ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਤੇ ਬ੍ਰਾਜ਼ੀਲ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰੀਆਂ ਵੱਲੋਂ ਸਿਹਤ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਵਾਤਾਵਰਣ ਜਿਹੇ ਅਨੇਕ ਖੇਤਰਾਂ ਵਿੱਚ ਤਾਲਮੇਲ ਕਾਇਮ ਕਰਨ ਬਾਰੇ ਵਿਚਾਰ–ਵਟਾਂਦਰਾ

Posted On: 25 FEB 2021 4:57PM by PIB Chandigarh

ਬ੍ਰਾਜ਼ੀਲ ਦੇ ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ ਬਾਰੇ ਮੰਤਰੀ ਸ੍ਰੀ ਮਾਰਕੋਸ ਸੀਜ਼ਰ ਪੌਂਟੇਸ ਦੀ ਅਗਵਾਈ ਹੇਠਲੇ ਉਸ ਉੱਚ–ਪੱਧਰੀ ਵਫ਼ਦ ਨਾਲ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅਨੇਕ ਵਿਗਿਆਨਕ ਤੇ ਤਕਨੀਕੀ ਮੁੱਦਿਆਂ ਅਤੇ ‘ਬਰਿਕਸ’ (BRICS) ਵਰਗਿਆਂ ਨਾਲ ਸੰਭਾਵੀ ਦੁਵੱਲੇ ਬਹੁ–ਪੱਖੀ ਤਾਲਮੇਲ ਬਾਰੇ ਵਿਚਾਰ–ਵਟਾਂਦਰਾ ਕੀਤਾ; ਜਿਨ੍ਹਾਂ ਦਾ ਸੁਆਗਤ ਉਨ੍ਹਾਂ 24 ਫ਼ਰਵਰੀ, 2021 ਨੂੰ ਕੀਤਾ ਸੀ।

ਇਹ ਵਿਚਾਰ–ਵਟਾਂਦਰੇ ਸਿਹਤ, ਦਵਾਈਆਂ ਤੇ ਕੋਵਿਡ–19 ਲਈ ਵੈਕਸੀਨ; ਦਵਾਈਆਂ ਅਤੇ ਵੈਕਸੀਨਾਂ, ਬਾਇਓਟੈਕਨੋਲੋਜੀ, ਊਰਜਾ, ਨੈਨੋਟੈਕਨੋਲੋਜੀ, ਆਈਸੀਟੀ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI), ਸਾਈਬਰ–ਸਕਿਓਰਿਟੀ; ਬਾਇਓਮਸ ਤੇ ਖੇਤੀਬਾੜੀ ਦੇ ਖੇਤਰਾਂ, ਮਹਾਂਸਾਗਰਾ, ਜਲ ਗੁਣਵੱਤਾ, ਹਵਾ ਗੁਣਵੱਤਾ ਤੇ ਸੈਟੇਲਾਈਟ ਦੁਆਰਾ ਵਾਤਾਵਰਣ ਦੇ ਪ੍ਰਦੂਸ਼ਣ; ਮੌਸਮ ਦੀ ਭਵਿੱਖਬਾਣੀ ਤੇ ਜਲਵਾਯੂ ਤਬਦੀਲੀ ਲਈ ਅਰਥ ਸਿਸਟਮ ਮੌਡਲਿੰਗ ਦੇ ਵਿਕਾਸ ਦੀ ਨਿਗਰਾਨੀ ਜਿਹੇ ਥੀਮੈਟਿਕ ਖੇਤਰਾਂ ਵਿੱਚ ਭਾਰਤ–ਬ੍ਰਾਜ਼ੀਲ ਤਾਲਮੇਲ ਦੁਆਲੇ ਕੇਂਦ੍ਰਿਤ ਰਹੇ।

ਡਾ. ਹਰਸ਼ ਵਰਧਨ ਨੇ ਆਪਣੇ ਹਮ–ਰੁਤਬਾ ਨੂੰ ਦੱਸਿਆ ਕਿ ਵਿਗਿਆਨਕ ਸਮਾਰੋਹਾਂ ਦੀ ਇੱਕ ਲੜੀ ਦੀ ਯੋਜਨਾ ਉਲੀਕੀ ਗਈ ਹੈ, ਜਿਸ ਦਾ ਸੰਚਾਲਨ 2021 ’ਚ BRICS ਦੀ ਪ੍ਰਧਾਨਗੀ ਹੇਠ ਭਾਰਤ ਵੱਲੋਂ ਕੀਤਾ ਜਾਵੇਗਾ ਤੇ ਲੋੜੀਂਦਾ ਤਾਲਮੇਲ ਕੀਤਾ ਜਾਵੇਗਾ। ਭਾਰਤ ਸਿਹਤ; ਪ੍ਰਿਥਵੀ, ਮਹਾਂਸਾਗਰ ਤੇ ਜਲਵਾਯੂ ਵਿਗਿਆਨਾਂ, ਮੌਸਮ ਦੀ ਭਵਿੱਖਬਾਣੀ, ਜਲਵਾਯੂ ਤਬਦੀਲੀ, ਅਖੁੱਟ ਊਰਜਾ; ਘੱਟ ਕਾਰਬਨ ਦੀਆਂ ਤਕਨਾਲੋਜੀਆਂ, ਖੇਤੀਬਾੜੀ; ਸਾਈਬਰ–ਫ਼ਿਜ਼ੀਕਲ ਸਿਸਟਮਜ਼, ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI); ਵਾਤਾਵਰਣ (ਜਲ, ਵਾਯੂ ਪ੍ਰਦੂਸ਼ਣ), ਗੋਲਾਕਾਰ ਅਰਥਵਿਵਸਥਾ; ਪੁਲਾੜ, ਨੈਨੋਟੈਕਨੋਲੋਜੀ; ਨਵਾਚਾਰ ਤੇ ਉੱਦਮਤਾ ਜਿਹੇ ਮੁੱਖ ਖੇਤਰਾਂ ਵਿੱਚ ਬ੍ਰਾਜ਼ੀਲ ਨਾਲ ਤਾਲਮੇਲ ਕਾਇਮ ਕਰਨ ਦਾ ਚਾਹਵਾਨ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਿਸੇ ਵੀ ਤਾਲਮੇਲ ਦੀ ਸਫ਼ਲਤਾ ਦੀ ਕੁੰਜੀ ਸਬੰਧਤ ਖੋਜਕਾਰਾਂ ਦਾ ਇੱਕ–ਦੂਜੇ ਦੇਸ਼ਾਂ ਵਿੱਚ ਆਉਣ–ਜਾਣ ਹੁੰਦੀ ਹੈ। ਦੋਵੇਂ ਦੇਸ਼ਾਂ ਦੇ ਵਿਗਿਆਨੀਆਂ ਤੇ ਖੋਜ ਸੰਗਠਨਾਂ ਦੇ ਲੰਮੇ ਸਮੇਂ ਤੱਕ ਤਾਲਮੇਲ ਅਤੇ ਨੈੱਟਵਰਕਿੰਗ ਕਾਇਮ ਕਰਨ ਲਈ ਖੋਜਕਾਰਾਂ, ਵਿਦਿਆਰਥੀਆਂ ਦਾ ਪ੍ਰੋਜੈਕਟ–ਆਧਾਰਤ ਆਉਣਾ–ਜਾਣਾ ਵਧਾਉਣ ਦੀ ਜ਼ਰੂਰਤ ਹੈ।

ਡਾ. ਹਰਸ਼ ਵਰਧਨ ਨੇ ਕਿਹਾ ਕਿ ਉੱਚਤਮ ਜੋਖਮ ਵਾਲੇ ਲੋਕਾਂ ਲਈ ਕਿਫ਼ਾਇਤੀ ਕੀਮਤਾਂ ਉੱਤੇ ਸੁਰੱਖਿਅਤ ਤੇ ਪ੍ਰਭਾਵੀ ਕੋਵਿਡ–19 ਵੈਕਸੀਨਾਂ ਉਪਲਬਧ ਕਰਵਾਉਣ ਲਈ ‘ਵੈਕਸੀਨ ਮੈਤ੍ਰੀ’ ਪ੍ਰਬੰਧ ਕਾਇਮ ਕਰਨ ਦੇ ਪ੍ਰਸਤਾਵ ਅਧੀਨ ਭਾਰਤ ਭਾਈਵਾਲ ਦੇਸ਼ਾਂ ਨੂੰ ਵੈਕਸੀਨਾਂ ਦੀ ਸਪਲਾਈਜ਼ ਮੁਹੱਈਆ ਕਰਵਾਉਣ ਵਾਸਤੇ ਪ੍ਰਤੀਬੱਧ ਹੈ।

ਸ੍ਰੀ ਮਾਰਕੋਸ ਸੀਜ਼ਰ ਪੌਂਟੇਸ ਨੇ ਕਿਹਾ ਕਿ ਬ੍ਰਾਜ਼ੀਲ; ਦੋਵੇਂ ਦੇਸ਼ਾਂ ਵਿਚਾਲੇ ਮੌਸਮ ਦੀ ਭਵਿੱਖਬਾਣੀ, ਜਲਵਾਯੂ ਤਬਦੀਲੀ, ਪੁਲਾੜ ਵਿਗਿਆਨਾਂ ਤੇ ਵਿਗਿਆਨੀਆਂ, ਉੱਦਮੀਆਂ ਤੇ ਨਵਾਚਾਰਕਾਂ ਜਿਹੇ ਖੇਤਰਾਂ ਵਿੱਚ ਤਾਲਮੇਲ ਕਾਇਮ ਕਰਨ ਦਾ ਚਾਹਵਾਨ ਹੈ ਅਤੇ ਭਵਿੱਖ ਦੀ ਤਿਆਰੀ ਅਤੇ ਹਾਲੀਆ ਮਹਾਮਾਰੀ ਜਿਹੀਆਂ ਸਥਿਤੀਆਂ ਲਈ ਇਕੱਠਿਆਂ ਕੰਮ ਕਰਨ, ਇੱਕ–ਦੂਜੇ ਤੋਂ ਤਕਨੀਕੀ ਮਦਦ ਹਾਸਲ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਦੋਵੇਂ ਧਿਰਾਂ ਨੇ ਬੈਠਕ ਦੌਰਾਨ ਵਿਗਿਆਨ, ਤਕਨਾਲੋਜੀ ਅਤੇ ਨਵਾਚਾਰ ਜਿਹੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਤਾਲਮੇਲ ਨੂੰ ਵਧੀਆ ਕਰਾਰ ਦਿੱਤਾ ਅਤੇ ਇਸ ਮੌਕੇ ਦੋਵੇਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

******

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)(Release ID: 1700937) Visitor Counter : 191


Read this release in: English , Urdu , Marathi , Hindi