ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਰਾਸ਼ਟਰੀ ਆਮਦਨ, 2020–21 ਦੇ ਦੂਜੇ ਪੇਸ਼ਗੀ ਅਨੁਮਾਨ ਅਤੇ ਤੀਜੀ ਤਿਮਾਹੀ (ਅਕਤੂਬਰ–ਦਸੰਬਰ), 2020–21 ਲਈ ਕੁੱਲ ਘਰੇਲੂ ਉਤਪਾਦਨ ਦੇ ਅਨੁਮਾਨ
प्रविष्टि तिथि:
26 FEB 2021 5:30PM by PIB Chandigarh
‘ਰਾਸ਼ਟਰੀ ਅੰਕੜਾ ਅਧਿਕਾਰੀ’ (NSO), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਨੇ ‘ਰਾਸ਼ਟਰੀ ਆਮਦਨ ਦੇ ਦੂਜੇ ਪੇਸ਼ਗੀ ਅਨੁਮਾਨ, 2020–21’ ਦੇ ਨਾਲ–ਨਾਲ ਅਕਤੂਬਰ–ਦਸੰਬਰ (ਤਿਮਾਹੀ 3), 2020–21 ਲਈ ਕੁੱਲ ਘਰੇਲੂ ਉਤਪਾਦਨ ਦੇ ਤਿਮਾਹੀ ਅਨੁਮਾਨ ਅਤੇ ਸਥਿਰ (2011–12) ਅਤੇ ਮੌਜੂਦਾ ਕੀਮਤਾਂ ਦੋਵਾਂ ਉੱਤੇ ਕੁੱਲ ਘਰੇਲੂ ਉਤਪਾਦ ਦੇ ਖ਼ਰਚ ਪੱਖਾਂ ਦੇ ਸਬੰਧਤ ਤਿਮਾਹੀ ਅਨੁਮਾਨ ਜਾਰੀ ਕੀਤੇ ਹਨ।
2. ਰਾਸ਼ਟਰੀ ਅਕਾਉਂਟਸ ਦਾ ਕੈਲੰਡਰ ਜਾਰੀ ਹੋਣ ਦੇ ਨਾਲ ਹੀ ਉਸ ਅਨੁਸਾਰ 2020–21 ਲਈ ਦੂਜੇ ਪੇਸ਼ਗੀ ਅਨੁਮਾਨ (SAE) ਜਾਰੀ ਕੀਤੇ ਗਏ ਹਨ। ਪਿਛਲੇ ਸਾਲਾਂ ਦੇ ਤਿਮਾਹੀ ਅਨੁਮਾਨਾਂ ਦੇ ਨਾਲ–ਨਾਲ ਪਹਿਲਾਂ ਜਾਰੀ ਹੋਏ 2020–21 ਦੀ ਪਹਿਲੀ ਤੇ ਦੂਜੀ ਤਿਮਾਹੀ ਦੇ ਅਨੁਮਾਨ ਰਾਸ਼ਟਰੀ ਅਕਾਊਂਟਸ ਦੀ ਸੋਧ ਨੀਤੀ ਨਾਲ ਉਸ ਅਨੁਸਾਰ ਹੀ ਸੋਧੇ ਗਏ ਹਨ। ਸਾਲ 2019–20 ਲਈ ਪਹਿਲੇ ਸੋਧੇ ਅਨੁਮਾਨ ਉਦਯੋਗ–ਕ੍ਰਮ/ਸੰਸਥਾਨ–ਕ੍ਰਮ ਅਨੁਸਾਰ ਵਿਸਤ੍ਰਿਤ ਜਾਣਕਾਰੀ (29 ਜਨਵਰੀ, 2021 ਨੂੰ ਜਾਰੀ ਕੀਤੀ ਗਈ) ਨੂੰ SAI 2020–21 ਦੇ ਖਾਤੇ ਵਿੱਚ ਲਿਆ ਗਿਆ ਸੀ ਅਤੇ ਇਹ 7 ਜਨਵਰੀ, 2021 ਨੂੰ ਜਾਰੀ ‘ਪਹਿਲੇ ਪੇਸ਼ਗੀ ਅਨੁਮਾਨਾਂ’ (FAE) ਦੇ ਸਮੇਂਲਾਗੂ ਬੈਂਚਮਾਰਕ–ਇੰਡੀਕੇਟਰ ਵਿਧੀ ਦੇ ਆਧਾਰ ਉੱਤੇ ਅਨੁਮਾਨਾਂ ਦੇ ਸਥਾਨ ’ਤੇ ਹਨ। ਇਸ ਪ੍ਰਕਾਰ SAE 2020–21 ਵਿੱਚ ਸੋਧ ਬੈਂਚਮਾਰਕ ਅਨੁਮਾਨਾਂ ਵਿੱਚ ਸੋਧ ਕਾਰਣ ਹੈ ਅਤੇ ਅਪਡੇਟ ਕੀਤੀ ਜਾਣਕਾਰੀ ਵਿਭਿੰਨ ਸੂਚਕ–ਅੰਕਾਂ ਉੱਤੇ ਉਪਲਬਧ ਹੈ, ਜਿਨ੍ਹਾਂ ਦੀ ਵਰਤੋਂ ਇਹ ਅਨੁਮਾਨ ਲਾਉਣ ਲਈ ਸੰਕਲਿਤ ਕੀਤੀ ਗਈ ਹੈ।
3. ਪੇਸ਼ਗੀ ਅਨੁਮਾਨ ਸੰਕਲਿਤ ਕਰਨ ਦੀ ਪਹੁੰਚ ਬੈਂਚਮਾਰਕ–ਇੰਡੀਕੇਟਰ ਵਿਧੀ ਉੱਤੇ ਆਧਾਰਤ ਹੈ। ਖੇਤਰ–ਕ੍ਰਮ ਅਨੁਸਾਰ ਅਨੁਮਾਨ ਇਨ੍ਹਾਂ ਸੂਚਕ–ਅੰਕਾਂ ਦੇ ਨਤੀਜਿਆਂ ਤੋਂ ਹਾਸਲ ਕੀਤੇ ਗਏ ਹਨ; ਜਿਵੇਂ (i) ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦੇ ਉਦਯੋਗਿਕ ਉਤਪਾਦਨ ਦਾ ਸੂਚਕ–ਅੰਕ (IIP), (ii) ਦਸੰਬਰ, 2020 ਨੂੰ ਖ਼ਤਮ ਹੋਈ ਤਿਮਾਹੀ ਤੱਕ ਉਪਲਬਧ ਨਿਜੀ ਕਾਰਪੋਰੇਟ ਖੇਤਰ ਵਿੱਚ ਸੂਚੀਬੱਧ ਕੰਪਨੀਆਂ ਦੀ ਵਿੱਤੀ ਕਾਰਗੁਜ਼ਾਰੀ (iii) ਫ਼ਸਲ ਉਤਪਾਦਨ ਦੇ ਦੂਜੇ ਪੇਸ਼ਗੀ ਅਨੁਮਾਨ, (iv) ਕੇਂਦਰੀ ਤੇ ਰਾਜ ਸਰਕਾਰਾਂ ਦੇ ਖਾਤੇ, ਇਨ੍ਹਾਂ ਸੂਚਕ–ਅੰਕਾਂ ਬਾਰੇ ਜਾਣਕਾਰੀ ਤੋਂ ਇਲਾਵਾ ਜਿਵੇਂ ਡਿਪਾਜ਼ਿਟਸ ਤੇ ਕ੍ਰੈਡਿਟਸ, ਯਾਤਰੀ ਤੇ ਮਾਲ ਦੀ ਢੋਆ–ਢੁਆਈ ਤੋਂ ਰੇਲਵੇਜ਼ ਦੀਆਂ ਆਮਦਨਾਂ, ਸ਼ਹਿਰੀ ਹਵਾਬਾਜ਼ੀ ਦੁਆਰਾ ਹੈਂਡਲ ਕੀਤੇ ਯਾਤਰੀਆਂ ਤੇ ਮਾਲ, ਪ੍ਰਮੁੱਖ ਸਮੁੰਦਰੀ ਬੰਦਰਗਾਹਾਂ ਉੱਤੇ ਹੈਂਡਲ ਕੀਤੇ ਮਾਲ, ਵਪਾਰਕ ਵਾਹਨਾਂ ਦੀ ਵਿਕਰੀ ਆਦਿ, ਜੋ ਵਿੱਤੀ ਸਾਲ ਦੇ ਪਹਿਲੇ 9/10 ਮਹੀਨਿਆਂ ਲਈ ਉਪਲਬਧ ਰਹੇ। 2020–21 ਲਈ ਟੈਕਸ ਆਮਦਨ ਦੇ ਸੋਧੇ ਅਨੁਮਾਨ, ਜਿਵੇਂ ਕਿ 2021–22 ਲਈ ਕੇਂਦਰ ਸਰਕਾਰ ਦੀ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਉਪਲਬਧ ਹਨ, ਕੰਟਰੋਲਰ ਜਨਰਲ ਆੱਵ੍ ਅਕਾਊਂਟਸ (CGA) ਅਤੇ ਕੰਪਟਰੋਲਰ ਐਂਡ ਆਡੀਟਰ ਜਨਰਲ ਆੱਵ੍ ਇੰਡੀਆ (CAG) ਦੀ ਵੈੱਬਸਾਈਟ ਉੱਤੇ ਮੌਜੂਦ ਤਾਜ਼ਾ ਜਾਣਕਾਰੀ ਦੀ ਵਰਤੋਂ ਚਾਲੂ ਕੀਮਤਾਂ ਉੱਤੇ ਉਤਪਾਦਾਂ ਉੱਤੇ ਟੈਕਸਾਂ ਦਾ ਅਨੁਮਾਨ ਲਾਉਣ ਲਈ ਵਰਤੀ ਗਈ ਹੈ। ਸਥਿਰ ਕੀਮਤਾਂ ਉੱਤੇ ਉਤਪਾਦਾਂ ਉੱਤੇ ਟੈਕਸ ਹਾਸਲ ਕਰਨ ਲਈ, ਮਾਤਰਾ ਨਤੀਜਾ ਟੈਕਸ–ਯੁਕਤ ਵਸਤਾਂ ਤੇ ਸੇਵਾਵਾਂ ਦੀ ਮਾਤਰਾ ਦੇ ਵਿਕਾਸ ਦੀ ਵਰਤੋਂ ਕਰਦਿਆਂ ਕੱਢਿਆ ਗਿਆ ਹੈ ਅਤੇ ਟੈਕਸਾਂ ਦੀ ਕੁੱਲ ਮਾਤਰਾ ਹਾਸਲ ਕਰਨ ਲਈ ਉਨ੍ਹਾਂ ਦਾ ਜੋੜ ਕੀਤਾ ਗਿਆ ਹੈ। ਕੇਂਦਰੀ ਬਜਟ 2020–21 ਨਾਲ ਸਬੰਧਤ ਦਸਤਾਵੇਜ਼ਾਂ ਵਿੱਚ ਦਰਜ ਆਮਦਨ ਖ਼ਰਚ, ਵਿਆਜ ਦੇ ਭੁਗਤਾਨ, ਸਬਸਿਡੀਆਂ ਆਦਿ ਬਾਰੇ ਉਪਲਬਧ ਜਾਣਕਾਰੀ ਅਤੇ 2020–21 ਲਈ ਰਾਜਾਂ ਦੇ ਬਜਟ ਦਸਤਾਵੇਜ਼ਾਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਉੱਤੇ ਆਧਾਰਤ ਜਾਣਕਾਰੀ ਦੀ ਵਰਤੋਂ ਵੀ ਕੀਤੀ ਗਈ ਸੀ। ਬਜਟ 2021–22 ਵਿੱਚਪੇਸ਼ ਕੀਤੀਆਂ ਪ੍ਰਮੁੱਖ ਸਬਸਿਡੀਆਂ (ਖ਼ਾਸ ਕਰ ਕੇ ਫ਼ੂਡ ਸਬਸਿਡੀਆਂ) ਲਈ ਸੋਧੇ ਅਨੁਮਾਨਾਂ ਵਿੱਚ BE 2020–21 ਵਿੱਚ 2.27 ਲੱਖ ਕਰੋੜ ਤੋਂ ਤਿੱਖਾ ਵਾਧਾ ਹੋ ਕੇ 5.95 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਸਬਸਿਡੀਆਂ ਦੀ ਸੋਧੀ ਵਿਵਸਥਾ ਨੂੰ ਵਿੱਤ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੇ ਬਕਾਇਆਂ ਲਈ ਐਡਜਸਟ ਕਰਨ ਤੋਂ ਬਾਅਦ ਖਾਤਿਆਂ ਵਿੱਚ ਲਈ ਗਈ ਹੈ।
4. IIP ਜਿਹੇ ਕੁਝ ਸੂਚਕ–ਅੰਕਾਂ ਦਾ ਨਤੀਜਾ; ਮਹਾਮਾਰੀ ਕਾਰਨ ਪੈਦਾ ਹੋਈਆਂ ਲਚਕਤਾਵਾਂ ਲਈ ਖਾਤੇ ਲਈ ਪ੍ਰੋਜੈਕਟ ਕੀਤੀ ਤਕਨੀਕ ਵਿੱਚ ਲੋੜੀਂਦੀ ਸੋਧ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਾਸਤੇ ਉਪਲਬਧ ਜਾਣਕਾਰੀ ਦੀ ਵਰਤੋਂ ਕਰਦਿਆਂ ਕੱਢਿਆ ਗਿਆ ਹੈ। ਅਨੁਮਾਨ ਵਿੱਚ ਵਰਤੇ ਗਏ ਮੁੱਖ ਸੂਚਕ–ਅੰਕਾਂ ਵਿੱਚ ਪ੍ਰਤੀਸ਼ਤਤਾ ਤਬਦੀਲੀਆਂ ਅਨੁਕ੍ਰਮਣਿਕਾ ਵਿੱਚ ਦਿੱਤੀਆਂ ਗਈਆਂ ਹਨ।
5. ਸਾਲ 2020–21 ਵਿੱਚ ਸਥਿਰ (2011–12) ਕੀਮਤਾਂ ਉੱਤੇ ਸ਼ੁੱਧ ਕੁੱਲ ਘਰੇਲੂ ਉਤਪਾਦਨ ਜਾਂ ਕੁੱਲ ਘਰੇਲੂ ਉਤਪਾਦਨ (GDP) ਦਾ ਅਨੁਮਾਨ 134.09 ਲੱਖ ਕਰੋੜ ਰੁਪਏ ਦਾ ਪੱਧਰ ਹਾਸਲ ਕਰਨ ਦਾ ਅਨੁਮਾਨ ਹੈ; ਜੋ ਕਿ 29 ਜਨਵਰੀ, 2021 ਨੂੰ ਜਾਰੀ ਕੀਤੇ ਸਾਲ 2019–20 ਲਈ 145.69 ਲੱਖ ਕਰੋੜ ਰੁਪਏ ਦੇ ਕੁੱਲ ਘਰੇਲੂ ਉਤਪਾਦਨ ਦੇ ਪਹਿਲੇ ਸੋਧੇ ਅਨੁਮਾਨ ਦੇ ਮੁਕਾਬਲੇ ਹੈ। ਸਾਲ 2020–21 ਦੌਰਾਨ ਕੁੱਲ ਘਰੇਲੂ ਉਤਪਾਦਨ ਵਿੱਚ ਵਿਕਾਸ; ਸਾਲ 2019–20 ਦੇ 4.0 ਫ਼ੀ ਸਦੀ ਦੇ ਮੁਕਾਬਲੇ –8.0 ਫ਼ੀ ਸਦੀ ਦਾ ਅਨੁਮਾਨ ਹੈ।
6. ਸਾਲ 2019–20 ਦੇ 203.51 ਲੱਖ ਕਰੋੜ ਰੁਪਏ ਦੇ ਮੁਕਾਬਲੇ ਸਾਲ 2020–21 ਵਿੱਚ ਮੌਜੂਦਾ ਕੀਮਤਾਂ ਉੱਤੇ 195.86 ਲੱਖ ਕਰੋੜ ਰੁਪਏ ਦੇ ਕੁੱਲ ਘਰੇਲੂ ਉਤਪਾਦਨ ਦਾ ਪੱਧਰ ਹਾਸਲ ਕਰਨ ਦਾ ਅਨੁਮਾਨ ਹੈ, ਜੋ –3.8 ਫ਼ੀ ਸਦੀ ਦਾ ਵਾਧਾ ਦਰਸਾਉਂਦਾ ਹੈ।
7. ਸਾਲ 2020–21 ਦੌਰਾਨ ਸ਼ੁੱਧ ਮੱਦਾਂ (2011–12 ਦੀਆਂ ਕੀਮਤਾਂ ’ਤੇ) ਵਿੱਚ ਸਾਲ 2019–20 ਦੌਰਾਨ 94,566 ਰੁਪਏ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ ਦੇ 85,929 ਰੁਪਏ ਦਾ ਪੱਧਰ ਹਾਸਲ ਕਰਨ ਦਾ ਅਨੁਮਾਨ ਹੈ; ਜਿਸ ਨਾਲ ਪਿਛਲੇ ਸਾਲੇ 2.5 ਫ਼ੀ ਸਦੀ ਦੇ ਮੁਕਾਬਲੇ ਸਾਲ 2019–20 ਦੌਰਾਨ –9.1 ਫ਼ੀ ਸਦੀ ਵਾਧਾ ਮਿਲਿਆ ਹੈ। ਸਾਲ 2020–21 ਦੌਰਾਨ ਮੌਜੂਦਾ ਕੀਮਤਾਂ ਉੱਤੇ ਪ੍ਰਤੀ ਵਿਅਕਤੀ ਆਮਦਨ 1,27,768 ਰੁਪਏ ਰਹਿਣ ਦਾ ਅਨੁਮਾਨ ਹੈ; ਜੋ 2019–20 ਦੌਰਾਨ 1,34,186 ਰੁਪਏ ਦੇ ਮੁਕਾਬਲੇ 4.8 ਫ਼ੀ ਸਦੀ ਕਮੀ ਨੂੰ ਦਰਸਾਉਂਦੀ ਹੈ।
8. ਸਾਲ 2019–20 ਦੀ ਤੀਜੀ ਤਿਮਾਹੀ ਦੇ 36.08 ਲੱਖ ਕਰੋੜ ਰੁਪਏ ਦੇ ਮੁਕਾਬਲੇ ਸਾਲ 2020–21 ਦੀ ਤੀਜੀ ਤਿਮਾਹੀ ਵਿੱਚ ਸਥਿਰ (2011–12) ਕੀਮਤਾਂ ਉੱਤੇ ਕੁੱਲ ਘਰੇਲੂ ਉਤਪਾਦਨ 36.22 ਲੱਖ ਰੁਪਏ ਰਹਿਣ ਦਾ ਅਨੁਮਾਨ ਹੈ; ਜੋ 0.4 ਫ਼ੀ ਸਦੀ ਦਾ ਵਾਧਾ ਦਰਸਾਉਂਦਾ ਹੈ।
9. ਕੋਵਿਡ–19 ਮਹਾਮਾਰੀ ਦਾ ਫੈਲਣਾ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਅਸਰ ਆਰਥਿਕ ਗਤੀਵਿਧੀਆਂ ਦੇ ਨਾਲ–ਨਾਲ ਅੰਕੜੇ ਇਕੱਠੇ ਕਰਨ ਦੇ ਪ੍ਰਬੰਧਾਂ ਉੱਤੇ ਪਿਆ ਹੈ। ਰਾਸ਼ਟਰੀ ਅਕਾਊਂਟਸ ਦੇ ਕੁੱਲ ਜੋੜ ਅ ਅਨੁਮਾਨ ਤੇ ਮਹਾਮਾਰੀ ਤੋਂ ਪੈਦਾ ਹੋਈ ਆਰਥਿਕ ਸਥਿਤੀ ਦਾ ਹੱਲ ਲੱਭਣ ਲਈ ਅਗਲੇ ਮਹੀਨਿਆਂ ਦੌਰਾਨ ਸਰਕਾਰ ਵੱਲ ਕੀਤੇ ਗਏ ਵਿਸ਼ੇਸ਼ ਉਪਾਵਾਂ, ਜੇ ਕੋਈ ਹੋਏ, ਵਿੱਚ ਵਰਤੇ ਗਏ IIP ਅਤੇ CPI ਜਿਹੇ ਹੋਰ ਪ੍ਰਮੁੱਖ ਸਮੂਹਕ–ਆਰਥਿਕ ਸੂਚਕ–ਅੰਕਾਂ ਦੇ ਮਾਮਲੇ ਵਿੱਚ ਅੰਕੜੇ ਦੀਆਂ ਚੁਣੌਤੀਆਂ ਦੀਆਂ ਗੁੰਝਲਾਂ ਦਾ ਅਸਰ ਇਨ੍ਹਾਂ ਅਨੁਮਾਨਾਂ ਦੀ ਬਾਅਦ ’ਚ ਹੋਈ ਸੋਧ ਉੱਤੇ ਪਵੇਗਾ।
10. ਰਿਲੀਜ਼ ਕੈਲੰਡਰ ਅਨੁਸਾਰ ਬਣਦੇ ਸਮੇਂ ਦੌਰਾਨ ਉਪਰੋਕਤ ਕਾਰਣਾਂ ਕਰ ਕੇ ਅਨੁਮਾਨਾਂ ਵਿੱਚ ਤਿੱਖੀਆਂ ਸੋਧਾਂ ਕੀਤੇ ਜਾਣ ਦੀ ਸੰਭਾਵਨਾ ਹੈ। ਵਰਤੋਂਕਾਰਾਂ ਨੂੰ ਇਨ੍ਹਾਂ ਅੰਕੜਿਆਂ ਦੀ ਵਿਆਖਿਆ ਕਰਦੇ ਸਮੇਂ ਇਸ ਸਭ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
11. ਆਰਥਿਕ ਗਤੀਵਿਧੀ ਦੀ ਕਿਸਮ ਦੁਆਰਾ ਬੇਸਿਕ ਕੀਮਤਾਂ ਉੱਤੇ GVA ਨਾਲ ਕੁੱਲ/ਸ਼ੁੱਧ ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਦੇ ਅਨੁਮਾਨ, ਦੂਜੇ ਪੇਸ਼ੀ ਅਨੁਮਾਨਾਂ ਲਈ ਕੁੱਲ ਘਰੇਲੂ ਉਤਪਦਾਨ ਉੱਤੇ ਖ਼ਰਚੇ, ਤੀਜੀ ਤਿਮਾਹੀ (Q3) ਅਤੇ ਸਾਲ 2018–19 ਅਤੇ 2020–21 ਲਈ ਸਥਿਰ (2011–12) ਕੀਮਤਾਂ ਅਤੇ ਮੌਜੂਦਾ ਕੀਮਤਾਂ ਉੱਤੇ ਅਪ੍ਰੈਲ–ਦਸੰਬਰ ਦੇ ਅਨੁਮਾਨ ਦੇ ਨਾਲ–ਨਾਲ ਪ੍ਰਤੀਸ਼ਤ ਤਬਦੀਲੀਆਂ ਤੇ ਲਾਗੂ ਦਰਾਂ 1 ਤੋਂ 12 ਸਟੇਟਮੈਂਟਸ ਵਿੱਚ ਦਿੱਤੀਆਂ ਗਈਆਂ ਹਨ।
12. ਜਨਵਰੀ–ਮਾਰਚ, 2021 (2020–21 ਦੀ ਚੌਥੀ ਤਿਮਾਹੀ) ਦੀ ਤਿਮਾਹੀ ਅਤੇ ਸਾਲ 2020–21 ਲਈ ਸਾਲਾਨਾ ਅਸਥਾਈ ਅਨੁਮਾਨਾਂ ਲਈ ਕੁੱਲ ਘਰੇਲੂ ਉਤਪਾਦਨ ਦੇ ਤਿਮਾਹੀ ਅਨੁਮਾਨਾਂ ਦੀ ਅਗਲੀ ਰਿਲੀਜ਼ 31 ਮਈ, 2021 ਨੂੰ ਹੋਵੇਗੀ।







Annexure

Click here to see the complete press note
******
DS/VJ
(रिलीज़ आईडी: 1701242)
आगंतुक पटल : 748