨੇਵਲ ਆਫਿਸਰ ਇੰਚਾਰਜ (ਓੜੀਸ਼ਾ) ਹਨ ਅਤੇ ਫਾਰਵਰਡ ਅਪਰੇਟਿੰਗ ਬੇਸ ਆਈ ਐੱਨ ਐੱਸ ਸਰਦਾਰ ਪਟੇਲ ਦੇ ਵੀ ਨੇਵਲ ਆਫਿਸਰ ਇੰਚਾਰਜ ਗੁਜਰਾਤ ਵਜੋਂ ਮੌਜੂਦਾ ਚਾਰਜ ਸੰਭਾਲ ਰਹੇ ਹਨ ।
ਉਹ 2014 ਵਿੱਚ ਨੌ ਸੈਨਾ ਮੈਡਲ (ਫਰਜ਼ਾਂ ਲਈ ਸਮਰਪਣ) ਦਾ ਮਾਣ ਪ੍ਰਾਪਤ ਕਰਨ ਵਾਲੇ ਅਧਿਕਾਰੀ ਹਨ ।
ਏ ਬੀ ਬੀ ਬੀ / ਵੀ ਐੱਮ / ਐੱਮ ਐੱਸ 23/21
(Release ID: 1701253)
Visitor Counter : 203