ਖੇਤੀਬਾੜੀ ਮੰਤਰਾਲਾ

303.34 ਮਿਲੀਅਨ ਟਨ ਦੇ ਅਨਾਜ ਦਾ ਰਿਕਾਰਡ ਉਤਪਾਦਨ


ਮੁੱਖ ਫਸਲਾਂ ਦੇ ਦੂਜੇ ਪੇਸ਼ਗੀ ਅਨੁਮਾਨ ਜਾਰੀ ਕੀਤੇ ਗਏ

ਇਹ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਮੋਦੀ ਸਰਕਾਰ ਦੀਆਂ ਸੂਝਵਾਨ ਨੀਤੀਆਂ ਦਾ ਨਤੀਜਾ ਹੈ - ਸ਼੍ਰੀ ਤੋਮਰ

Posted On: 24 FEB 2021 7:15PM by PIB Chandigarh

ਸਾਲ 2020-21 ਲਈ ਮੁੱਖ ਫਸਲਾਂ ਦੇ ਉਤਪਾਦਨ ਦੇ ਦੂਜੇ ਪੇਸ਼ਗੀ ਅਨੁਮਾਨ ਜਾਰੀ ਕਰ ਦਿੱਤੇ ਗਏ ਹਨ । ਮੁੱਖ ਫਸਲਾਂ ਦੇ ਉਤਪਾਦਨ ਦੇ ਦੂਜੇ ਪੇਸ਼ਗੀ ਅਨੁਮਾਨਾਂ ਅਨੁਸਾਰ ਅਨਾਜ ਦਾ 3030.34 ਮਿਲੀਅਨ ਟਨ ਰਿਕਾਰਡ ਉਤਪਾਦਨ ਹੋਇਆ ਹੈ ਜੋ ਕਿਸਾਨਾਂ ਦੀ ਅਣਥੱਕ ਸਖਤ ਮਿਹਨਤ, ਖੇਤੀ ਵਿਗਿਆਨੀਆਂ ਦੀ ਖੋਜ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਦਾ ਸਪਸ਼ਟ ਖਾਕਾ ਪੇਸ਼ ਕਰਦਾ ਹੈ। ਖੇਤੀ ਸੁਧਾਰ ਵੀ ਦੇਸ਼ ਨੂੰ ਲੰਬੇ ਸਮੇਂ ਲਈ ਲਾਭ ਪਹੁੰਚਾਉਣਗੇ।

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਮੁੱਖ ਫਸਲਾਂ ਦੇ ਉਤਪਾਦਨ ਦੇ ਦੂਜੇ ਪੇਸ਼ਗੀ ਅਨੁਮਾਨਾਂ ਵਿਚ ਵੱਖ-ਵੱਖ ਫਸਲਾਂ ਦੇ ਉਤਪਾਦਨ ਦਾ ਮੁਲਾਂਕਣ ਰਾਜਾਂ ਅਤੇ ਹੋਰ ਸੂਤਰਾਂ ਤੋਂ ਪ੍ਰਾਪਤ ਸੂਚਨਾ ਦੇ ਅੰਕੜਿਆਂ ਤੇ ਆਧਾਰਤ ਹੈ। ਇਹ ਮੁੱਖ ਫਸਲਾਂ ਦੇ ਉਤਪਾਦਨ ਦਾ 2005-06 ਤੋਂ ਤੁਲਨਾਤਮਕ ਅਨੁਮਾਨ ਨਾਲ ਨੱਥੀ ਕੀਤਾ ਗਿਆ ਹੈ। ਦੂਜੇ ਪੇਸ਼ਗੀ ਅਨੁਮਾਨਾਂ ਅਨੁਸਾਰ 2020-21 ਦੌਰਾਨ ਮੁੱਖ ਫਸਲਾਂ ਦਾ ਅਨੁਮਾਨਤ ਉਤਪਾਦਨ ਹੇਠ ਲਿਖੇ ਅਨੁਸਾਰ ਹੈ -

 

∙                 ਫੂਡਗ੍ਰੇਨਜ਼ - 303.34 ਮਿਲੀਅਨ ਟਨ (ਰਿਕਾਰਡ)

 

∙                 ਚਾਵਲ - 120.32 ਮਿਲੀਅਨ ਟਨ (ਰਿਕਾਰਡ)

 

∙                 ਕਣਕ - 109.24 ਮਿਲੀਅਨ ਟਨ (ਰਿਕਾਰਡ)

 

∙                 ਨਿਊਟਰੀ/ਮੋਟੇ ਅਨਾਜ - 49.36 ਮਿਲੀਅਨ ਟਨ

 

∙                 ਮੱਕੀ - 30.16 ਮਿਲੀਅਨ ਟਨ (ਰਿਕਾਰਡ)

 

∙                 ਦਾਲਾਂ - 24.42 ਮਿਲੀਅਨ ਟਨ

 

∙                 ਤੂਰ - 3.88 ਮਿਲੀਅਨ ਟਨ

 

∙                 ਛੋਲੇ - 11.62 ਮਿਲੀਅਨ ਟਨ (ਰਿਕਾਰਡ)

 

∙                 ਤੇਲ ਬੀਜ - 37.31 ਮਿਲੀਅਨ ਟਨ

 

∙                 ਮੁੰਗਫਲੀ - 10.15 ਮਿਲੀਅਨ ਟਨ (ਰਿਕਾਰਡ)

 

∙                 ਸੋਇਆਬੀਨ - 16.71 ਮਿਲੀਅਨ ਟਨ

 

∙                 ਸਰ੍ਹੋਂ - 10.43 ਮਿਲੀਅਨ ਟਨ (ਰਿਕਾਰਡ)

 

∙                 ਗੰਨਾ - 397.66 ਮਿਲੀਅਨ ਟਨ

 

∙                 ਕਪਾਹ - 36.54 ਮਿਲੀਅਨ ਗੰਢਾਂ (ਹਰੇਕ ਗੰਢ 170 ਕਿਲੋਗ੍ਰਾਮ)

 

∙                 ਪਟਸਨ ਤੇ ਮੈਸਟਾ - 9.78 ਮਿਲੀਅਨ ਗੰਢਾਂ (ਹਰੇਕ ਗੰਢ 180 ਕਿਲੋਗ੍ਰਾਮ)

 

30 ਸਤੰਬਰ, 2020 ਤੱਕ ਇਸ ਸਾਲ ਦੇ ਦੌਰਾਨ ਦੱਖਣ-ਪੱਛਮੀ ਮਾਨਸੂਨ ਸੀਜ਼ਨ ਵਿਚ ਸਮੂਹਕ ਬਾਰਿਸ਼ ਲੰਬੇ ਅਰਸੇ ਦੀ ਔਸਤ (ਐਲਪੀਏ) ਤੋਂ 9% ਵੱਧ ਹੋਈ ਹੈ ਜਿਸ ਅਨੁਸਾਰ ਮੁੱਖ ਫਸਲਾਂ ਪੈਦਾ ਕਰਨ ਵਾਲੇ ਰਾਜਾਂ ਨੇ ਨਾਰਮਲ ਬਾਰਿਸ਼ ਵੇਖੀ ਹੈ। 2020-21 ਦੇ ਸਾਲ ਦੀ ਖੇਤੀ ਲਈ ਬਹੁਤ ਸਾਰੀਆਂ ਫਸਲਾਂ ਦੇ ਉਤਪਾਦਨ ਦਾ ਅਨੁਮਾਨ ਨਾਰਮਲ ਉਤਪਾਦਨ ਨਾਲੋਂ ਵੱਧ ਲਗਾਇਆ ਗਿਆ ਹੈ। ਭਾਵੇਂ ਇਹ ਅਨੁਮਾਨ ਰਾਜਾਂ ਤੋਂ ਹੋਰ ਫੀਡਬੈਕ ਦੇ ਆਧਾਰ ਤੇ ਸੋਧੇ ਜਾਣ ਦੀ ਸੰਭਾਵਨਾ ਹੈ।

 

2020-21 ਲਈ ਦੂਜੇ ਪੇਸ਼ਗੀ ਅਨੁਮਾਨਾਂ ਅਨੁਸਾਰ ਦੇਸ਼ ਵਿਚ ਕੁਲ ਅਨਾਜ ਦਾ ਉਤਪਾਦਨ 303.34 ਮਿਲੀਅਨ ਟਨ ਦੇ ਰਿਕਾਰਡ ਦਾ ਹੈ ਜੋ 2019-20 ਦੌਰਾਨ ਹਾਸਿਲ ਕੀਤੇ ਗਏ ਅਨਾਜ ਦੇ 297.50 ਮਿਲੀਅਨ ਟਨ ਦੇ ਉਤਪਾਦਨ ਨਾਲੋਂ 5.84 ਮਿਲੀਅਨ ਟਨ ਜ਼ਿਆਦਾ ਹੈ। ਇਸ ਤੋਂ ਇਲਾਵਾ  2020-21 ਦੌਰਾਨ ਉਤਪਾਦਨ ਪਿਛਲੇ ਪੰਜ ਸਾਲਾਂ (2015-16 ਤੋਂ 2019-20) ਤੋਂ 24.47 ਮਿਲੀਅਨ ਟਨ ਔਸਤ ਅਨਾਜ ਉਤਪਾਦਨ ਤੋਂ ਜ਼ਿਆਦਾ ਹੈ।

 

ਸਾਲ 2020-21 ਦੌਰਾਨ ਚਾਵਲਾਂ ਦਾ ਉਤਪਾਦਨ 120.32 ਮਿਲੀਅਨ ਟਨ ਦੇ ਰਿਕਾਰਡ ਅਨੁਮਾਨ ਦਾ ਹੈ। ਇਹ ਪਿਛਲੇ ਪੰਜ ਸਾਲਾਂ ਦੇ 112.44 ਮਿਲੀਅਨ ਟਨ ਦੇ ਔਸਤ ਉਤਪਾਦਨ ਤੋਂ 7.88 ਮਿਲੀਅਨ ਟਨ ਜ਼ਿਆਦਾ ਹੈ।

 

ਸਾਲ 2020-21 ਦੌਰਾਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ 109.24 ਮਿਲੀਅਨ ਟਨ ਹੈ। ਇਹ 100.42 ਮਿਲੀਅਨ ਟਨ ਦੇ ਔਸਤ ਕਣਕ ਉਤਪਾਦਨ ਤੋਂ 8.81 ਮਿਲੀਅਨ ਟਨ ਜ਼ਿਆਦਾ ਹੈ।

 

ਨਿਊਟਰੀ/ ਮੋਟੇ ਅਨਾਜ ਦੇ ਉਤਪਾਦਨ ਦਾ ਅਨੁਮਾਨ 49.36 ਮਿਲੀਅਨ ਟਨ ਦਾ ਹੈ ਜੋ 2019-20 ਦੌਰਾਨ ਹਾਸਿਲ ਕੀਤੇ ਗਏ 47.75 ਮਿਲੀਅਨ ਟਨ ਦੇ ਉਤਪਾਦਨ ਤੋਂ 1.62 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ ਇਹ ਔਸਤ ਉਤਪਾਦਨ ਨਾਲੋਂ 5.35 ਮਿਲੀਅਨ ਟਨ ਜ਼ਿਆਦਾ ਹੈ।

 

ਸਾਲ 2020-21 ਦੌਰਾਨ ਦਾਲਾਂ ਦੇ ਕੁਲ ਉਤਪਾਦਨ ਦਾ ਅਨੁਮਾਨ 24.42 ਮਿਲੀਅਨ ਟਨ ਦਾ ਹੈ ਜੋ ਪਿਛਲੇ ਪੰਜ ਸਾਲਾਂ ਦੇ 21.99 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 2.43 ਮਿਲੀਅਨ ਟਨ ਜ਼ਿਆਦਾ ਹੈ।

 

ਸਾਲ 2020-21 ਦੌਰਾਨ ਦੇਸ਼ ਵਿਚ ਤੇਲ ਬੀਜਾਂ ਦਾ ਕੁਲ ਉਤਪਾਦਨ 37.31 ਮਿਲੀਅਨ ਟਨ ਦੇ ਰਿਕਾਰਡ ਅਨੁਮਾਨ ਦਾ ਹੈ ਜੋ 2019-20 ਦੌਰਾਨ 33.22 ਮਿਲੀਅਨ ਟਨ ਦੇ ਉਤਪਾਦਨ ਨਾਲੋਂ 4.09 ਮਿਲੀਅਨ ਟਨ ਜ਼ਿਆਦਾ ਹੈ। ਇਸ ਤੋਂ ਇਲਾਵਾ ਸਾਲ 2020-21 ਦੌਰਾਨ ਤੇਲ ਬੀਜਾਂ ਦਾ ਉਤਪਾਦਨ ਤੇਲ ਬੀਜਾਂ ਦੇ ਔਸਤ ਉਤਪਾਦਨ ਨਾਲੋਂ 6.77 ਮਿਲੀਅਨ ਟਨ ਜ਼ਿਆਦਾ ਹੈ।

 

ਸਾਲ 2020-21 ਦੌਰਾਨ ਗੰਨੇ ਦੇ ਕੁਲ ਉਤਪਾਦਨ ਦਾ ਅਨੁਮਾਨ 397.66 ਮਿਲੀਅਨ ਟਨ ਦਾ ਹੈ। 2020-21 ਦੌਰਾਨ ਗੰਨੇ ਦਾ ਉਤਪਾਦਨ 362.07 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 35.59 ਮਿਲੀਅਨ ਟਨ ਜ਼ਿਆਦਾ ਹੈ।

 

ਕਪਾਹ ਦੇ ਉਤਪਾਦਨ ਦਾ ਅਨੁਮਾਨ 36.54 ਮਿਲੀਅਨ ਗੰਢਾਂ (ਹਰੇਕ ਗੰਢ 170 ਕਿਲੋਗ੍ਰਾਮ) ਦਾ ਹੈ ਜੋ ਕਪਾਹ ਦੇ ਔਸਤ ਉਤਪਾਦਨ ਨਾਲੋਂ 4.65 ਮਿਲੀਅਨ ਗੰਢਾਂ ਜ਼ਿਆਦਾ ਹੈ। ਜੂਟ ਅਤੇ ਮੈਸਟਾ ਦਾ ਉਤਪਾਦਨ 9.78 ਮਿਲੀਅਨ ਗੰਢਾਂ ਦੇ ਅਨੁਮਾਨ ਦਾ ਹੈ (ਹਰੇਕ ਗੰਢ 180 ਕਿਲੋਗ੍ਰਾਮ)।

 

ਹੋਰ ਵੇਰਵਿਆਂ ਲਈ ਟੇਬਲ - 1 ਵੇਖਣ ਲਈ ਇਥੇ ਕਲਿੱਕ ਕਰੋ

https://static.pib.gov.in/WriteReadData/specificdocs/documents/2021/feb/doc202122421.pdf

 

https://static.pib.gov.in/WriteReadData/specificdocs/documents/2021/feb/doc202122441.pdf

ਹੋਰ ਵੇਰਵਿਆਂ ਲਈ ਟੇਬਲ - 2 ਵੇਖਣ ਲਈ ਇਥੇ ਕਲਿੱਕ ਕਰੋ

 ----------------------------------------

ਏਪੀਐਸ ਜੇਕੇ



(Release ID: 1700635) Visitor Counter : 143


Read this release in: English , Urdu , Hindi